ਨੌਕਰੀਆਂ ਦੀ ਘਾਟ ਹੋਣ ਕਾਰਨ ਨੌਜਵਾਨਾਂ ਨੂੰ ਆਪਣਾ ਕਰੀਅਰ ਬਣਾਉਣ ਲਈ ਦੂਸਰੇ ਦੇਸ਼ਾਂ ਵੱਲ ਭੱਜਣਾ ਪੈਂਦਾ ਹੈ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਨੌਜਵਾਨ ਬਾਰੇ ਦੱਸਣ ਜਾ ਰਹੇ ਹਾਂ, ਜਿਸਨੇ ਵਿਦੇਸ਼ਾਂ ਵੱਲ ਭੱਜਣ ਵਾਲਿਆਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ। ਆਓ ਜਾਣਦੇ ਹਾਂ ਇਸ ਨੌਜਵਾਨ ਦੀ ਸਫਲਤਾ ਬਾਰੇ...
ਅੱਜ ਦੇ ਸਮੇਂ ਵਿੱਚ ਜਿੱਥੇ ਜਿਆਦਾਤਰ ਨੌਜਵਾਨ ਵਿਦੇਸ਼ਾਂ ਵੱਲ ਭੱਜ ਰਹੇ ਹਨ। ਉੱਥੇ ਹੀ, ਇੱਕ ਨੌਜਵਾਨ ਅਜਿਹਾ ਵੀ ਹੈ ਜੋ ਵਿਦੇਸ਼ ਜਾਣ ਦੀ ਬਜਾਏ ਪੰਜਾਬ ਵਿੱਚ ਰਹਿਕੇ ਹੀ ਖੇਤੀ ਤੋਂ ਕਾਫੀ ਚੰਗਾ ਲਾਹਾ ਖੱਟ ਰਿਹਾ ਹੈ। ਜੀ ਹਾਂ, ਮਾਨਸਾ ਜ੍ਹਿਲੇ ਦੇ ਛੋਟੇ ਜਿਹੇ ਪਿੰਡ ਵਿੱਚ ਰਹਿਣ ਵਾਲੇ ਨੌਜਵਾਨ ਕਿਸਾਨ ਨੇ ਆਪਣੀ ਮਿਹਨਤ ਦੇ ਬਲਬੂਤੇ ਵੱਡਾ ਮੁਕਾਮ ਹਾਸਿਲ ਕੀਤਾ ਹੈ। ਇਸ ਨੌਜਵਾਨ ਕਿਸਾਨ ਦਾ ਨਾਮ ਅਮਨ ਹੈ ਅਤੇ ਇਸਦੀ ਉਮਰ ਸਿਰਫ 21 ਸਾਲ ਹੈ। ਅਮਨ ਉਮਰ ਪੱਖੋਂ ਬੇਸ਼ਕ ਛੋਟਾ ਹੈ, ਪਰ ਇਸਦੇ ਕੰਮ ਕਿਸੇ ਸਿਆਣੇ ਬੰਦੇ ਤੋਂ ਘੱਟ ਨਹੀਂ ਹਨ। ਦਰਅਸਲ, ਅਮਨ ਵੱਡੇ ਪੱਧਰ 'ਤੇ ਡ੍ਰੈਗਨ ਫਰੂਟ ਦੀ ਖੇਤੀ ਕਰ ਰਿਹਾ ਹੈ। ਅਮਨ ਦਾ ਕਹਿਣਾ ਹੈ ਕਿ ਉਸਨੂੰ ਡ੍ਰੈਗਨਫਰੂਟ ਦੀ ਖੇਤੀ ਕਰਦਿਆਂ ਲਗਭਗ 3 ਸਾਲ ਹੋ ਚੁੱਕੇ ਹਨ।
ਦੱਸ ਦਈਏ ਕਿ ਅਮਨ ਡ੍ਰੈਗਨਫਰੂਟ ਦੀਆਂ ਲਗਭਗ 12 ਕਿਸਮਾਂ ਦੀ ਖੇਤੀ ਕਰ ਰਿਹਾ ਹੈ। ਇਹ ਨੌਜਵਾਨ ਕਿਸਾਨ ਉਨ੍ਹਾਂ ਲਈ ਇੱਕ ਮਿਸਾਲ ਹੈ, ਜਿਨ੍ਹਾਂ ਨੇ ਇੱਕ ਧਾਰਨਾ ਬਣਾਈ ਹੋਈ ਹੈ ਕਿ ਪੰਜਾਬ ਵਿੱਚ ਰਹਿਕੇ ਅਸੀਂ ਕੁੱਝ ਨਹੀਂ ਕਰ ਸਕਦੇ। ਇਸੇ ਧਾਰਨਾ ਕਰਕੇ ਉਹ ਹੋਰਾਂ ਦੇਸ਼ਾਂ ਨੂੰ ਭੱਜ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਅਮਨ ਜਿਸ ਚੀਜ਼ ਦੀ ਖੇਤੀ ਕਰ ਰਹੇ ਹਨ, ਉਹ ਇੱਕ ਵਿਦੇਸ਼ੀ ਫਸਲ ਹੈ ਅਤੇ ਡ੍ਰੈਗਨਫਰੂਟ ਦੀ ਚੰਗੀ ਕਿਸਮ ਹੋਣ ਕਾਰਣ ਇਸ ਦੀ ਮਾਰਕੀਟ ਵਿੱਚ ਕੀਮਤ ਵੀ ਬਹੁਤ ਜਿਆਦਾ ਹੈ।
ਡ੍ਰੈਗਨਫਰੂਟ ਦੀ ਖੇਤੀ
ਦੱਸ ਦਈਏ ਕਿ ਡ੍ਰੈਗਨਫਰੂਟ ਦੀ ਖੇਤੀ ਕਿਸੇ ਵੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ। ਇਸ ਫਸਲ ਦੇ ਇੱਕ ਵਾਰ ਬੂਟੇ ਲਗਾਉਣ ਤੇ ਇਸਤੋਂ ਘੱਟੋ ਘੱਟ 20 ਤੋਂ 25 ਸਾਲ ਤੱਕ ਫਲ ਲਿਆ ਜਾ ਸਕਦਾ ਹੈ। ਅਮਨ ਨੇ ਦੱਸਿਆ ਕਿ ਸਿਰਫ ਇਸ ਖੇਤੀ ਨੂੰ ਸ਼ੁਰੂ ਕਰਨ ਸਮੇਂ ਹੀ ਇਸਤੇ ਖਰਚਾ ਕਰਨਾ ਪੈਂਦਾ ਹੈ, ਉਸਤੋਂ ਬਾਅਦ 20 ਤੋਂ 25 ਸਾਲ ਤੱਕ ਕਿਸੇ ਵੀ ਤਰਾਂ ਦਾ ਖਰਚਾ ਨਹੀਂ ਹੁੰਦਾ।
ਅਮਨ ਦਾ ਕਹਿਣਾ ਹੈ ਕਿ ਜੋ ਕਿਸਾਨ ਇਸ ਖੇਤੀ ਨੂੰ ਸ਼ੁਰੂ ਕਰਨਾ ਚਾਹੁੰਦਾ ਹੈ, ਉਸਨੂੰ ਲਗਭਗ ਇੱਕ ਕਿੱਲੇ ਵਿੱਚ 40000 ਰੁਪਏ ਖਰਚਾ ਕਰਨਾ ਪਵੇਗਾ। ਤਿੰਨ ਤੋਂ ਚਾਰ ਸਾਲ ਬਾਅਦ ਇਸ ਫਸਲ ਤੋਂ ਕਿਸਾਨ 10 ਤੋਂ 12 ਟਨ ਪ੍ਰਤੀ ਕਿੱਲੇ ਵਿਚੋਂ ਉਤਪਾਦਨ ਲੈ ਸਕਣਗੇ। ਇਸ ਤਰਾਂ ਕਿਸਾਨ ਇੱਕ ਕਿੱਲੇ ਵਿੱਚ ਘੱਟੋ ਘੱਟ 5 ਲੱਖ ਰੁਪਏ ਦੀ ਕਮਾਈ ਕਰ ਸਕਦੇ ਹਨ।
ਇਹ ਵੀ ਪੜ੍ਹੋ : ਦਾਦੀ ਦੀ ਮਿਹਨਤ ਨੂੰ ਸਲਾਮ! 94 ਸਾਲ ਦੀ ਉਮਰ ਵਿੱਚ ਸ਼ੁਰੂ ਕੀਤਾ ਸਟਾਰਟਅੱਪ!
ਤੁਹਾਨੂੰ ਦੱਸ ਦਈਏ ਕਿ ਡ੍ਰੈਗਨਫਰੂਟ ਵਿੱਚ ਵਿਟਾਮਿਨ ਹੁੰਦਾ ਹੈ ਅਤੇ ਇਹਦੇ ਵਿੱਚ ਕੋਲੇਸਟ੍ਰੋਲ ਨੂੰ ਕਾਫੀ ਹੱਦ ਤੱਕ ਘਟਾਉਣ ਦੀ ਯੋਗਤਾ ਹੁੰਦੀ ਹੈ। ਨਾਲੇ ਹੀ ਇਹ ਸ਼ੂਗਰ ਅਤੇ ਦਮਾ ਵਰਗੀ ਹੋਰ ਵੀ ਬਿਮਾਰੀਆਂ ਲਈ ਲਾਹੇਵੰਦ ਹੁੰਦਾ ਹੈ। ਇੱਕ ਡ੍ਰੈਗਨਫਰੂਟ ਵਿੱਚ 60 ਕੈਲੋਰੀ ਹੁੰਦੀ ਹੈ। ਜਿਕਰਯੋਗ ਹੈ ਕਿ ਘੱਟ ਮੀਂਹ ਅਤੇ ਘੱਟ ਪਾਣੀ ਵਾਲੇ ਖੇਤਰ ਵਿੱਚ ਡ੍ਰੈਗਨਫਰੂਟ ਦੀ ਖੇਤੀ ਨੂੰ ਆਸਾਨੀ ਨਾਲ ਕੀਤਾ ਜਾ ਸਕਦਾ ਹੈਂ। ਇਸ ਦੇ ਪੌਦੇ ਵਿੱਚ ਮੌਸਮ ਦੇ ਉਤਾਰ ਚੜਾ
Summary in English: Mansa farmer set an example for others! Millions are earning by cultivating this fruit!