1. Home
  2. ਸਫਲਤਾ ਦੀਆ ਕਹਾਣੀਆਂ

ਕਿਸਾਨ ਗੱਬੂਲਾਲ ਪਾਟੀਦਾਰ ਬਣਿਆ ਹੋਰਨਾਂ ਕਿਸਾਨਾਂ ਲਈ ਮਿਸਾਲ! ਪੜ੍ਹੋ ਕੀ ਹੈ ਪੂਰਾ ਮਾਮਲਾ

ਜੇਕਰ ਮੰਨ ਵਿੱਚ ਕੁੱਝ ਕਰ ਵਿਖਾਉਣ ਦੀ ਚਾਹਤ ਹੋਏ, ਤਾਂ ਮੰਜ਼ਿਲ ਤੱਕ ਪੁੱਜਣ ਦਾ ਰਸਤਾ ਆਪਣੇ ਆਪ ਹੀ ਬਣ ਜਾਂਦਾ ਹੈ...ਕੁੱਝ ਅਜਿਹੀ ਇੱਕ ਮਿਸਾਲ ਮੱਧ ਪ੍ਰਦੇਸ਼ ਤੋਂ ਸਾਹਮਣੇ ਆਈ ਹੈ।

KJ Staff
KJ Staff
Onion Seed Bank

Onion Seed Bank

ਜੇਕਰ ਮੰਨ ਵਿੱਚ ਕੁੱਝ ਕਰ ਵਿਖਾਉਣ ਦੀ ਚਾਹਤ ਹੋਏ, ਤਾਂ ਮੰਜ਼ਿਲ ਤੱਕ ਪੁੱਜਣ ਦਾ ਰਸਤਾ ਆਪਣੇ ਆਪ ਹੀ ਬਣ ਜਾਂਦਾ ਹੈ...ਕੁੱਝ ਅਜਿਹੀ ਇੱਕ ਮਿਸਾਲ ਮੱਧ ਪ੍ਰਦੇਸ਼ ਤੋਂ ਸਾਹਮਣੇ ਆਈ ਹੈ। ਪਿਆਜ਼ ਦੇ ਬੀਜਾਂ ਦੀਆਂ ਵਧਦੀਆਂ ਕੀਮਤਾਂ ਨੂੰ ਦੇਖਦੇ ਹੋਏ ਮੱਧ ਪ੍ਰਦੇਸ਼ ਦੇ ਦੇਵਾਸ ਦੇ ਕਿਸਾਨ ਗੱਬੂਲਾਲ ਪਾਟੀਦਾਰ ਨੇ ਆਪਣੇ ਖੇਤ ਵਿੱਚ ਪਿਆਜ਼ ਦਾ ਬੀਜ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਦਾ ਸਿੱਧਾ ਫਾਇਦਾ ਦੂਜੇ ਕਿਸਾਨਾਂ ਨੂੰ ਵੀ ਮਿਲ ਰਿਹਾ ਹੈ।

ਦੱਸ ਦਈਏ ਕਿ ਪਿਆਜ਼ ਦੀ ਖੇਤੀ ਦੇਸ਼ ਵਿੱਚ ਸਭ ਤੋਂ ਵੱਧ ਕਾਸ਼ਤ ਕੀਤੀ ਜਾਣ ਵਾਲੀ ਫ਼ਸਲ ਹੈ। ਇੱਕ ਅੰਦਾਜ਼ੇ ਮੁਤਾਬਕ ਦੇਸ਼ ਵਿੱਚ ਕਰੀਬ 13.5 ਲੱਖ ਹੈਕਟੇਅਰ ਰਕਬੇ ਵਿੱਚ ਪਿਆਜ਼ ਦੀ ਕਾਸ਼ਤ ਕੀਤੀ ਜਾਂਦੀ ਹੈ।ਪਿਆਜ਼ ਦੀ ਖੇਤੀ ਤੋਂ ਕਿਸਾਨਾਂ ਨੂੰ ਥੋੜ੍ਹੇ ਸਮੇਂ ਵਿੱਚ ਚੰਗਾ ਮੁਨਾਫ਼ਾ ਮਿਲਦਾ ਹੈ।

ਇਹੀ ਕਾਰਨ ਹੈ ਕਿ ਜ਼ਿਆਦਾਤਰ ਕਿਸਾਨਾਂ ਦੀ ਰੁਚੀ ਪਿਆਜ਼ ਦੀ ਖੇਤੀ ਵੱਲ ਵੱਧ ਰਹੀ ਹੈ। ਪਰ ਪਿਛਲੇ ਕਈ ਸਾਲਾਂ ਤੋਂ ਪਿਆਜ਼ ਦੇ ਬੀਜ ਦੀ ਕੀਮਤ ਅਸਮਾਨ ਨੂੰ ਛੂਹ ਰਹੀ ਹੈ, ਜਿਸ ਕਾਰਨ ਕਿਸਾਨਾਂ ਲਈ ਪਿਆਜ਼ ਖਰੀਦਣਾ ਔਖਾ ਹੋ ਰਿਹਾ ਹੈ। ਅਜਿਹੇ ਵਿੱਚ ਕਿਸਾਨਾਂ ਦੀ ਇਸ ਸਮੱਸਿਆ ਨੂੰ ਦੇਖਦੇ ਹੋਏ ਮੱਧ ਪ੍ਰਦੇਸ਼ ਦੇ ਦੇਵਾਸ ਦੇ ਇੱਕ ਨੌਜਵਾਨ ਕਿਸਾਨ ਨੇ ਆਪਣੇ ਖੇਤ ਵਿੱਚ ਪਿਆਜ਼ ਦਾ ਬੀਜ ਬੈਂਕ ਤਿਆਰ ਕੀਤਾ ਹੈ।

ਕਿਸਾਨ ਗੱਬੂਲਾਲ ਪਾਟੀਦਾਰ ਕਿਸਾਨਾਂ ਲਈ ਬਣਿਆ ਮਿਸਾਲ (Farmer Gabbulal Patidar became an example for farmers)

ਮੱਧ ਪ੍ਰਦੇਸ਼ ਦੇ ਦੇਵਾਸ ਦੇ 26 ਸਾਲਾ ਕਿਸਾਨ ਗੱਬੂਲਾਲ ਪਾਟੀਦਾਰ ਨੇ ਪਿਆਜ਼ ਦਾ ਬੀਜ ਬੈਂਕ ਤਿਆਰ ਕਰਕੇ ਆਪਣੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਇਸ ਸਮੇਂ ਉਸ ਨੇ ਆਪਣੇ 8 ਵਿੱਘੇ ਖੇਤ ਵਿੱਚ ਪਿਆਜ਼ ਦੀਆਂ 165 ਬੋਰੀਆਂ ਬੀਜੀਆਂ ਹਨ, ਜਿਸ ਤੋਂ ਕਈ ਕੁਇੰਟਲ ਪਿਆਜ਼ ਦਾ ਬੀਜ ਬਣਾਇਆ ਜਾ ਸਕਦਾ ਹੈ। ਉਸ ਦਾ ਕਹਿਣਾ ਹੈ ਕਿ ਪਿਆਜ਼ ਦੇ ਬੀਜਾਂ ਦੀ ਕੀਮਤ ਪਿਛਲੇ 3 ਸਾਲਾਂ ਤੋਂ ਲਗਾਤਾਰ ਵੱਧ ਰਹੀ ਹੈ, ਜਿਸ ਕਾਰਨ ਆਮ ਕਿਸਾਨ ਮਹਿੰਗੇ ਭਾਅ ਦਾ ਬੀਜ ਖ਼ਰੀਦਣ ਤੋਂ ਅਸਮਰੱਥ ਹਨ ਅਤੇ ਪਿਆਜ਼ ਦੀ ਕਾਸ਼ਤ ਨਹੀਂ ਕਰ ਪਾ ਰਹੇ ਹਨ। ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਓਹਨਾ ਨੇ ਆਪਣੇ ਖੇਤ ਵਿੱਚ ਪਿਆਜ਼ ਦਾ ਬੀਜ ਬੈਂਕ ਤਿਆਰ ਕਰਨਾ ਸ਼ੁਰੂ ਕਰ ਦਿੱਤਾ।

ਪਿਆਜ਼ ਦਾ ਬੀਜ ਬੈਂਕ ਪਿਛਲੇ ਕਈ ਸਾਲਾਂ ਤੋਂ ਬਣਾਇਆ ਜਾ ਰਿਹਾ ਹੈ (Onion seed bank is being made since last many years)

ਤੁਹਾਨੂੰ ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸਾਨ ਗੱਬੂਲਾਲ ਪਾਟੀਦਾਰ ਆਪਣੇ ਖੇਤ ਵਿੱਚ ਪਿਆਜ਼ ਦੇ ਬੀਜ ਬੈਂਕ ਤਿਆਰ ਕਰ ਰਿਹਾ ਹੈ। ਪਿਛਲੇ ਸਾਲ ਵੀ ਉਨ੍ਹਾਂ ਨੇ ਕਈ ਕਿਸਾਨਾਂ ਨੂੰ 1000 ਤੋਂ 1200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਪਿਆਜ਼ ਦਾ ਬੀਜ ਮੁਹੱਈਆ ਕਰਵਾਇਆ ਸੀ, ਜਦੋਂ ਕਿ ਉਸ ਸਮੇਂ ਬਾਜ਼ਾਰ ਵਿੱਚ ਪਿਆਜ਼ ਦੇ ਬੀਜ ਦੀ ਕੀਮਤ 8 ਹਜ਼ਾਰ ਰੁਪਏ ਪ੍ਰਤੀ ਕਿਲੋ ਤੱਕ ਪੁੱਜ ਗਈ ਸੀ।

ਦੱਸ ਦਈਏ ਕਿ ਇਸ ਵਾਰ ਕਿਸਾਨ ਗੱਬੂਲਾਲ ਆਪਣੇ ਖੇਤ ਦੇ ਵੱਡੇ ਹਿੱਸੇ ਵਿੱਚ ਪਿਆਜ਼ ਦੇ ਬੀਜ ਦੀ ਕਾਸ਼ਤ ਕਰ ਰਿਹਾ ਹੈ। ਉਨ੍ਹਾਂ ਦੀ ਤਿਆਰੀ 15 ਕੁਇੰਟਲ ਤੋਂ ਵੱਧ ਪਿਆਜ਼ ਦੇ ਬੀਜ ਤਿਆਰ ਕਰਨ ਦੀ ਹੈ। ਕਿਸਾਨ ਗੱਬੂਲਾਲ ਦਾ ਕਹਿਣਾ ਹੈ ਕਿ ਇਸ ਨਾਲ ਲੋੜਵੰਦ ਕਿਸਾਨਾਂ ਦੀ ਮਦਦ ਹੋਵੇਗੀ।

ਇਹ ਵੀ ਪੜ੍ਹੋ : ਪੰਜਾਬ-ਹਰਿਆਣਾ ਦੇ ਕਿਸਾਨਾਂ ਨੂੰ ਪਸੰਦ ਆ ਰਹੀ ਹੈ ਸਰ੍ਹੋਂ ਦੀ ਖੇਤੀ! ਜਾਣੋ ਪੂਰੀ ਖ਼ਬਰ

Summary in English: Farmer Gabbulal Patidar became an example for other farmers! Read what's the whole case

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters