1. Home
  2. ਸਫਲਤਾ ਦੀਆ ਕਹਾਣੀਆਂ

ਮਿਹਨਤ ਅਤੇ ਸਿਆਣਪ ਦੀ ਸਫਲ ਮਿਸਾਲ Farmer Paramjeet Singh

ਆਪਣੀ ਕੁਲ 32 ਏਕੜ ਖੇਤੀ ਯੋਗ ਜ਼ਮੀਨ ਵਿੱਚ ਵਧੀਆ ਖੇਤੀ ਕਰਕੇ ਕਿਸਾਨ ਪਰਮਜੀਤ ਸਿੰਘ ਪੰਜਾਬ ਦੇ ਦੂਜੇ ਕਿਸਾਨਾਂ ਲਈ ਇੱਕ ਮਿਸਾਲ ਦਾ ਕੰਮ ਕਰ ਰਹੇ ਹਨ।

Gurpreet Kaur Virk
Gurpreet Kaur Virk
ਸਫਲ ਕਿਸਾਨ ਪਰਮਜੀਤ ਸਿੰਘ

ਸਫਲ ਕਿਸਾਨ ਪਰਮਜੀਤ ਸਿੰਘ

Success Story: ਪੰਜਾਬ ਰਾਜ ਪੂਰੀ ਦੁਨੀਆਂ ਵਿੱਚ ਆਪਣੀ ਵਧੀਆ ਖੇਤੀਬਾੜੀ ਕਰਕੇ ਜਾਣਿਆਂ ਜਾਂਦਾ ਹੈ। ਇੱਥੋਂ ਦੇ ਕਿਸਾਨ ਬਹੁਤ ਹੀ ਮਿਹਨਤ ਅਤੇ ਸਿਆਣਪ ਨਾਲ ਖੇਤੀ ਕਰਦੇ ਹਨ ਅਤੇ ਇਸ ਵਿੱਚੋਂ ਵਧੀਆ ਆਮਦਨ ਪ੍ਰਾਪਤ ਕਰਦੇ ਹਨ। ਪੰਜਾਬ ਦੇ ਕਿਸਾਨਾਂ ਨੇ ਖੇਤੀ ਨੂੰ ਆਪਣੇ ਤਜ਼ਰਬਿਆਂ ਸਦਕਾ ਬਹੁਤ ਉਚਾਈਆਂ ਪ੍ਰਦਾਨ ਕੀਤੀਆਂ ਹਨ। ਅਜਿਹਾ ਹੀ ਇੱਕ ਕਿਸਾਨ ਹੈ ਪਿੰਡ- ਖੰਨਾ, ਤਹਿਸੀਲ- ਜ਼ੀਰਾ, ਜ਼ਿਲ੍ਹਾ- ਫ਼ਿਰੋਜ਼ਪੁਰ ਦਾ ਵਸਨੀਕ ਪਰਮਜੀਤ ਸਿੰਘ।

ਸਫਲ ਕਿਸਾਨ ਪਰਮਜੀਤ ਸਿੰਘ

ਸਫਲ ਕਿਸਾਨ ਪਰਮਜੀਤ ਸਿੰਘ

ਮਾਤਾ ਸ਼੍ਰੀਮਤੀ ਸੁਰਜੀਤ ਕੌਰ ਅਤੇ ਪਿਤਾ ਸਰਦਾਰ ਬਲਵੰਤ ਸਿੰਘ ਦੇ ਘਰ ਪੈਦਾ ਹੋਏ ਪਰਮਜੀਤ ਸਿੰਘ ਨੇ ਖੇਤੀਬਾੜੀ ਵਿੱਚ ਸਨਾਤਕ ਦੀ ਪੜਾਈ (ਬੀ. ਐੱਸ. ਸੀ. ਨੋਨ ਮੈਡੀਕਲ ਅਤੇ ਬੀ. ਐੱਡ) ਕਰਕੇ ਨੌਕਰੀ ਨੂੰ ਤਰਜੀਹ ਨਾ ਦੇ ਕੇ ਆਪਣੀ ਖੇਤੀ ਨੂੰ ਹੀ ਆਪਣੇ ਰੁਜ਼ਗਾਰ ਵੱਜੋਂ ਅਪਨਾਇਆ। ਆਪਣੀ ਕੁਲ 32 ਏਕੜ ਖੇਤੀ ਯੋਗ ਜ਼ਮੀਨ ਵਿੱਚ ਵਧੀਆ ਖੇਤੀ ਕਰਕੇ ਪਰਮਜੀਤ ਸਿੰਘ ਦੂਜੇ ਕਿਸਾਨਾਂ ਲਈ ਇੱਕ ਮਿਸਾਲ ਦਾ ਕੰਮ ਕਰਦਾ ਹੈ। ਸਾਰੇ ਸਾਲ ਵਿੱਚ ਪਰਮਜੀਤ ਸਿੰਘ ਆਪਣੀ ਜ਼ਮੀਨ ਵਿੱਚ ਕਣਕ ਝੋਨੇ ਤੋਂ ਇਲਾਵਾ ਮੈਂਥਾ (ਜਪਾਨੀ ਪੁਦੀਨਾ), ਲੱਸਣ, ਮੱਕੀ ਆਦਿ ਫ਼ਸਲਾਂ ਦੀ ਕਾਸ਼ਤ ਕਰਦਾ ਹੈ। ਇਸ ਤੋਂ ਇਲਾਵਾ ਆਪਣੀਆਂ ਘਰੇਲੂ ਲੋੜਾਂ ਨੂੰ ਪੂਰਾ ਕਰਨ ਲਈ ਲਗਭਗ ਸਾਰੀਆਂ ਹੀ ਮੌਸਮੀ ਸਬਜ਼ਜੀਆਂ ਅਤੇ ਹਲਦੀ ਦੀ ਕਾਸ਼ਤ ਵੀ ਕਰਦਾ ਹੈ।

ਸਫਲ ਕਿਸਾਨ ਪਰਮਜੀਤ ਸਿੰਘ

ਸਫਲ ਕਿਸਾਨ ਪਰਮਜੀਤ ਸਿੰਘ

ਕੁਝ ਫ਼ਲਦਾਰ ਰੁੱਖ ਵੀ ਪਰਮਜੀਤ ਸਿੰਘ ਨੇ ਲਗਾਏ ਹੋਏ ਹਨ ਜਿਵੇਂ ਅਮਰੂਦ, ਨਿੰਬੂ, ਕਿਨੂੰ, ਆਂਵਲਾ, ਚੀਕੂ, ਅੰਬ ਆਦਿ। ਪਾਣੀ ਦੀ ਬੱਚਤ ਲਈ ਵੀ ਪਰਮਜੀਤ ਸਿੰਘ ਹਮੇਸ਼ਾਂ ਉਪਰਾਲੇ ਕਰਦਾ ਰਹਿੰਦਾ ਹੈ। 2018 ਤੋਂ ਪਰਮਜੀਤ ਸਿੰਘ ਝੋਨੇ ਦੀ ਪਰਾਲੀ ਅਤੇ ਕਣਕ ਦੀ ਨਾੜ ਨੂੰ ਅੱਗ ਨਹੀਂ ਲਗਾ ਰਿਹਾ ਅਤੇ ਉਸਨੂੰ ਖੇਤਾਂ ਦੇ ਵਿੱਚ ਹੀ ਜਜ਼ਬ ਕਰ ਕੇ ਮਿੱਟੀ ਦੀ ਸਿਹਤ ਨੂੰ ਵਧੀਆ ਬਣਾਅ ਰਿਹਾ ਹੈ।

ਆਪਣੀ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਪਰਮਜੀਤ ਸਿੰਘ ਆਪਣੇ ਖੇਤਾਂ ਵਿੱਚ ਆਧੁਨਿਕ ਖੇਤੀ ਮਸ਼ੀਨਰੀ ਦੀ ਵਰਤੋਂ ਕਰਦਾ ਹੈ। ਕਣਕ ਦੀ ਬਿਜਾਈ ਹੈਪੀ ਸੀਡਰ ਮਸ਼ੀਨ ਨਾਲ ਕਰਦਾ ਹੈ, ਜਿਸ ਨਾਲ ਉਸਦੀਆਂ ਫ਼ਸਲਾਂ ਦਾ ਝਾੜ ਵੀ ਵਧੀਆ ਨਿਕਲਦਾ ਹੈ ਅਤੇ ਪਰਾਲੀ ਨੂੰ ਅੱਗ ਲਗਾਉਣ ਦੀ ਲੋੜ ਵੀ ਨਹੀਂ ਪੈਂਦੀ। ਹੈਪੀ ਸੀਡਰ ਮਸ਼ੀਨ ਨਾਲ ਬੀਜੀ ਕਣਕ ਮੀਂਹ ਅਤੇ ਹਨੇਰੀ ਵਿੱਚ ਡਿੱਗਦੀ ਵੀ ਨਹੀਂ ਅਤੇ ਬੀਜ ਉਤਪਾਦਨ ਲਈ ਦਾਣੇ ਦੀ ਕੁਆਲਿਟੀ ਵੀ ਵਧੀਆ ਬਣਦੀ ਹੈ।

ਇਹ ਵੀ ਪੜ੍ਹੋ : National Award Winner ਸਫਲ ਕਿਸਾਨ ਗੁਰਮੀਤ ਸਿੰਘ

ਪਰਮਜੀਤ ਸਿੰਘ ਸਮੇਂ ਸਮੇਂ ਆਪਣੇ ਖੇਤਾਂ ਦੀ ਮਿੱਟੀ ਦੀ ਪਰਖ ਕਰਵਾਉਂਦਾ ਰਹਿੰਦਾ ਹੈ ਅਤੇ ਮਿੱਟੀ ਪਰਖ ਦੇ ਨਤੀਜੇ ਅਨੁਸਾਰ ਹੀ ਫ਼ਸਲਾਂ ਵਿੱਚ ਖਾਦਾਂ ਦੀ ਵਰਤੋਂ ਕਰਦਾ ਹੈ। ਭਾਰਤੀ ਖੇਤੀ ਖੋਜ ਸੰਸਥਾਨ ਨਵੀਂ ਦਿੱਲੀ ਦੇ ਵਿਗਿਆਨੀਆਂ ਨਾਲ ਵੀ ਪਰਮਜੀਤ ਸਿੰਘ ਦਾ ਪੂਰਾ ਰਾਬਤਾ ਰਹਿੰਦਾ ਹੈ। ਵਧੀਆ ਖੇਤੀਬਾੜੀ ਕਰਕੇ ਪਰਮਜੀਤ ਸਿੰਘ ਨੂੰ ਜ਼ਿਲ੍ਹਾ ਪੱਧਰੀ ਅਤੇ ਪਿੰਡ ਪੱਧਰੀ ਕਈ ਇਨਾਮ ਸਨਮਾਨ ਵੀ ਹਾਸਲ ਹੋ ਚੁਕੇ ਹਨ।

ਇਸ ਤੋਂ ਇਲਾਵਾ ਪਰਮਜੀਤ ਸਿੰਘ ਕਈ ਸਰਕਾਰੀ ਅਤੇ ਗ਼ੈਰਸਰਕਾਰੀ ਖੇਤੀ ਸੰਸਥਾਵਾਂ ਨਾਲ ਵੀ ਜੁੜਿਆ ਹੋਇਆ ਹੈ। ਫ਼ਸਲਾਂ ਦੇ ਮੰਡੀਕਰਨ ਲਈ ਪਰਮਜੀਤ ਸਿੰਘ ਵਧੀਆ ਉਪਰਾਲੇ ਕਰਦਾ ਹੈ। ਲੱਸਣ ਦੀ ਫ਼ਸਲ ਨੂੰ ਜਲੰਧਰ ਅਤੇ ਅੰਮ੍ਰਿਤਸਰ ਦੀ ਮੰਡੀ ਵਿੱਚ ਵੇਚਦਾ ਹੈ ਅਤੇ ਮੈਂਥੇ ਦਾ ਜ਼ੀਰਾ ਵਿਖੇ ਹੀ ਤੇਲ ਕੱਢਣ ਵਾਲਾ ਪਲਾਂਟ ਲੱਗਾ ਹੋਇਆ ਹੈ ਜਿਸ ਤੋਂ ਵਧੀਆ ਮੁਨਾਫ਼ਾ ਪ੍ਰਾਪਤ ਕਰਦਾ ਹੈ। ਪਰਮਜੀਤ ਸਿੰਘ ਪਿਛਲੇ ਲਗਭਗ 10 ਸਾਲਾਂ ਤੋਂ ਮੈਂਥੇ ਦੀ ਕਾਸ਼ਤ ਕਰ ਰਿਹਾ ਹੈ ਅਤੇ ਚੰਗੀ ਆਮਦਨ ਲੈ ਰਿਹਾ ਹੈ।

ਇਹ ਵੀ ਪੜ੍ਹੋ : ਸਫ਼ਲ ਬੀਜ ਉਤਪਾਦਕ: ਗੁਰਿੰਦਰ ਪਾਲ ਸਿੰਘ

ਸਫਲ ਕਿਸਾਨ ਪਰਮਜੀਤ ਸਿੰਘ

ਸਫਲ ਕਿਸਾਨ ਪਰਮਜੀਤ ਸਿੰਘ

ਖੇਤੀ ਦੇ ਨਾਲ ਨਾਲ ਪਰਮਜੀਤ ਸਿੰਘ ਖੇਤੀ ਮਸ਼ੀਨਰੀ ਭਾਵ 2 ਕੰਬਾਈਨਾ ਅਤੇ ਥਰੈਸ਼ਰ ਕਿਰਾਏ ਤੇ ਦੂਜੇ ਕਿਸਾਨਾਂ ਨੂੰ ਵੀ ਮਹੱਈਆ ਕਰਵਾਉਂਦਾ ਹੈ ਅਤੇ ਵਾਧੂ ਆਮਦਨ ਲੈਂਦਾ ਹੈ। ਪਰਮਜੀਤ ਸਿੰਘ ਦਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫ਼ਿਰੋਜ਼ਪੁਰ ਦੇ ਖੇਤੀਬਾੜੀ ਅਫ਼ਸਰਾਂ ਅਤੇ ਵਿਗਿਆਨੀਆਂ ਨਾਲ ਪੂਰਾ ਰਾਬਤਾ ਰਹਿੰਦਾ ਹੈ। ਪਰਮਜੀਤ ਸਿੰਘ ਨੇ ਅੰਤਰ ਫ਼ਸਲਾਂ ਵੱਜੋਂ ਕਣਕ ਵਿੱਚ ਮੈਂਥਾ ਅਤੇ ਮੈਂੱਥੇ ਵਿੱਚ ਲੱਸਣ ਦੀ ਕਾਸ਼ਤ ਕੀਤੀ ਹੋਈ ਹੈ। ਖੇਤੀ ਦੇ ਨਾਲ ਹੀ ਪਰਮਜੀਤ ਸਿੰਘ ਨੇ ਘਰੇਲੂ ਵਰਤੋਂ ਲਈ 3 ਵਧੀਆ ਨਸਲ ਦੀਆਂ ਮੱਝਾਂ ਵੀ ਰੱਖੀਆਂ ਹੋਈਆਂ ਹਨ।

ਪਰਮਜੀਤ ਸਿੰਘ ਦਾ ਪੂਰਾ ਪਰਿਵਾਰ ਉਸ ਦੀ ਖੇਤੀ ਵਿੱਚ ਉਸਦਾ ਸਹਿਯੋਗ ਕਰਦਾ ਹੈ। ਪਰਮਜੀਤ ਸਿੰਘ ਦੇ ਪਰਿਵਾਰ ਵਿੱਚ ਉਸਦੇ 2 ਭਰਾ ਸਤਨਾਮ ਸਿੰਘ ਅਤੇ ਗੁਰਨਾਮ ਸਿੰਘ ਤਿੰਨੋਂ ਰਲ ਕੇ ਸਾਂਝੀ ਖੇਤੀ ਨੂੰ ਬੜੀ ਹੀ ਕਾਮਯਾਬੀ ਨਾਲ ਕਰ ਰਹੇ ਹਨ। ਪਰਮਜੀਤ ਸਿੰਘ ਅਨੁਸਾਰ ਆਪਣੇ ਭਰਾਵਾਂ ਨਾਲ ਮਿਲ ਕੇ ਸਾਂਝੀ ਖੇਤੀ ਕਰਨ ਨਾਲ ਖੇਤੀ ਆਮਦਨ ਵਿੱਚ ਬਰਕਤ ਪੈਂਦੀ ਹੈ ਅਤੇ ਇੱਕ ਦੂਜੇ ਨਾਲ ਖੇਤੀ ਸਲਾਹ ਵੀ ਵਧੀਆ ਹੋ ਜਾਂਦਾ ਹੈ।

ਇਹ ਵੀ ਪੜ੍ਹੋ : Stud Farm ਨਾਲ ਬਦਲੀ ਸ਼੍ਰੀ ਮੁਕਤਸਰ ਸਾਹਿਬ ਦੇ ਗਿੱਲ ਬ੍ਰਦਰਜ਼ ਦੀ ਕਿਸਮਤ

ਸਫਲ ਕਿਸਾਨ ਪਰਮਜੀਤ ਸਿੰਘ

ਸਫਲ ਕਿਸਾਨ ਪਰਮਜੀਤ ਸਿੰਘ

ਪਰਮਜੀਤ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਅਤੇ ਤਿੰਨ ਬੇਟੀਆਂ ਸੁਮਨਦੀਪ ਕੌਰ, ਅਰਸ਼ਦੀਪ ਕੌਰ, ਅਤੇ ਹਰਕੀਰਤ ਕੌਰ ਉਸਦੀ ਖੇਤੀ ਵਿੱਚ ਪੂਰਾ ਸਹਿਯੋਗ ਕਰਦੇ ਹਨ। ਪਰਮਜੀਤ ਸਿੰਘ ਖੇਤੀਬਾੜੀ ਯੂਨੀਵਰਸਿਟੀ ਕਰਨਾਲ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਮੇਲਿਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਂਦਾ ਹੈ। ਇਸ ਖੇਤੀ ਤੋਂ ਪ੍ਰਾਪਤ ਆਮਦਨ ਪਰਮਜੀਤ ਸਿੰਘ ਦੇ ਘਰ-ਪਰਿਵਾਰ ਨੂੰ ਵਧੀਆ ਢੰਗ ਨਾਲ ਚਲਾਅ ਰਹੀ ਹੈ।

ਵਾਤਾਵਰਣ ਦੀ ਸੰਭਾਲ ਲਈ ਵੀ ਪਰਮਜੀਤ ਸਿੰਘ ਵਿਸ਼ੇਸ਼ ਉਪਰਾਲੇ ਕਰਦਾ ਰਹਿੰਦਾ ਹੈ ਜਿਵੇਂ ਜੈਵਿਕ ਢੰਗਾਂ ਨਾਲ ਖਾਦਾਂ ਅਤੇ ਦਵਾਈਆਂ ਦੀ ਵਰਤੋਂ। ਝੋਨੇ ਦੀ ਸਿੱਧੀ ਬਿਜਾਈ ਲਈ ਵੀ ਪਰਮਜੀਤ ਸਿੰਘ ਦੀਆਂ ਕੋਸ਼ਿਸ਼ਾਂ ਪੂਰੀ ਤਰਾਂ ਨਾਲ ਕਾਮਯਾਬ ਹੋਈਆਂ ਹਨ। ਪਰਮਜੀਤ ਸਿੰਘ ਆਪਣੀ ਖੇਤੀ ਨੂੰ ਲੈ ਕੇ ਕੁਝ ਹੋਰ ਵੱਖਰਾ ਕਰਨ ਲਈ ਯੋਜਨਾਬੰਧੀ ਕਰਦਾ ਰਹਿੰਦਾ ਹੈ। ਭਵਿੱਖ ਵਿੱਚ ਖੇਤੀਬਾੜੀ ਨੂੰ ਲੈਕੇ ਪਰਮਜੀਤ ਸਿੰਘ ਦੇ ਕੁਝ ਉਦੇਸ਼ ਹਨ ਜਿਵੇਂ ਵਧੇਰੇ ਫ਼ਸਲ ਉਤਪਾਦਨ, ਮਿਆਰੀ ਅਤੇ ਵਧੀਆ ਖੇਤੀ ਜਿਣਸਾਂ ਦੀ ਪੈਦਾਵਾਰ, ਵਧੇਰੇ ਮੁਨਾਫ਼ਾ ਦੇਣ ਵਾਲੀਆਂ ਫ਼ਸਲਾਂ ਦੀ ਕਾਸ਼ਤ, ਕਣਕ ਅਤੇ ਝੋਨੇ ਦੇ ਫ਼ਸਲੀ ਚੱਕਰ ਵਿੱਚੋਂ ਬਾਹਰ ਨਿਕਲਣਾ ਅਤੇ ਜੈਵਿਕ ਖੇਤੀ ਨੂੰ ਪਹਿਲ ਆਦਿ।

ਇਹ ਵੀ ਪੜ੍ਹੋ : ਗੁਰਦਾਸਪੁਰ ਜ਼ਿਲ੍ਹੇ ਦੇ Progressive Farmer ਰਾਜਵੰਤ ਸਿੰਘ ਕਾਹਲੋਂ ਦੀ ਸਫਲਤਾ ਦੀ ਕਹਾਣੀ

ਸਫਲ ਕਿਸਾਨ ਪਰਮਜੀਤ ਸਿੰਘ

ਸਫਲ ਕਿਸਾਨ ਪਰਮਜੀਤ ਸਿੰਘ

ਪਰਮਜੀਤ ਸਿੰਘ ਦੀਆਂ ਆਪਣੀ ਖੇਤੀ ਨੂੰ ਲੈ ਕੇ ਕੁਝ ਉਮੀਦਾਂ ਅਤੇ ਆਸਾਂ ਹਨ ਜਿਨਾਂ ਲਈ ਉਹ ਹਮੇਸ਼ਾਂ ਤਤਪਰ ਰਹਿੰਦਾ ਹੈ ਅਤੇ ਮਿਹਨਤ ਕਰਦਾ ਰਹਿੰਦਾ ਹੈ। ਪਰਮਜੀਤ ਸਿੰਘ ਵਿਗਿਆਨਕ ਸੋਚ ਰੱਖਣ ਵਾਲਾ ਇੱਕ ਸਫ਼ਲ ਕਿਸਾਨ ਹੈ। ਅਸੀਂ ਪਰਮਜੀਤ ਸਿੰਘ ਦੀ ਖੇਤੀ ਦੇ ਇਸ ਨਿਰੰਤਰ ਚਲਦੇ ਸਫ਼ਰ ਵਿੱਚ ਆਪਣੀ ਵਧੀਆ ਕਾਰਗੁਜ਼ਾਰੀ ਕਰਦੇ ਰਹਿਣ ਲਈ ਇਸ ਨੂੰ ਦਿਲੋਂ ਆਪਣੀਆਂ ਸ਼ੁਭ ਕਾਮਨਾਵਾਂ ਦਿੰਦੇ ਹਾਂ।

ਦਿਨੇਸ਼ ਦਮਾਥੀਆ

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Farmer Paramjeet Singh is a successful example of hard work and wisdom

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters