1. Home
  2. ਸਫਲਤਾ ਦੀਆ ਕਹਾਣੀਆਂ

ਕਿਸਾਨ ਕਾਬਲ ਸਿੰਘ ਦੀ ਕਾਬਲੀਅਤ ਲਿਆਈ ਰੰਗ, ਅੱਜ ਦੂਰ ਦੁਰਾਡੇ ਤੋਂ ਖੇਤੀ ਦਾ ਮਾਡਲ ਦੇਖਣ ਪਹੁੰਚਦੇ ਹਨ ਲੋਕ

ਪੰਜਾਬ ਸਰਕਾਰ ਵੱਲੋਂ ਸਨਮਾਨਿਤ ਕਿਸਾਨ ਕਾਬਲ ਸਿੰਘ ਲਈ ਸਾਈਲੇਜ ਵਾਲ਼ੀ ਮੱਕੀ, ਕਾਲ਼ੀ ਕਣਕ, ਡੇਅਰੀ ਤੇ ਮਸ਼ੀਨਰੀ ਬਣੀਂ ਰੋਜ਼ਗਾਰ ਦੇ ਸਾਧਨ, ਅੱਜ 26 ਬੈੱਡ ਗੰਡੋਇਆਂ ਦੀ ਖੇਤੀ ਦੇਖਣ ਦੂਰ ਦੁਰਾਡੇ ਤੋਂ ਪਹੁੰਚਦੇ ਹਨ ਲੋਕ, ਪਰਿਵਾਰ ਕਰ ਰਿਹਾ ਪੂਰਾ ਸਹਿਯੋਗ।

Gurpreet Kaur Virk
Gurpreet Kaur Virk
ਪੰਜਾਬ ਸਰਕਾਰ ਵੱਲੋਂ ਸਨਮਾਨਿਤ ਕਿਸਾਨ ਕਾਬਲ ਸਿੰਘ

ਪੰਜਾਬ ਸਰਕਾਰ ਵੱਲੋਂ ਸਨਮਾਨਿਤ ਕਿਸਾਨ ਕਾਬਲ ਸਿੰਘ

Success Story: ਅੱਜ ਦੇ ਇਨਸਾਨ ਦੀ ਭੱਜਦੋੜ ਤੇ ਕਾਹਲੀ ਭਰੀ ਜ਼ਿੰਦਗੀ ਨੇ ਸਾਡੀ ਕੁਦਰਤ ਨੂੰ ਦਿਸ਼ਾਹੀਣ ਤੇ ਵਿਗਾੜ ਕੇ ਰੱਖ ਦਿੱਤਾ ਹੈ। ਜਿਸ ਤਰ੍ਹਾਂ ਅੱਜ ਦੇ ਕਿਸਾਨੀ ਹਾਲਾਤਾਂ ਦੀ ਗੱਲ ਕਰੀਏ ਜਿੱਥੇ ਅਸੀਂ ਫ਼ਸਲੀ ਰਹਿੰਦ-ਖੂੰਹਦ ਦੇ ਨਾੜ ਨੂੰ ਸਸਤਾ ਤੇ ਜਲਦੀ ਸਾਂਭਣ ਦੀ ਕਾਹਲ ਵਿੱਚ ਸੁੱਟ ਤੀਲੀ ਤੇ ਅੱਗ ਲੱਗਾ ਦਿੰਦੇ ਸਾਂ, ਜਿਸ ਦਾ ਨੁਕਸਾਨ ਕਦੇ ਇਹ ਨਹੀਂ ਸੋਚਿਆ ਸੀ ਕਿ ਸਾਡੀ ਜ਼ਮੀਨ ਵਿਚਲੇ ਜ਼ਮੀਨ ਨੂੰ ਉਪਜਾਊ ਤੇ ਪੋਲੀ ਹਵਾਦਾਰ ਕਰਨ ਵਾਲੇ ਗੰਡੋਏ ਵੀ ਸੇਕ ਨਾਲ ਸਾੜ ਮਾਰੇ। ਏਥੋਂ ਤੱਕ ਕਿ ਜ਼ਮੀਨ ਨੂੰ ਉਪਜਾਊ ਬਣਾਉਣ ਵਾਲੀ ਦੇਸੀ ਪਸ਼ੂਆਂ ਦੀ ਰੂੜੀ ਖਾਦ ਖਿਲਾਰਨੀ ਵੀ ਖੇਤ ਵਿੱਚ ਖ਼ਤਮ ਹੋ ਗਈ। ਅੱਜ ਦੇ ਕੈਮੀਕਲ ਯੁੱਗ ਵਿੱਚ ਆਪਾਂ ਸਿਰਫ਼ ਕੈਮੀਕਲ ਪਾ ਕੇ ਹੀ ਕੈਮੀਕਲ ਦੀ ਤਾਕਤ ਹੀ ਫ਼ਸਲ ਵਿਚੋਂ ਵਧੇਰੇ ਝਾੜ ਕੱਢਣ ਲਈ ਮਜਬੂਰ ਹਾਂ ਪਰ ਬੇਸ਼ੁਮਾਰ ਕੁਦਰਤੀ ਤਾਕਤ ਨਹੀਂ।

ਇੱਥੇ ਇਹੀ ਚਾਨਣਾ ਪਾਉਣ ਦੀ ਤੇ ਸਮਝਣ ਦੀ ਲੋੜ ਹੈ ਕਿ ਵਰਮੀਕੰਪੋਸਟ ਜਿਸਨੂੰ ਚੰਗੀ ਤਰ੍ਹਾਂ ਗਲ਼ੇ ਗੋਹੇ ਦੀ ਖ਼ਾਦ ਕਹਿੰਦੇ ਹਾਂ। ਜਿਸ ਨੂੰ ਗੰਡੋਇਆ ਦੁਆਰਾ ਤਿਆਰ ਕੀਤੀ ਜਾਂਦੀ ਹੈ ਜੋ ਕਿ ਸਿੱਧਾ ਖੇਤ ਨੂੰ ਪੋਲਾ ਰੱਖਣ ਤੇ ਉਪਜਾਊ ਸ਼ਕਤੀ ਵਧਾਉਣ ਤੇ ਮਿੱਟੀ ਨੂੰ ਹਵਾਦਾਰ ਕਰਨ ਲਈ ਸਹਾਈ ਹੁੰਦੀ ਹੈ। ਅੱਜ ਦੇ ਰੋਜ਼ਮਰਾ ਦੇ ਖ਼ਰਚ ਦੇਖਦਿਆਂ ਕੇਵਲ ਛੋਟੇ ਕਿਸਾਨ ਦੀ ਗੱਲ ਕਰੀਏ ਤਾਂ ਘਰਾਂ ਦੇ ਖਰਚੇ ਤੋਰਨਾ ਤਕਰੀਬਨ ਨਾ ਦੇ ਬਰਾਬਰ ਹੈ। ਅੱਜ ਦੇ ਸਮੇਂ ਵਿੱਚ ਅਗਾਂਹਵਧੂ ਕਿਸਾਨ ਦਾ ਲਫ਼ਜ਼ ਵੀ ੳਸ ਕਿਸਾਨ ਨਾਲ ਜੋੜਿਆ ਹੀ ਸ਼ੋਭਾ ਦਿੰਦਾ ਹੈ, ਜੋ ਘਰੇਲੂ ਤੇ ਖੇਤੀ ਖ਼ਰਚੇ ਮੁੱਖ ਫਸਲਾਂ ਜਿਵੇਂ ਕਣਕ ਝੋਨਾ ਆਦਿ ਤੋਂ ਇਲਾਵਾ ਸਹਾਇਕ ਧੰਦਿਆਂ (Side Business) ਨੂੰ ਆਪਣਾ ਕੇ ਨਾਲ ਕੱਢਦਾ ਹੋਵੇ ਹੀ ਅੱਜ ਦਾ ਅਸਲ ਅਗਾਂਹਵਧੂ ਤੇ ਕਾਮਯਾਬ ਕਿਸਾਨ ਕਹਾੳਣ ਦਾ ਅਸਲ ਹੱਕਦਾਰ ਹੈ। ਆੳ ਅੱਜ ਗੱਲ ਵਿਦੇਸ਼ ਤੋਂ ਕੰਮ ਕਰਕੇ ਆਪਣੇ ਖੇਤਾਂ ਤੋਂ ਪਿੰਡ ਵਿੱਚ ਨਵੀਂ ਰਾਹ ਤੋਰਨ ਵਾਲੇ ਉਦਮੀ ਨੋਜਵਾਨ ਕਿਸਾਨ ਕਾਬਲ ਸਿੰਘ ਪਿੰਡ ਨੂੰਨ, ਬਲਾਕ ਕਾਹਨੂੰਵਾਨ ਜ਼ਿਲ੍ਹਾ ਗੁਰਦਾਸਪੁਰ ਦੀ ਕਰਦੇ ਹਾਂ।

ਕਿਸਾਨ ਕਾਬਲ ਸਿੰਘ ਦਾ ਕਹਿਣਾ ਹੈ ਕਿ ਵਡੇਰੀ ਉਮਰ ਵਿਚ ਘਰ ਵਾਪਸੀ ਕਰਕੇ ਕੀ ਕਰਾਂਗੇ ਤੇ ਬੱਚਿਆਂ ਲਈ ਕੀ ਰਾਹ ਬਣਾਵਾਂਗੇ ਜਦੋਂ ਸ਼ਰੀਰਕ ਤੌਰ 'ਤੇ ਆਰਥਿਕ ਤੌਰ 'ਤੇ ਹੀ ਸਥਿਰ ਨਾ ਰਹੇ। ਅਜਿਹੀ ਸੋਚ ਨੇ ਇਕ 4 ਕਿੱਲੇ ਦੀ ਮਾਲਕੀ ਰੱਖਣ ਵਾਲੇ ਕਿਸਾਨ ਦੀ ਖੇਤੀ ਨਾਲ ਸਹਾਇਕ ਧੰਦੇ ਅਪਨਾਉਣਾ ਸੋਸ਼ਲ ਮੀਡੀਆ ਤੇ ਯੂ ਟਿਊਬ ਬੇਹੱਦ ਅਹਿਮ ਰਹੀ। ਜਿਸ ਨੇ ਬਰਨਾਲੇ ਜ਼ਿਲੇ ਦੇ ਸਫ਼ਲ ਵਰਮੀਕੰਪੋਸਟ ਦੇ ਕਿਸਾਨ ਸ. ਪ੍ਰੇਮ ਸਿੰਘ ਪਿੰਡ ਕਾਲੀਕੇ ਨਾਲ ਮੇਲ਼ ਕਰਾਇਆ। ਜਿਸ ਨਾਲ ਮਿਲ਼ਣ ਤੇ ਸਿੱਖਣ ਤੋਂ ਬਾਅਦ ਅੱਜ ਤੋਂ 3 ਸਾਲ ਪਹਿਲਾਂ ਸ਼ੁਰੂ ਕੀਤਾ ਬਿਜਨੈਸ, ਪਰ ਕੰਮ 'ਚ ਆਈ ਖਲੋਤ ਤੇ ਕਾਰੋਬਾਰ ਵਾਧੇ 'ਚ ਮੰਡੀਕਰਨ ਲਈ ਅਹਿਮ ਕੜੀ ਸਾਬਿਤ ਹੋਇਆ ਖੇਤੀਬਾੜੀ ਵਿਭਾਗ ਕਾਹਨੂੰਵਾਨ ਦੇ ਨਾਲ ਜੁੜਨਾ।

ਫੇਰ ਸਿਲਸਿਲਾ ਸ਼ੁਰੂ ਹੋਇਆ ਪਬਲਿਕ ਡੀਲਿੰਗ ਦਾ, ਭਾਵੇਂ ੳਹ ਜ਼ਰੀਆ ਖੇਤੀਬਾੜੀ ਵਿਭਾਗ ਕਾਹਨੂੰਵਾਨ ਦੇ ਵਿਭਾਗ ਦੇ ਬਲਾਕ ਪੱਧਰੀ ਚੱਲ ਰਹੇ 3 ਵੱਟਸਐਪ ਗਰੁੱਪ 1380 ਕਿਸਾਨਾਂ ਦੀ ਗਿਣਤੀ ਵਾਲੇ ਬਲਾਕ ਦੇ ਕਿਸਾਨਾਂ ਰਾਹੀਂ ਪੋਸਟ ਸ਼ੇਅਰ ਕਰਕੇ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜ਼ਿਲੇ ਪੱਧਰੀ ਤੇ ਖੇਤੀਬਾੜੀ ਵਿਭਾਗ ਦੇ ਬਲਾਕ ਪੱਧਰੀ, ਜ਼ਿਲੇ ਪੱਧਰੀ ਕਿਸਾਨ, ਪਿੰਡ ਪੱਧਰੀ, ਕਿਸਾਨ ਸਿਖਲਾਈ ਕੈਂਪਾਂ ਵਿੱਚ ਸ਼ਮੂਲੀਅਤ ਤੇ ਬਤੋਰ ਸਟੇਜਾਂ ਤੇ ਤਜ਼ਰਬੇ ਸਾਂਝੇ ਕਰਨ ਤੋਂ ਤੁਰਿਆ। ਕਿਸਾਨ ਕਾਬਲ ਸਿੰਘ ਨੇ ਦੱਸਿਆ ਕਿ ਅੱਜ ਮੇਰੀ ਕਨੇਡਾ ਦੀ ਅਪਰੂਵਲ ਆੳਣ ਤੋਂ ਬਾਅਦ ਵੀ ਪਰਿਵਾਰ ਨੇ ਇਸ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਪ੍ਰੇਰਿਆ ਤੇ ਸਾਥ ਦੇ ਕੇ ਹੋਂਸਲਾ ਅਫਜ਼ਾਈ ਕੀਤੀ।

ਇਹ ਵੀ ਪੜ੍ਹੋ : Success Story: ਪਿੰਡ ਕੋਟਲਾ ਗੁੱਜਰਾਂ ਦੇ ਕਿਸਾਨ ਭਰਾ ਰਣਜੀਤ ਸਿੰਘ ਤੇ ਰਘਬੀਰ ਸਿੰਘ ਵਿਦੇਸ਼ਾਂ ਨੂੰ ਭੱਜਦੇ ਨੋਜਵਾਨਾਂ ਲਈ ਸੇਧ

ਸ. ਕਾਬਲ ਸਿੰਘ ਨੇ ਦੱਸਿਆ ਕਿ ਅੱਜ ਮੇਰਾ ਸ਼ੈਲਫ਼ ਹੈਲਪ ਗਰੁੱਪ ਪਿੰਡ ਨੂੰਨ ਵਿਖੇ ਮਾਨਵ ਵਰਮੀਕੰਪੋਸਟ ਦੇ ਨਾਂ ਨਾਲ ਚੱਲ ਰਿਹਾ ਹੈ। ਸ਼ੁਰੂਆਤ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਮੈਂ 50,000/- ਰੁਪਏ ਨਾਲ 1 ਕੁਇੰਟਲ ਗੰਡੋਇਆ ਨਾਲ 3 ਬੈਡਾਂ ਤੇ ਬਿਨਾਂ ਟ੍ਰੇਨਿੰਗ ਦੇ ਰਿਸਕ ਲੈਂਦਿਆਂ ਗੰਡੋਇਆਂ ਦੀ ਆਸਟ੍ਰੇਲੀਨ ਫਰਟੇਡਾਂ ਬਰੀਡ ਨਾਲ ਕੇਵਲ ਕਿਸਾਨ ਨੂੰ ਮਿਲ ਕੇ ਹੀ ਸ਼ੁਰੂ ਕਰ ਲ਼ਿਆ ਸੀ। ਪਿੰਡ ਵਾਸੀਆਂ ਵੱਲੋਂ ਵੀ ਸ਼ੁਰੂਆਤ ਵਿੱਚ ਗੋਹੋ ਗੋਹੇ ਹੋਂਣ ਕਰਕੇ ਨਾ ਪੱਖੀਂ ਹੁੰਗਾਰਾ ਦਿੰਦਿਆਂ ਰੋਕਿਆ ਗਿਆ। ਜਿਹੜੇ ਪਹਿਲਾਂ ਨਿੰਦਦੇ ਸਨ ਅੱਜ ੳਹੀ ਲੋਕ ਸਾਡੇ ਕੋਲੋਂ ਵਰਮੀਖਾਦ ਖ਼ਰੀਦ ਕੇ ਖ਼ੁਦ ਵਰਤ ਕੇ ਨਤੀਜੇ ਦੱਸ ਰਹੇ ਹਨ। ਅੱਜ ਸਾਲ 2023 ਦਸੰਬਰ ਤੱਕ 26 ਬੈਂਡਾਂ ਤੱਕ ਕੰਮ ਪਹੁੰਚ ਗਿਆ ਹੈ।

ਕਿਸਾਨ ਕਾਬਲ ਸਿੰਘ ਨੇ ਕਿਹਾ ਕਿ ਕਿਸੇ ਵੀ ਪਸ਼ੂ ਦਾ ਗੋਹਾ ਵਰਮੀਕੰਪੋਸਟ ਦੇ ਠੀਕ ਹੈ ਬੱਸ ਗਾਂਵਾਂ ਦੇ ਗੋਹੇ ਨਾਲੋਂ ਮੱਝ ਦਾ ਗੱਲਣ ਲਈ 10 ਤੋਂ 15 ਦਿਨ ਵੱਧ ਲੈਂਦੇ ਹਨ, ਪਰ 30 ਦਿਨਾਂ ਤੋਂ ਪੁਰਾਣਾ ਗੋਹਾ ਨਾ ਹੋਵੇ। ਜਦਕਿ ਸਾਡੇ ਕੋਲ 4 ਗਾਂਵਾਂ ਹੋਣ ਕਰਕੇ ਜਲਦੀ ਗੱਲਣ ਕਰਕੇ ਅਸੀਂ ਗਾਵਾਂ ਦੇ ਗੋਬਰ ਨੂੰ ਵਰਤੋਂ ਹੇਠ ਲਿਆਉਦੇ ਹਾਂ। ਉਨ੍ਹਾਂ ਕਿਹਾ ਕਿ ਅੱਜ ਇੱਕ ਸਾਲ ਕਣਕ ਝੋਨੇ ਦੀ ਜੋ ਆਮਦਨ 1 ਏਕੜ ਰਕਬੇ ਵਿਚੋਂ ਪ੍ਰਾਪਤ ਹੁੰਦੀ ਹੈ, ਉਨ੍ਹੀ ਹੀ ਇਸ ਧੰਦੇ ਤੋਂ ਸਾਲ ਵਿੱਚ ਮਹਿਜ਼ 10-15 ਮਰਲੇ ਤੋਂ ਸ਼ੁਰੂਆਤ ਕਰਨ ਨਾਲ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਮਿੱਟੀ ਨੂੰ ਤਾਕਤਵਰ ਤੇ ਉਪਜਾਊ ਬਣਾਉਣ ਲਈ 5 ਕੁਇੰਟਲ ਵਰਮੀਖਾਦ ਬਿਜਾਈ ਤੋਂ ਪਹਿਲਾਂ 1 ਏਕੜ ਜ਼ਮੀਨ ਲਈ ਤੇ ਬਾਕੀ 5 ਕੁਇੰਟਲ ਬਿਜਾਈ ਤੋਂ ਬਾਅਦ ਛੱਟਾ ਦੇ ਸਕਦੇ ਹਾਂ। ਜਿਸ ਨਾਲ਼ ਪਹਿਲੇ ਸਾਲ ਕੈਮੀਕਲ ਖਾਦਾਂ 30-40 ਫੀਸਦੀ ਤੇ ਦੂਜੇ ਸਾਲ ਦੁਬਾਰਾ 50-60 ਫੀਸਦੀ ਤੇ ਤੀਜੇ ਸਾਲ ਲਈ ਨਿਰੰਤਰ ਜਾਰੀ ਰੱਖਣ ਨਾਲ 80 ਫੀਸਦੀ ਤੇ ਚੋਥੇ ਸਾਲ ਜ਼ਮੀਨ ਮੁਕੰਮਲ ਤੌਰ ਤੇ ਜ਼ਹਿਰ ਮੁਕਤ ਹੋ ਜਾਵੇਗੀ।

ਇਹ ਵੀ ਪੜ੍ਹੋ :  ਫ਼ੁੱਲ ਉਤਪਾਦਕ ਗੁਰਵਿੰਦਰ ਸਿੰਘ ਸੋਹੀ ਦੀ Success Story ਪੰਜਾਬ ਦੇ ਹੋਰਨਾਂ ਕਿਸਾਨਾਂ ਲਈ ਵਧੀਆ ਮਿਸਾਲ

ਪੰਜਾਬ ਸਰਕਾਰ ਵੱਲੋਂ ਸਨਮਾਨਿਤ ਕਿਸਾਨ ਕਾਬਲ ਸਿੰਘ

ਪੰਜਾਬ ਸਰਕਾਰ ਵੱਲੋਂ ਸਨਮਾਨਿਤ ਕਿਸਾਨ ਕਾਬਲ ਸਿੰਘ

ਇਸ ਖੇਤੀ ਦੇ ਨਾਲ ਮੱਕੀ 5 ਕਨਾਲਾਂ ਵਿੱਚ ਸਾਇਲੇਜ਼ ਬਣਾਉਣ ਲਈ ਵਰਤੀ ਜਾਂਦੀ ਹੈ। ਕਾਲੀ ਕਣਕ ਹਰਿਆਣਾ ਯੁਨੀਵਰਸਿਟੀ ਤੋਂ ਮੰਗਵਾ ਕੇ ਲਗਾਈ ਦੀ ਪੈਦਾਵਾਰ 25 ਕੁਇੰਟਲ ਇਸੇ ਸੀਜ਼ਨ ਵਿੱਚ ਰਹੀ ਜਦਕਿ ਮੌਸਮ ਦੀ ਮਾਰ ਕਰਕੇ ਬਹੁਤਿਆਂ ਦੇ ਝਾੜ 18 ਕੁਇੰਟਲ ਤੋਂ ਉੱਪਰ ਨਹੀਂ ਜਾ ਸਕਿਆ। 1 ਕਨਾਲ ਗੰਨੇ 'ਤੇ ਤਜ਼ਰਬੇ ਕਰਦਿਆਂ ਦੱਸਿਆ ਕਿ ਮੈਂ 2 ਲੀਟਰ ਵਰਮੀਵਾਸ਼ ਘੋਲ਼ ਗਊ ਮੂਤਰ ਇਕੱਠਾ ਕਰਕੇ ਵਰਮੀਬੈੱਡ ਦੀ ਧੁਆਈ ਨਾਲ ਤਿਆਰ ਕਰਕੇ ਪਹਿਲੇ ਤੇ ਦੂਜੇ ਪਾਣੀ ਦੇ ਨਾਲ ਗੰਨੇ ਤੇ ਸਪਰੇਆਂ ਕਰਕੇ ਕੀਤਾ ਜਿਸ ਨਾਲ ਯੂਰੀਏ ਤੇ ਜਿੰਕ ਦੀ ਘਾਟ ਵੀ ਪੂਰੀ ਹੋਈ ਆਮ ਨਾਲੋਂ ਜ਼ਿਆਦਾ ਝਾੜ 60 ਕੁਇੰਟਲ ਪ੍ਰਤੀ ਕਨਾਲ ਦਾ ਫ਼ਰਕ ਵੀ ਦੇਖਣ ਨੂੰ ਮਿਲਿਆ।

ਕਾਬਲ ਸਿੰਘ ਨੇ ਕਿਹਾ ਕਿ ਅਸੀਂ 20 ਦਿਨਾਂ ਦੀ ਝੋਨੇ ਦੀ ਪਨੀਰੀ ਲਈ ਵੀ ਵਰਮੀਖਾਦ ਵਰਤੀ ਗਈ, ਜਿਸ ਵਿੱਚ ਯੂਰੀਆ ਨਹੀਂ ਪਾਇਆ ਗਿਆ ਏਸ ਦੇ ਨਾਲ ਅਸੀਂ ਭੱਠਿਆਂ ਚ, ਫ਼ਲਾਂ, ਸਬਜ਼ੀਆਂ ਵਿੱਚ ਵੀ ਵਰਮੀਖਾਦ ਨੂੰ ਹੀ ਤਰਜੀਹ ਦਿੰਦੇ ਹਾਂ। ਗੰਡੋਇਆ ਦੀ ਖ਼ਾਦ ਬਾਰੇ ਦੱਸਿਆ ਕਿ ਗਰਮੀਆਂ ਵਿੱਚ ਵਾਧਾ ਘੱਟ ਰਹਿੰਦਾ ਹੈ ਜਿਵੇਂ 30 ਕਿਲੋ ਪਾਏ ਹੋਣ ਤਾਂ ਵਾਧਾ ਕੇਵਲ 45 ਕਿਲੋ ਹੀ ਰਹਿੰਦਾ ਹੈ ਤੇ ਇਹੀ ਸਰਦੀਆਂ ਵਿੱਚ 30 ਕਿਲੋ ਪਿਛੇ 1.5 ਕੁਇੰਟਲ ਤਿਆਰ ਹੋ ਜਾਂਦੇ ਹਨ। 1 ਬੈੱਡ ਦੀ ਖੇਤੀ ਵਰਤੋਂ ਲਈ ਵਧੀਆ ਖ਼ਾਦ ਤਿਆਰ 65-70 ਦਿਨਾਂ ਦੀ ਮੁਕੰਮਲ ਹੋ ਜਾਂਦੀ ਹੈ।

ਇਹ ਵੀ ਪੜ੍ਹੋ : ਕਿਸਾਨ ਗੁਰਦੇਵ ਸਿੰਘ ਨੇ ਖੇਤੀ ਮਸ਼ੀਨਰੀਆਂ ਅਤੇ ਵੰਨ-ਸੁਵੰਨੀਆਂ ਤਕਨੀਕਾਂ ਰਾਹੀਂ ਘਟਾਏ ਖੇਤੀ ਖ਼ਰਚੇ, ਜਾਣੋ ਕਾਮਯਾਬੀ ਦਾ ਰਾਜ਼

ਪੰਜਾਬ ਸਰਕਾਰ ਵੱਲੋਂ ਸਨਮਾਨਿਤ ਕਿਸਾਨ ਕਾਬਲ ਸਿੰਘ

ਪੰਜਾਬ ਸਰਕਾਰ ਵੱਲੋਂ ਸਨਮਾਨਿਤ ਕਿਸਾਨ ਕਾਬਲ ਸਿੰਘ

ਕਿਸਾਨ ਕਾਬਲ ਸਿੰਘ ਨੇ ਕਿਹਾ ਕਿ ਮੇਰੇ ਕੋਲ ਹੁਣ ਚੱਲਦਾ ਟਰੈਕਟਰ 475, ਹੱਲਾਂ, ਸੁਹਾਗਾ, ਇੰਜਣ ਮੋਟਰ ਵਾਲਾ ਕੋਈ ਬਹੁਤੀ ਮਹਿੰਗੀ ਮਸ਼ੀਨਰੀਆਂ ਨਹੀਂ ਰੱਖੀਆਂ। ਮੰਡੀਕਰਨ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਸਾਡਾ ਵਰਮੀ ਖਾਦ ਤੇ ਗੰਡੋਏ ਬਲਾਕ ਕਾਹਨੂੰਵਾਨ ਦੇ ਪਿੰਡਾਂ ਵਿੱਚ, ਹਰਚੋਵਾਲ, ਪਠਾਣਕੋਟ, ਮੁਕੇਰੀਆਂ, ਕਾਦੀਆਂ, ਭੈਣੀ ਮੀਆਂ ਖਾਂ ਨਰਸਰੀ ਘਰੇਲੂ ਬਗ਼ੀਚੀ ਲਈ, ਸਬਜ਼ੀਆਂ, ਫ਼ਲਾਂ ਦੀ ਕਾਸ਼ਤ ਲਈ ਤੇ ਕੁੱਝ ਪਨੀਰੀ ਵਾਲ਼ੀਆਂ ਨਰਸਰੀਆਂ ਆਮ ਲੈ ਕੇ ਜਾਂਦੇ ਹਨ।

ਇਸ ਤੋਂ ਇਲਾਵਾ ਵਰਮੀਕੰਪੋਸਟ ਕਿਸਾਨ ਹੱਟ ਖੇਤੀਬਾੜੀ ਵਿਭਾਗ ਕਾਹਨੂੰਵਾਨ ਦੇ ਸੇਲ ਪੁਆਇੰਟ 'ਤੇ ਵੀ ਵੇਚਣ ਲਈ ਰੱਖੀ ਗਈ ਹੈ। ਉਨ੍ਹਾਂ ਖੇਤੀਬਾੜੀ ਵਿਭਾਗ ਦੀ ਸਿਫਤ ਕਰਦਿਆਂ ਕਿਹਾ ਕਿ ਬਹੁਤੇ ਸੰਪਰਕ ਸਾਨੂੰ ਵਿਭਾਗ ਦੇ ਪਲੇਟਫਾਰਮਾਂ ਅਤੇ ਸੋਸ਼ਲ ਨੈੱਟਵਰਕਿੰਗ ਤੇ ਪ੍ਰਕਾਸ਼ਿਤ ਵੀਡੀਓ ਨਾਲ ਬਣੇ। ਉਨ੍ਹਾਂ ਕਿਹਾ ਕਿ ਅੱਜ ਇਸ ਕੰਮ ਦੀ ਸਫ਼ਲਤਾ ਵਿਚ ਮੇਰੀ ਧਰਮ ਪਤਨੀ, ਮੇਰੇ ਬੱਚਿਆਂ ਅਤੇ ਪਰਿਵਾਰ ਦਾ ਬੇਹੱਦ ਅਹਿਮ ਰੋਲ ਰਿਹਾ ਹੈ।ਅਗਾਂਹਵਧੂ ਕਿਸਾਨ ਕਾਬਲ ਸਿੰਘ ਨੇ ਕਿਹਾ ਕਿ ਕਿਸਾਨ ਵੀਰ ਆਪਣੇ ਘਰੇਲੂ ਖੱਪਤ ਲਈ ਜ਼ਹਿਰ ਮੁਕਤ ਖਾਂਣੇ ਤਿਆਰ ਕਰਨ ਤੇ ਵਿਦੇਸ਼ਾਂ ਭੱਜਦੀ ਜਵਾਨੀ ਨੂੰ ਅਪੀਲ ਕੀਤੀ ਕਿ ੳਹ ਇਹੀ ਪੈਸੇ ਪਿੰਡਾਂ 'ਚ ਸਹਾਇਕ ਧੰਦਿਆਂ ਨੂੰ ਸ਼ੁਰੂ ਕਰਨ ਲਈ ਲਗਾੳਣ। ਜਿਸ ਨਾਲ ਆਪ ਵੀ ਖੁਸ਼ਹਾਲ ਹੋਵੋਂ ਤੇ ਪਿੰਡ ਦੇ ਬੰਦਿਆਂ ਨੂੰ ਰੋਜ਼ਗਾਰ ਵੀ ਮਿਲੇ। ਅਗਾਂਹਵਧੂ ਕਿਸਾਨ ਕਾਬਲ ਸਿੰਘ ਵਿਭਾਗ ਦੇ ਰਜਿਸਟਰਡ ਕਿਸਾਨ ਮਿੱਤਰ ਵੀ ਹਨ ਤੇ ਬਲਾਕ ਫਾਰਮਰ ਐਡਵਾਇਜ਼ਰੀ ਕਮੇਟੀ ਦੇ ਤੇ ਕਿਸਾਨ ਹੱਟ ਕਾਹਨੂੰਵਾਨ ਦੇ ਮੈਂਬਰ ਵੀ ਹਨ ਤੇ ਇਨ੍ਹਾਂ ਦੀ ਸਖ਼ਤ ਮਿਹਨਤ ਸਦਕਾ ਤੇ ਸਹਾਇਕ ਧੰਦਿਆਂ ਦੇ ਸ਼ਲਾਘਾਯੋਗ ਉਪਰਾਲੇ ਲਈ ਵਿਭਾਗ ਵੱਲੋਂ ਵਿਸ਼ੇਸ਼ ਸਨਮਾਨ ਨਾਲ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਵਿੱਚ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਾਤਾਵਰਣ ਦੇ ਰਾਖੇ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ।

ਕਾਬਲ ਸਿੰਘ ਨੇ ਕਿਹਾ ਕਿ ਕਿਸੇ ਭਰਾ ਨੇ ਇਸ ਧੰਦੇ ਨੂੰ ਸ਼ੁਰੂ ਕਰਨਾ ਹੋਵੇ ਤਾਂ ਅਸੀਂ ੳਸ ਦੀ ਹਰ ਮਦਦ ਕਰਾਂਗੇ ਤੇ ਵਧੇਰੇ ਜਾਣਕਾਰੀ ਲਈ ਆਪਣਾ ਸੰਪਰਕ ਨੰਬਰ 81468 - 80235 ਜਾਰੀ ਕੀਤਾ ਹੈ। ਨਵਿਆਂ ਲਈ ਉਨ੍ਹਾਂ ਕਿਹਾ ਕਿ ਜ਼ਰੂਰੀ ਨਹੀਂ ਕਿ ਜ਼ਿਆਦਾ ਪੈਸਾ ਲਗਾੳਣ ਨਾਲ਼ ਹੀ ਕੰਮ ਤੋਰਨਾ ਹੈ 10-20 ਹਜ਼ਾਰ ਰੁਪਏ ਲਗਾ ਕੇ 1 ਜਾਂ 2 ਬੈਡਾਂ ਤੋਂ ਸ਼ੁਰੂਆਤ ਕਰਨ।

ਸਰੋਤ: ਕਮਲਇੰਦਰਜੀਤ ਬਾਜਵਾ, ਬਲਾਕ ਟੈਕਨੋਲੋਜੀ ਮੈਨੇਂਜਰ, ਖੇਤੀਬਾੜੀ ਵਿਭਾਗ ਕਾਹਨੂੰਵਾਨ, ਜ਼ਿਲ੍ਹਾ ਗੁਰਦਾਸਪੁਰ

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Farmer Kabal Singh's success story presented a good example, people come to see the farming model

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters