1. Home
  2. ਸਫਲਤਾ ਦੀਆ ਕਹਾਣੀਆਂ

ਗੁਰਦਾਸਪੁਰ ਜ਼ਿਲ੍ਹੇ ਦੇ Progressive Farmer ਰਾਜਵੰਤ ਸਿੰਘ ਕਾਹਲੋਂ ਦੀ ਸਫਲਤਾ ਦੀ ਕਹਾਣੀ

ਵੱਖ-ਵੱਖ ਤਰ੍ਹਾਂ ਦੇ ਕਿੱਤਿਆਂ ਨੂੰ ਅਪਣਾਉਣਾ ਹੀ ਕਿਰਸਾਨੀ ਨੂੰ ਬਚਾਉਣ ਦਾ ਇੱਕੋ ਇੱਕ ਵਿਕਲਪ ਹੈ ਅਤੇ ਅਗਾਂਹਵਧੂ ਕਿਸਾਨ ਸ. ਰਾਜਵੰਤ ਸਿੰਘ ਕਾਹਲੋਂ ਨੇ ਇਸ ਰਾਹ 'ਤੇ ਇੱਕ ਛੋਟਾ ਜਿਹਾ ਕਦਮ ਚੁੱਕਦੇ ਹੋਏ ਸਫਲਤਾ ਦੀ ਕਹਾਣੀ ਲਿਖੀ ਹੈ।

Gurpreet Kaur Virk
Gurpreet Kaur Virk
ਅਗਾਂਹਵਧੂ ਕਿਸਾਨ ਸ. ਰਾਜਵੰਤ ਸਿੰਘ ਕਾਹਲੋਂ ਦੀ ਸਫਲਤਾ ਦੀ ਕਹਾਣੀ

ਅਗਾਂਹਵਧੂ ਕਿਸਾਨ ਸ. ਰਾਜਵੰਤ ਸਿੰਘ ਕਾਹਲੋਂ ਦੀ ਸਫਲਤਾ ਦੀ ਕਹਾਣੀ

Success Story: ਹਰ ਸਾਲ ਵੱਧ ਰਹੀਆਂ ਖੇਤੀ ਲਾਗਤਾਂ, ਜਮੀਨੀ ਵੰਡ ਅਤੇ ਖੇਤੀਬਾੜੀ ਦੇ ਮਹਿੰਗੇ ਸੰਦਾਂ ਦੀ ਲੋੜ ਕਾਰਨ, ਖੇਤੀ ਖਰਚੇ ਦਿਨ ਪ੍ਰਤੀ ਦਿਨ ਵੱਧ ਰਹੇ ਹਨ, ਜਿਸ ਸਦਕਾ ਛੋਟੇ ਅਤੇ ਦਰਮਿਆਨੇ ਕਿਸਾਨ ਸਮੇਂ ਦੇ ਨਾਲ ਕਿਸਾਨੀ ਛੱਡਦੇ ਜਾ ਰਹੇ ਹਨ। ਵੱਖ ਵੱਖ ਤਰ੍ਹਾਂ ਦੇ ਕਿੱਤਿਆਂ ਨੂੰ ਅਪਣਾਉਣਾ ਹੀ ਕਿਰਸਾਨੀ ਨੂੰ ਬਚਾਉਣ ਦਾ ਇੱਕੋ ਇੱਕ ਵਿਕਲਪ ਹੈ। ਸ. ਰਾਜਵੰਤ ਸਿੰਘ ਕਾਹਲੋਂ ਨੇ ਇਸ ਰਾਹ ਤੇ ਇੱਕ ਛੋਟਾ ਜਿਹਾ ਕਦਮ ਚੁੱਕਦੇ ਹੋਏ ਗੰਨੇ ਤੋਂ ਗੁੜ ਬਣਾਉਣ ਨੂੰ ਤੱਵਜੋ ਦਿੱਤੀ ਹੈ। ਆਓ ਜਾਣਦੇ ਹਾਂ ਅਗਾਂਹਵਧੂ ਕਿਸਾਨ ਸ. ਰਾਜਵੰਤ ਸਿੰਘ ਕਾਹਲੋਂ ਦੀ ਸਫਲਤਾ ਦੀ ਕਹਾਣੀ...

ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਅਲੀਸ਼ੇਰ ਦੇ ਰਹਿਣ ਵਾਲੇ ਕਿਸਾਨ ਸ. ਰਾਜਵੰਤ ਸਿੰਘ ਕਾਹਲੋਂ ਨੇ ਬਟਾਲੇ ਤੋਂ ਬੀ. ਏ. ਦੀ ਡਿਗਰੀ ਕੀਤੀ ਹੈ। ਉਸ ਕੋਲ ਆਪਣੀ 6 ਕਿੱਲੇ ਜ਼ਮੀਨ ਹੈ ਜਿਸ ਵਿੱਚ ਉਹ ਕਮਾਦ ਦੀ ਫ਼ਸਲ ਬੀਜਦਾ ਹੈ। ਗੰਨੇ ਦੀ ਘੱਟ ਕੀਮਤ ਅਤੇ ਖੰਡ ਮਿੱਲਾਂ ਵੱਲੋਂ ਦੇਰੀ ਨਾਲ ਕੀਤੇ ਭੁਗਤਾਨ ਕਾਰਨ, ਉਸਨੇ ਆਪਣੇ ਹੱਥੀ ਆਪ ਗੁੜ ਤਿਆਰ ਕਰਕੇ ਵੇਚਣ ਦਾ ਫੈਸਲਾ ਲਿਆ। ਸ. ਰਾਜਵੰਤ ਸਿੰਘ ਨੇ ਗੁੜ ਬਣਾਉਣ ਦੀ ਸ਼ੁਰੂਆਤ ਸਾਲ 2010 ਵਿੱਚ ਛੋਟੇ ਪੱਧਰ ਤੇ ਕੀਤੀ, ਪਹਿਲਾਂ ਪਹਿਲ ਆਪਣੇ ਥੋੜੇ ਬਹੁਤ ਤਜਰਬੇ ਤੋਂ ਉਹ ਸਿਰਫ ਗੁੜ ਅਤੇ ਸ਼ੱਕਰ ਹੀ ਬਣਾਉਂਦਾ ਸੀ।

ਆਪਣੇ ਕਿੱਤੇ ਨੂੰ ਹੋਰ ਵਧਾਉਣ ਲਈ ਅਤੇ ਹੁਨਰ ਵਿੱਚ ਮੁਹਾਰਤ ਹਾਸਿਲ ਕਰਨ ਲਈ, ਸਾਲ 2018 ਵਿੱਚ ਉਸ ਨੇ ਆਪਣੇ ਪੁੱਤਰ ਨਾਲ ਮਿਲ ਕੇ ਖੇਤਰੀ ਖੋਜ ਕੇਂਦਰ, ਗੁਰਦਾਸਪੁਰ ਤੋਂ ਗੁੜ ਬਣਾਉਣ ਦੀ ਸਿਖਲਾਈ ਹਾਸਿਲ ਕੀਤੀ। ਬਦਲਦੇ ਸਮੇਂ ਦੇ ਨਾਲ ਨਾਲ, ਉਸ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਟੀ, ਲੁਧਿਆਣਾ ਤੋਂ ਵੀ ਵੰਨ-ਸਵੰਨੇ ਗੁੜ ਬਣਾਉਣ ਦੀ ਤਕਨੀਕੀ ਸਿਖਲਾਈ ਲਈ। ਉਸ ਨੇ ਇਸ ਕੰਮ ਨੂੰ ਖਾਲਸਾ ਦੇਸੀ ਗੁੜ ਦਾ ਨਾਮ ਦਿੱਤਾ।

ਹੁਣ ਸ. ਰਾਜਵੰਤ ਸਿੰਘ ਨੇ ਲੋਕਾਂ ਦੀ ਮੰਗਾਂ ਅਨੁਸਾਰ ਸੁੰਢ ਵਾਲਾ, ਅਲਸੀ ਵਾਲਾ, ਤਿਲਾਂ ਵਾਲਾ, ਛੋਲਿਆਂ ਵਾਲਾ ਗੁੜ ਆਦਿ ਬਣਾਉਣਾ ਸ਼ੁਰੂ ਕਰ ਦਿੱਤਾ। ਰਾਜਵੰਤ ਸਿੰਘ ਵੱਲੋਂ ਤਿਆਰ ਕੀਤੇ ਗੁੜ ਦੀ ਖਾਸਿਅਤ ਇਹ ਹੈ ਕਿ ਉਹ ਕਿਸੇ ਰਸਾਇਣ ਦੀ ਵਰਤੋਂ ਕੀਤੇ ਬਿਨ੍ਹਾਂ ਗੁੜ ਤਿਆਰ ਕਰਦਾ ਹੈ। ਉਹ ਗੁੜ ਬਣਾਉਣ ਲਈ ਗੰਨੇ ਦੀਆਂ ਉਤੱਮ ਕਿਸਮਾਂ ਦੀ ਬਿਜਾਈ ਕਰਦਾ ਹੈ।

ਇਹ ਵੀ ਪੜ੍ਹੋ : Stud Farm ਨਾਲ ਬਦਲੀ ਸ਼੍ਰੀ ਮੁਕਤਸਰ ਸਾਹਿਬ ਦੇ ਗਿੱਲ ਬ੍ਰਦਰਜ਼ ਦੀ ਕਿਸਮਤ

ਉਸ ਦਾ ਪੂਰਾ ਪਰਿਵਾਰ ਇਸ ਕੰਮ ਵਿੱਚ ਉਸ ਦੀ ਮੱਦਦ ਕਰਦਾ ਹੈ। ਰਾਜਵੰਤ ਸਿੰਘ ਵੱਲੋਂ ਤਿਆਰ ਕੀਤੇ ਗੁੜ ਦੀ ਵਿਆਹਾਂ ਅਤੇ ਸ਼ਗਨਾਂ ਦੇ ਕਾਰਜ਼ਾਂ ਵਿੱਚ ਵੀ ਭਾਰੀ ਮੰਗ ਹੈ। ਗੁੜ ਦੀ ਕਾਫ਼ੀ ਜਿਆਦਾ ਮੰਗ ਹੋਣ ਕਰਕੇ ਉਹ ਹੋਰਨਾਂ ਕਿਸਾਨਾਂ ਤੋਂ ਵੀ ਗੰਨਾਂ ਖਰੀਦਦਾ ਹੈ। ਉਸ ਨੇ ਇਸ ਕਿੱਤੇ ਨਾਲ ਕਈ ਹੋਰ ਨੋਜਵਾਨਾਂ ਨੂੰ ਰੁਜ਼ਗਾਰ ਵੀ ਦਿੱਤਾ ਹੈ। ਹੁਣ ਤੱਕ ਰਾਜਵੰਤ ਸਿੰਘ ਤਕਰੀਬਨ 30-35 ਕਿਸਾਨ ਨੋਜਵਾਨਾਂ ਨੂੰ ਗੁੜ ਬਣਾਉਣ ਦਾ ਗੁਣ ਸਿੱਖਾ ਚੁੱਕਾ ਹੈ।

ਇਹ ਵੀ ਪੜ੍ਹੋ : ਸਫ਼ਲ ਬੀਜ ਉਤਪਾਦਕ: ਗੁਰਿੰਦਰ ਪਾਲ ਸਿੰਘ

ਸ. ਰਾਜਵੰਤ ਸਿੰਘ ਨੇ ਗੁੜ ਦੀ ਵਧ ਰਹੀ ਮੰਗ ਨੂੰ ਵੇਖਦੇ ਹੋਏ ਭਵਿੱਖ ਵਿੱਚ ਆਪਣੇ ਕੰਮ ਨੂੰ ਹੋਰ ਵਧਾਉਣ ਦਾ ਫੈਸਲਾ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਜੋ ਕਿਸਾਨ ਕਮਾਦ ਬੀਜਦਾ ਹੈ ਉਹ ਗੁੜ ਬਣਾਉਣ ਦਾ ਕੰਮ ਜ਼ਰੂਰ ਸ਼ੁਰੂ ਕਰੇ ਕਿਉਂਕਿ ਗੁੜ ਬਣਾਉਣ ਦਾ ਕਿੱਤਾ, ਖੰਡ ਮਿਲਾਂ ਨੂੰ ਗੰਨਾ ਵੇਚਣ ਦੇ ਮੁਕਾਬਲ ਵਧੇਰੇ ਮੁਨਾਫੇ ਵਾਲਾ ਹੈ।

ਸੁਖਦੀਪ ਕੌਰ ਅਤੇ ਮਨਦੀਪ ਸ਼ਰਮਾ, ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧ ਵਿਭਾਗ, ਲੁਧਿਆਣਾ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Success story of progressive farmer Rajwant Singh Kahlon of Gurdaspur district

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters