1. Home
  2. ਸਫਲਤਾ ਦੀਆ ਕਹਾਣੀਆਂ

Diversified Farming Model ਅਪਨਾਉਣ ਵਾਲਾ Farmer Ravikant ਬਣਿਆ ਮਿਸਾਲ

ਕਿਸਾਨ ਰਵੀਕਾਂਤ ਨੇ ਖੇਤੀਬਾੜੀ ਵਿੱਚ ਬਹੁਭਾਂਤੀ ਖੇਤੀ ਮਾਡਲ ਆਪਣਾ ਕੇ ਫਾਜਿ਼ਲਕਾ ਜ਼ਿਲ੍ਹੇ ਦੀ ਵਧੀਆ ਤਸਵੀਰ ਪੇਸ਼ ਕੀਤੀ ਹੈ।

Gurpreet Kaur Virk
Gurpreet Kaur Virk
ਕਿਸਾਨ ਰਵੀਕਾਂਤ ਨੇ ਪੇਸ਼ ਕੀਤੀ ਫਾਜਿ਼ਲਕਾ ਜ਼ਿਲ੍ਹੇ ਦੀ ਵਧੀਆ ਤਸਵੀਰ

ਕਿਸਾਨ ਰਵੀਕਾਂਤ ਨੇ ਪੇਸ਼ ਕੀਤੀ ਫਾਜਿ਼ਲਕਾ ਜ਼ਿਲ੍ਹੇ ਦੀ ਵਧੀਆ ਤਸਵੀਰ

Success Story: ਫਾਜਿ਼ਲਕਾ ਜਿ਼ਲ੍ਹਾ ਫਸਲੀ ਵਿਭਿੰਨਤਾ ਲਈ ਜਾਣਿਆ ਜਾਂਦਾ ਹੈ ਅਤੇ ਜਿ਼ਲ੍ਹੇ ਦੀ ਇਹ ਪਹਿਚਾਣ ਬਣਾਈ ਹੈ ਇਸਦੇ ਮਿਹਨਤੀ ਕਿਸਾਨਾਂ ਨੇ। ਅਜਿਹਾ ਹੀ ਸਫਲ ਕਿਸਾਨ ਹੈ ਪਿੰਡ ਨਿਹਾਲ ਖੇੜਾ ਦਾ ਰਵੀ ਕਾਂਤ, ਜਿਸ ਨੇ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਦੇ ਫਸਲੀ ਮੁਕਾਬਲਿਆਂ ਵਿੱਚ ਨਰਮੇ ਦੀ ਵਧੀਆ ਫਸਲ ਲਈ ਇਸ ਵਾਰ ਇਨਾਮ ਜਿੱਤਿਆ ਹੈ।

ਰਵੀ ਕਾਂਤ, ਜੋ ਕਿ 20 ਏਕੜ ਵਿਚ ਖੇਤੀ ਕਰਦੇ ਹਨ ਨੇ ਵੀ ਆਪਣੇ ਖੇਤ ਵਿਚ ਬਹੁਭਾਂਤੀ ਖੇਤੀ ਦਾ ਮਾਡਲ ਅਪਨਾਇਆ ਹੈ। ਉਸ ਵੱਲੋਂ ਨਰਮਾ, ਬਾਸਮਤੀ, ਕਣਕ, ਗੋਭੀ ਸਰੋਂ, ਛੋਲੇ ਅਤੇ ਸਬਜੀਆਂ ਦੀ ਕਾਸਤ ਕੀਤੀ ਜਾਂਦੀ ਹੈ ਜਦੋਂਕਿ ਹੁਣ ਉਨ੍ਹਾਂ ਵੱਲੋਂ ਇਕ ਨਵੀਂ ਪੁਲਾਂਘ ਪੁੱਟਦਿਆਂ ਲਗਭਗ 80 ਪੌਦੇ ਖਜੂਰਾਂ ਦੇ ਵੀ ਲਗਾਏ ਗਏ ਹਨ। ਉਹ ਇਸ ਤੋਂ ਪਹਿਲਾਂ ਨਰਮੇ ਦੀ ਇਕ ਚੁਗਾਈ ਕਰ ਚੁੱਕਿਆ ਹੈ ਜਿਸਦਾ ਝਾੜ 5 ਮਣ ਆਇਆ ਹੈ। ਉਸਦੀ ਚੰਗੀ ਸੰਭਾਲ ਦਾ ਹੀ ਨਤੀਜਾ ਹੈ ਕਿ ਉਸਦਾ ਨਰਮਾ ਆਖੀਰ ਤੱਕ ਹਰਾ ਰਹਿੰਦਾ ਹੈ ਅਤੇ ਸ਼ਾਟ ਨਹੀਂ ਮਾਰਦਾ। ਉਹ ਇਸਦਾ ਰਾਜ ਪੋਸ਼ਕ ਤੱਤਾਂ ਦਾ ਸਹੀ ਪ੍ਰਬੰਧਨ ਕਰਨ ਨੂੰ ਦੱਸਦੇ ਹਨ। ਇਸੇ ਤਰਾਂ ਨਰਮੇ ਦੀ ਬਿਜਾਈ ਤੋਂ ਪਹਿਲਾਂ ਡੁੰਘੀ ਵਹਾਈ ਕਾਰਗਾਰ ਹੁੰਦੀ ਹੈ।

ਰਵੀ ਕਾਂਤ ਅਨੁਸਾਰ ਨਰਮਾ ਇਕ ਲੰਬੇ ਸਮੇਂ ਦੀ ਫਸਲ ਹੈ ਤੇ ਇਸ ਵਿੱਚ ਪੋਸ਼ਕ ਤੱਤਾਂ ਦਾ ਸਹੀ ਪ੍ਰਬੰਧਨ ਹੀ ਇਸ ਦੀ ਸਫਲਤਾ ਦੀ ਗਰੰਟੀ ਬਣ ਸਕਦਾ ਹੈ। ਇਸ ਲਈ ਉਹ ਹਮੇਸ਼ਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਖੇਤੀ ਕਰਦੇ ਹਨ। ਉਹ ਆਖਦੇ ਹਨ ਕਿ ਦਵਾਈਆਂ ਨੂੰ ਮਿਲਾ ਕੇ ਅਤੇ ਗੈਰ ਸਿਫਾਰਸ਼ਸੁਦਾ ਦਵਾਈਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ। ਇਹ ਕਿਸਾਨ ਨਵੀਆਂ ਤਕਨੀਕਾਂ ਨੂੰ ਅਪਨਾਉਣ ਵਿਚ ਵੀ ਮੋਹਰੀ ਹੈ। ਇਸ ਨੇ ਇਸ ਸਾਲ ਗੁਲਾਬੀ ਸੁੰਡੀ ਦਾ ਹਮਲਾ ਰੋਕਣ ਲਈ ਨੈਟਮੇਟ ਟਿਊਬ ਦੀ ਵਰਤੋਂ ਵੀ ਕੀਤੀ।

ਰਵੀ ਕਾਂਤ ਜਿਸਨੇ 8 ਏਕੜ ਵਿਚ ਨਰਮਾ ਲਗਾਇਆ ਹੈ ਜਦੋਂਕਿ 2 ਏਕੜ ਵਿਚ ਉਹ ਸਬਜੀਆਂ ਦੀ ਕਾਸਤ ਕਰਦਾ ਹੈ ਅਤੇ ਕੁਝ ਰਕਬੇ ਵਿਚ ਬਾਸਮਤੀ ਦੀ ਕਾਸਤ ਕਰਦਾ ਹੈ। ਸਬਜੀਆਂ ਨਾਲ ਉਨ੍ਹਾਂ ਨੂੰ ਰੋਜਾਨਾਂ ਦੀ ਕੁਝ ਆਮਦਨ ਆਉਂਦੀ ਹੈ। ਰਵੀ ਕਾਂਤ ਦੱਸਦੇ ਹਨ ਕਿ ਉਨ੍ਹਾਂ ਵੱਲੋਂ ਪਰਾਲੀ ਨੂੰ ਕਦੇ ਵੀ ਜਲਾਇਆ ਨਹੀਂ ਜਾਂਦਾ ਸਗੋਂ ਇਸ ਨੂੰ ਖੇਤ ਵਿਚ ਹੀ ਮਿਲਾ ਦਿੱਤਾ ਜਾਂਦਾ ਹੈ ਜਿਸ ਨਾਲ ਉਨ੍ਹਾਂ ਦੀ ਜਮੀਨ ਦੀ ਉਪਜਾਊ ਸ਼ਕਤੀ ਲਗਾਤਾਰ ਵੱਧ ਰਹੀ ਹੈ। ਇਸਤੋਂ ਬਿਨ੍ਹਾਂ ਨਰਮੇ ਦੀਆਂ ਵਾਧੂ ਛੱਟੀਆਂ ਵੀ ਉਹ ਜਮੀਨ ਵਿਚ ਹੀ ਵਾਹ ਦਿੰਦੇ ਹਨ।

ਇਹ ਵੀ ਪੜ੍ਹੋ : PM Modi ਵੱਲੋਂ ਪੰਜਾਬ ਦੇ Farmer Gurbachan Singh ਦਾ ਜ਼ਿਕਰ, ਕੀਤੀ ਰੱਜ ਕੇ ਤਰੀਫ

ਕਿਸਾਨ ਰਵੀਕਾਂਤ ਨੇ ਪੇਸ਼ ਕੀਤੀ ਫਾਜਿ਼ਲਕਾ ਜ਼ਿਲ੍ਹੇ ਦੀ ਵਧੀਆ ਤਸਵੀਰ

ਕਿਸਾਨ ਰਵੀਕਾਂਤ ਨੇ ਪੇਸ਼ ਕੀਤੀ ਫਾਜਿ਼ਲਕਾ ਜ਼ਿਲ੍ਹੇ ਦੀ ਵਧੀਆ ਤਸਵੀਰ

ਰਵੀ ਕਾਂਤ ਜਿੱਥੇ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਅਤੇ ਖੇਤੀਬਾੜੀ ਤੇ ਬਾਗਬਾਨੀ ਵਿਭਾਗ ਨਾਲ ਲਗਾਤਾਰ ਜੁੜੇ ਰਹਿੰਦੇ ਹਨ, ਉਥੇ ਹੀ ਉਹ ਕਿਸਾਨ ਕਲੱਬਾਂ ਨਾਲ ਵੀ ਜੁੜੇ ਹਨ। ਉਹ ਕਿਸਾਨ ਵਿਕਾਸ ਕਲਬ ਪਿੰਡ ਬਜੀਦਪੁਰ ਕਟਿਆਂ ਵਾਲੀ ਦੇ ਪ੍ਰਧਾਨ ਹਨ ਜਦ ਕਿ ਨੌਜਵਾਨ ਕਿਸਾਨ ਕਲੱਬ ਪਿੰਡ ਅਲਿਆਣਾ ਜੋ ਕਿ ਕਰਨੈਲ ਸਿੰਘ ਦੀ ਦੇਖਰੇਖ ਵਿਚ ਚੱਲ ਰਿਹਾ ਹੈ ਦੇ ਵੀ ਮੈਂਬਰ ਹਨ। ਇੰਨ੍ਹਾਂ ਨੇ ਕਲੱਬ ਰਾਹੀਂ ਪਰਾਲੀ ਪਬ੍ਰੰਧਨ ਵਾਲੀਆਂ ਮਸ਼ੀਨਾਂ ਵੀ ਖਰੀਦੀਆਂ ਹਨ ਅਤੇ ਕਲੱਬ ਦੇ ਸਾਰੇ ਮੈਂਬਰ ਪਰਾਲੀ ਨੂੰ ਬਿਨ੍ਹਾਂ ਸਾੜੇ ਕਣਕ ਦੀ ਬਿਜਾਈ ਕਰਦੇ ਹਨ।

ਇਹ ਵੀ ਪੜ੍ਹੋ : ਆਤਮ ਨਿਰਭਰਤਾ ਦੀ Successful Example ਬਠਿੰਡਾ ਦੀ "ਸੋਨੀਆ ਰਾਣੀ"

ਰਵੀਂ ਕਾਂਤ ਆਖਦੇ ਹਨ ਕਿ ਖੇਤੀ ਵਿਚ ਸਫਲਤਾ ਲਈ ਜਰੂਰੀ ਹੈ ਕਿ ਅਸੀਂ ਤਕਨੀਕ ਨੂੰ ਸਮਝ ਕੇ ਖੇਤੀ ਕਰੀਏ ਅਤੇ ਖੇਤੀ ਖਰਚ ਘਟਾ ਕੇ ਆਮਦਨ ਵਾਧੇ ਦੇ ਰਾਹ ਚੱਲੀਏ। ਓਧਰ ਯੁਨੀਵਰਸਿਟੀ ਵੱਲੋਂ ਇਨਾਮ ਮਿਲਣ ਤੇ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਵੀ ਰਵੀ ਕਾਂਤ ਨੂੰ ਵਧਾਈ ਦਿੰਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਤਰਾਂ ਦੇ ਸਫਲ ਕਿਸਾਨਾਂ ਤੋਂ ਸੇਧ ਲੈ ਕੇ ਅਤੇ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਤੇ ਖੇਤੀ ਵਿਭਾਗ ਦੀ ਸੇਧ ਨਾਲ ਖੇਤੀ ਕਰਕੇ ਆਪਣੀ ਆਮਦਨ ਵਧਾਉਣ।

ਸਰੋਤ: ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਫ਼ਾਜ਼ਿਲਕਾ (District Public Relations Office Fazilka)

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Success story: Farmer Ravikant adopted diversified farming model

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters