1. Home
  2. ਸਫਲਤਾ ਦੀਆ ਕਹਾਣੀਆਂ

ਹਰਿਆਣਾ ਦੇ 5 ਦੋਸਤਾਂ ਨੇ ਕੀਤਾ ਕਮਾਲ! ਖੁਸ਼ਬੂਦਾਰ ਬੂਟਿਆਂ ਨਾਲ ਰਚਿਆ ਇਤਿਹਾਸ!

ਹਰਿਆਣਾ ਦੇ 5 ਕਿਸਾਨ ਮਿੱਤਰਾਂ ਨੇ ਕੁਝ ਅਜਿਹਾ ਕਮਾਲ ਕਰ ਦਿਖਾਇਆ ਹੈ, ਜਿਸਦੀ ਅੱਜ-ਕੱਲ ਹਰ ਪਾਸੇ ਚਰਚਾ ਹੋ ਰਹੀ ਹੈ।

Gurpreet Kaur Virk
Gurpreet Kaur Virk
ਖੁਸ਼ਬੂਦਾਰ ਬੂਟਿਆਂ ਨਾਲ ਰਚਿਆ ਇਤਿਹਾਸ

ਖੁਸ਼ਬੂਦਾਰ ਬੂਟਿਆਂ ਨਾਲ ਰਚਿਆ ਇਤਿਹਾਸ

ਸੱਚੀ ਤੇ ਪੱਕੀ ਮਿੱਤਰਤਾ ਕੀ ਹੁੰਦੀ ਹੈ, ਇਸ ਨੂੰ ਹਰਿਆਣਾ ਦੇ 5 ਕਿਸਾਨ ਮਿੱਤਰਾਂ ਨੇ ਸੱਚ ਕਰ ਦਿਖਾਇਆ ਹੈ। ਇਨ੍ਹਾਂ ਦੋਸਤਾਂ ਨੇ ਅਜਿਹੀ ਮਿਸਾਲ ਕਾਇਮ ਕੀਤੀ ਹੈ, ਜਿਸਦੀ ਹਰ ਪਾਸੇ ਚਰਚਾ ਹੋ ਰਹੀ ਹੈ। ਦਰਅਸਲ, ਹਰਿਆਣਾ ਦੇ ਇਨ੍ਹਾਂ ਪੰਜ ਕਿਸਾਨ ਮਿੱਤਰਾਂ ਨੇ ਖੁਸ਼ਬੂਦਾਰ ਪੌਦਿਆਂ ਦੀ ਕਾਸ਼ਤ ਕਰਕੇ ਦੁੱਗਣਾ ਮੁਨਾਫਾ ਕਮਾਇਆ ਹੈ। ਜਿਸਦੇ ਚਲਦਿਆਂ ਅੱਜ-ਕੱਲ ਇਹ 5 ਪੱਕੇ ਮਿੱਤਰ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੇ ਹਨ। ਇਹ ਖੁਸ਼ਬੂਦਾਰ ਪੌਦੇ ਕਿਹੜੇ ਹਨ, ਇਹ ਜਾਣਨ ਲਈ ਇਸ ਲੇਖ ਨੂੰ ਵਿਸਥਾਰ ਨਾਲ ਪੜ੍ਹੋ।

ਜੇਕਰ ਮੰਨ ਵਿੱਚ ਕੁੱਛ ਕਰ ਦਿਖਾਉਣ ਦੀ ਚਾਹਤ ਹੋਵੇ ਤਾਂ ਹਰ ਔਖੀ ਰਾਹ ਆਪਣੇ ਆਪ ਸੌਖੀ ਹੋ ਜਾਂਦੀ ਹੈ। ਬਸ ਲੋੜ ਹੁੰਦੀ ਹੈ ਸਖ਼ਤ ਮਿਹਨਤ, ਲਗਨ ਅਤੇ ਹਿੰਮਤ ਦੀ। ਅਜਿਹੀ ਹੀ ਇੱਕ ਮਿਸਾਲ ਹਰਿਆਣਾ ਦੇ ਪਾਣੀਪਤ ਤੋਂ ਸਾਹਮਣੇ ਆਈ ਹੈ। ਜਿੱਥੇ ਕੁਝ ਕਿਸਾਨਾਂ ਨੇ ਮਿਲ ਕੇ ਖੁਸ਼ਬੂਦਾਰ ਬੂਟਿਆਂ ਦੀ ਕਾਸ਼ਤ ਕੀਤੀ ਹੈ। ਦੱਸ ਦਈਏ ਕੀ ਇਸ ਵਿੱਚ ਸਾਰੇ ਕਿਸਾਨ ਭਰਾ ਇੱਕ ਏਕੜ ਵਿੱਚ ਕਰੀਬ 50 ਹਜ਼ਾਰ ਰੁਪਏ ਕਮਾ ਰਹੇ ਹਨ।

ਤੁਹਾਨੂੰ ਦੱਸ ਦਈਏ ਕਿ ਹਰਿਆਣਾ ਦੇ ਪਾਣੀਪਤ ਖੇਤਰ ਦੇ ਇਨ੍ਹਾਂ ਪੰਜ ਕਿਸਾਨ ਦੋਸਤਾਂ ਨੇ ਰਵਾਇਤੀ ਖੇਤੀ ਤੋਂ ਨੁਕਸਾਨ ਝੱਲਦਿਆਂ ਖੁਸ਼ਬੂਦਾਰ ਪੌਦਿਆਂ ਦੀ ਖੇਤੀ ਕਰਨ ਵੱਲ ਆਪਣਾ ਕਦਮ ਵਧਾਇਆ, ਜਿਸ ਵਿੱਚ ਇਨ੍ਹਾਂ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ।

ਖੁਸ਼ਬੂਦਾਰ ਪੌਦਿਆਂ ਤੋਂ ਹੋ ਰਹੀ ਹੈ ਇਨ੍ਹੀ ਕਮਾਈ

ਕਿਸਾਨ ਭਰਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਰੀਬ 25 ਏਕੜ ਰਕਬੇ ਵਿੱਚ ਖੁਸ਼ਬੂਦਾਰ ਪੌਦਿਆਂ ਦੀ ਕਾਸ਼ਤ ਕੀਤੀ ਹੈ। ਜਿਸ ਵਿੱਚ ਪ੍ਰਤੀ ਏਕੜ ਖੇਤ ਵਿੱਚ 50 ਹਜ਼ਾਰ ਰੁਪਏ ਤੱਕ ਦੀ ਚੰਗੀ ਬੱਚਤ ਹੋ ਰਹੀ ਹੈ। ਇਸ ਤੋਂ ਇਲਾਵਾ ਇਨ੍ਹਾਂ ਪੰਜ ਦੋਸਤਾਂ ਤੋਂ ਪ੍ਰੇਰਿਤ ਹੋ ਕੇ ਆਸ-ਪਾਸ ਦੇ ਸਾਰੇ ਕਿਸਾਨ ਵੀ ਖੁਸ਼ਬੂਦਾਰ ਪੌਦਿਆਂ ਦੀ ਕਾਸ਼ਤ ਵੱਲ ਰੁਚੀ ਦਿਖਾ ਰਹੇ ਹਨ।

ਖੁਸ਼ਬੂਦਾਰ ਪੌਦਿਆਂ ਦੀ ਕਾਸ਼ਤ ਕਦੋਂ ਸ਼ੁਰੂ ਕੀਤੀ

ਜਿਕਰਯੋਗ ਹੈ ਕਿ ਇਨ੍ਹਾਂ ਕਿਸਾਨ ਭਰਾਵਾਂ ਵੱਲੋਂ ਕਰੀਬ ਪੰਜ ਸਾਲ ਪਹਿਲਾਂ ਖੁਸ਼ਬੂਦਾਰ ਪੌਦਿਆਂ ਦੀ ਕਾਸ਼ਤ ਸ਼ੁਰੂ ਕੀਤੀ ਗਈ ਸੀ। ਜਿਨ੍ਹਾਂ 'ਚੋਂ ਧਬਤੇਚ ਸਿੰਘ ਵਾਸੀ ਵਿਨੋਦ, ਮਿੱਠਨ ਲਾਲ ਸੈਣੀ ਵਾਸੀ ਨਰਾਇਣਗੜ੍ਹ, ਬਲਿੰਦਰ ਕੁਮਾਰ ਵਾਸੀ ਉਝਾਨਾ, ਅਸ਼ੋਕ ਵਾਸੀ ਨਰਾਇਣਗੜ੍ਹ, ਤਾਰਾਚੰਦ ਅਤੇ ਰਾਜੇਸ਼ ਵਾਸੀ ਗੜ੍ਹੀ ਉਹ 5 ਦੋਸਤ ਹਨ, ਜਿਨ੍ਹਾਂ ਨੇ ਮਿਲ ਕੇ ਇਹ ਖੁਸ਼ਬੂਦਾਰ ਪੌਦਿਆਂ ਦੀ ਖੇਤੀ ਕੀਤੀ ਅਤੇ ਇਸ ਵਿੱਚ ਇਤਿਹਾਸ ਰੱਚ ਦਿੱਤਾ।

ਇਨ੍ਹਾਂ ਖੁਸ਼ਬੂਦਾਰ ਪੌਦਿਆਂ ਦੀ ਕਰ ਰਹੇ ਹਨ ਕਾਸ਼ਤ

ਤੁਹਾਨੂੰ ਦੱਸ ਦਈਏ ਕਿ ਇਹ ਪੰਜ ਦੋਸਤਾਂ ਨੇ ਆਪਣੇ ਖੇਤਾਂ ਵਿੱਚ ਤੁਲਸੀ, ਪੁਦੀਨਾ, ਗੁਲਾਬ, ਖਸਖਸ ਅਤੇ ਮੈਂਥਾ ਦੀ ਕਾਸ਼ਤ ਕੀਤੀ ਹੈ। ਇਸ ਤੋਂ ਇਲਾਵਾ ਇਨ੍ਹਾਂ ਨੇ ਆਪਣੇ ਫਾਰਮ ਵਿੱਚ ਵੱਖ-ਵੱਖ ਕਿਸਮਾਂ ਦੇ ਪੌਦੇ ਵੀ ਲਾਏ ਹੋਏ ਹਨ। ਇਸ ਦੌਰਾਨ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਪੌਦਿਆਂ ਦਾ ਤੇਲ ਵੀ ਵੇਚ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਚੰਗਾ ਮੁਨਾਫਾ ਮਿਲ ਰਿਹਾ ਹੈ।

ਇਹ ਵੀ ਪੜ੍ਹੋ ਕਿਸਾਨ ਦੀ ਮਿਹਨਤ ਲਿਆਈ ਰੰਗ! ਭਾਰਤ ਵਿੱਚ ਵਿਦੇਸ਼ੀ ਖੇਤੀ ਦੇ ਤਰਜ 'ਤੇ ਮਿਲੀ ਸਫਲਤਾ!

50 ਹਜ਼ਾਰ ਰੁਪਏ ਤੱਕ ਦੀ ਬਚਤ

ਕਿਸਾਨਾਂ ਦਾ ਕਹਿਣਾ ਹੈ ਕਿ ਇੱਕ ਏਕੜ ਵਿੱਚ ਖੁਸ਼ਬੂਦਾਰ ਪੌਦਿਆਂ ਦੀ ਕਾਸ਼ਤ ਲਈ ਕਰੀਬ 20 ਹਜ਼ਾਰ ਰੁਪਏ ਖਰਚ ਆਉਂਦਾ ਹੈ, ਜਿਸ ਵਿੱਚ ਉਨ੍ਹਾਂ ਨੂੰ ਕਰੀਬ 70 ਹਜ਼ਾਰ ਰੁਪਏ ਦਾ ਮੁਨਾਫ਼ਾ ਹੁੰਦਾ ਹੈ। ਇਹ ਸਾਰੇ ਕਿਸਾਨ ਭਰਾ ਆਪਣੀ ਆਮਦਨ ਵਿੱਚੋਂ ਸਾਰੇ ਖਰਚੇ ਕੱਢ ਲੈਂਦੇ ਹਨ ਅਤੇ ਪ੍ਰਤੀ ਏਕੜ 50 ਹਜ਼ਾਰ ਰੁਪਏ ਦੀ ਬਚਤ ਕਰਦੇ ਹਨ।

Summary in English: Haryana 5 friends did amazing! History made with fragrant herbs!

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters