1. Home
  2. ਸਫਲਤਾ ਦੀਆ ਕਹਾਣੀਆਂ

Farmer ਕੁਲਦੀਪ ਸਿੰਘ ਤੇ ਅਮਰਜੀਤ ਸਿੰਘ ਨੇ Natural Farming ਤੋਂ ਖੱਟਿਆ ਨਾਮਣਾ, Vegetable Cultivation ਲਈ Online Apps ਰਾਹੀਂ ਮੰਗਵਾ ਰਹੇ ਨੇ ਬੀਜ਼ ਤੇ ਪਨੀਰੀਆਂ

ਪੰਜਾਬ ਸਰਕਾਰ ਵੱਲੋਂ ਸਨਮਾਨਿਤ ਕਿਸਾਨ ਯੂ ਟਿਊਬ ਤੇ ਚਾਹਲ ਐਗਰੀਕਲਚਰ ਫ਼ਾਰਮ ਤਰਸਿੱਕਾ, ਗੁਰਪ੍ਰੀਤ ਡੱਬਰੀਖਾਨਾਂ, ਪਿੰਡ ਦੀ ਪੰਚਾਇਤ ਬਣੇਂ ਮਾਰਗ ਦਰਸ਼ਕ, ਆਮ ਨਾਲੋਂ ਅਲੱਗ ਹੈ ਆਰਗੈਨਿਕ ਸਬਜ਼ੀਆਂ ਦਾ ਜ਼ਾਇਕਾ, ਮੰਡੀਕਰਨ ਲਈ ਆਪਣੇ ਤੇ ਨੇੜਲੇ ਪਿੰਡਾਂ ਦੇ ਲੋਕ ਅਤੇ ਫ਼ੇਰੀਆਂ ਵਾਲੇ ਸਿੱਧਾਂ ਖੇਤ ਚੋਂ ਕਰਦੇ ਨੇ ਖ਼ਰੀਦ।

Gurpreet Kaur Virk
Gurpreet Kaur Virk
ਕਿਸਾਨ ਕੁਲਦੀਪ ਸਿੰਘ ਤੇ ਅਮਰਜੀਤ ਸਿੰਘ ਨੇ ਕੁਦਰਤੀ ਖੇਤੀ ਤੋਂ ਖੱਟਿਆ ਨਾਮਣਾ

ਕਿਸਾਨ ਕੁਲਦੀਪ ਸਿੰਘ ਤੇ ਅਮਰਜੀਤ ਸਿੰਘ ਨੇ ਕੁਦਰਤੀ ਖੇਤੀ ਤੋਂ ਖੱਟਿਆ ਨਾਮਣਾ

Success Story: ਛੋਟੇ ਹੁੰਦਿਆਂ ਸਕੂਲਾਂ ਵਿੱਚ ਕਹਾਣੀ ਜ਼ਰੂਰ ਪੜਦੇ ਹੁੰਦੇ ਸੀ ਕਿ ਏਕੇ ਵਿੱਚ ਬੱਲ ਹੈ। ਇਹੀ ਕਹਾਵਤ ਅੱਜ਼ ਦੇ ਸਿਆਸਤਾਂ ਤੋਂ ਦੂਰ ਪਿੰਡ ਦੀ ਪੰਚਾਇਤ ਦੇ ਮੋਹਤਬਰ ਸਰਪੰਚ ਸ. ਦਵਿੰਦਰ ਸਿੰਘ ਗੋਰਾਇਆ ਤੇ ੳਹਨਾਂ ਦੀ ਸੂਝਵਾਨ ਪੰਚਾਇਤ ਤੇ ਪਿੰਡ ਵਾਸੀਆਂ ਨੇ ਰਲ਼ਕੇ ਨੇ ਕਰ ਦਿਖਾਇਆ ਹੈ।

ਦੱਸ ਦੇਈਏ ਕੀ ਧੰਦੇ ਨੂੰ ਉਤਸ਼ਾਹਿਤ ਕਰਨ ਤੇ ਹੋਂਸਲੇ ਅਫਜ਼ਾਈ ਦੇ ਨਾਲ ਖ਼ੁਦ ਸਭ ਨੇ ਮੰਡੀਕਰਨ/ਖ਼ਰੀਦਣ ਵਿੱਚ ਨਿੱਜੀ ਤੌਰ 'ਤੇ ਵੱਧ ਚੜ੍ਹ ਕੇ ਹਿੱਸਾ ਪਾਇਆ ਹੈ।

ਚੰਗੀ ਸੋਚ 'ਤੇ ਜਨੂੰਨ ਅੱਜ ਸ. ਕੁਲਦੀਪ ਸਿੰਘ ਗੋਰਾਇਆਂ 25 ਸਾਲ ਦੁਬੱਈ ਵਿੱਚ ਟਰਾਲਾ ਚਲਾੳਣ ਦੇ ਨਾਲ ਆਪਣਾਂ ਬਿਜਨੈਸ ਤੇ 1.20 ਲੱਖ ਤਨਖ਼ਾਹ ਲੈਣ ਦੇ ਬਾਵਜੂਦ ਵੀ ਮੰਨ ਵਿੱਚ ਕੁਦਰਤੀ ਖੇਤੀ ਕਰਨ ਦੀ ਇੱਕ ਲਾਲਸਾ ਜੋ ਵਾਪਸ ਪਿੰਡ ਦੇ ਖੇਤਾਂ 'ਚ ਕੁੱਝ ਕਰਨ ਲਈ ਖਿੱਚ ਲਿਆਈ। ੳਹਨਾਂ ਕਿਹਾ ਕਿ ਮੇਰੀ ਸੋਚ ਸੀ ਕਿ ਆਪ ਵੀ ਆਪਣੇ ਪਰਿਵਾਰ ਨੂੰ ਜ਼ਹਿਰ ਮੁਕਤ ਭੋਜ਼ਨ ਦੇਵਾਂ, ਜਿਸ ਨਾਲ ਬਿਮਾਰੀ ਰਹਿਤ ਪਰਿਵਾਰ 'ਤੇ ਤੰਦਰੁਸਤ ਸਮਾਜ ਬਣਾਈਏ ਤੇ ਇਸ ਦੇ ਨਾਲ ਆਪਣੇ ਪਿੰਡ ਵਾਸੀਆਂ ਤੇ ਨਾਲਦੇ ਪਿੰਡ ਦੇ ਭਰਾਵਾਂ ਨੂੰ ਵੀ ਚੰਗੇ ਸਮਾਜ ਦੀ ਸਿਰਜਣਾ ਲਈ ਚੰਗ਼ਾ ਭੋਜ਼ਨ ਜ਼ਹਿਰ ਰਹਿਤ ਖਵਾਈਏ।

ਵਿਦੇਸੌ਼ ਪਰਤ ਕੇ ਦੋਨਾਂ ਭਰਾਵਾਂ ਦੀ ਤਾਲਮੇਲ ਤੇ ਚੰਗੀ ਸਲਾਹ ਨਾਲ ਕਿਸਾਨ ਸ. ਕੁਲਦੀਪ ਸਿੰਘ ਤੇ ੳਹਨਾ ਦੇ ਭਰਾ ਸ. ਅਮਰਜੀਤ ਸਿੰਘ ਨੇ ਸਬਜ਼ੀਆਂ ਦੀ ਕਾਸ਼ਤ ਦਾ ਰਾਹ ਪੱਧਰਾ ਕਰਦਿਆਂ, ੳਹ ਵੀ ਜ਼ਹਿਰ ਮੁਕਤ ਘਰੇਲੂ ਤੇ ਪਿੰਡ ਪੱਧਰੀ ਤੇ ਬਲਾਕ ਪੱਧਰੀ ਕੰਮ ਸ਼ੁਰੂ ਕਰਨ ਦੇ ਨਾਲ ਚੰਗ਼ਾ ਮੰਡੀਕਰਨ ਕਰ ਦਿਖਾਇਆ ਹੈ। ਸ. ਕੁਲਦੀਪ ਸਿੰਘ ਨੇ ਦੱਸਿਆ ਕਿ ਮੈਨੂੰ ਖ਼ੁਦ ਆਪਣੇ ਪਿੰਡ ਦੇ ਲੋਕਾਂ ਨੇ ਕਿਹਾ ਕਿ ਕਿਹੜੇ ਕੰਮਾਂ 'ਚ ਪੈਂ ਗਿਆ ਨਾਲੋਂ ਨਾਲ ਨੁਕਸਾਨ ਦਾ ਵਾਧਾ ਗਿਣਦਾਂ ਜਾਈ। ੳਹਨਾਂ ਕਿਹਾ ਕਿ ਮਾਲਕ ਦੀ ਕਿਰਪਾ ਸਦਕਾ ਜਿਹੜੇ ਪਹਿਲਾਂ ਸਾਨੂੰ ਇਸ ਕੰਮ ਪ੍ਰਤੀ ਨਿੰਦਦੇ ਸਨ‌। ਅੱਜ ੳਹ ਵੀ ਭਰਾ ਆਪ ਆ ਕੇ ਤਾਜ਼ੀ ਸਬਜ਼ੀਆਂ ਖ਼ੁਦ ਆਪਣੇ ਘਰੇਲੂ ਵਰਤੋਂ ਲਈ ਸਿੱਧਾ ਖੇਤ 'ਚੋਂ ਖ਼ਰੀਦ ਰਹੇ ਹਨ ਤੇ ਨਾਲ਼ ਕੁਦਰਤੀ ਸੋਮਿਆਂ ਦੁਆਰਾ ਤਿਆਰ ਕੀਤੀ ਫ਼ਸਲ ਦਾ ਅਲੱਗ ਵਧੀਆ ਸਵਾਦ ਹੋਣ ਬਾਰੇ ਦੱਸਦੇ ਨੇ।

ਕਿਸਾਨੀ ਤਜ਼ਰਬੇ

ਅਗਾਂਹਵਧੂ ਕਿਸਾਨ ਸ. ਕੁਲਦੀਪ ਸਿੰਘ ਗੋਰਾਇਆਂ ਪਿੰਡ ਠੀਕਰੀਵਾਲ ਗੋਰਾਇਆਂ ਨੇ ਕਿਹਾ ਕਿ ਮੈਂ ਸਾਲ 2023 ਅਪ੍ਰੈਲ ਤੋਂ ਇਸ ਸਬਜ਼ੀਆਂ ਦੀ ਕਾਸ਼ਤ ਦੀ ਸ਼ੁਰੂਆਤ ਕੀਤੀ। ੳਨਾਂ ਕਿਹਾ ਕਿ ਸਾਡੇ ਦੋਨਾਂ ਭਰਾਵਾਂ ਕੋਲ ਕੇਵਲ 5 ਏਕੜ ਜ਼ਮੀਨ ਹੈ ਤੇ ਹੋਰ 5 ਏਕੜ ਜ਼ਮੀਨ ਠੇਕੇ 'ਤੇ ਲੈ ਵੀ ਕਾਸ਼ਤ ਕਰ ਰਹੇ ਹਾਂ। ਪਹਿਲੀ ਸਟੇਜ ਤੇ ਖੇਤ ਨੂੰ ਤਿਆਰ ਕਰਨ ਲਈ 30 ਟਰਾਲੀਆਂ ਦੇਸੀ ਰੂੜੀ 2 ਏਕੜ ਰਕਬੇ ਵਿੱਚ ਖਿਲਾਰੀ ਗਈ।

ਸਬਜੀਆਂ 'ਤੇ ਸਪਰੇਆਂ ਬਾਰੇ ਡੂੰਘੀ ਜਾਣਕਾਰੀ:

● ਨਿੰਮ ਦਾ ਤੇਲ ਆਨਲਾਈਨ ਡਿਮਾਂਡ ਤੇ ਮੰਗਵਾ ਕੇ ਕੀਟਨਾਸ਼ਕਾਂ ਦੇ ਤੌਰ ਤੇ ਵਰਤਿਆ ਜਾਂਦਾ ਹੈ।

● ਉੱਲੀ/ਗਾਲੇ ਦੇ ਰੋਗ ਲਈ ਫਟਕੜੀ ਪੀਅ ਕੇ ਉਲੀਨਾਸ਼ਕ ਦੇ ਤੌਰ ਤੇ ਜੜਾਂ ਵਿੱਚ ਪਾਈ ਜਾਂਦੀ ਹੈ।

● ਮੱਖੀ/ਮੱਛਰ/ ਕੀੜੀਆਂ ਵਾਸਤੇ ਅਰਿੰਡੀ ਦੇ ਤੇਲ ਇੱਕ ਕਿਲੋ ਕਿੱਲੇ ਲਈ ਵਿੱਚ ਇਕ ਮੁੱਠ ਸਰਫ਼ ਘੋਲ਼ ਕੇ ਸਪਰੇਅ ਹੇਠ ਲਿਆਂਦਾ ਜਾਂਦਾ ਹੈ।

● ਕੀੜਿਆਂ ਦੀ ਰੋਕਥਾਮ ਲਈ ਟਰਾਈਕੋਡਰਮਾ ਕਾਰਡ ਤੇ ਫਰੂਟ ਫਲਾਈ ਟਰੈਪ ਵੀ ਖੇਤ ਵਿੱਚ ਲਗਾਏ ਗਏ ਹਨ।

● ੳਲੀਨਾਸ਼ਕ/ਗਰੋਥ ਪ੍ਰਮੋਟਰ ਲਈ 4-5 ਮਹੀਨੇ ਪੁਰਾਣੀ ਲੱਸੀ ਜੋ ਤਾਂਬੇ ਦੀ ਗਾਂਗਰ ਵਿਚ ਅੱਧਾ ਕਿਲੋ ਲੋਹਾ ਰੱਖ ਕੇ ਸਪਰੇਅ ਕੀਤੀ ਜਾਂਦੀ ਹੈ।

● ਗਰੋਥ ਲਈ 1000 ਲੀਟਰ ਪਾਣੀ ਵਾਲ਼ੀ ਟੈਂਕੀ ਵਿੱਚ 30 ਪਾਥੀਆਂ 1 ਸਾਲ ਪੁਰਾਣੀਆਂ ਤੇ ਨਾਲ 25 ਕਿਲੋ ਕੌੜੀ ਸਰੋਂ ਦੀ ਖੱਲ ਜੋ ਤਿੰਨ ਦਿਨ ਲਈ ਇਕ ਸਾਰ ਭਿੳ ਦਿੱਤੀਆਂ ਜਾਂਦੀਆਂ ਹਨ।

● ਸਬਜ਼ੀਆਂ ਦੇ ਭਰਪੂਰ ਵਾਧੇ ਲਈ 10 ਕਿਲੋ ਚੂਨਾਂ ਵੀ ਟੈਂਕੀ ਵਿੱਚ ਰਲਾ ਦਿੱਤਾ ਜਾਂਦਾ ਹੈ।

● ਰੌਟੀਨ 'ਚ ਟਰਾਈਕੋਡਰਮਾ ਸੂਡੋਮੁਨਾਸ ਨਾਲ਼ 5 ਕਿੱਲੋ ਗੁੜ 500 ਲੀਟਰ ਪਾਣੀ ਵਿਚ ਮਿਲਾ ਕੇ ਲਗਾਤਾਰ ਸਪਰੇਆਂ ਕਰਦੇ ਰਹਿੰਦੇ ਹਾਂ।

ਇਹ ਵੀ ਪੜ੍ਹੋ : “ਸਬਰ” ਅਤੇ “ਸ਼ੁਕਰਾਨਾ” ਕਦੇ ਵੀ ਡੋਲਣ ਨਹੀਂ ਦਿੰਦਾ, Farmer ਮਨਦੀਪ ਸਿੰਘ ਨੇ ਆਪਣੀ Success ਰਾਹੀਂ ਸਿੱਧ ਕੀਤੀ ਮਿਸਾਲ

ਆਨਲਾਈਨ ਐਪ ਰਾਹੀਂ ਕੰਮ

ਸ. ਕੁਲਦੀਪ ਸਿੰਘ ਨੇ ਦੱਸਿਆ ਕਿ ਮੈਂ ਆਨਲਾਈਨ ਐਪ ਜਿਵੇਂ ਕਿ ਸਨੈਪਡੀਲ, ਐਗਰੀਬੈਂਗਰੀ ਐਪ ਬੀਜ਼ ਤੇ ਪਨੀਰੀਆਂ ਮੰਗਵਾੳਦਾ ਹਾਂ, ਜਿਵੇਂ ਕਿ ਛੱਤੀਸਗੜ੍ਹ ਦੇ ਵੀ ਐਨ ਆਰ ਬੀਜ਼ ਨਰਸਰੀ ਤੋਂ ਟ੍ਰੇਨ ਰਾਹੀਂ ਬੀਜ਼ ਅੰਬਾਲੇ ਆ ਜਾਂਦੇ ਹਨ ੳਥੇ ਜਾ ਕੇ ਆਪ ਲੈ ਆਉਂਦਾ ਹਾਂ। ਇਨ੍ਹਾਂ ਬੂਟਿਆਂ ਦੇ ਦੂਰੋਂ ਮੰਗਵਾਉਣ ਦੇ ਦੋ ਵੱਡੇ ਕਾਰਨ ਹਨ ਪਹਿਲਾ ਜ਼ਿਆਦਾ ਪਾਣੀ ਲੰਘ ਜਾਣ ਤੋਂ ਬਾਅਦ ਵੀ ਬੂਟਾ ਮਰਦਾ ਨਹੀਂ ਤੇ ਦੂਜਾ ਇਹ ਬੂਟੇ ਗਰਾਫਟਿੰਗ ਦੁਆਰਾ ਲੰਮੇ ਸਮੇਂ ਤੱਕ ਚੱਲਦੇ ਰਹਿੰਦੇ ਹਨ। ਅੱਜ ਹਦਵਾਣਾ, ਖਰਬੂਜਾ, ਟੀਂਡਾ, ਸਾਹਿਬਾ ਮਿਰਚ, ਸ਼ਿਮਲਾ ਮਿਰਚ, ਖੀਰਾਂ, ਟਮਾਟਰ, ਮੂਲ਼ੀ ਪਾਲਕ, ਧਨੀਆ, ਚੁਕੰਦਰ ਸਬ ਲੋਅ ਟੱਨਲ 'ਚ ਲਗਾਇਆ। ਡ੍ਰੋਨ ਸਪਰੇਅ ਨਾਲ ਟਰਾਇਲ ਕੀਤੇ ਗਏ ਹਨ।

ਉੱਦਮ ਤੇ ਉਪਰਾਲੇ

ਕਿਸਾਨ ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਕਾਸ਼ਤ ਦੀ ਪਲੈਨਿੰਗ ਤਕਰੀਬਨ 2 ਸਾਲ ਪਹਿਲਾਂ ਕੀਤੀ ਗਈ ਸੀ, ਜਦੋਂ ਪਿੰਡ ਦੇ ਨੰਬਰਦਾਰ ਦੇ ਘਰ ਵਿਭਾਗ ਵੱਲੋਂ ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ੳਸ ਤੋਂ ਬਾਅਦ ਵੀ ਵਿਭਾਗ ਨਾਲ਼ ਸੋਸ਼ਲ ਮੀਡੀਆ ਦੁਆਰਾ ਤੇ ਟੈਲੀਫੋਨ ਦੁਆਰਾ ਰਾਬਤੇ ਨਾਲ਼ ਉਤਸਾਹ ਵਧਿਆ। ਅੱਜ ਕੁਲਦੀਪ ਸਿੰਘ ਪਿੰਡ ਦੇ ਮੋਜੂਦਾਂ ਮੈਂਬਰ ਪੰਚਾਇਤ ਵੀ ਹਨ ਤੇ ਪਿੰਡ ਦੇ ਲੋੜਵੰਦਾਂ ਤੇ ਗਰੀਬਾਂ ਦੀ ਮਦਦ ਲਈ ਬਣਾਈਂ ਗਈ ਹਰਜੋਤ ਮੈਮੋਰੀਅਲ ਫਾਊਂਡੇਸ਼ਨ ਸੋਸਾਇਟੀ ਦੇ ਮੈਂਬਰ ਵੱਜੋਂ ਵੱਧ ਚੜ੍ਹ ਕੇ ਯੋਗਦਾਨ ਪਿੰਡ ਪੱਧਰੀ ਪਾ ਰਹੇ ਹਨ।

ਇਹ ਵੀ ਪੜ੍ਹੋ : Success Story: ਪਿੰਡ ਕੋਟਲਾ ਗੁੱਜਰਾਂ ਦੇ ਕਿਸਾਨ ਭਰਾ ਰਣਜੀਤ ਸਿੰਘ ਤੇ ਰਘਬੀਰ ਸਿੰਘ ਵਿਦੇਸ਼ਾਂ ਨੂੰ ਭੱਜਦੇ ਨੋਜਵਾਨਾਂ ਲਈ ਸੇਧ

ਮੰਡੀਕਰਨ

ਕਿਸਾਨ ਸ. ਕੁਲਦੀਪ ਸਿੰਘ ਨੇ ਦੱਸਿਆ ਕਿ ਪਹਿਲਾਂ ਮੈਂ ਸਬਜ਼ੀਆਂ ਵੇਚਣ ਲਈ ਖ਼ੁਦ ਨੇੜੇ ਪੈਂਦੀ ਕਾਦੀਆਂ ਮੰਡੀ ਵਿੱਚ ਜਾਂਦਾ ਸੀ। ਜਿਥੇ ਹਲਕੇ ਦੇ ਦੁਕਾਨਦਾਰਾਂ ਦੀਆਂ ਲਾਇਨਾਂ ਪਹਿਲਾਂ ਹੀ ਲੱਗੀਆਂ ਹੁੰਦੀਆਂ ਸਨ। ‌ਕਿਉਂਕਿ ਜ਼ਹਿਰ ਮੁਕਤ ਕੁਦਰਤੀ ਖੇਤੀ ਦੀ ਫ਼ਸਲ ਹੋਣ ਕਰਕੇ ਆਮ ਲੋਕਾਂ ਦੀ ਜਿੱਨਸ ਨਾਲੋਂ ਇਹ ਕੁਦਰਤੀ ਖੇਤੀ ਦੇ ਉਤਪਾਦਾਂ ਦੀ ਸਭ ਤੋਂ ਪਹਿਲਾਂ ਹੱਥੋਂ ਹੱਥੀ ਵਿੱਕ ਜਾਂਦੀ ਹੈ। ਇਥੋਂ ਤੱਕ ਕਿ ਵੇਚਣ ਦੀ ਕਿਸੇ ਵੀ ਤਰ੍ਹਾਂ ਦੀ ਔਂਕੜ ਨਹੀਂ ਆਈ। ਹੋਰ ਸੇਲ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੇ ਨਾਲ ਖੇਤ 'ਚੋਂ 2 ਕਾਦੀਆਂ ਤੇ ਹਰਚੋਵਾਲ ਦੇ ਫ਼ੇਰੀਆਂ ਲਗਾਉਣ ਵਾਲੇ ਵੀ ਸਬਜ਼ੀਆਂ ਤੁੜਵਾਂ ਕੇ ਤੇ ਕੁੱਝ ਆੜਤੀਏ ਭਰਾ ਵੀ ਰੋਜ਼ਾਨਾ ਖੇਤ ਚੋਂ ਸਬਜ਼ੀਆਂ ਤੁੜਵਾਈ ਕਰਵਾ ਕੇ ਲੈ ਜਾਂਦੇ ਹਨ। ਮੰਡੀਕਰਨ ਸਿੱਧਾ ਖੇਤ 'ਚੋਂ ਆਪਣੇ ਤੇ ਨੇੜਲੇ ਪਿੰਡਾਂ ਵਾਲੇ ਲੋਕ ਵੀ ਆਪ ਖਰੀਦ ਕੇ ਲੈ ਜਾਂਦੇ ਹਨ, ਜਿੱਥੇ ਕਿ ਤੋਲ ਲਈ ਡੀਜੀਟਲ ਕੰਡਾ ਲੱਗਾ ਹੈ।

ਸਹਾਇਕ ਧੰਦਿਆਂ ਨਾਲ ਜੁੜਿਆ ਕਿਸਾਨ

ਹੋਰ ਕਿੱਤੇ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਨਾਲ ਸਹਾਇਕ ਧੰਦਿਆਂ ਵਿੱਚ ਰੋਜ਼ਾਨਾ ਆਮਦਨ ਵਧਾਉਣ ਲਈ ੳਹਨਾਂ ਕੋਲ਼ ਕੁੱਲ 4 ਪਸ਼ੂ ਹਨ। ਜਿਸ 'ਚ 2 ਗਾਂਵਾਂ ਤੇ 2 ਮੱਝਾਂ ਹਨ। ਜਿਸਦਾ ਦੁੱਧ ਪਿੰਡ ਦੀ ਅਮੂਲ ਡੇਅਰੀ, ਬਾਕੀ ਪਿੰਡ ਦੇ ਕੁੱਝ ਲੋਕਾਂ ਦੇ ਘਰਾਂ ਵਿੱਚ ਪੱਕੀਆਂ ਬਾਂਧਾ ਲੱਗੀਆਂ ਹਨ। ਇਸ ਦੇ ਨਾਲ ੳਹਨਾਂ ਨੇ ਦੇਸੀ ਬੀਟਲ ਬੱਕਰੀ ਵੀ ਰੱਖੀਂ ਹੈ ਜਿਸ ਦਾ ਦੁੱਧ ਖ਼ੁਦ ਵੀ ਪੀਂਦੇ ਹਾਂ ਤੇ ਸਾਡੇ ਕੋਲ ਦੂਰੋਂ ਦੂਰੋਂ ਸੈੱਲ ਘੱਟਣ ਵਾਲੇ ਤੇ ਮੂੰਹ ਦੇ ਛਾਲਿਆਂ ਵਾਲੇ ਲੋਕ ਵੀ ਆਪੋਂ ਆਪਣੀ ਬਿਮਾਰੀਆਂ ਦੇ ਇਲਾਜ ਲਈ ਆਉਂਦੇ ਹਨ ਤੇ ਦੁੱਧ 200 ਰੁਪਏ ਲੀਟਰ ਦੇ ਹਿਸਾਬ ਨਾਲ ਖ਼ਰੀਦਦੇ ਹਨ।

ਖੇਤੀ ਮਸ਼ੀਨਰੀਆਂ

ਖੇਤੀ ਮਸ਼ੀਨਾਂ ਬਾਰੇ ਗੱਲ ਕੀਤੀ ਜਾਵੇ ਤਾਂ ਅੱਜ ਕੁਲਦੀਪ ਸਿੰਘ ਹੁਣਾਂ ਕੋਲ਼ 575 ਟਰੈਕਟਰ, ਹੱਲਾ, ਸੁਹਾਗਾ, ਜਿੰਦਰਾ, ਕੁਰਾਹਾ, ਵੱਡੀ ਟਰਾਲੀ, ਨਿੱਕਾ ਟਰੈਕਟਰ 7.5 ਐਚ ਪੀ, ਰੋਟਾਵੇਟਰ, ਪਲਟਾਵੀ ਹੱਲ, ਸਿੰਗਲ ਹੱਲ, ਤੇ ਨਾਲ ਸਬਜ਼ੀਆਂ ਦੀ ਢੋਆਂ ਢੋਆਈ ਲਈ ਚੱਲਦੀ ਪਿਕਅੱਪ ਵੈਨ ਮੁੱਖ ਹਨ।

ਇਹ ਵੀ ਪੜ੍ਹੋ :  ਫ਼ੁੱਲ ਉਤਪਾਦਕ ਗੁਰਵਿੰਦਰ ਸਿੰਘ ਸੋਹੀ ਦੀ Success Story ਪੰਜਾਬ ਦੇ ਹੋਰਨਾਂ ਕਿਸਾਨਾਂ ਲਈ ਵਧੀਆ ਮਿਸਾਲ

ਕਈ ਅਵਾਰਡ ਨਾਲ ਸਨਮਾਨਿਤ

ਕਿਸਾਨ ਕੁਲਦੀਪ ਸਿੰਘ ਵਾਤਾਵਰਨ ਤੇ ਚੌਗਿਰਦੇ ਦੀ ਸੰਭਾਲ ਲਈ ਪਿਛਲੇ ਸਮੇਂ ਤੋਂ ਫ਼ਸਲੀ ਰਹਿੰਦ ਖੂਹੰਦ ਨੂੰ ਅੱਗ ਨਹੀਂ ਲਗਾ ਰਿਹਾ। ਸ. ਕੁਲਦੀਪ ਸਿੰਘ ਵੱਲੋਂ ਸੈਂਟਰ ਆਫ਼ ਐਕਸੀਲੈਂਸ ਕਰਤਾਰਪੁਰ ਵਿਖੇ ਸਬਜ਼ੀਆਂ ਦੀ ਕਾਸ਼ਤ ਤੇ ਪਨੀਰੀਆਂ ਬਾਰੇ ਵੀ ਟ੍ਰੇਨਿੰਗ ਹਾਸਲ ਕੀਤੀ ਗਈ। ਆਤਮਾ ਖੇਤੀਬਾੜੀ ਵਿਭਾਗ ਕਾਹਨੂੰਵਾਨ ਵੱਲੋਂ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਵਿੱਚ ਸਨਮਾਨਿਤ ਵੀ ਕੀਤਾ ਗਿਆ ਹੈ। ਜ਼ਿਲੇ ਪੱਧਰ ਤੇ ਪਰਾਲ਼ੀ ਨੂੰ ਅੱਗ ਨਾ ਲਗਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਾਤਾਵਰਣ ਦੇ ਰਾਖੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਸੰਦੇਸ਼

ਅਗਾਂਹਵਧੂ ਕਿਸਾਨ ਸ. ਕੁਲਦੀਪ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਹਰੇਕ ਕਿਸਾਨ ਭਰਾ ਆਪ ਕਨਾਲ 2 ਕਨਾਲ ਰਕਬੇ ਵਿੱਚ ਜ਼ਹਿਰ ਰਹਿਤ ਖੇਤੀ ਜ਼ਰੂਰ ਕਰੇ ਤੇ ਆਪਣੇ ਪਰਿਵਾਰ ਨੂੰ ਬਿਮਾਰੀਆਂ ਤੋਂ ਬਚਾਅ ਕਰਾਵੇ ਤੇ ਪਿੰਡ ਵਾਸੀਆਂ ਲਈ ਵੀ ਸਾਫ਼ ਸੁੱਥਰੀਆਂ ਸਬਜ਼ੀਆਂ ਮੁਹੱਈਆ ਕਰਵਾ ਕੇ ਚੰਗੇ ਸਮਾਜ ਦੀ ਸਿਰਜਣਾ ਕਰੇ, ਜਿਸ ਦਾ ਫਾਇਦਾ ਇਸ ਧੰਦੇ ਨਾਲ ਜੁੜੇ 10 ਪਿੰਡ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲ਼ਣ ਨਾਲ ਹੋਵੇਗਾ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਵੀ ਇਸ ਕਾਸ਼ਤ ਅਧੀਨ ਆਉਂਦੇ ਮਹਿੰਗੇ ਸਮਾਨ ਜਿਵੇਂ ਮਲਚਿੰਗ ਪੇਪਰ, ਮਸ਼ੀਨਰੀ, ਬਾਂਸ, ਤਾਰਾਂ, ਰੱਸੀਆਂ ਆਦਿ ਤੇ ਮਾਲੀ ਮੱਦਦ ਦੇਵੇ।

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Farmers Kuldeep Singh and Amarjit Singh earned fame from natural farming, Seeds are being ordered for vegetable cultivation through online apps

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters