1. Home
  2. ਸਫਲਤਾ ਦੀਆ ਕਹਾਣੀਆਂ

ਦੂਰਦਰਸ਼ੀ ਸੋਚ ਦੇ ਮਾਲਿਕ Faridkot ਦੇ ਕਿਸਾਨ Gurpreet Singh ਬਣੇ ਮਿਸਾਲ, ਅਲੋਪ ਹੋ ਰਹੀ ਵਿਰਾਸਤੀ ਗਨੇਰੀਆਂ ਨੂੰ ਮੁੜ ਸੁਰਜੀਤ ਕਰਨ ਦਾ ਕਰ ਰਹੇ ਹਨ ਕੰਮ

ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੁੱਖਣ ਵਾਲਾ ਦੇ ਰਹਿਣ ਵਾਲੇ ਕਿਸਾਨ ਗੁਰਪ੍ਰੀਤ ਸਿੰਘ ਨੇ ਡੂੰਘੇ ਅਧਿਐਨ ਤੋਂ ਬਾਅਦ ਅਲੋਪ ਹੋ ਰਹੀ ਵਿਰਾਸਤੀ ਗਨੇਰੀ ਨੂੰ ਮੁੜ ਸੁਰਜੀਤ ਕਰਨ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਦੂਰਦਰਸ਼ੀ ਕਿਸਾਨ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਜਦੋਂ ਤੁਸੀਂ ਸਾਡੇ ਪੁਰਵਜ਼ਾਂ ਦੀ ਚੰਗੀ ਸਿਹਤ ਦਾ ਅਧਿਅਨ ਕਰੋਗੇ ਤਾਂ ਦੇਖੋਗੇ ਕਿ ਪੁਰਾਤਨ ਭਾਰਤੀ ਸੰਸਕ੍ਰੀਤੀ ਦੇ ਭੋਜਨ ਵਿੱਚ ਗੰਨੇ ਦਾ ਕਿੰਨਾ ਅਹਿਮ ਰੋਲ ਰਿਹਾ ਹੈ।

Gurpreet Kaur Virk
Gurpreet Kaur Virk
ਪੰਜਾਬ ਦੇ ਕਿਸਾਨ ਨੇ ਸ਼ੁਰੂ ਕੀਤਾ ਗੰਨੇ ਦਾ ਸਟਾਰਟ-ਅਪ

ਪੰਜਾਬ ਦੇ ਕਿਸਾਨ ਨੇ ਸ਼ੁਰੂ ਕੀਤਾ ਗੰਨੇ ਦਾ ਸਟਾਰਟ-ਅਪ

Progressive Farmer: ਅੱਜ ਵੀ ਦੇਸ਼ ਦੇ ਕਈ ਘਰਾਂ ਵਿੱਚ ਲੋਕ ਖਾਣਾ ਖਾਣ ਤੋਂ ਬਾਅਦ ਕੁਝ ਮਿੱਠਾ ਖਾਣਾ ਪਸੰਦ ਕਰਦੇ ਹਨ। ਹਾਲਾਂਕਿ, ਇਹ ਪਰੰਪਰਾ ਹੁਣ ਹੌਲੀ-ਹੌਲੀ ਘਟਦੀ ਜਾ ਰਹੀ ਹੈ। ਪਰ, ਪੰਜਾਬ ਦੇ ਇੱਕ ਗੰਨਾ ਕਿਸਾਨ ਨੇ ਹੁਣ ਇਸ ਪਰੰਪਰਾ ਨੂੰ ਨਵਾਂ ਜੀਵਨਦਾਨ ਦਿੱਤਾ ਹੈ। ਦਰਅਸਲ, ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਸੁੱਖਣ ਵਾਲਾ ਦੇ ਕਿਸਾਨ ਗੁਰਪ੍ਰੀਤ ਸਿੰਘ ਨੇ ਤਾਜੀਆਂ, ਨਰਮ, ਸਵਾਦਿਸ਼ਟ, ਸਫਾਈ ਨਾਲ ਤਿਆਰ ਕੀਤੀਆਂ ਸਿਹਤਮੰਦ ਵਿਰਾਸਤੀ ਗਨੇਰੀਆਂ ਪੇਸ਼ ਕੀਤੀਆਂ ਹਨ।

ਕਿਸਾਨ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹ ਵਿਰਾਸਤੀ ਗਨੇਰੀ ਲਈ ਬਹੁਤ ਉੱਚ ਕੁਆਲਟੀ ਦੇ ਗੰਨੇ ਦੀ ਵਰਤੋਂ ਕਰਦੇ ਹਨ, ਜਿਸ ਨੂੰ ਓਹ ਕਿਸਾਨਾਂ ਤੋਂ ਖਾਸ ਦਿਸ਼ਾ ਨਿਰਦੇਸ਼ ਦੇ ਕੇ ਤਿਆਰ ਕਰਵਾਉਂਦੇ ਹਨ। ਆਓ ਜਾਣਦੇ ਹਾਂ ਕਿਸਾਨ ਗੁਰਪ੍ਰੀਤ ਸਿੰਘ ਇੱਕ ਸੰਘਰਸ਼ਸ਼ੀਲ ਕਿਸਾਨ ਤੋਂ ਇੱਕ ਸਫਲ ਉਦਯੋਗਪਤੀ ਬਣਨ ਤੱਕ ਦਾ ਉਸ ਦਾ ਸਫ਼ਰ ਪ੍ਰੇਰਨਾਦਾਇਕ ਤੋਂ ਘੱਟ ਨਹੀਂ ਹੈ।

ਸਿਹਤ ਦੇ ਲਈ ਵਰਦਾਨ ਅਤੇ ਬਹੁਤ ਸਵਾਦਇਸ਼ਟ ਕੁਦਰਤੀ ਸੁਪਰ ਫੂਡ ਗੰਨੇ ਨੂੰ ਇੱਕ ਨਵੇਂ ਮਾਡਲ ਨਾਲ ਪੇਸ਼ ਕਰਕੇ ਖੇਤੀ ਵਿਭਿੰਨਤਾ ਵਿੱਚ ਕ੍ਰਾਂਤੀ ਲਿਆਉਣ ਦਾ ਮਿਸ਼ਨ ਸ਼ੁਰੂ ਕੀਤਾ ਹੈ ਇਸ ਅਗਾਂਹਵਧੂ ਕਿਸਾਨ ਗੁਰਪ੍ਰੀਤ ਸਿੰਘ ਨੇ। ਇਸ ਕਿਸਾਨ ਦਾ ਕਹਿਣਾ ਹੈ ਕਿ ਜਦੋਂ ਤੁਸੀਂ ਸਾਡੇ ਪੁਰਵਜ਼ਾਂ ਦੀ ਚੰਗੀ ਸਿਹਤ ਦਾ ਅਧਿਅਨ ਕਰੋਗੇ ਤਾਂ ਦੇਖੋਗੇ ਕਿ ਪੁਰਾਤਨ ਭਾਰਤੀ ਸੰਸਕ੍ਰੀਤੀ ਦੇ ਭੋਜਨ ਵਿੱਚ ਗੰਨੇ ਦਾ ਅਹਿਮ ਰੋਲ ਰਿਹਾ ਹੈ। ਭਾਰਤੀ ਲੋਕ ਗੰਨੇ ਨੂੰ ਚੂਸਣਾ ਬਹੁਤ ਪਸੰਦ ਕਰਦੇ ਸੀ ਤੇ ਇਸ ਦੇ ਹੈਰਾਨ ਕਰ ਦੇਣ ਵਾਲੇ ਫਾਇਦਿਆਂ ਨਾਲ ਉਹਨਾਂ ਦੀ ਸਰੀਰਕ ਮਜਬੂਤੀ ਬਣੀ ਰਹਿੰਦੀ ਸੀ, ਹੁਣ ਤਾਂ ਭਾਰਤ ਸਰਕਾਰ ਕੇ ਅਧਾਰੇ ਦੀ ਨੈਸ਼ਨਲ ਇੰਸਟੀਚਿਊਟ ਆਫ਼ ਨਿਊਟ੍ਰਿਸ਼ਨ ਨੇ ਗੰਨੇ ਤੋਂ ਮਿਲਣ ਵਾਲੇ 30 ਤਰ੍ਹਾਂ ਦੇ ਵਿਟਾਮਿਨ ਮਿਨਰਲ ਦੀ ਪਹਿਚਾਣ ਕੀਤੀ ਤੇ ਦੱਸਿਆ ਹੈ ਕਿ ਕਿਵੇਂ ਗੰਨਾ ਸਾਨੂੰ ਅਨੇਕਾਂ ਬਿਮਾਰੀਆਂ ਤੋ ਬਚਾ ਕੇ ਤੰਦਰੁਸਤ ਰੱਖਦਾ ਹੈ। ਪਰੰਤੂ ਸਮੇਂ ਦੇ ਨਾਲ ਸਾਡੇ ਖਾਣ-ਪੀਣ ਦੀਆਂ ਆਦਤਾਂ ਵਿੱਚ ਤਬਤੀਲੀ ਹੋ ਗਈ ਤੇ ਗੰਨਾ ਚੂਸਣ ਦੀ ਆਦਤ ਨਾ ਦੇ ਬਰਾਬਰ ਹੋ ਗਈ ਹੈ, ਸ਼ਹਿਰਾਂ ਦੇ ਬਹੁਤੇ ਨੌਜਵਾਨ ਤੇ ਬੱਚੇ ਤਾਂ ਇਸ ਕੁਤਰਤੀ ਵਰਦਾਨ ਤੋਂ ਅਨਜਾਣ ਹੀ ਹਨ। ਹੁਣ ਪੰਜਾਬ ਦੇ ਇੱਕ ਕਿਸਾਨ ਨੇ ਸਵਸਥ ਭਾਰਤ ਦੇ ਨਾਹਰੇ ਵਿੱਚ ਯੋਗਦਾਨ ਦੇਣ ਲਈ ਭਾਰਤੀ ਦੇ ਪ੍ਰੰਪਰਾਗਤ ਭੋਜਨ ਗੰਨੇ ਨੂੰ ਵਿਰਾਸਤੀ ਗਨੇਰੀ (VIRASTI SUGARCANE BITES) ਦੇ ਨਾਮ ਨਾਲ ਨੂੰ ਮਾਰਕੀਟ ਵਿੱਚ ਪੇਸ਼ ਕੀਤਾ ਹੈ, ਇਸ ਵਿੱਚ ਗੰਨੇ ਦਾ ਅਸਲ਼ੀ ਸਵਾਦ ਮਿਲਦਾ ਹੈ, ਜੋ ਕੇ ਜਰੂਰਤ ਅਨੁਸਾਰ ਠੰਡਾ ਕੀਤਾ ਹੋਣ ਕਾਰਨ ਹੋਰ ਵੀ ਲਾਜੀਜ ਬਣ ਜਾਂਦਾ ਹੈ।

ਗੰਨਾ ਚੂਸਣਾ ਹੁਣ ਬਹੁਤ ਅਸਾਨ ਹੋ ਗਿਆ ਹੈ, ਕਿਉਂਕਿ ਗੰਨੇ ਨੂੰ ਦੰਦਾਂ ਨਾਲ ਛਿੱਲਣ ਦੀ ਲੋੜ ਨਹੀਂ, ਹੁਣ ਪੈਕਟ ਖੋਲੋ ਤੇ ਕੱਟੇ ਹੋਏ ਤਾਜੇ ਗੰਨੇ ਦੇ ਟੁਕੜੇ ਚਬਾਓ, ਇਹ ਰੈਡੀ ਟੂ ਈਟ ਹੈ। ਹੋਰ ਖਾਸ ਗੱਲ ਕਿ ਹੁਣ ਗੰਨਾ ਤੁਸੀਂ ਸਾਲ ਦੇ 365 ਦਿਨ ਖਾ ਸਕਦੇ ਹੋ, ਕੇਵਲ ਇਨ੍ਹਾਂ ਹੀ ਨਹੀਂ, ਇਸ ਵਿਰਾਸਤੀ ਗਨੇਰੀ ਦੀ ਸ਼ੈਲਫ ਲਾਇਫ 30 ਦਿਨ ਹੈ, ਬਸ ਤੁਸੀਂ ਇੱਕ ਵਾਰ ਕੁੱਝ ਪੈਕਟ ਘਰ ਲਿਆ ਕੇ ਫਰੀਜ਼ਰ ਵਿੱਚ ਰੱਖੋ ਤੇ ਆਪਣੀ ਪਰਿਵਾਰ ਨੂੰ ਹਰ ਰੋਜ਼ ਹੈਲ਼ਥੀ ਮਿੱਠੇ ਸਨੈਕਸ ਦਾ ਅਨੰਦ ਲੈਣ ਦਿਓ। ਮਾਹਿਰਾਂ ਦੀ ਰਾਇ ਹੈ ਕਿ ਜਿਹੜੇ ਬੱਚੇ ਜਾਂ ਜਵਾਨ ਗੰਨੇ ਦੀ ਗਨੇਰੀ ਚੂਸਦੇ ਹਨ ਉਹਨਾਂ ਦੇ ਦੰਦਾਂ ਬਹੁਤ ਲੰਬੀ ਉਮਰ ਤੱਕ ਮਜਬੂਤ ਤੇ ਚਮਕਦਾਰ ਰਹਿੰਦੇ ਹਨ, ਕੇਵਲ ਇਨਾਂ ਹੀ ਨਹੀਂ ਸਿਹਤ ਤੇ ਸਵਾਦ ਦਾ ਮਿਸ਼ਨਰ ਵਿਰਾਸਤੀ ਗਨੇਰੀ ਉਹਨਾਂ ਨੂੰ ਹੋਰ ਬਹੁਤ ਸਰੀਰਕ ਲਾਭ ਦੇਣ ਦੇ ਨਾਲ ਨਾਲ ਅਨੇਕਾਂ ਬਿਮਾਰੀਆਂ ਤੋਂ ਵੀ ਦੂਰ ਰੱਖਦੀ ਹੈ, ਗੰਨੇ ਦੀ ਗਨੇਰੀ ਤੁਹਾਨੂੰ ਜਵਾਨ ਰੱਖਦੀ ਹੈ ਤੇ ਹਰ ਉਮਰ ਲਈ ਲਾਭਦਾਇਕ ਹੁੰਦੀ ਹੈ। ਕਿਸਾਨ ਗੁਰਪ੍ਰੀਤ ਦੱਸਦੇ ਹਨ ਕਿ ਗੰਨੇ ਦੇ ਗਨੇਰੀ ਨੂੰ ਚੂਸਣ ਦੇ ਫਾਇਦਿਆਂ ਦੀ ਲਿਸਟ ਬਹੁਤ ਲੰਬੀ ਹੈ। ਇਹ ਕਾਢ ਨਾਲ ਇਸ ਕਿਸਾਨ ਨੇ ਗੰਨੇ ਦੀ ਖੇਤੀ ਨੂੰ ਇੱਕ ਨਵਾਂ ਮੋੜ ਦਿੱਤਾ ਹੈ ਤੇ ਗੰਨੇ ਦੀ ਖੇਤੀ ਵਿੱਚ ਕ੍ਰਾਂਤੀਕਾਰੀ ਮੀਲ ਪੱਥਰ ਸਾਬਿਤ ਹੋਵੇਗਾ।

ਪੋਸਟ ਗਰੇਜੂਏਟ ਕਿਸਾਨ ਗੁਰਪ੍ਰੀਤ ਸਿੰਘ ਦੇ ਅਨੁਸਾਰ ਖੇਤੀ ਲ਼ਾਹੇਵੰਦ ਕਿੱਤਾ ਹੋ ਸਕਦਾ ਹੈ ਜੇਕਰ ਕਿਸਾਨ ਆਪਣੀ ਫਸਲ ਦੀ ਪ੍ਰੋਸੈਸਿੰਗ ਕਰਨ ਬਾਰੇ ਵਿਚਾਰ ਕਰਨ। ਆਪਣੇ ਖੇਤੀ ਕਿੱਤੇ ਸਫਰ ਦੀ ਗੱਲ ਕਰਦੇ ਹੋਏ ਕਿਸਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਵੀ ਆਮ ਕਿਸਾਨਾਂ ਦੀ ਤਰ੍ਰਾਂ ਰਿਵਾਇਤੀ ਕਣਕ-ਝੋਨੇ ਦੀ ਖੇਤੀ ਹੀ ਕਰਦੇ ਸਨ, ਪ੍ਰੰਤੂ 2011 ਵਿੱਚ ਗੰਨੇ ਦੀ ਖੇਤੀ ਸ਼ੁਰੂ ਸ਼ੂਗਰ ਮਿੱਲਾਂ ਨੂੰ ਗੰਨਾ ਦੇਣ ਲਈ ਕੀਤੀ। ਪਰ ਗੰਨਾ ਮਿੱਲਾਂ ਦੀਆਂ ਪ੍ਰਤੀਕੂਲ ਨੀਤੀਆਂ ਕਾਰਨ ਜਿਆਦਾ ਆਮਦਨ ਪ੍ਰਾਪਤ ਨਹੀ ਸੀ ਹੋ ਰਹੀ, ਇਸ ਕਰਕੇ 2013 ਦੇ ਆਰਗੈਨਿਕ ਖੇਤੀ ਨਾਲ ਗੰਨੇ ਦੀ ਬੀਜਾਈ ਕਰਨੀ ਸ਼ੁਰੂ ਕਰਕੇ ਖੁਦ ਗੰਨੇ ਦੇ ਜੂਸ ਦਾ ਠੇਲਾ ਲਗਾ ਲਿਆ, ਅਸਲ ਵਿੱਚ ਇਹ ਕੰਮ ਜ਼ਿੰਦਗੀ ਦਾ ਟਰਨਿੰਗ ਪੋਇੰਟ ਸਾਬਤ ਹੋਇਆ ਤੇ ਉਹ ਆਮ ਕਿਸਾਨ ਤੋਂ ਬਿਜਨਸ ਕਰਨ ਦੇ ਵੱਲ ਆ ਗਏ।

ਉਨ੍ਹਾਂ ਦੱਸਿਆ ਕਿ ਜੂਸ ਦੇ ਕੰਮ ਨੂੰ ਹੋਰ ਅੱਗੇ ਤੋਰਦੇ ਹੋਏ ਮੈਂ ਗੁੜ ਬਣਵਾ ਕੇ ਗਾਹਕਾਂ ਨੂੰ ਪੇਸ਼ ਕੀਤਾ, ਗੁੜ ਦੀ ਡਿਮਾਂਡ ਹੋਣ ਲੱਗੀ। ਇਸ ਦੇ ਬਾਅਦ ਸ਼ੁਰੂ ਹੋਇਆ ਗੁੜ ਬਣਾਉਣ ਦੀ ਟ੍ਰੇਨਿੰਗ ਲੈਣ ਦਾ ਸਿਲਸਲਾ। ਕਿਸਾਨ ਗੁਰਪ੍ਰੀਤ ਸਿੰਘ ਦੱਸਦੇ ਹਨ ਕਿ ਉਹਨਾਂ ਨੇ ਦੇਸ਼ ਦੇ ਵੱਖ-ਵੱਖ ਹਿੱਸਿੱਆਂ ਤੋਂ ਗੁੜ ਬਣਾਉਣ ਦੀ ਸਿੱਖਲਾਈ ਲਈ। ਇਸ ਦੀ ਸ਼ੁਰੂਆਤ ਹੋਈ ਐਗਰੀਕਲਚਰਲ ਟੈਕਨਾਲੋਜੀ ਮੈਨੇਜਮੈਂਟ ਏਜੰਸੀ (ATMA) ਫਰੀਦਕੋਟ ਦੇ ਪ੍ਰੋਜੈਕਟ ਡਾਇਰੈਕਟਰ ਅਮਨਦੀਮ ਕੇਸ਼ਵ ਜੀ ਰਾਂਹੀ, ਉਹਨਾਂ ਨੇ ਆਪਣੇ ਆਧਾਰੇ ਵਿੱਚ ਸਿਖਲਾਈ ਦਾ ਪ੍ਰਬੰਧ ਕਰਨ ਤੋਂ ਇਲਾਵਾ ਖੇਤੀਬਾੜੀ ਯੂਨੀਵਰਸੀਟੀ (PAU) ਲੁਧਿਆਣਾ ਅਤੇ ਭਾਰਤੀ ਗੰਨਾ ਖੋਜ ਸੰਸਥਾਨ (IISR) ਲਖਨਊ ਵਿਖੇ ਵੀ ਟ੍ਰੇਨਿੰਗ ਦਾ ਪ੍ਰਬੰਧ ਕਰਵਾ ਕੇ ਦਿੱਤਾ। ਸਿੱਟੇ ਵੱਜੋਂ ਬਹੁਤ ਉੱਚ ਕੁਆਲਟੀ ਦਾ ਵਿਰਾਸਤੀ ਗੁੜ ਪੈਦਾ ਕਰਨ ਵਿੱਚ ਕਾਮਯਾਬੀ ਹਾਸਿਲ ਹੋ ਗਈ, ਇੱਕ ਅਜਿਹਾ ਗੁੜ ਜਿਸ ਦੀ ਸੈਲਫ ਲਾਇਫ 5 ਸਾਲ ਦੀ ਹੈ, ਜਿਸ ਨਾਲ ਚਾਹ ਜਾਂ ਦੁੱਧ ਖਰਾਬ ਨਹੀਂ ਹੁੰਦੇ। ਗੁੜ ਦਾ ਕੰਮ ਇਸੇ ਤਰ੍ਰਾਂ ਵਧੀਆ ਚਲਦਾ ਰਿਹਾ।

ਇਹ ਵੀ ਪੜ੍ਹੋ : ਇਹ ਹਨ ਪੰਜਾਬ ਦੇ Top 5 Richest Farmers, ਖੇਤੀਬਾੜੀ ਤੋਂ ਕਮਾ ਰਹੇ ਹਨ ਕਰੋੜਾਂ ਰੁਪਏ

2020 ਦੇ ਵਿੱਚ ਗੰਨੇ ਤੋਂ ਹੋਰ ਪ੍ਰੋਡਕਟ ਤਿਆਰ ਕਰਨ ਦੇ ਰਾਇ ਮਸ਼ਵਰੇ ਦੌਰਾਨ ਆਯੂਵੇਦਾ ਦੇ ਨਾਮਵਰ ਡਾਕਟਰ ਸਾਹਿਬ ਨੇ ਦੱਸਿਆ ਕਿ ਗੰਨਾ ਬਹੁਤ ਉੱਤਮ ਅਤੇ ਸਾਡਾ ਪ੍ਰੰਪਰਾਗਤ ਭੋਜਨ ਹੈ, ਇਸ ਦੇ ਗੁਣਾਂ ਦੀ ਲਿਸਟ ਬਹੁਤ ਲੰਬੀ ਹੈ। ਗੰਨੇ ਦਾ ਜੂਸ ਹੀ ਸਿਹਤ ਲਈ ਬਹੁਤ ਫਾਇਦੇਮੰਦ ਹੈ ਤੇ ਗੰਨੇ ਦੀ ਗਨੇਰੀ ਚੂਸਣਾ ਤਾਂ ਉਸ ਤੋਂ ਵੀ ਕਈ ਗੁਣਾਂ ਜ਼ਿਆਦਾ ਚੰਗੀ ਹੁੰਦੀ ਹੈ। ਕਿਸਾਨ ਗੁਰਪ੍ਰੀਤ ਸਿੰਘ ਦਸਦੇ ਹਨ ਕਿ ਉਸ ਸਮੇਂ ਤੋਂ ਹੀ ਉਹ ਗੰਨੇ ਦੀ ਗਨੇਰੀ ਨੂੰ ਮਾਰਕੀਟ ਵਿੱਚ ਉਤਾਰਨ ਵਿੱਚ ਜੁੱਟ ਗਏ। ਐਡੀਸ਼ਨਲ ਮਾਰਕੀਟ ਅਫਸਰ ਫਰੀਦਕੋਟ ਡਾ. ਚਰਨਜੀਤ ਸਿੰਘ ਸੰਧੂ ਜੀ ਨੇ ਵੀ ਬਹੁਤ ਸਹਿਯੋਗ ਦਿੱਤਾ ਅਤੇ ਖੇਤੀਬਾੜੀ ਬਲਾਕ ਅਫਸਰ ਕੋਟਕਪੂਰਾ ਡਾ. ਗੁਰਪ੍ਰੀਤ ਸਿੰਘ ਜੀ ਨੇ ਗੰਨੇ ਦੀ ਗਨੇਰੀ ਦੇ ਡਵੈਲਪਮਿੰਟ ਵਿੱਚ ਬਹੁਤ ਸਹਿਯੋਗ ਕੀਤਾ। 4 ਸਾਲ ਦੀ ਲਗਾਤਾਰ ਮਿਹਨਤ ਤੋਂ ਬਾਅਦ 2024 ਵਿੱਚ ਫਰੀਦਕੋਟ ਦੇ ਮੁੱਖ ਖੇਤੀਬਾੜੀ ਅਫਸਰ ਅਮਰੀਕ ਸਿੰਘ ਜੀ ਨੇ ਵਿਰਾਸਤੀ ਗਨੇਰੀ ਨੂੰ ਲਾਂਚ ਕਰਦੇ ਕਿਹਾ ਕਿ ਉਹ ਕਿਸਾਨ ਗੁਰਪ੍ਰੀਤ ਸਿੰਘ ਦੇ ਇਸ ਵਿਲੱਖਣ ਉੱਦਮ ਲਈ ਹਰ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹਨ।

ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਵਿਰਾਸਤੀ ਗਨੇਰੀ ਦੇ ਉਤਪਾਦਨ ਨਾਲ ਵੱਡੇ ਪੱਧਰ ਤੇ ਰੁਜ਼ਗਾਰ ਪੈਦਾ ਹੋ ਰਿਹਾ ਹੈ ਕਿਉਂਕਿ ਇਸ ਲਈ ਕਾਫੀ ਲੇਬਰ ਦੀ ਲੋੜ ਪੈਂਦੀ ਹੈ, ਉਹਨਾਂ ਨੇ ਸਿੱਧੇ ਤੌਰ 'ਤੇ 40 ਲੋਕਾਂ ਨੂੰ ਪੂਰਾ ਸਮਾਂ ਨੌਕਰੀ ਦਿੱਤੀ ਹੋਈ ਹੈ, ਇਸ ਤੋਂ ਬਿਨ੍ਹਾਂ ਅਸਿੱਧੇ ਕਾਫੀ ਲੋਕ ਤੇ ਕਿਸਾਨ ਉਸ ਨਾਲ ਮਿਲ ਕੇ ਕੰਮ ਕਰ ਰਹੇ ਹਨ। ਉਹ ਕਿਸਾਨਾਂ ਨੂੰ ਕਣਕ ਝੋਨੇ ਦੇ ਚੱਕਰ ਵਿੱਚੋਂ ਬਾਹਰ ਆਉਣ ਲਈ ਪ੍ਰੇਰਦੇ ਹਨ ਤੇ ਗੰਨਾ, ਦਾਲਾਂ ਤੇ ਸਬਜ਼ੀਆਂ ਆਦਿ ਬੀਜ ਕੇ ਖੁਦ ਮਾਰਕੀਟਿੰਗ ਕਰਨ ਬਾਰੇ ਅਕਸਰ ਕਹਿੰਦੇ ਰਹਿੰਦੇ ਹਨ, ਤਾਂ ਜੋ ਚੰਗਾ ਮੁਨਾਫਾ ਕਮਾਉਣ ਦੇ ਨਾਲ-ਨਾਲ ਵਾਤਾਵਰਨ ਨੂੰ ਬਚਾਇਆ ਜਾ ਸਕੇ। ਆਪਣੇ ਲਾਭ ਦੀ ਗੱਲ ਕਰਦੇ ਗੁਰਪ੍ਰੀਤ ਸਿੰਘ ਨੇ ਦੱਸਿਆ ਕੇ ਉਹ ਗੰਨੇ ਦੀ ਗਨੇਰੀ, ਗੁੜ ਸ਼ੱਕਰ ਆਦਿ ਰਾਹੀਂ ਇੱਕ ਕਿੱਲੇ ਤੋਂ ਲਗਭੱਗ 4 ਤੋਂ 5 ਲੱਖ ਦੀ ਆਮਦਨ ਕਰ ਲੈਂਦੇ ਹਨ। ਕੰਮ ਦੇ ਸ਼ੁਰੂਆਤੀ ਦੌਰ ਹੋਣ ਕਾਰਨ ਹਲੇ ਖਰਚੇ ਕਾਫੀ ਪੈ ਜਾਂਦੇ ਹਨ, ਉਹਨਾਂ ਨੂੰ ਗਨੇਰੀ ਦੇ ਪ੍ਰੋਜੈਕਟ ਲਈ ਸਰਕਾਰੀ ਸਹਾਇਤਾ ਦੀ ਮੰਗ ਵੀ ਕੀਤੀ।

ਇਹ ਵੀ ਪੜ੍ਹੋ : Sangrur ਦਾ Progressive Poultry Farmer ਕਰਮਜੀਤ ਸਿੰਘ ਬਰਾੜ ਬਣਿਆ ਮਿਸਾਲ, ਦੇਖੋ ਕਿਵੇਂ ਤਹਿ ਕੀਤਾ Traditional Farming ਤੋਂ 'Brar Poultry Farm' ਤੱਕ ਦਾ ਵਧੀਆ ਸਫਰ

ਅੰਤ ਤੇ ਕਿਸਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਲੋਕਾਂ ਦੀ ਸਿਹਤ ਦੇ ਡਿੱਗ ਰਹੇ ਪੱਧਰ ਤੋਂ ਕਾਫੀ ਚਿੰਤਤ ਹਨ, ਜਿਸ ਨੂੰ ਉਹ ਸਾਡੇ ਪੁਰਾਤਨ ਸੁਪਰ ਫੂਡ ਗੰਨੇ ਰਾਂਹੀ ਹੀ ਠੀਕ ਕਰ ਸਕਦੇ ਹਨ, ਉਹ ਵਿਰਾਸਤੀ ਗਨੇਰੀ ਦੁਆਰਾ ਸਿਹਤ ਦੇ ਪੱਧਰ ਨੂੰ ਉੱਪਰ ਚੁੱਕਣਾ ਚਾਹੁੰਦੇ ਹਨ। ਜਿਆਦਾਤਰ ਲੋਕ ਆਪਣੇ ਬੱਚਿਆਂ ਨੂੰ ਤੇ ਖੁਦ ਨੂੰ ਖਾਣ ਲਈ ਚੰਗਾ ਭੋਜਨ ਦੇਣ ਦੀ ਤਲਾਸ਼ ਵਿੱਚ ਹੁੰਦੇ ਹਨ, ਪਰ ਇਹ ਮਿਲਣਾ ਔਖਾ ਸੀ, ਹੁਣ ਵਿਰਾਸਤੀ ਗਨੇਰੀ ਇੱਕ ਮਿੱਠਾ ਸਨੈਕਸ, ਜਿਸਦਾ ਜੀ.ਆਈ. ਇਂਡਕੈਸ ਵੀ ਬਹੁਤ ਘੱਟ ਹੈ, ਇਹ ਤਲਾਸ਼ ਜਲਦੀ ਖਤਮ ਕਰਨ ਜਾ ਰਿਹਾ ਹੈ। ਕਿਸਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਵੱਡਿਆਂ ਸ਼ਹਿਰਾਂ ਵਿੱਚ ਇਸੇ ਸਾਲ 2024 ਵਿੱਚ ਹੀ ਵਿਰਾਸਤੀ ਗਨੇਰੀ ਪਹੁੰਚਾਉਣ ਦਾ ਟੀਚਾ ਹੈ। ਇਸ ਲਈ ਦੁਕਾਨਦਾਰਾਂ ਤੇ ਡੀਲਰਾਂ ਨੂੰ ਵੀ ਬਣਦਾ ਹੱਕ ਵਧੀਆ ਦੇ ਰਹੇ ਹਾਂ। ਜੇਕਰ ਤੁਸੀਂ ਇਨ੍ਹਾਂ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਫੇਸਬੁੱਕ ਪੇਜ਼ VIRSASTI ਨੂੰ ਫਾਲੋ ਕਰੋ ਅਤੇ jkgoldenent@gmail.com 'ਤੇ ਮੇਲ ਕਰੋ।

ਜ਼ਰੂਰੀ ਨੋਟ:ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Farmer Gurpreet Singh of Faridkot, the owner of visionary thinking, became an example. Work is being done to revive the disappearing heritage Gannerian

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters