1. Home
  2. ਸਫਲਤਾ ਦੀਆ ਕਹਾਣੀਆਂ

ISRO Ex-Scientist ਪੂਰਨਿਮਾ ਨੇ ਬਣਾਈ 7 ਤਰ੍ਹਾਂ ਦੀ "ਆਰਗੈਨਿਕ ਮਿੱਟੀ", ਕਿਸਾਨਾਂ ਲਈ ਬਣੀ ਵਰਦਾਨ

ISRO ਦੀ ਨੌਕਰੀ ਛੱਡ ਕੇ Poornima Savargaonkar ਨੇ ਆਪਣੇ ਸ਼ੌਂਕ ਨੂੰ ਦਿੱਤਾ ਹੁਲਾਰਾ, ਕਿਸਾਨਾਂ ਲਈ ਬਣਾਈ 7 ਤਰ੍ਹਾਂ ਦੀ "Organic Soil"।

Gurpreet Kaur Virk
Gurpreet Kaur Virk
ਪੂਰਨਿਮਾ ਸਾਵਰਗਾਂਵਕਰ ਨੇ ਬਣਾਈ 7 ਤਰ੍ਹਾਂ ਦੀ "ਆਰਗੈਨਿਕ ਮਿੱਟੀ"

ਪੂਰਨਿਮਾ ਸਾਵਰਗਾਂਵਕਰ ਨੇ ਬਣਾਈ 7 ਤਰ੍ਹਾਂ ਦੀ "ਆਰਗੈਨਿਕ ਮਿੱਟੀ"

Success Story of Poornima Savargaonkar: ਪਹਿਲਾਂ ਸਾਡੇ ਦੇਸ਼ ਦੇ ਬਹੁਤੇ ਲੋਕ ਇਹ ਸਮਝਦੇ ਸਨ ਕਿ ਖੇਤੀ ਦਾ ਕੰਮ ਸਿਰਫ ਪਿੰਡਾਂ ਵਿੱਚ ਰਹਿੰਦੇ ਕਿਸਾਨ ਹੀ ਕਰ ਸਕਦੇ ਹਨ। ਪਰ ਅੱਜ ਦੇ ਸਮੇਂ ਵਿੱਚ ਜ਼ਿਆਦਾਤਰ ਲੋਕਾਂ ਦਾ ਝੁਕਾਅ ਖੇਤੀ ਵੱਲ ਹੋ ਰਿਹਾ ਹੈ। ਇਹੀ ਕਾਰਨ ਹੈ ਕਿ ਅਜੋਕੇ ਸਮੇਂ 'ਚ ਬਹੁਤ ਸਾਰੇ ਲੋਕ ਕਾਰਪੋਰੇਟ ਨੌਕਰੀਆਂ ਛੱਡ ਕੇ ਖੇਤੀ ਨਾਲ ਜੁੜ ਰਹੇ ਹਨ। ਅਜਿਹੇ ਲੋਕ ਨਾ ਸਿਰਫ ਖੇਤੀ ਵਿੱਚ ਨਵੀਆਂ ਉਚਾਈਆਂ ਹਾਸਲ ਕਰ ਰਹੇ ਹਨ, ਸਗੋਂ ਹੋਰਨਾਂ ਕਿਸਾਨਾਂ ਲਈ ਵੀ ਪ੍ਰੇਰਨਾ ਸਰੋਤ ਬਣ ਰਹੇ ਹਨ।

ਇਨ੍ਹਾਂ ਹੀ ਨਹੀਂ, ਸ਼ਹਿਰ ਦੇ ਜ਼ਿਆਦਾਤਰ ਲੋਕ ਆਪਣੀ ਛੱਤ ਅਤੇ ਬਾਲਕੋਨੀ ਵਿੱਚ ਖੇਤੀ ਕਰ ਰਹੇ ਹਨ, ਇਸ ਦੇ ਨਾਲ ਹੀ ਇਸ ਨੂੰ ਵੇਚ ਕੇ ਲੱਖਾਂ ਰੁਪਏ ਵੀ ਕਮਾ ਰਹੇ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਔਰਤ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ ਜੋ ਵਿਗਿਆਨੀ ਤਾਂ ਹੈ ਹੀ, ਪਰ ਉਹ ਖੇਤੀ ਵਿੱਚ ਵੀ ਦਿਲਚਸਪੀ ਰੱਖਦੇ ਹਨ। ਉਨ੍ਹਾਂ ਦੀ ਇਹ ਰੁੱਚੀ ਹੀ ਅੱਜ ਉਨ੍ਹਾਂ ਦੀ ਪਛਾਣ ਬਣ ਗਈ ਹੈ। ਅਸੀਂ ਗੱਲ ਕਰ ਰਹੇ ਹਾਂ ਗੁਰੂਗ੍ਰਾਮ ਦੇ ਰਹਿਣ ਵਾਲੇ ਪੂਰਨਿਮਾ ਸਾਵਰਗਾਂਵਕਰ ਦੀ।

ਪੂਰਨਿਮਾ ਸਾਵਰਗਾਂਵਕਰ ਦਾ ਬਚਪਨ ਤੋਂ ਹੀ ਵਾਤਾਵਰਨ ਅਤੇ ਖੇਤੀ ਪ੍ਰਤੀ ਬਹੁਤ ਪਿਆਰ ਰਿਹਾ। ਦੱਸ ਦੇਈਏ ਕਿ ਪੂਰਨਿਮਾ ਦੇ ਮਾਤਾ-ਪਿਤਾ ਅਹਿਮਦਾਬਾਦ ਵਿੱਚ ਰਹਿੰਦੇ ਸਨ ਅਤੇ ਪੂਰਨਿਮਾ ਨੂੰ ਖੇਤੀ ਵਿੱਚ ਦਿਲਚਸਪੀ ਆਪਣੇ ਮਾਪਿਆਂ ਤੋਂ ਵਿਰਾਸਤ ਵਿੱਚ ਹੀ ਮਿਲੀ, ਕਿਉਂਕਿ ਉਨ੍ਹਾਂ ਦੇ ਮਾਤਾ-ਪਿਤਾ ਦੋਵੇਂ ਬਾਗਬਾਨੀ ਦੇ ਬਹੁਤ ਸ਼ੌਕੀਨ ਸਨ। ਪੜਾਈ ਤੋਂ ਬਾਅਦ ਪੂਰਨਿਮਾ ਨੇ 2002 ਤੱਕ ਇਸਰੋ, ਅਹਿਮਦਾਬਾਦ ਵਿੱਚ ਕੰਮ ਕੀਤਾ। ਫਿਰ ਪਰਿਵਾਰਕ ਜ਼ਿੰਮੇਵਾਰੀਆਂ ਕਾਰਨ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਬਾਗਬਾਨੀ ਸ਼ੁਰੂ ਕੀਤੀ ਅਤੇ ਇੱਥੋਂ ਹੀ ਉਨ੍ਹਾਂ ਦਾ ਉੱਦਮ ਵੀ ਸ਼ੁਰੂ ਹੋ ਗਿਆ।

ਪੂਰਨਿਮਾ ਸਾਵਰਗਾਂਵਕਰ ਨੇ ਬਣਾਈ 7 ਤਰ੍ਹਾਂ ਦੀ "ਆਰਗੈਨਿਕ ਮਿੱਟੀ"

ਪੂਰਨਿਮਾ ਸਾਵਰਗਾਂਵਕਰ ਨੇ ਬਣਾਈ 7 ਤਰ੍ਹਾਂ ਦੀ "ਆਰਗੈਨਿਕ ਮਿੱਟੀ"

ਨੌਕਰੀ ਛੱਡਣ ਤੋਂ ਬਾਅਦ ਪੂਰਨਿਮਾ ਨੂੰ ਆਪਣੇ ਸ਼ੌਂਕ ਨੂੰ ਹੁਲਾਰਾ ਦੇਣ ਦਾ ਮੌਕਾ ਮਿਲਿਆ। ਜਦੋਂ ਪੂਰਨਿਮਾ ਨੇ ਟੈਰੇਸ ਗਾਰਡਨਿੰਗ ਸ਼ੁਰੂ ਕੀਤੀ, ਤਾਂ ਉਨ੍ਹਾਂ ਨੇ ਦੇਖਿਆ ਕਿ ਇੰਟਰਨੈੱਟ 'ਤੇ ਬਹੁਤ ਸਾਰੇ ਵਿਕਲਪ ਹਨ ਕਿ ਕਿਸ ਕਿਸਮ ਦੀ ਮਿੱਟੀ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਇਸ ਵਿੱਚ ਕਿਹੜੇ ਪੌਦੇ ਉਗਾਉਣੇ ਚਾਹੀਦੇ ਹਨ।

ਦੱਸ ਦੇਈਏ ਕਿ ਪੂਰਨਿਮਾ ਨੇ ਆਪਣੇ ਘਰ ਵਿੱਚ 70 ਤੋਂ 80 ਪੌਦਿਆਂ ਦੇ ਨਾਲ ਬਾਗਵਾਨੀ ਦੀ ਸ਼ੁਰੂਆਤ ਕੀਤੀ। ਪਰ ਬਾਰ-ਬਾਰ ਉਨ੍ਹਾਂ ਨੂੰ ਮੌਸਮ ਦੀ ਤਬਦੀਲੀ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪਰ ਪੂਰਨਿਮਾ ਸਾਵਰਗਾਂਵਕਰ ਨੇ ਹਿੰਮਤ ਨਹੀਂ ਹਾਰੀ ਅਤੇ ਜਿੱਥੇ ਵੀ ਉਨ੍ਹਾਂ ਨੂੰ ਬਾਗਬਾਨੀ ਦੀ ਸਿਖਲਾਈ ਲੈਣ ਦਾ ਮੌਕਾ ਮਿਲਿਆ, ਉਨ੍ਹਾਂ ਨੇ ਹਿੱਸਾ ਲਿਆ। ਮੌਸਮ ਵਿੱਚ ਆ ਰਹੀ ਤਬਦੀਲੀ ਤੋਂ ਪੌਦਿਆਂ ਦੇ ਬਚਾਅ ਦੀ ਖੋਜ ਨੇ ਪੂਰਨਿਮਾ ਨੂੰ ਮੱਧ ਪ੍ਰਦੇਸ਼ ਦੇ ਬਜਵਾੜਾ ਪਿੰਡ ਪਹੁੰਚਾ ਦਿੱਤਾ, ਜਿੱਥੇ ਉਨ੍ਹਾਂ ਦੀ ਮੁਲਾਕਾਤ ਦੀਪਕ ਸੁਚਦੇ ਨਾਲ ਹੋਈ।

ਪੂਰਨਿਮਾ ਸਾਵਰਗਾਂਵਕਰ ਨੇ ਬਜਵਾੜਾ ਪਿੰਡ 'ਚ ਲੱਗੀ 15-20 ਦਿਨ ਦੀ ਵਰਕਸ਼ੋਪ 'ਚ ਹਿੱਸਾ ਲਿਆ ਅਤੇ ਦੀਪਕ ਸੁਚਦੇ ਤੋਂ ਆਰਗੈਨਿਕ ਫਾਰਮਿੰਗ ਸਮੇਤ ਬਾਗਵਾਈ ਨਾਲ ਸੰਬੰਧਿਤ ਸਿਖਲਾਈ ਹਾਸਿਲ ਕੀਤੀ। ਜਿਸ ਤੋਂ ਬਾਅਦ ਪੂਰਨਿਮਾ ਸਾਵਰਗਾਂਵਕਰ ਨੂੰ ਸੋਝੀ ਮਿਲੀ ਕਿ ਮੌਸਮ ਦੀ ਤਬਦੀਲੀ ਨਾਲ ਨਜਿੱਠਣ ਲਈ ਮਿੱਟੀ ਦਾ ਸਭ ਤੋਂ ਵੱਡਾ ਯੋਗਦਾਨ ਹੈ।

ਇਹ ਵੀ ਪੜ੍ਹੋ : ਪੰਜਾਬੀ ਮਹਿਲਾ ਕਮਲਜੀਤ ਕੌਰ ਦੀ ਸੰਘਰਸ਼ ਭਰੀ ਕਹਾਣੀ, 50 ਦੀ ਉਮਰ 'ਚ ਖੱਟਿਆ ਨਾਮਣਾ

ਲੌਕਡਾਊਨ ਦੌਰਾਨ, ਪੂਰਨਿਮਾ ਸਾਵਰਗਾਂਵਕਰ ਨੇ ਆਪਣੇ ਟੈਰੇਸ ਗਾਰਡਨ ਦੇ ਨਾਲ-ਨਾਲ ਦੂਜਿਆਂ ਨੂੰ ਪ੍ਰੇਰਿਤ ਕਰਨ ਅਤੇ ਮਦਦ ਕਰਨ ਲਈ ਆਪਣਾ ਯੂਟਿਊਬ ਚੈਨਲ ਸ਼ੁਰੂ ਕੀਤਾ। ਇਸ ਚੈਨਲ ਰਾਹੀਂ ਉਨ੍ਹਾਂ ਨੇ ਬਾਗਬਾਨੀ 'ਤੇ ਲਾਈਵ ਸੈਸ਼ਨ ਚਲਾਏ ਅਤੇ ਹਿੰਦੀ ਵਿੱਚ ਵਿਆਖਿਆ ਕਰਦੇ ਹੋਏ ਵੱਧ ਤੋਂ ਵੱਧ ਲੋਕਾਂ ਤੱਕ ਸੰਦੇਸ਼ ਪਹੁੰਚਾਇਆ।

ਅੱਗੇ ਗੱਲਬਾਤ ਦੌਰਾਨ ਪੂਰਨਿਮਾ ਸਾਵਰਗਾਂਵਕਰ ਨੇ ਦੱਸਿਆ ਕਿ ਉਨ੍ਹਾਂ ਨੂੰ ਇੰਟਰਨੈੱਟ ਤੋਂ ਕਾਫੀ ਮਦਦ ਮਿਲੀ ਹੈ, ਕਿਉਂਕਿ ਇੰਟਰਨੈੱਟ 'ਤੇ ਇਹ ਸਾਰੀਆਂ ਚੀਜ਼ਾਂ ਮੌਜੂਦ ਸਨ ਕਿ ਸਾਡੇ ਦੇਸ਼ ਦੀ ਜਲਵਾਯੂ ਲਈ ਕਿਹੜੀ ਮਿੱਟੀ ਚੰਗੀ ਰਹੇਗੀ। ਇਸ ਤੋਂ ਬਾਅਦ ਪੂਰਨਿਮਾ ਨੇ ਖੁਦ ਆਪਣੇ ਪੌਦੇ ਲਗਾਉਣ ਲਈ ਰੂੜੀ, ਗੋਬਰ, ਸੁੱਕੇ ਪੱਤੇ, ਗਊ ਮੂਤਰ ਨੂੰ ਮਿਲਾ ਕੇ ਮਿੱਟੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ।

ਤੁਹਾਨੂੰ ਦੱਸ ਦੇਈਏ ਕਿ ਪੂਰਨਿਮਾ ਕਦੇ ਵੀ ਆਪਣੇ ਪੌਦਿਆਂ ਲਈ ਬਾਹਰੋਂ ਮਿੱਟੀ ਨਹੀਂ ਖਰੀਦਦੀ, ਉਹ ਖੁਦ ਆਪਣੀ ਰਸੋਈ ਦੇ ਰਹਿੰਦ-ਖੂੰਹਦ ਅਤੇ ਸਮਾਜ ਦੀਆਂ ਵੇਸਟ ਚੀਜ਼ਾਂ ਤੋਂ ਮਿੱਟੀ ਤਿਆਰ ਕਰਦੀ ਹੈ ਅਤੇ ਇਸ ਵਿੱਚ ਆਪਣੇ ਪੌਦੇ ਉਗਾਉਂਦੀ ਹੈ।

ਇਹ ਵੀ ਪੜ੍ਹੋ : Success Story: ਮਾਂ ਤੋਂ ਮਦਰਹੁੱਡ ਬ੍ਰੈਂਡ ਤੱਕ ਦੇ ਸਫਰ ਦੀ ਕਹਾਣੀ "Sunita Ahuja" ਦੀ ਜ਼ੁਬਾਨੀ

ਪੂਰਨਿਮਾ ਸਾਵਰਗਾਂਵਕਰ ਨੇ ਬਣਾਈ 7 ਤਰ੍ਹਾਂ ਦੀ "ਆਰਗੈਨਿਕ ਮਿੱਟੀ"

ਪੂਰਨਿਮਾ ਸਾਵਰਗਾਂਵਕਰ ਨੇ ਬਣਾਈ 7 ਤਰ੍ਹਾਂ ਦੀ "ਆਰਗੈਨਿਕ ਮਿੱਟੀ"

ਅੱਜ ਪੂਰਨਿਮਾ ਸਾਵਰਗਾਂਵਕਰ 'ਐਨਰਿਚਡ ਸੋਇਲ ਐਂਡ ਸੋਲ' (‘Enriched Soil and Soul’) ਚਲਾ ਰਹੇ ਹਨ, ਜਿਸ ਰਾਹੀਂ ਉਹ 7 ਤਰ੍ਹਾਂ ਦੇ ਪੋਟਿੰਗ ਮਿਕਸ ਵੇਚ ਰਹੇ ਹਨ। ਉਹ ਤੂੜੀ ਅਤੇ ਹੋਰ ਜੈਵਿਕ ਰਹਿੰਦ-ਖੂੰਹਦ ਨੂੰ ਮਿਲਾ ਕੇ ਇਹ ਪੋਟਿੰਗ ਮਿਕਸ ਬਣਾਉਂਦੇ ਹਨ। ਨਾਲ ਹੀ, ਉਹ ਆਪਣੇ 300 ਵਰਗ ਫੁੱਟ ਦੇ ਛੱਤ ਵਾਲੇ ਬਾਗ ਵਿੱਚ 70 ਕਿਸਮਾਂ ਦੇ ਫਲ, ਫੁੱਲ ਅਤੇ ਸਬਜ਼ੀਆਂ ਉਗਾ ਰਹੇ ਹਨ। ਉਨ੍ਹਾਂ ਦੇ ਬਾਗ ਵਿੱਚ ਮੂਲੀ, ਗਾਜਰ, ਟਮਾਟਰ ਅਤੇ ਸ਼ਿਮਲਾ ਮਿਰਚ ਵਰਗੀਆਂ ਸਬਜ਼ੀਆਂ ਦੇ ਨਾਲ-ਨਾਲ ਸਟ੍ਰਾਬੇਰੀ, ਅਨਾਰ, ਬੇਰੀਆਂ ਅਤੇ ਪਪੀਤੇ ਸ਼ਾਮਲ ਹਨ। ਇਸ ਵਿਚ ਤੁਲਸੀ, ਓਰੈਗਨੋ ਅਤੇ ਮੋਰਿੰਗਾ ਵਰਗੀਆਂ ਜੜੀ ਬੂਟੀਆਂ ਵੀ ਹਨ।

ਪੂਰਨਿਮਾ ਸਾਵਰਗਾਂਵਕਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪ੍ਰੋਸੈਸਰ ਯੂਨਿਟ ਤੋਂ 3 ਮਹੀਨਿਆਂ ਵਿੱਚ ਘੱਟੋ-ਘੱਟ 12 ਟਨ ਜੈਵਿਕ ਮਿੱਟੀ ਪੈਦਾ ਹੋ ਸਕਦੀ ਹੈ, ਜਿਸ ਵਿੱਚ 1500 ਕਿਲੋ ਤੂੜੀ ਦੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪੋਟਿੰਗ ਮਿਸ਼ਰਣ ਵਿੱਚ, ਤੁਸੀਂ ਘਰ ਦੇ ਅੰਦਰ ਜਾਂ ਬਾਹਰ ਕਿਤੇ ਵੀ ਪੌਦੇ ਲਗਾ ਸਕਦੇ ਹੋ। ਇਸ ਮਿਸ਼ਰਣ ਵਿੱਚ, ਤੁਸੀਂ ਗੁਲਾਬ ਅਤੇ ਬੋਨਸਾਈ ਪੌਦਿਆਂ ਦੇ ਨਾਲ-ਨਾਲ ਬੀਜ ਦੇ ਪੌਦੇ ਵੀ ਉਗਾ ਸਕਦੇ ਹੋ। ਮਿੱਟੀ ਨੂੰ ਪ੍ਰੋਸੈਸ ਕਰਨ ਵਿੱਚ ਤੁਹਾਨੂੰ ਘੱਟੋ-ਘੱਟ 45 ਦਿਨ ਲੱਗਦੇ ਹਨ, ਜਿਸ ਵਿੱਚ ਤੁਹਾਨੂੰ ਲਗਾਤਾਰ ਖਾਦ ਪਾਉਣੀ ਪੈਂਦੀ ਹੈ।

ਪੂਰਨਿਮਾ ਸਾਵਰਗਾਂਵਕਰ ਦੱਸਦੇ ਹਨ ਕਿ ਉਨ੍ਹਾਂ ਨੇ ਆਪਣੀ ਖੋਜ ਕੀਤੀ ਅਤੇ ਪੌਦਿਆਂ ਨੂੰ ਉਗਾਉਣ ਲਈ ਖਾਦ, ਸੁੱਕੇ ਪੱਤੇ, ਗੋਬਰ ਅਤੇ ਗਊ ਮੂਤਰ ਨੂੰ ਮਿਲਾ ਕੇ ਅੰਮ੍ਰਿਤ ਦੀ ਮਿੱਟੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ। ਤੁਹਾਨੂੰ ਦੱਸ ਦੇਈਏ ਕਿ ਇਸਦੇ ਲਈ ਪੂਰਨਿਮਾ ਗੁਰੂਗ੍ਰਾਮ ਦੇ ਬਾਹਰੀ ਇਲਾਕੇ ਸਥਿਤ ਬੇਹਲਪਾ ਨਾਮਕ ਪਿੰਡ ਵਿੱਚ ਇੱਕ ਕਿਸਾਨ ਪਰਿਵਾਰ ਤੋਂ ਤੂੜੀ, ਬਾਗਬਾਨੀ ਰਹਿੰਦ-ਖੂੰਹਦ (ਸੁੱਕੇ ਪੱਤੇ) ਅਤੇ ਗੋਬਰ ਅਤੇ ਗਊ ਮੂਤਰ ਇਕੱਠੀ ਕਰਦੇ ਹਨ। ਪੂਰਨਿਮਾ ਦਾ ਟੀਚਾ ਹੈ ਕਿ ਭਾਰਤ ਵਿੱਚ ਹਰ ਘਰ, ਭਾਵੇਂ ਉਹ ਕਿੰਨਾ ਵੀ ਛੋਟਾ ਹੋਵੇ, ਉਹ ਆਪਣਾ ਭੋਜਨ ਆਪ ਉਗਾਉਣ ਲਈ ਇੱਕ ਛੱਤ ਵਾਲਾ ਬਗੀਚਾ ਜ਼ਰੂਰ ਤਿਆਰ ਕਰਨ।

ਤੁਸੀਂ ਪੂਰਨਿਮਾ ਨੂੰ ਉਨ੍ਹਾਂ ਦੇ ਫੇਸਬੁੱਕ ਪੇਜ ਜਾਂ ਯੂਟਿਊਬ ਚੈਨਲ 'ਤੇ ਸੰਪਰਕ ਕਰ ਸਕਦੇ ਹੋ! ਤੁਸੀਂ ਉਨ੍ਹਾਂ ਦੀ ਜੈਵਿਕ ਮਿੱਟੀ ਖਰੀਦਣ ਲਈ ਉਨ੍ਹਾਂ ਦੀ ਵੈਬਸਾਈਟ 'ਤੇ ਵੀ ਜਾ ਸਕਦੇ ਹੋ- https://enrichedsoilandsoul.com/

ਸਰੋਤ: ਕ੍ਰਿਸ਼ੀ ਜਾਗਰਣ ਵੱਲੋਂ ਇਸਰੋ ਦੀ ਸਾਬਕਾ ਵਿਗਿਆਨੀ ਪੂਰਨਿਮਾ ਸਾਵਰਗਾਂਵਕਰ ਨਾਲ ਖ਼ਾਸ ਗੱਲਬਾਤ।

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: ISRO Ex-Scientist Purnima Creates 7 Types of "Organic Soil", A Boon for Farmers

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters