1. Home
  2. ਸਫਲਤਾ ਦੀਆ ਕਹਾਣੀਆਂ

Success Story: ਵਰਮੀ ਕੰਪੋਸਟ ਦੇ ਕਾਰੋਬਾਰ ਤੋਂ ਕਮਾਏ ਲੱਖਾਂ ਰੁਪਏ

ਜੈਵਿਕ ਖੇਤੀ `ਚ ਪੀਐਚਡੀ ਕਰ ਚੁੱਕੇ ਇਸ ਵਿਅਕਤੀ ਨੇ ਵਰਮੀ ਕੰਪੋਸਟ ਦੇ ਧੰਦੇ ਤੋਂ ਕਮਾਇਆ ਚੰਗਾ ਮੁਨਾਫਾ...

Priya Shukla
Priya Shukla
ਵਰਮੀ ਕੰਪੋਸਟ ਦੇ ਧੰਦੇ ਤੋਂ ਕਮਾਇਆ ਚੰਗਾ ਮੁਨਾਫਾ

ਵਰਮੀ ਕੰਪੋਸਟ ਦੇ ਧੰਦੇ ਤੋਂ ਕਮਾਇਆ ਚੰਗਾ ਮੁਨਾਫਾ

ਜੈਵਿਕ ਖੇਤੀ ਦੇ ਫਾਇਦਿਆਂ ਨੂੰ ਦੇਖਦਿਆਂ ਅੱਜ-ਕੱਲ੍ਹ ਇਸਨੂੰ ਲਗਾਤਾਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਕਿਉਂਕਿ, ਜਿੱਥੇ ਜੈਵਿਕ ਪਦਾਰਥਾਂ ਵੱਲ ਲੋਕਾਂ ਦਾ ਰੁਝਾਨ ਵੱਧ ਰਿਹਾ ਹੈ, ਓਥੇ ਬਾਜ਼ਾਰ `ਚ ਇਸਦੀ ਮੰਗ ਵੀ ਵੱਧ ਰਹੀ ਹੈ। ਜੈਵਿਕ ਖੇਤੀ ਨੂੰ ਆਪਣਾ ਕੇ ਕਿਸਾਨ ਚੰਗਾ ਮੁਨਾਫ਼ਾ ਕਮਾ ਸਕਦੇ ਹਨ।

ਅੱਜ ਅਸੀਂ ਇਸ ਲੇਖ ਰਾਹੀਂ ਅਜੀਹੇ ਸਫਲ ਕਿਸਾਨ ਦੀ ਕਹਾਣੀ ਲੈ ਕੇ ਆਏ ਹਾਂ ਜੋ ਜੈਵਿਕ ਖੇਤੀ ਕਰਕੇ ਲੱਖਾਂ ਰੁਪਏ ਪ੍ਰਤੀ ਮਹੀਨਾ ਕਮਾ ਰਿਹਾ ਹੈ। ਇਹ ਕਹਾਣੀ ਡਾ. ਸ਼ਰਵਣ ਕੁਮਾਰ ਯਾਦਵ ਦੀ ਹੈ। ਇਹ ਜੈਵਿਕ ਖੇਤੀ ਕਰਕੇ ਕਈ ਇਨਾਮ ਜਿੱਤ ਚੁੱਕੇ ਹਨ ਤੇ ਇਨ੍ਹਾਂ ਕੋਲ ਜੈਵਿਕ ਖੇਤੀ `ਚ ਐਮ.ਐਸ.ਸੀ ਤੇ ਪੀ.ਐਚ.ਡੀ ਦੀ ਡਿਗਰੀ ਵੀ ਹੈ।

ਡਾ. ਸ਼ਰਵਣ ਦੇ ਜੀਵਨ ਦੀ ਕਹਾਣੀ:

ਸ਼ਰਵਣ ਕੁਮਾਰ ਯਾਦਵ ਜੈਪੁਰ ਦੇ ਪਿੰਡ ਸੁੰਦਰਪੁਰਾ ਦੇ ਰਹਿਣ ਵਾਲੇ ਹਨ। ਇਹ ਪਿਛਲੇ 10 ਸਾਲਾਂ ਤੋਂ ਜੈਵਿਕ ਖੇਤੀ `ਚ ਉਤਰੇ ਹੋਏ ਹਨ। ਕੋਰੋਨਾ ਕਾਲ ਨੂੰ ਡਾ. ਸ਼ਰਵਣ ਨੇ ਇੱਕ ਮੌਕੇ `ਚ ਬਦਲ ਕੇ ਇਹ ਸਾਬਤ ਕਰ ਦਿੱਤਾ, ਕਿ ਇੱਕ ਕਿਸਾਨ ਚਾਹੇ ਤਾਂ ਕੁਝ ਵੀ ਕਰ ਸਕਦਾ ਹੈ।

ਧੰਦੇ ਦੀ ਸ਼ੁਰੂਆਤ:

ਡਾ. ਸ਼ਰਵਣ ਨੇ ਸ਼ੁਰੂ `ਚ 15 ਵਰਮੀਬੈਡ (Vermibed) ਲਗਾਏ ਸੀ। ਸ਼ੁਰੂਆਤੀ ਦੌਰ `ਚ ਉਸਦੇ ਪਿੰਡ ਵਾਲੇ ਉਸਦਾ ਮਜ਼ਾਕ ਉਡਾਉਂਦੇ ਸਨ, ਪਰ ਉਹ ਸਖਤ ਮਿਹਨਤ ਕਰਦਾ ਰਿਹਾ। ਅੱਜ ਉਸਦੇ ਵਰਮੀਬੈਡ ਦੀ ਗਿਣਤੀ 15 ਤੋਂ ਵੱਧ ਕੇ 1000 ਤੱਕ ਪੁੱਜ ਗਈ ਹੈ ਤੇ ਉਸਨੇ ਆਪਣੇ ਪਿੰਡ ਦੇ 11 ਲੋਕਾਂ ਨੂੰ ਰੁਜ਼ਗਾਰ ਵੀ ਦਿੱਤਾ ਹੈ।

 

ਵਰਮੀ ਕੰਪੋਸਟ ਦੀ ਮਾਰਕੀਟਿੰਗ:

ਸ਼ਰਵਣ ਕੁਮਾਰ ਦੇ ਵਰਮੀ ਕੰਪੋਸਟ ਦੀ ਸਾਰੀ ਮਾਰਕੀਟਿੰਗ ਆਨਲਾਈਨ ਕੀਤੀ ਜਾਂਦੀ ਹੈ। ਉਸਦਾ ਆਪਣਾ ਯੂਟੀਊਬ (YouTube) ਚੈਨਲ ਹੈ ਜਿਸਦਾ ਨਾਮ ''ਡਾਕਟਰ ਆਰਗੈਨਿਕ ਵਰਮੀਕੰਪੋਸਟ ਫਾਰਮ'' ਹੈ। ਉਸਦੇ ਯੂਟਿਊਬ ਚੈਨਲ ਨੂੰ ਲਗਭਗ 20000 ਲੋਕਾਂ ਨੇ ਸਬਸਕ੍ਰਾਈਬ (Subscribe) ਕੀਤਾ ਹੈ। ਇਸ ਚੈਨਲ 'ਤੇ ਵਰਮੀਕੰਪੋਸਟ ਨਾਲ ਸਬੰਧਤ 222 ਤੋਂ ਵੱਧ ਵੀਡੀਓਜ਼ (Videos) ਹਨ ਤੇ ਇਨ੍ਹਾਂ ਵੀਡੀਓਜ਼ ਨੂੰ ਲਗਭਗ 30 ਲੱਖ ਲੋਕ ਦੇਖ ਚੁੱਕੇ ਹਨ।

ਇਸਦੇ ਨਾਲ ਹੀ ਸ਼ਰਵਣ ਕੁਮਾਰ ਕਿਸਾਨਾਂ ਨੂੰ ਵਰਮੀ ਕੀੜੇ ਵੀ ਵੇਚਦੇ ਹਨ। ਉਹ ਕਿਸਾਨਾਂ ਨੂੰ 1 ਕਿਲੋ `ਚ 2000 ਤੋਂ 2500 ਦੇ ਕਰੀਬ ਵਰਮੀ ਕੀੜੇ ਦਿੰਦੇ ਹਨ, ਜਦੋਂਕਿ ਹੋਰ ਕਿਤੋਂ ਕਿਸਾਨਾਂ ਨੂੰ ਇਕ ਕਿਲੋ `ਚ 300 ਤੋਂ 400 ਦੇ ਕਰੀਬ ਹੀ ਵਰਮੀ ਕੀੜੇ ਮਿਲਦੇ ਹਨ।

ਇਹ ਵੀ ਪੜ੍ਹੋ : ਇਸ ਅਪਾਹਜ ਕਿਸਾਨ ਨੇ ਉਹ ਕਰ ਦਿਖਾਇਆ ਜੋ ਕੋਈ ਆਮ ਕਿਸਾਨ ਵੀ ਨਹੀਂ ਕਰ ਪਾਉਂਦਾ

ਥਾਈ ਐਪਲ ਬੇਰੀ ਦੀ ਖੇਤੀ ਵੀ ਕੀਤੀ:

ਆਪਣੇ ਇਲਾਕੇ `ਚ ਸਾਲ 2020 ਦੇ ਜੁਲਾਈ ਮਹੀਨੇ `ਚ ਸ਼ਰਵਣ ਕੁਮਾਰ ਨੇ ਇੱਕ ਹੈਕਟੇਅਰ `ਚ ਥਾਈ ਐਪਲ ਬੇਰੀ ਦੇ 1000 ਬੂਟੇ ਲਗਾ ਕੇ ਇਹ ਸਾਬਤ ਕਰ ਦਿੱਤਾ ਕਿ ਪਾਣੀ ਤੋਂ ਸੱਖਣੇ ਇਲਾਕਿਆਂ `ਚ ਵੀ ਖੇਤੀ ਦੇ ਨਵੇਂ ਤਰੀਕੇ ਆਪਣਾ ਕੇ ਅੱਗੇ ਵਧਿਆ ਜਾ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਪਾਣੀ ਨਾ ਹੋਵੇ ਤਾਂ ਅਜਿਹੀ ਫ਼ਸਲ ਬੀਜੀ ਜਾਵੇ ਜਿਸ ਨੂੰ ਘੱਟ ਪਾਣੀ ਦੀ ਲੋੜ ਹੋਵੇ। ਅੱਜ ਉਨ੍ਹਾਂ ਦਾ ਸੇਬ ਦਾ ਬਾਗ 22 ਮਹੀਨਿਆਂ ਦਾ ਹੋ ਗਿਆ ਹੈ, ਜਿਸਤੋਂ ਇਸ ਸਾਲ ਪ੍ਰਤੀ ਬੂਟਾ 30 ਕਿਲੋ ਝਾੜ ਪ੍ਰਾਪਤ ਹੋਇਆ ਹੈ। ਇਸ ਹਿਸਾਬ ਨਾਲ ਸ਼ਰਵਣ ਨੂੰ ਇਕ ਹਜ਼ਾਰ ਪੌਦਿਆਂ ਤੋਂ 300 ਕੁਇੰਟਲ ਦੇ ਕਰੀਬ ਉਤਪਾਦ ਮਿਲਿਆ, ਜਿਸ ਨਾਲ ਉਸਨੇ 20 ਕਿਲੋ ਦੇ ਬਾਜ਼ਾਰੀ ਭਾਅ 'ਤੇ 6 ਲੱਖ ਰੁਪਏ ਕਮਾਏ।

ਕਮਾਈ:

ਸਾਰੇ ਖਰਚੇ ਕੱਢਣ ਤੋਂ ਬਾਅਦ ਸ਼ਰਵਣ ਕੁਮਾਰ ਹਰ ਮਹੀਨੇ ਲਗਭਗ 1 ਲੱਖ ਰੁਪਏ ਕਮਾ ਰਿਹਾ ਹੈ। ਡਾ.ਸ਼ਰਵਣ ਦਾ ਕਹਿਣਾ ਹੈ ਕਿ ਕਿਸਾਨ ਭਰਾ ਜੈਵਿਕ ਖੇਤੀ ਨੂੰ ਆਪਣਾ ਕੇ ਆਪਣੀ ਆਮਦਨ ਦੁੱਗਣੀ ਕਰ ਸਕਦੇ ਹਨ ਤੇ ਇਸ ਨਾਲ ਸਮਾਜ ਤੇ ਦੇਸ਼ ਦੋਨਾਂ ਨੂੰ ਫਾਇਦਾ ਹੋਵੇਗਾ।

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Lakhs of rupees earned from vermicompost business

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters