1. Home
  2. ਸਫਲਤਾ ਦੀਆ ਕਹਾਣੀਆਂ

Female Farmer ਸੁਰਜੀਤ ਕੌਰ ਨੇ YouTube ਅਤੇ Social Media ਰਾਹੀਂ ਸ਼ੁਰੂ ਕੀਤੀ Natural Farming, ਅੱਜ ਹੋਰਨਾਂ ਕਿਸਾਨ ਬੀਬੀਆਂ ਲਈ ਬਣੀ Inspiration

ਬਲਾਕ ਕਾਹਨੂੰਵਾਨ ਦੇ ਪਿੰਡ ਨਵਾਂ ਪਿੰਡ ਦੀ ਪਹਿਲੀ Women Farmer ਸੁਰਜੀਤ ਕੌਰ ਨੇ YouTube, DD Punjabi Channel ਅਤੇ Social Media ਰਾਹੀਂ ਸ਼ੁਰੂ ਕੀਤੀ ਕੁਦਰਤੀ ਖੇਤੀ। ਬਲਾਕ 'ਚ ਅੱਜ ਖੇਤੀ, ਪਸ਼ੂ ਪਾਲਣ ਅਤੇ ਆਪ ਭੱਠੇ ਲੱਤੇ ਦੇ ਕੰਮ ਕਰਨ ਦੇ ਨਾਲ ਮਸਾਲੇਦਾਰ ਫ਼ਸਲਾਂ ਦੀ ਬਿਜਾਈ ਕਰਨ 'ਚ ਬਣੀ ਹੋਰਨਾਂ ਕਿਸਾਨ ਬੀਬੀਆਂ ਲਈ ਪ੍ਰੇਰਨਾ ਸਰੋਤ, ਸਖ਼ਤ ਮਿਹਨਤ ਸਦਕਾ ਖੇਤੀਬਾੜੀ ਵਿਭਾਗ ਵੱਲੋਂ ਸਨਮਾਨਿਤ।

Gurpreet Kaur Virk
Gurpreet Kaur Virk
ਅਗਾਂਹਵਧੂ ਕਿਸਾਨ ਬੀਬੀ ਸੁਰਜੀਤ ਕੌਰ ਨੇ ਯੂਟਿਊਬ ਅਤੇ ਸੋਸ਼ਲ ਮੀਡੀਆ ਰਾਹੀਂ ਸ਼ੁਰੂ ਕੀਤੀ ਕੁਦਰਤੀ ਖੇਤੀ

ਅਗਾਂਹਵਧੂ ਕਿਸਾਨ ਬੀਬੀ ਸੁਰਜੀਤ ਕੌਰ ਨੇ ਯੂਟਿਊਬ ਅਤੇ ਸੋਸ਼ਲ ਮੀਡੀਆ ਰਾਹੀਂ ਸ਼ੁਰੂ ਕੀਤੀ ਕੁਦਰਤੀ ਖੇਤੀ

Success Story: ਸਿਆਣੇ ਕਹਿੰਦੇ ਸਨ ਕਿ ਹਾਲਾਤਾਂ ਦੀ ਮਾਰ ਇਨਸਾਨ ਨੂੰ ਜ਼ਿੰਮੇਵਾਰ ਤੇ ਸਿਆਣਾ ਬਣਾ ਦਿੰਦੀ ਹੈ। ਅੱਜ ਇਹੀ ਗੱਲ ਨੂੰ ਸਾਬਤ ਕਰ ਦਿਖਾਇਆ ਹੈ ਪਿੰਡ ਕਾਹਨੂੰਵਾਨ ਦੀ ਅਗਾਂਹਵਧੂ ਕਿਸਾਨ ਬੀਬੀ ਸੁਰਜੀਤ ਕੌਰ ਨੇ, ਜਿਨ੍ਹਾਂ ਨੇ ਹੱਥੀ ਖੇਤੀ ਤੇ ਪਸ਼ੂ ਪਾਲਣ 'ਚ ਆਪਣੀ ਮਹਿਨਤ ਸਦਕਾ ਵਧੀਆ ਨਾਮਣਾ ਖੱਟਿਆ ਹੈ।

ਦੱਸ ਦੇਈਏ ਕਿ ਬਲਾਕ ਕਾਹਨੂੰਵਾਨ ਦੇ ਪਿੰਡ ਨਵਾਂ ਪਿੰਡ ਦੀ ਪਹਿਲੀ ਮਹਿਲਾ ਕਿਸਾਨ ਸੁਰਜੀਤ ਕੌਰ ਨੇ ਯੂ-ਟਿਊਬ, ਡੀਡੀ ਪੰਜਾਬੀ ਚੈਨਲ ਅਤੇ ਸੋਸ਼ਲ ਮੀਡੀਆ ਰਾਹੀਂ ਕੁਦਰਤੀ ਖੇਤੀ ਸ਼ੁਰੂ ਕੀਤੀ ਅਤੇ ਆਪਣੀ ਮਿਹਨਤ ਸਦਕਾ ਅੱਜ ਹੋਰਨਾਂ ਕਿਸਾਨ ਬੀਬੀਆਂ ਲਈ ਪ੍ਰੇਰਨਾ ਸਰੋਤ ਬਣ ਗਈ।

ਕਿਸਾਨ ਸੁਰਜੀਤ ਕੌਰ ਦਾ ਸਫਰ

ਅਗਾਂਹਵਧੂ ਕਿਸਾਨ ਸ੍ਰੀਮਤੀ ਸੁਰਜੀਤ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ੳਹਨਾਂ ਦੇ ਪਤੀ ਤਕਰੀਬਨ 25-30 ਸਾਲ ਤੋਂ ਟਰੱਕ ਡਰਾਈਵਰੀ ਕਰਦੇ ਸਨ, ਪਰ ੳਹਨਾਂ ਨਾਲ ਸੜਕੀ ਹਾਦਸਾ ਵਾਪਰਨ ਕਰਕੇ ੳਹਨਾਂ ਦੇ ਹੱਥ-ਬਾਂਹ ਕੰਮ ਕਰਨੇ ਬੰਦ ਹੋ ਗਏ ਅਤੇ ਹੋਲੀ-ਹੋਲੀ ਸਾਰਾ ਕੰਮ ਉਹਨਾਂ 'ਤੇ ਆ ਗਿਆ। ੳਹਨਾਂ ਕਿਹਾ ਕਿ ਅਜਿਹੇ ਹਾਲਾਤ ਵੀ ਇਨਸਾਨ ਨੂੰ ਆਪ ਜ਼ਿੰਮੇਵਾਰ ਤੇ ਮਜ਼ਬੂਤ ਬਣਾ ਦਿੰਦੇ ਹਨ। ਅੱਜ ਕਿਸਾਨ ਸੁਰਜੀਤ ਕੌਰ ਦੇ ਦੋ ਲੜਕੇ ਵਿਦੇਸ਼ਾਂ ਵਿੱਚ ਹਨ, ਜਿਨ੍ਹਾਂ ਨੇ ਖੁਦ ਸਖ਼ਤ ਮਿਹਨਤ ਨਾਲ ਪੈਸੇ ਇਕੱਠੇ ਕਰ ਕੇ ਇੱਕ ਲੜਕੇ ਨੂੰ ਫਰਾਂਸ ਵਿੱਚ ਤੇ ਦੂਜੇ ਨੂੰ ਕਵੈਤ ਵਿਚ ਭੇਜਿਆ।

ਅੱਜ ਕਿਸਾਨ ਸੁਰਜੀਤ ਕੌਰ ਕੋਲ਼ ਕੁੱਲ 4-5 ਏਕੜ ਜ਼ਮੀਨ ਹੈ ਜਿਸ ਨੂੰ 4 ਏਕੜ ਆਪ ਅੱਧੇ ਹਿੱਸੇ ਤੇ ਰਿਸ਼ਤੇਦਾਰਾਂ ਨਾਲ ਖੇਤੀ ਕਰਦੀ ਹੈ ਤੇ 1 ਏਕੜ ਵਿੱਚ ਖ਼ੁਦ ਕਮਾਦ ਤੇ ਝੋਨੇ ਦੀ ਫ਼ਸਲ ਕੁਦਰਤੀ ਤਰੀਕੇ ਨਾਲ ਦੇਸੀ ਰੂੜੀ ਪਸ਼ੂਆਂ ਦੀ ਅਤੇ ਖੱਟੀ ਲੱਸੀ ਸਪਰੇਅ ਕਰਕੇ ਕਰਦੇ ਹਨ। ਜਿਸਦੀ ਡੂੰਘੀ ਜਾਣਕਾਰੀ ੳਹਨਾਂ ਨੇ ਯੂ-ਟਿਊਬ ਅਤੇ ਡੀ.ਡੀ. ਪੰਜਾਬੀ ਚੈਨਲ ਤੇ ਮੇਰਾ ਪਿੰਡ ਮੇਰੇ ਖੇਤ ਪ੍ਰੌਗਰਾਮ ਰਾਹੀਂ ਘਰ ਬੈਠਿਆਂ ਲਈ ਅਤੇ ਸੋਸ਼ਲ ਮੀਡੀਆ ਦਿਸ਼ਾ ਦੇਣ ਤੇ ਸਮਝਾਉਂਣ ਲਈ ੳਹਨਾਂ ਨੂੰ ਸਹਾਈ ਹੋਇਆ।

ਕਿਸਾਨੀ ਤਜ਼ਰਬੇ:

ਕਿਸਾਨ ਸੁਰਜੀਤ ਕੌਰ ਨੇ ਦੱਸਿਆ ਕਿ ਅੱਜ ੳਹਨਾਂ ਨੇ 20 ਕਿਲੋ ਖੱਟੀ ਲੱਸੀ ਸਪਰੇਅ ਲਈ ਤਿਆਰ ਕੀਤੀ ਗਈ ਹੈ। ਇਸ ਦੇ ਨਾਲ਼ ਦੇਸੀ ਲੱਸਣ, ਹਲਦੀ ਤੇ ਸਭ ਸਬਜ਼ੀਆਂ ੳਹਨਾਂ ਵੱਲੋਂ ਘਰ ਵਿਚ ਹੀ ਤਿਆਰ ਕੀਤੇ ਹੋਏ ਹਨ। ਕਮਾਦ ਦੀ ਕਾਸ਼ਤ ਬਾਰੇ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਗੁੜ-ਸ਼ੱਕਰ ਜਿੱਥੇ ਆਪਣੇ ਘਰੇਲੂ ਵਰਤੋਂ ਲਈ ਘਰ ਵਿੱਚ ਰੱਖਿਆ ਜਾਂਦਾ ਹੈ ਕਿਉਂਕਿ ੳਨਾਂ ਦੇ ਪਰਿਵਾਰ ਵੱਲੋਂ ਖੰਡ ਚੀਨੀ ਨਹੀਂ ਵਰਤੀ ਜਾਂਦੀ। ਬਾਕੀ ਕੁਝ ਗੁੜ ਪਸ਼ੂਆਂ ਨੂੰ ਦੇਣ ਲਈ ਪੇਸੀਆ ਅਲੱਗ ਰੱਖ ਲਈ ਜਾਂਦੀਆਂ ਹਨ।

ਉੱਥੇ ਮੁਹੱਲੇ ਤੇ ਸ਼ੈਲਫ਼ ਹੈਲਪ ਗਰੁੱਪ ਦੇ ਨਾਲ ਸਬੰਧਤ ਅੋਰਤਾਂ ਵੀ ਤੇ ਮੁਹੱਲੇ ਵਾਲੇ ਆਪੋ-ਆਪਣੀ ਲੋੜ ਅਨੁਸਾਰ ਖਰੀਦ ਲੈਂਦੇ ਹਨ। ਅੱਜ ੳਹਨਾਂ ਵੱਲੋਂ ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਜੈਸਮੀਨ ਨਾਂਮ ਤੇ ਸ਼ੈਲਫ਼ ਹੈਲਪ ਗਰੁੱਪ ਬਣਾ ਕੇ ਚਲਾਇਆ ਜਾ ਰਿਹਾ ਹੈ। ਜਿਸਦੇ 15 ਮੈਂਬਰਜ਼ ਹਨ ਤੇ ਵਿਭਾਗ ਵੱਲੋਂ ਮਾਲੀ ਮਦਦ ਵੀ ਸਮੇਂ ਸਮੇਂ 'ਤੇ ਕੀਤੀ ਜਾਂਦੀ ਹੈ। ਅੱਜ ੳਹ ਇਸ ਗਰੁੱਪ ਦੀ ਪ੍ਰਧਾਨ ਹੈ।

ਇਸ ਦੇ ਨਾਲ ਖੇਤੀਬਾੜੀ ਤੋਂ ਇਲਾਵਾ ਵੀ ੳਹਨਾਂ ਵੱਲੋਂ ਸਲਾਈ ਕਢਾਈ ਵਿੱਚ ਗਰਮ ਕੋਟੀਆਂ ਤੇ ਜੁਰਾਬਾਂ ਵੀ ਤਿਆਰ ਕਰਕੇ ਵੇਚੀਆਂ ਜਾਂਦੀਆਂ ਹਨ। ਇਸ ਵਿੱਚ ੳਹਨਾਂ ਦੀ ਲੜਕੀ ਵੱਲੋਂ ਵੀ ਨਾਲ ਸਹਿਯੋਗ ਕੀਤਾ ਜਾਂਦਾ ਹੈ। ਖੇਤੀ ਨੂੰ ਸਮਾਂ ਦੇਣ ਬਾਰੇ ਦੱਸਦਿਆਂ ਕਿਹਾ ਕਿ ਝੋਨੇ ਦੀ ਫ਼ਸਲ ਤੇ ਮੈਂ ਸਵੇਰੇ 9 ਵਜੇ ਪਾਣੀ ਲਾਉਣ, ਰੂੜੀ ਖਾਦ ਪਾਉਣ, ਕਮਾਦ ਤੇ ਝੋਨੇ ਨੂੰ ਸਪਰੇਆਂ ਤੇ ਨਦੀਨ ਆਦਿ ਸਾਰੇ ਫ਼ਸਲੀ ਕੰਮ ਵੀ ਆਪ ਹੀ ਕੀਤੇ ਜਾਂਦੇ ਹਨ ਅਤੇ ੳਹਨਾਂ ਦੱਸਿਆ ਕਿ ਜਿਵੇਂ ਬੱਤੀ ਰਾਤ ਤੇ ਹੁੰਦੀ ਹੈ ਮੈਂ ਸ਼ਾਮ 7 ਵਜੇ ਜਾਂਦੀ ਹਾਂ ਤੇ ਰਾਤ 10 ਵਜੇ ਵਾਪਸੀ ਕਰਦੀ ਹਾਂ।

ਇਹ ਵੀ ਪੜ੍ਹੋ:Farmer ਗੁਰਦੇਵ ਸਿੰਘ ਨੇ ਖੇਤੀ Machinery ਅਤੇ ਵੰਨ ਸੁਵੰਨੀਆਂ Irrigation Techniques, ਚੰਗੀ Marketing, Solar Plant, ਨਾੜ ਪ੍ਰਬੰਧਾਂ ਨੂੰ ਅਪਣਾਂ ਕੇ ਘਟਾਏ ਖੇਤੀ ਖ਼ਰਚੇ

ਸੰਘਰਸ਼ ਅਤੇ ਉਪਰਾਲੇ:

ਕਿਸਾਨ ਸੁਰਜੀਤ ਕੌਰ ਨੇ ਦੱਸਿਆ ਕਿ ਬੇਸ਼ੱਕ ੳਹ ਛੋਟੇ ਹੁੰਦਿਆਂ ਆਪਣੇ ਪਿਤਾ ਜੀ ਨਾਲ ਹਲਕਾ ਫੁਲਕਾ ਖੇਤੀ ਕੰਮਾਂ ਵਿਚ ਹੱਥ ਜ਼ਰੂਰ ਵਢਾ ਦਿੰਦੀ ਸੀ, ਪਰ ਅੱਜ ਪਤੀ ਦੇ ਹਾਦਸਾ ਗ੍ਰਸਤ ਹੋ ਜਾਣ ਕਰਕੇ ਤੇ ਖ਼ੁਦ ਦੇ ਦੋਨੋ ਲੜਕੇ ਵਿਦੇਸ਼ਾਂ ਵਿੱਚ ਹੋਣ ਕਰਕੇ ਸਿੱਧੇ ਖੇਤੀ ਦੇ ਸਾਰੇ ਕੰਮ ਜਿਵੇਂ ਪਸ਼ੂਆਂ ਨੂੰ ਭੱਠੇ ਪਾਉਣੇ ਤੇ ਨਾਲ਼ ਭੱਠੇ ਵੱਢਣੇ ਤੇ ਮੁੜਕੇ ੳਸ ਨੂੰ ਟੋਕੇ ਤੇ ਪਸ਼ੂਆਂ ਲਈ ਕੁਤਰਨਾਂ ਸਭ ਇਨ੍ਹਾਂ ਦੀ ਸਖ਼ਤ ਮਿਹਨਤ ਤੇ ਜ਼ਜਬੇ ਦੀ ਨਿਸ਼ਾਨੀ ਹੈ।

ਅੱਜ ਕਿਸਾਨ ਸੁਰਜੀਤ ਕੌਰ ਨੇ 3-4 ਪਸ਼ੂ ਰੱਖੇਂ ਹੋਏ ਹਨ, ਜਿਨ੍ਹਾਂ ਦੀ ਦੁੱਧ ਦੀਆਂ ਧਾਰਾਂ ਵੀ ਖੁਦ ਚੌਦੀਂ ਹੈ। ਲੱਸੀ ਮੱਖਣ ਪਨੀਰ ਘਿਓ ਵੀ ਆਪ ਹੱਥੀ ਬਿਨਾਂ ਮਸ਼ੀਨਰੀਆਂ ਤੋਂ ਆਪ ਤਿਆਰ ਕਰਦੀ ਹੈ। ੳਹਨਾਂ ਆਪਣੇ ਜਨ ਜੀਵਨ ਬਾਰੇ ਕਿਹਾ ਕਿ ਮੈਂ ਖ਼ੁਦ ਭੱਠੇ ਸਾਇਕਲ ਤੇ ਰੇਹੜੀ 'ਤੇ ਵੀ ਲਿਆਉਂਦੀ ਹਾਂ ਤੇ ਬਜ਼ਾਰ ਵਿੱਚ ਰਸਤ ਪਾਣੀ ਵੀ ਖੁਦ ਸਕੂਟਰੀ ਚਲਾ ਕੇ ਲਿਆਂੳਦੀ ਹਾਂ। ਖੇਤੀਬਾੜੀ ਵਿਭਾਗ ਕਾਹਨੂੰਵਾਨ ਵੱਲੋਂ ਉਹਨਾਂ ਦੀ ਸਖ਼ਤ ਮਿਹਨਤ ਸਦਕਾ ਉਹਨਾਂ ਨੂੰ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਵੀ ਕੀਤਾ ਗਿਆ।

ਇਹ ਵੀ ਪੜ੍ਹੋ: 2011 'ਚ ਇੱਕ ਖੁੰਬ ਉਤਪਾਦਕ ਲਈ ਮਜ਼ਦੂਰ ਵਜੋਂ ਕੰਮ ਕਰਨ ਵਾਲਾ ਵਿਕਰਮਜੀਤ ਅੱਜ ਖੁਦ ਬਣ ਗਿਆ Successful Mushroom Grower

ਸ਼ੈਲਫ਼ ਹੈਲਪ ਤੇ ਮੰਡੀਕਰਨ

ਚੰਗੇ ਮੰਡੀਕਰਨ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਅਗਾਂਹਵਧੂ ਕਿਸਾਨ ਸੁਰਜੀਤ ਕੌਰ ਨੇ ਦੱਸਿਆ ੳਹਨਾਂ ਵੱਲੋਂ ਪਸ਼ੂਆਂ ਦਾ ਦੁੱਧ ਤਕਰੀਬਨ 60 ਰੁਪਏ ਕਿੱਲੋ ਦੇ ਹਿਸਾਬ ਨਾਲ ਮੁਹੱਲੇ ਦੇ ਲੋਕਾਂ ਵੱਲੋਂ ਆਪ ਤਾਜ਼ਾ ਤੇ ਸ਼ੁੱਧ ਘਰ 'ਚੋਂ ਆ ਕੇ ਲੈ ਜਾਂਦੇ ਹਨ। ਇਸੇ ਤਰ੍ਹਾਂ ਦੇ ਦੇਸੀ ਲੱਸਣ ਦੀ ਗੱਲ ਕਰਦਿਆਂ ਕਿਹਾ ਕਿ ਲੋਕ ਲਾਲ ਲੱਸਣ ਨੂੰ ਪਸੰਦ ਕਰਦੇ ਹਨ, ਜੋ 200 ਰੁਪਏ ਕਿੱਲੋ ੳਹ ਵੀ ਘਰੋਂ ਲੈ ਜਾਂਦੇ ਹਨ। ਇਸੇ ਤਰ੍ਹਾਂ ਹਲਦੀ ਖ਼ੁਦ ਵੱਲੋਂ ਪੀਸੀ ਜਾਂਦੀ ਤੇ ਸਬਜ਼ੀਆਂ ਵੀ ਮੁਹੱਲੇ ਦੇ ਲੋਕ ਘਰੋਂ ਖਰੀਦ ਲੈਂਦੇ ਹਨ।

ਉਥੇ ਅੱਜ ਅਗਾਂਹਵਧੂ ਕਿਸਾਨ ਸ੍ਰੀਮਤੀ ਸੁਰਜੀਤ ਕੌਰ ਇਲਾਕੇ ਲਈ ਮਹਿਨਤ ਤੇ ਕੁਦਰਤੀ ਖੇਤੀ ਵੱਲ ਮੁੜਨਾ ਤੇ ਚੰਗੇ ਮੰਡੀਕਰਨ ਪ੍ਰਬੰਧਾਂ ਲਈ ਵੀ ਹੋਰਨਾਂ ਕਿਸਾਨ ਬੀਬੀਆਂ ਨੂੰ ਇਸ ਕਿੱਤੇ ਤੋਂ ਸੇਧ ਲੈਣ ਦੀ ਲੋੜ ਹੈ, ਖ਼ਾਸਕਰ ਸਾਂਝੇ ਪਰਿਵਾਰਾਂ ਵਾਲੇ ਕਿਸਾਨ ਵੀਰ। ਇਹਨਾਂ ਦੀ ਅੱਜ ਸਖ਼ਤ ਮਹਿਨਤ ਸਦਕਾ ਵਿਭਾਗ ਵੱਲੋਂ ਸਨਮਾਨਿਤ ਵੀ ਕੀਤਾ ਜਾਵੇਗਾ। ਅੱਜ ਉਹ ਖੇਤੀਬਾੜੀ ਵਿਭਾਗ ਕਾਹਨੂੰਵਾਨ ਦੇ ਬਣਾਏਂ ਕਿਸਾਨ ਹੱਟ ਦੇ ਮੈਂਬਰ ਹਨ। ਅੱਜ ਉਹ ਖੇਤੀਬਾੜੀ ਵਿਭਾਗ ਕਾਹਨੂੰਵਾਨ ਦੇ ਕਿਸਾਨ ਸੇਲ ਪੁਆਇੰਟ/ਕਿਸਾਨ ਹੱਟ ਦੇ ਮੈਂਬਰ ਵੀ ਹਨ।

ਇਹ ਵੀ ਪੜ੍ਹੋ: Marigold Flowers ਦੀ ਖੇਤੀ ਦਾ ਸਿਰਮੌਰ ਕਿਸਾਨ ਹਰਜਿੰਦਰ ਸਿੰਘ ਬਣਿਆ Agricultural Diversification ਦੀ ਮਿਸਾਲ, ਆਪਣੇ ਪਿਤਾ ਅਤੇ PHD Student ਦੇ ਸਿਰ ਬੰਨਿਆ ਕਾਮਯਾਬੀ ਦਾ ਸਿਹਰਾ

ਸੰਦੇਸ਼

ਅਗਾਂਹਵਧੂ ਕਿਸਾਨ ਬੀਬੀ ਸ੍ਰੀਮਤੀ ਸੁਰਜੀਤ ਕੌਰ ਨੇ ਸੰਦੇਸ਼ ਦਿੰਦਿਆਂ ਖੇਤੀਬਾੜੀ ਵਰਗ ਨੂੰ ਕਿਹਾ ਕਿ ਉਹ ਜ਼ਹਿਰ ਰਹਿਤ ਖੇਤੀ ਖ਼ਾਸਕਰ ਆਪਣੇ ਘਰੇਲੂ ਵਰਤੋਂ ਲਈ ਜ਼ਰੂਰ ਕਰਨ, ਫ਼ਸਲ ਵਿੱਚ ਨਜਾਇਜ਼ ਖ਼ਰਚੀ ਤੋਂ ਬਚੋਂ। ਅੱਜ ੳਹਨਾਂ ਕੋਲ ਐਂਡਰੋਇਡ ਫੋਨ ਹੈ ਜਿਸ ਨੇ ਕੁਦਰਤੀ ਖੇਤੀ ਵੱਲ ਰਾਹ ਦੱਸਣ ਲਈ ਸੇਧ ਪ੍ਰਦਾਨ ਕੀਤੀ। ਕਿਸਾਨ ਵੀਰ ਤੇ ਕਿਸਾਨ ਭੈਣਾਂ ਇਸ ਸੋਸ਼ਲ ਨੈੱਟਵਰਕਿੰਗ ਨੂੰ ਜ਼ਰੂਰ ਵਰਤੋਂ ਕਰਨ ਤੇ ਚੰਗੇ ਮਕਸਦਾਂ ਲਈ ਕਿਸਾਨ ਵੀਰ ਅਜਿਹੀਆਂ ਤੱਕਨੀਕਾਂ ਨੂੰ ਅਪਣਾਉਣ ਲਈ ਅੱਗੇ ਆਉਣ।

ੳਹਨਾਂ ਕਿਸਾਨ ਬੀਬੀਆਂ ਨੂੰ ਅਪੀਲ ਕੀਤੀ ਕਿ ਆਪਣੇ ਹੱਥੀਂ ਆਪ ਸਾਰੇ ਕੰਮ ਕਰਨ ਤੇ ਤੰਦਰੁਸਤ ਰਹਿਣ। ੳਹਨਾਂ ਨੇ ਵਧੇਰੇ ਕੁਦਰਤੀ ਖੇਤੀ ਬਾਰੇ ਜਾਣਕਾਰੀ ਲੈਣ ਲਈ ਆਪਣਾਂ ਸੰਪਰਕ 96461-69196 ਨੰਬਰ ਵੀ ਜਾਰੀ ਕੀਤਾ ਹੈ। ਕਿਸਾਨ ਸਟੋਰੀ ਪ੍ਰਤੀ ਕੋਈ ਸਲਾਹ ਸੁਝਾਅ ਹੋਵੇ ਤਾਂ ਵਿਭਾਗ ਦੇ ਨੰਬਰ 98150 - 82401 (ਕਮਲਇੰਦਰਜੀਤ ਬਾਜਵਾ, ਬਲਾਕ ਟੈਕਨੋਲੋਜੀ ਮੈਨੇਜਰ, ਖੇਤੀਬਾੜੀ ਵਿਭਾਗ ਕਾਹਨੂੰਵਾਨ, ਜ਼ਿਲ੍ਹਾ ਗੁਰਦਾਸਪੁਰ) 'ਤੇ ਸੰਪਰਕ ਕਰੋ।

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Female farmer Surjit Kaur started natural farming through YouTube and social media, a source of inspiration for other female farmers today.

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters