1. Home
  2. ਸਫਲਤਾ ਦੀਆ ਕਹਾਣੀਆਂ

ਕਿਸਾਨ ਗੁਰਪ੍ਰੀਤ ਸਿੰਘ MFOI ਅਵਾਰਡ ਨਾਲ ਸਨਮਾਨਿਤ, ਜਾਣੋ ਕਿਵੇਂ ਖੇਤੀ ਖੇਤਰ 'ਚ ਗੱਡੇ ਸਫ਼ਲਤਾ ਦੇ ਝੰਡੇ

ਪੰਜਾਬ ਦੇ ਜ਼ਿਲ੍ਹਾ ਅਬੋਹਰ ਦੇ ਪਿੰਡ ਪੱਟੀ ਸਦੀਕ ਦੇ ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ ਨੂੰ ਖੇਤੀ ਵਿੱਚ ਸਫ਼ਲ ਹੋਣ ਉੱਤੇ 'ਮਿਲੀਅਨੇਅਰ ਫਾਰਮਰ ਆਫ਼ ਇੰਡੀਆ ਐਵਾਰਡ 2023' ਨਾਲ ਦਿੱਲੀ ਦੇ ਪੂਸਾ ਮੈਦਾਨ ਵਿਖੇ ਸਨਮਾਨ ਕੀਤਾ ਗਿਆ।

ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ

ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ

Success Story: ਪੰਜਾਬ ਨੂੰ ਦੇਸ਼ ਵਿੱਚ ਖੇਤੀ ਦਾ ਸਿਰਮੋਰ ਸੂਬਾ ਮੰਨਿਆ ਹੈ, ਪੰਜਾਬ ਵਿੱਚ ਬਹੁਤ ਸਾਰੇ ਕਿਸਾਨ ਖੇਤੀ ਕਰਕੇ ਦੇਸ਼-ਵਿਦੇਸ਼ਾਂ ਵਿੱਚ ਆਪਣਾ ਨਾਮ ਕਮਾ ਰਹੇ ਹਨ। ਅਜਿਹਾ ਹੀ ਪੰਜਾਬ ਦੇ ਜ਼ਿਲ੍ਹਾ ਅਬੋਹਰ ਦੇ ਪਿੰਡ ਪੱਟੀ ਸਦੀਕ ਦਾ ਕਿਸਾਨ ਗੁਰਪ੍ਰੀਤ ਸਿੰਘ ਹੈ, ਜਿਸ ਨੇ ਖੇਤੀ ਖੇਤਰ ਵਿੱਚ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਹੈ। ਜਿਸ ਨੂੰ ਦਿੱਲੀ ਦੇ ਆਈ.ਏ.ਆਰ.ਆਈ ਮੇਲਾ ਗਰਾਊਂਡ, ਪੂਸਾ ਵਿਖੇ 'ਮਿਲੀਅਨੇਅਰ ਫਾਰਮਰ ਆਫ਼ ਇੰਡੀਆ ਐਵਾਰਡ 2023 ਨਾਲ ਸਨਮਾਨਿਤ ਕੀਤਾ ਗਿਆ। ਦੱਸ ਦਈਏ ਐਮ.ਏ, ਬੀ.ਐੱਡ ਪਾਸ ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ ਨੂੰ ਆਪਣੀ ਵਿਰਾਸਤੀ ਖੇਤੀ ਨੂੰ ਕਿੱਤੇ ਵਜੋਂ ਅਪਣਾਏ ਜਾਣ ਉੱਤੇ ਪੰਜਾਬ ਸਰਕਾਰ ਵੱਲੋਂ ਵੀ ਰਾਜ ਪੁਰਸਕਾਰ ਮਿਲ ਚੁੱਕੇ ਹਨ।

ਦਿੱਲੀ ਵਿਖੇ MFOI ਅਵਾਰਡ ਨਾਲ ਸਨਮਾਨਿਤ:- ਦੇਸ਼ ਦੇ ਕਿਸਾਨਾਂ ਨੂੰ ਵੱਖਰੀ ਪਹਿਚਾਣ ਦੇਣ ਲਈ ਕ੍ਰਿਸ਼ੀ ਜਾਗਰਣ ਵੱਲੋਂ ਦਿੱਲੀ ਦੇ ਪੂਸਾ ਗਰਾਉਂਡ ਵਿੱਚ 3 ਦਿਨਾਂ ਲਈ 'ਮਿਲੀਅਨੇਅਰ ਫਾਰਮਰ ਆਫ਼ ਇੰਡੀਆ ਐਵਾਰਡ 2023 ਕਰਵਾਇਆ ਗਿਆ। ਜਿਸ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਕਿਸਾਨਾਂ ਨੇ ਸਿਰਕਤ ਕੀਤੀ ਤੇ ਉਹਨਾਂ ਨੂੰ ਅਵਾਰਡ ਦਿੱਤਾ ਗਿਆ। ਇਸੇ ਅਵਾਰਡ ਪ੍ਰੋਗਰਾਮ ਦੌਰਾਨ ਕਿਸਾਨ ਗੁਰਪ੍ਰੀਤ ਸਿੰਘ ਨੂੰ ਟਰਾਫ਼ੀ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। 

MFOI ਅਵਾਰਡ ਵਿੱਚ ਪਹੁੰਚੇ ਕੇ ਕਿਵੇਂ ਦਾ ਮਹਿਸੂਸ ਹੋਇਆ:- ਕ੍ਰਿਸ਼ੀ ਜਾਗਰਣ ਨਾਲ ਗੱਲਬਾਤ ਦੌਰਾਨ ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਕ੍ਰਿਸ਼ੀ ਜਾਗਰਣ ਵੱਲੋਂ ਦਿੱਲੀ ਦੇ ਪੂਸਾ ਗਰਾਉਂਡ ਵਿੱਚ 3 ਦਿਨਾਂ ਲਈ 'ਮਿਲੀਅਨੇਅਰ ਫਾਰਮਰ ਆਫ਼ ਇੰਡੀਆ ਐਵਾਰਡ 2023 ਲਈ ਬੁਲਾਇਆ ਗਿਆ ਸੀ। ਜਿਸ ਤੋਂ ਬਾਅਦ ਕਿਸਾਨ ਗੁਰਪ੍ਰੀਤ ਸਿੰਘ ਨੇ 6 ਦਿਸੰਬਰ ਨੂੰ ਇਸ ਅਵਾਰਡ ਪ੍ਰੋਗਰਾਮ ਵਿੱਚ ਸਿਰਕਤ ਕੀਤੀ। ਇਸ ਪ੍ਰੋਗਰਾਮ ਦੌਰਾਨ ਉਹਨਾਂ ਨੇ ਖੇਤੀ ਨਾਲ ਸਬੰਧਤ ਦੁਕਾਨਾਂ ਉੱਤੇ ਵੱਖ-ਵੱਖ ਜਾਣਕਾਰੀਆਂ ਪ੍ਰਾਪਤ ਕੀਤੀਆਂ।

ਕਿਸਾਨ ਗੁਰਪ੍ਰੀਤ ਸਿੰਘ ਨੇ ਕ੍ਰਿਸ਼ੀ ਜਾਗਰਣ ਦਾ ਵੀ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ ਕੀ ਕਿਸਾਨਾਂ ਨੂੰ ਨੈਸ਼ਨਲ ਪੱਧਰ ਉੱਤੇ ਇਨ੍ਹਾਂ ਵੱਡਾ ਸਨਮਾਨ ਇਸ ਅਦਾਰੇ ਵੱਲੋਂ ਦਿੱਤਾ ਗਿਆ। ਉਹਨਾਂ ਦੱਸਿਆ ਕੀ ਉਹਨਾਂ ਨੇ ਪ੍ਰੋਗਰਾਮ ਦੌਰਾਨ ਗੁਜਰਾਤ ਦੇ ਰਾਜਪਾਲ,ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਕ੍ਰਿਸ਼ੀ ਜਾਗਰਣ ਦੇ ਮੁਖੀ ਅਤੇ ਐਡੀਟਰ ਇਨ ਚੀਫ਼ ਐਮ.ਸੀ ਡੋਮੀਨਿਕ ਦੁਆਰਾ ਦਿੱਤੀ ਜਾਣਕਾਰੀ ਨੂੰ ਧਿਆਨ ਨਾਲ ਸੁਣਿਆ ਅਤੇ ਵਧੀਆਂ ਲੱਗਾ।

ਇਹ ਵੀ ਪੜੋ:- Successful Fish Farmer: ਜਸਵੀਰ ਸਿੰਘ ਔਜਲਾ

ਪੀ.ਏ.ਯੂ ਅਤੇ ਪੰਜਾਬ ਸਰਕਾਰ ਵੱਲੋਂ ਵੀ ਮਿਲ ਚੁੱਕਿਆ ਵਿਸ਼ੇਸ਼ ਸਨਮਾਨ:- ਗੱਲਬਾਤ ਦੌਰਾਨ ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਉਹਨਾਂ ਨੂੰ ਬਾਗਾਂ ਵਿੱਚ ਅੰਤਰ ਫਸਲਾਂ ਦੀ ਕਾਸ਼ਤ ਅਤੇ ਫਸਲੀ ਵਿਭਿੰਨਤਾ ਸ਼੍ਰੇਣੀ ਵਿੱਚ ਪੀ.ਏ.ਯੂ ਅਤੇ ਪੰਜਾਬ ਸਰਕਾਰ ਵੱਲੋਂ ਰਾਜ ਪੁਰਸਕਾਰ ਮਿਲ ਚੁੱਕੇ ਹਨ। ਜਿਸ ਤੋਂ ਇਲਾਵਾ ਬਲਾਕ ਪੱਧਰ ਅਤੇ ਜ਼ਿਲ੍ਹਾ ਪੱਧਰ ਉੱਤੇ ਵੀ ਉਹਨਾਂ ਨੂੰ ਸਨਮਾਨ ਮਿਲਦੇ ਰਹਿੰਦੇ ਹਨ।

ਕਿਹੜੀ-ਕਿਹੜੀ ਖੇਤੀ ਨਾਲ ਸਬੰਧਤ ਨੇ ਕਿਸਾਨ ਗੁਰਪ੍ਰੀਤ ਸਿੰਘ:- ਕ੍ਰਿਸ਼ੀ ਜਾਗਰਣ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਕਪਾਹ,ਨਰਮਾ,ਕਿਨੂੰ ਦੀ ਕਾਸ਼ਤ ਦੇ ਨਾਲ-ਨਾਲ ਡੇਅਰੀ ਨੂੰ ਇੱਕ ਵਧੀਆਂ ਧੰਦੇ ਵਜੋਂ ਅਪਣਾਇਆ ਗਿਆ ਹੈ। ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਪੜ੍ਹਾਈ ਕਰਕੇ ਵਿਦੇਸ਼ ਜਾਣ ਜਾਂ ਸਰਕਾਰੀ ਨੌਕਰੀ ਪਿੱਛੇ ਜਾਣ ਦੀ ਬਜਾਏ ਆਪਣੀ ਖੇਤੀ ਨੂੰ ਇੱਕ ਉਚਿਤ ਧੰਦੇ ਵੱਜੋਂ ਸੁਪਨੇ ਨੂੰ ਸੱਚ ਕੀਤਾ ਹੈ।

ਅਜੋਕੇ ਕਿਸਾਨਾਂ ਲਈ ਪ੍ਰੇਰਨਾਸ੍ਰੋਤ:- ਗੱਲਬਾਤ ਦੌਰਾਨ ਕਿਸਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹਨਾਂ ਦੁਆਰਾ ਕੀਤੀ ਜਾਂਦੀ ਖੇਤੀ ਦੇ ਚਰਚੇ ਉਹਨਾਂ ਦੇ ਇਲਾਕੇ ਵਿੱਚ ਖੂਬ ਹਨ। ਜਿਸ ਕਰਕੇ ਅੱਜ ਦੇ ਪੜ੍ਹੇ-ਲਿਖੇ ਨੌਜਵਾਨ ਅਤੇ ਕਿਸਾਨ ਵੀ ਉਹਨਾਂ ਦੀ ਖੇਤੀ ਤੋਂ ਉਤਸ਼ਾਹਿਤ ਹਨ। ਉਹਨਾਂ ਵੱਲੋਂ ਹਫ਼ਤੇ ਦੇ ਵੱਖ-ਵੱਖ ਦਿਨ ਨੌਜਵਾਨਾਂ ਅਤੇ ਕਿਸਾਨਾਂ ਨੂੰ ਫ਼ਸਲੀ ਚੱਕਰ ਛੱਡੇ ਕੇ ਹੋਰ ਵੱਖ-ਵੱਖ ਫ਼ਸਲਾਂ ਉਗਾਉਣ ਦੀ ਜਾਣਕਾਰੀ ਦਿੱਤੀ ਜਾਂਦੀ ਹੈ।

ਕਿੱਥੋਂ-ਕਿੱਥੋਂ ਮਿਲਦਾ ਸਹਿਯੋਗ ? ਕਿਸਾਨ ਗੁਰਪ੍ਰੀਤ ਨੇ ਗੱਲਬਾਤ ਦੌਰਾਨ ਕਿਹਾ ਕਿ ਵੈਸੇ ਤਾਂ ਉਹ ਪੰਜਾਬ ਦੇ ਹਰ ਇੱਕ ਕਿਸਾਨੀ ਸੈਮੀਨਾਰ ਅਤੇ ਮੇਲਿਆਂ ਵਿੱਚ ਸਿਰਕਤ ਕਰਦੇ ਹਨ ਅਤੇ ਨਵੇਂ-ਨਵੇਂ ਤਰੀਕੇ ਖੇਤੀ ਕਰਨ ਦੇ ਸਿੱਖ ਦੇ ਰਹਿੰਦੇ ਹਨ। ਪਰ ਜ਼ਿਆਦਾਤਰ ਖੇਤੀ ਸਬੰਧੀ ਕੋਈ ਵੀ ਜਾਣਕਾਰੀ ਲਈ ਉਹ ਪੀਏਯੂ ਲੁਧਿਆਣਾ ਨਾਲ ਗੱਲਬਾਤ ਕਰਕੇ ਪ੍ਰਾਪਤ ਕਰਦੇ ਹਨ। ਉਹਨਾਂ ਕਿਹਾ ਪੀਏਯੂ ਦੇ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਬਹੁਤ ਵਧੀਆਂ ਤਰੀਕੇ ਨਾਲ ਸਲਾਹ ਦਿੱਤੀ ਜਾਂਦੀ ਹੈ।

Summary in English: farmer Gurpreet Singh from village Patti Sadiq in Abohar dist Punjab was honored with the MFOI Award in Delhi

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters