1. Home
  2. ਸਫਲਤਾ ਦੀਆ ਕਹਾਣੀਆਂ

Poultry Farming ਰਾਹੀਂ ਆਤਮ ਨਿਰਭਰ ਬਣੇ Jagsir Singh

ਹਿੰਮਤੀ ਨੌਜਵਾਨ ਜਗਸੀਰ ਸਿੰਘ ਬਣਿਆ ਛੋਟੇ ਕਿਸਾਨਾਂ ਲਈ ਚਾਨਣ ਮੁਨਾਰਾ, ਜੁਲਾਈ 2020 ਤੋਂ ਸ਼ੁਰੂ ਕੀਤਾ ਮੁਰਗੀ ਪਾਲਣ ਦਾ ਕੰਮ, ਅੱਜ ਕਮਾ ਰਿਹਾ ਹੈ ਲੱਖਾਂ ਰੁਪਏ।

Gurpreet Kaur Virk
Gurpreet Kaur Virk
ਮਾਨਸਾ ਜ਼ਿਲ੍ਹੇ ਦਾ ਪੋਲਟਰੀ ਫਾਰਮਰ ਜਗਸੀਰ ਸਿੰਘ

ਮਾਨਸਾ ਜ਼ਿਲ੍ਹੇ ਦਾ ਪੋਲਟਰੀ ਫਾਰਮਰ ਜਗਸੀਰ ਸਿੰਘ

Success Story: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਰਾਹੀਂ ਛੋਟੇ ਕਿਸਾਨਾਂ ਨੂੰ ਆਪਣੀ ਆਰਥਿਕ ਹਾਲਤ ਸੁਧਾਰਨ ਲਈ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦਿਆਂ ਨੂੰ ਅਪਣਾਉਣ ਲਈ ਪ੍ਰੇਰਿਆ ਜਾ ਰਿਹਾ ਹੈ, ਤਾਂ ਜੋ ਉਹ ਆਪਣੀ ਆਮਦਨੀ ਵਿੱਚ ਵਾਧਾ ਕਰ ਸਕਣ। ਮੁਰਗੀ ਪਾਲਣ, ਇਕ ਅਜਿਹਾ ਹੀ ਲਾਹੇਵੰਦ ਸਹਾਇਕ ਧੰਦਾ ਹੈ ਜਿਸ ਨੂੰ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਜਗਸੀਰ ਸਿੰਘ ਮਾਨਸਾ ਜ਼ਿਲ੍ਹਾ ਦੀ ਤਹਿਸੀਲ ਬੁਢਲਾਡਾ ਦੇ ਛੋਟੇ ਜ਼ਿਹੇ ਪਿੰਡ ਤਾਲਬਵਾਲਾ ਦਾ ਇੱਕ ਬਹੁਤ ਹੀ ਮਿਹਨਤੀ ਕਿਸਾਨ ਹੈ।

ਦੱਸ ਦੇਈਏ ਕਿ ਜਗਸੀਰ ਸਿੰਘ ਅਪਣੀ ਇੱਕ ਏਕੜ ਅਤੇ 5 ਏਕੜ ਠੇਕੇ 'ਤੇ ਲਈ ਜ਼ਮੀਨ ਵਿੱਚ ਰਵਾਇਤੀ ਫਸਲਾਂ ਦੀ ਖੇਤੀ ਕਰਦਾ ਸੀ। ਜਗਸੀਰ ਸਿੰਘ ਨੇ ਸਾਲ 2013 ਵਿੱਚ ਬੀ. ਏ. ਪਾਸ ਅਤੇ 2016 ਵਿੱਚ ਸਿਵਲ ਇੰਜੀਨਿਅਰੀ ਦਾ ਡਿਪਲੋਮਾ ਕੀਤਾ ਅਤੇ ਉੱਚ ਸਿੱਖਿਆ ਪੂਰੀ ਕਰਨ ਤੋਂ ਬਾਅਦ ਆਸਟ੍ਰੇਲੀਆ ਚਲਾ ਗਿਆ। ਉਸਨੇ ਕਿਸੇ ਸਹਾਇਕ ਧੰਦੇ ਨੂੰ ਅਪਣਾਉਣਾ ਉਚਿੱਤ ਸਮਝਿਆ ਜੋਂ ਉਸ ਨੂੰ ਚੰਗੀ ਆਮਦਨ ਦੇਵੇ। ਇਸ ਮਨੋਰਥ ਨੂੰ ਪੂਰਾ ਕਰਨ ਲਈ ਜੁਲਾਈ, 2020 ਤੋਂ ਪੋਲਟਰੀ ਫਾਰਮ ਦਾ ਕੰਮ 'ਸੰਪੂਰਨਾ' ਨਾਮ ਦੀ ਕੰਪਨੀ ਨਾਲ ਇਕਰਾਰਨਾਮਾ ਕਰਕੇ ਸ਼ੁਰੂ ਕੀਤਾ।

ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਸਨੇ ਕ੍ਰਿਸੀ ਵਿਗਿਆਨ ਕੇਂਦਰ ਮਾਨਸਾ ਤੋਂ ਪੋਲਟਰੀ ਫਾਰਮ ਦੇ ਕਿੱਤੇ ਦੀ ਜਾਣਕਾਰੀ ਲਈ। ਸ਼ੁਰੂਆਤੀ ਪੜਾਅ 'ਚ ਉਸਨੇ 5000 ਮੁਰਗੀਆਂ ਦੀ ਸਮਰੱਥਾ ਵਾਲਾ ਪੋਲਟਰੀ ਫਾਰਮ ਕਿਰਾਏ ਤੇ ਲੈ ਕੇ ਇਕਰਾਰਨਾਮੇ ਦੇ ਤਹਿਤ ਪਹਿਲੇ ਸਾਲ ਤਿੰਨ ਬੈਚ ਵਿਕਰੀ ਕੀਤੇ ਅਤੇ ਚੰਗਾ ਮੁਨਾਫ਼ਾ ਕਮਾਇਆ। ਜਿਸ ਤੋਂ ਉਤਸ਼ਾਹਿਤ ਹੋ ਕੇ ਜਗਸੀਰ ਸਿੰਘ ਨੇ ਸਾਲ 2021 ਵਿਚ ਆਪਣਾ ਪੋਲਟਰੀ ਫਾਰਮ ਬਣਾਇਆ, ਜਿਸ ਦੀ ਸਮਰੱਥਾ 6,000 ਮੁਰਗੀਆਂ ਦੀ ਸੀ। ਜਗਸੀਰ ਸਿੰਘ ਨੇ ਸਾਲ 2022 ਵਿੱਚ ਆਪਣੇ ਅਤੇ ਇਕ ਨਿੱਜੀ ਫਾਰਮ ਨੂੰ 16,000 ਮੁਰਗਿਆਂ ਦੀ ਸਮਰੱਥਾ ਵਾਲੇ ਅਰਧ ਈ. ਸੀ. ਪੋਲਟਰੀ ਫਾਰਮ ਵਿੱਚ ਤਬਦੀਲ ਕਰ ਦਿੱਤਾ। ਜਿਸ ਨੂੰ ਉਹ ਹੁਣ ਕਾਮਯਾਬੀ ਨਾਲ ਚਲਾ ਰਿਹਾ ਹੈ।

ਇਹ ਵੀ ਪੜ੍ਹੋ : Diversified Farming Model ਅਪਨਾਉਣ ਵਾਲਾ Farmer Ravikant ਬਣਿਆ ਮਿਸਾਲ

ਜਗਸੀਰ ਸਿੰਘ ਅਨੁਸਾਰ ਉਸਦੇ ਕੰਮ ਵਿੱਚ ਉਸ ਦੇ ਪਰਿਵਾਰ ਦੇ ਹੋਰ ਮੈਂਬਰ ਪੂਰਾ ਸਹਿਯੋਗ ਦਿੰਦੇ ਹਨ। ਇਸ ਕਿੱਤੇ ਵਿੱਚ ਕਾਮਯਾਬ ਹੋਣ ਲਈ ਪੰਛੀਆਂ ਦੀ ਮੌਤ ਦਰ ਘਟਾਉਣਾ ਬਹੁਤ ਜ਼ਰੂਰੀ ਹੈ ਜਿਸ ਲਈ ਉਹ ਬਰੂਡਿੰਗ ਦੇ ਦੌਰਾਨ ਤਾਪਮਤਨ ਨੂੰ ਬਣਾਈ ਰੱਖਣ ਅਤੇ ਪੰਛੀਆਂ ਦਾ ਨਜ਼ਦੀਕੀ ਨਿਰੀਖਣ ਵੱਲ ਵਿਸ਼ੇਸ਼ ਧਿਆਨ ਦਿੰਦਾ ਹੈ। ਉਹ ਪੋਲਟਰੀ ਸ਼ੈੱਡ ਦੇ ਆਲੇ-ਦੁਆਲੇ ਨੂੰ ਹਮੇਸ਼ਾ ਸਾਫ ਰੱਖਦਾ ਹੈ।

ਉਹ ਸਮੇਂ ਸਿਰ ਟੀਕਾਕਰਣ ਅਤੇ ਨਿਯਮਤ ਕੀੜੇ ਮਾਰ ਦਵਾਈ ਵੱਲ ਵਿਸ਼ੇਸ਼ ਧਿਆਨ ਦਿੰਦਾ ਹੈ, ਕਿਉਕਿ ਇਹ ਮੁਰਗੀ ਪਾਲਣ ਦਾ ਸਭ ਤੋਂ ਮਹੱਤਵਪੂਰਨ ਕੰਮ ਹੈ। ਇਸ ਕਰਕੇ ਹੁਣ ਤੱਕ ਉਸ ਨੂੰ ਮੁਰਗੀ ਪਾਲਣ ਦੀ ਬਿਮਾਰੀ ਨਾਲ ਸਬੰਧਤ ਬਹੁਤੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ। ਉਸ ਅਨੁਸਾਰ ਸਖਤ ਮਿਹਨਤ, ਤਕਨੀਕੀ ਗਿਆਨ ਅਤੇ ਲਗਾਤਾਰ ਨਰੀਖਣ ਇਸ ਕਿੱਤੇ ਦੀ ਕਾਮਯਾਬੀ ਦਾ ਰਾਜ ਹੈ।

ਇਹ ਵੀ ਪੜ੍ਹੋ : ਆਤਮ ਨਿਰਭਰਤਾ ਦੀ Successful Example ਬਠਿੰਡਾ ਦੀ "ਸੋਨੀਆ ਰਾਣੀ"

ਗਰਮੀ ਦੇ ਮੋਸਮ ਦੇ ਦੌਰਾਨ ਇੱਕ ਦਿਨ ਦਾ ਚੂਚੇ ਦਾ 35 ਤੋ 40 ਦਿਨਾਂ ਵਿੱਚ ਔਸਤ ਭਾਰ 1800-2000 ਗ੍ਰਾਮ, ਜਦੋਂਕਿ ਸਰਦੀਆਂ ਦੇ ਸਮੇਂ ਦੌਰਾਨ ਚੂਚੇ ਦਾ ਔਸਤ ਭਾਰ 2200-2400 ਗ੍ਰਾਮ ਹੋ ਜਾਂਦਾ ਹੈ। ਮੌਜੂਦਾ ਸਮੇਂ ਉਹ ਇਸ ਕੰਪਨੀ ਨਾਲ ਕੰਟਰੈਕਟ ਫਾਰਮਿੰਗ ਦੇ ਤਹਿਤ 6.5 -8.0 ਰੁਪਏ ਪ੍ਰਤੀ ਕਿਲੋ ਚੂਚੇ ਦੇ ਭਾਰ ਦੇ ਹਿਸਾਬ ਨਾਲ ਲਾਭ ਕਮਾ ਰਿਹਾ ਹੈ, ਜਿਸ ਨਾਲ ਉਸਨੂੰ ਸਲਾਨਾ 6-7 ਲੱਖ ਰੁਪਏ ਦਾ ਕੁੱਲ ਲਾਭ (ਮੁਨਾਫ਼ਾ) ਹੋ ਰਿਹਾ ਹੈ।

ਭਵਿੱਖ ਵਿੱਚ, ਉਹ ਆਪਣੇ ਪੋਲਟਰੀ ਫਾਰਮ ਦੀ ਸਮਰੱਥਾ ਨੂੰ ਹੋਰ ਵੀ ਵਧਾਉਣਾ ਚਾਹੁੰਦਾ ਹੈ। ਪੰਜਾਬ ਦਾ ਇਹ ਪੋਲਟਰੀ ਦੇ ਉਤਪਾਦਨ ਵਿੱਚ ਉਭਰ ਰਿਹਾ ਇਹ ਹਿੰਮਤੀ ਨੌਜਵਾਨ ਛੋਟੇ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਕਿਸੇ ਚਾਨਣ ਮੁਨਾਰੇ ਤੋਂ ਘੱਟ ਨਹੀਂ।

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Jagsir Singh became self-reliant through poultry farming

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters