1. Home
  2. ਸਫਲਤਾ ਦੀਆ ਕਹਾਣੀਆਂ

Progressive Farmers: ਪੰਜਾਬ ਦੇ ਇਨ੍ਹਾਂ ਕਿਸਾਨਾਂ ਨੂੰ ਮਿਲੇ MFOI Award 2024 ਵਿੱਚ ਜ਼ਿਲ੍ਹਾ ਪੱਧਰੀ ਅਵਾਰਡ

Krishi Jagran ਦੁਆਰਾ ਆਯੋਜਿਤ ਅਤੇ Mahindra Tractors ਦੁਆਰਾ ਸਪਾਂਸਰ ਕੀਤੇ ਗਏ 'ਮਿਲੀਅਨੇਅਰ ਫਾਰਮਰ ਆਫ ਇੰਡੀਆ' ਅਵਾਰਡ 2024 (Millionaire Farmer of India Award 2024) ਲਈ ਸਮੁੱਚੇ ਭਾਰਤ ਤੋਂ ਹਜ਼ਾਰਾਂ ਕਿਸਾਨਾਂ ਵੱਲੋਂ ਰਜਿਸਟ੍ਰੇਸ਼ਨ ਕਰਵਾਈ ਗਈ, ਜਿਨ੍ਹਾਂ ਵਿੱਚ ਪੰਜਾਬ ਦੇ ਇਨ੍ਹਾਂ ਕਿਸਾਨਾਂ ਨੂੰ MFOI Award 2024 ਦੇ ਜ਼ਿਲ੍ਹਾ ਪੱਧਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।

Gurpreet Kaur Virk
Gurpreet Kaur Virk
ਐਮਐਫਓਆਈ ਅਵਾਰਡ 2024

ਐਮਐਫਓਆਈ ਅਵਾਰਡ 2024

'Millionaire Farmer of India' Award 2024: ਭਾਰਤ ਦੇ ਪ੍ਰਮੁੱਖ ਐਗਰੀ ਮੀਡੀਆ ਹਾਊਸ 'ਕ੍ਰਿਸ਼ੀ ਜਾਗਰਣ' ਵੱਲੋਂ ਖੇਤੀਬਾੜੀ ਸੈਕਟਰ ਵੱਲ ਵੱਡੇ ਪੱਧਰ 'ਤੇ ਕੰਮ ਕੀਤੇ ਜਾ ਰਹੇ ਹਨ ਅਤੇ ਇਹ ਸਿਲਸਿਲਾ ਅੱਜ ਤੋਂ ਨਹੀਂ, ਸਗੋਂ ਸਾਲ 1996 ਤੋਂ ਨਿਰੰਤਰ ਜਾਰੀ ਹੈ। ਇਸੇ ਲੜੀ 'ਚ ਹੁਣ ਕ੍ਰਿਸ਼ੀ ਜਾਗਰਣ ਦੇ ਸੰਸਥਾਪਕ ਤੇ ਸੰਪਾਦਕ-ਇਨ-ਚੀਫ਼, ਐਮ.ਸੀ. ਡੋਮਿਨਿਕ ਵੱਲੋਂ ਮਿਲੀਅਨੇਅਰ ਫਾਰਮਰ ਆਫ ਇੰਡੀਆ ਅਵਾਰਡ ਦੀ ਸ਼ੁਰੂਆਤ ਕੀਤੀ ਗਈ ਹੈ।

ਕਿਸਾਨਾਂ ਦਾ ਬਣਦਾ ਮਾਨ-ਸਨਮਾਨ ਕ੍ਰਿਸ਼ੀ ਜਾਗਰਣ ਦਾ ਮੁੱਖ ਟੀਚਾ ਹੈ ਅਤੇ ਇਸੇ ਕਰਕੇ ਹੀ ਕ੍ਰਿਸ਼ੀ ਜਾਗਰਣ ਨੇ ਕਿਸਾਨਾਂ ਲਈ ਐਮਐਫਓਆਈ ਰਾਹੀਂ ਇੱਕ ਵਧੀਆ ਮੰਚ ਤਿਆਰ ਕੀਤਾ ਹੈ, ਜਿਥੇ ਕਿਸਾਨਾਂ ਨੂੰ ਇੱਕ ਨੇਤਾ, ਇੱਕ ਅਭਿਨੇਤਾ ਅਤੇ ਇੱਕ ਖਿਡਾਰੀ ਵਾਂਗ ਵੱਖਰੀ ਪਛਾਣ ਦੇਣ ਦਾ ਕੰਮ ਕੀਤਾ ਜਾ ਰਿਹਾ ਹੈ। ਪੰਜਾਬ ਦੇ ਕਿਸਾਨਾਂ ਵੱਲੋਂ ਵੀ 'ਮਿਲੀਅਨੇਅਰ ਫਾਰਮਰ ਆਫ ਇੰਡੀਆ' ਅਵਾਰਡ 2024 ਲਈ ਰਜਿਸਟ੍ਰੇਸ਼ਨ ਕਰਵਾਈ ਗਈ ਸੀ, ਜਿਨ੍ਹਾਂ ਵਿੱਚੋਂ ਇਨ੍ਹਾਂ ਕਿਸਾਨਾਂ ਨੂੰ ਜ਼ਿਲ੍ਹਾ ਪੱਧਰੀ ਸਨਮਾਨ ਪ੍ਰਾਪਤ ਹੋਇਆ।

ਅਗਾਂਹਵਧੂ ਕਿਸਾਨ ਬਲਵਿੰਦਰ ਸਿੰਘ

ਕਹਿੰਦੇ ਨੇ ਕਿ ਮਿਹਨਤ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਅਤੇ ਮੰਨ ਵਿੱਚ ਕੁੱਝ ਕਰ ਦਿਖਾਉਣ ਦਾ ਜਜ਼ਬਾ ਹੋਵੇ, ਤਾਂ ਹਰ ਰਾਹ ਆਸਾਨ ਹੋ ਜਾਂਦੀ ਹੈ। ਜ਼ਿਲ੍ਹਾ ਅੰਮ੍ਰਿਤਸਰ ਦੇ ਵੀਪੀਓ ਮੱਕੋਵਾਲ ਦੇ ਰਹਿਣ ਵਾਲੇ ਅਗਾਂਹਵਧੂ ਕਿਸਾਨ ਬਲਵਿੰਦਰ ਸਿੰਘ ਵੀ ਅਜਿਹੀ ਮਿਸਾਲ ਹਨ, ਜੋ ਆਪਣੇ ਬੁਲੰਦ ਜਜ਼ਬੇ ਅਤੇ ਦ੍ਰਿੜ ਇਰਾਦੇ ਲਈ ਜਾਣੇ ਜਾਂਦੇ ਹਨ। ਦੱਸ ਦੇਈਏ ਕਿ ਕਿਸਾਨ ਬਲਵਿੰਦਰ ਸਿੰਘ ਦੀ ਉਮਰ 51 ਸਾਲ ਹੈ ਅਤੇ ਉਹ ਪਿਛਲੇ 20 ਸਾਲਾਂ ਤੋਂ ਖੇਤੀਬਾੜੀ ਖੇਤਰ ਨਾਲ ਜੁੜੇ ਹੋਏ ਹਨ। ਕਿਸਾਨ ਬਲਵਿੰਦਰ ਸਿੰਘ ਵੱਲੋਂ ਕੁੱਲ 20 ਏਕੜ ਜ਼ਮੀਨ 'ਤੇ ਸਫਲਤਾਪੂਰਵਕ ਖੇਤੀ ਕੀਤੀ ਜਾਂਦੀ ਹੈ, ਜਿਸ ਵਿਚੋਂ 13 ਏਕੜ ਜ਼ਮੀਨ ਇਨ੍ਹਾਂ ਦੀ ਆਪਣੀ ਹੈ ਅਤੇ ਬਾਕੀ ਜ਼ਮੀਨ ਇਨ੍ਹਾਂ ਨੇ ਠੇਕੇ 'ਤੇ ਲਈ ਹੋਈ ਹੈ। ਇਹ ਅਗਾਂਹਵਧੂ ਕਿਸਾਨ ਮੁੱਖ ਤੌਰ 'ਤੇ ਕਣਕ, ਝੋਨੇ, ਬਾਸਮਤੀ, ਕਮਾਦ ਅਤੇ ਸਰ੍ਹੋਂ ਦੀ ਕਾਸ਼ਤ ਕਰਦੇ ਹਨ। ਇਸ ਤੋਂ ਇਲਾਵਾ ਇਸ ਕਿਸਾਨ ਵੱਲੋਂ ਜਾਗ੍ਰਿਤੀ ਨਾਂ ਦਾ ਇੱਕ ਐਫਪੀਓ ਵੀ ਚਲਾਇਆ ਜਾ ਰਿਹਾ ਹੈ, ਜਿਸ ਨਾਲ 500 ਤੋਂ ਵੱਧ ਕਿਸਾਨ ਜੁੜੇ ਹੋਏ ਹਨ। ਕਿਸਾਨ ਬਲਵਿੰਦਰ ਸਿੰਘ ਇੱਕ ਜਾਗਰੂਕ ਕਿਸਾਨ ਹਨ, ਇਹੀ ਕਾਰਨ ਹੈ ਕਿ ਇਨ੍ਹਾਂ ਵੱਲੋਂ ਮਿੱਟੀ, ਪਾਣੀ ਅਤੇ ਵਾਤਾਵਰਨ ਦੀ ਸੰਭਾਲ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਕਿਸਾਨ ਬਲਵਿੰਦਰ ਸਿੰਘ ਨੂੰ ਖੇਤੀਬਾੜੀ ਖੇਤਰ ਵਿੱਚ ਆਪਣੇ ਸ਼ਲਾਘਾਯੋਗ ਕਾਰਜਾਂ ਲਈ ਕਈ ਅਵਾਰਡ ਵੀ ਮਿਲ ਚੁੱਕੇ ਹਨ। ਹਾਲ ਹੀ ਵਿੱਚ ਇਸ ਕਿਸਾਨ ਨੂੰ ਮਿਲੀਅਨੇਅਰ ਫਾਰਮਰ ਆਫ ਇੰਡੀਆ ਅਵਾਰਡ 2024 ਦਾ ਸਨਮਾਨ ਪ੍ਰਾਪਤ ਹੋਇਆ ਹੈ।

ਅਗਾਂਹਵਧੂ ਕਿਸਾਨ ਸਿਮਰਤਪਾਲ ਸਿੰਘ

ਗੁਰਦਾਸਪੁਰ ਜ਼ਿਲ੍ਹੇ ਦੇ ਹਰੂਵਾਲ ਪਿੰਡ ਦੇ ਵਸਨੀਕ ਸਿਮਰਤਪਾਲ ਸਿੰਘ ਇੱਕ ਪੜ੍ਹੇ-ਲਿਖੇ ਨੌਜਵਾਨ ਕਿਸਾਨ ਹਨ। ਅਗਾਂਹਵਧੂ ਸੋਚੀ ਦੇ ਮਾਲਿਕ ਸਿਮਰਤਪਾਲ ਸਿੰਘ ਨੇ ਆਪਣੀ ਕੁੱਲ 45 ਏਕੜ ਜ਼ਮੀਨ 'ਤੇ ਬਾਸਮਤੀ, ਝੋਨੇ ਅਤੇ ਗੋਭੀ ਦੀ ਸਫਲ ਕਾਸ਼ਤ ਕੀਤੀ ਹੈ ਅਤੇ ਸਾਲਾਨਾ ਲੱਖਾਂ ਰੁਪਏ ਕਮਾ ਰਹੇ ਹਨ। ਇਹ ਕਿਸਾਨ ਆਪਣੀ 35 ਏਕੜ ਜ਼ਮੀਨ 'ਤੇ ਬਾਸਮਤੀ ਅਤੇ ਝੋਨੇ ਦੀ ਬਿਜਾਈ ਕਰਦਾ ਹੈ, ਜਦੋਂਕਿ, 10 ਏਕੜ ਜ਼ਮੀਨ 'ਤੇ ਗੋਭੀ ਦੀ ਕਾਸ਼ਤ ਕੀਤੀ ਜਾਂਦੀ ਹੈ। ਮਹਿਜ਼ 29 ਸਾਲ ਵਿੱਚ ਇਸ ਕਿਸਾਨ ਨੇ ਉਹ ਮੁਕਾਮ ਹਾਸਿਲ ਕੀਤਾ ਹੈ, ਜੋ ਸਿਰਫ ਸੋਚ ਤੱਕ ਹੀ ਸੀਮਿਤ ਹੈ। ਦਰਅਸਲ, ਕਿਸਾਨ ਸਿਮਰਤਪਾਲ ਸਿੰਘ ਇੱਕ ਗ੍ਰੈਜੂਏਟ ਅਤੇ ਕੰਪਿਊਟਰ ਡਿਪਲੋਮਾ ਹੋਲਡਰ ਹਨ, ਬਾਵਜੂਦ ਇਸਦੇ ਇਨ੍ਹਾਂ ਨੇ ਨੌਕਰੀ ਵਾਲੇ ਪਾਸੇ ਨਾ ਜਾ ਕੇ ਖੇਤੀਬਾੜੀ ਨੂੰ ਆਪਣਾ ਮੁੱਖ ਕਿੱਤਾ ਬਣਾਇਆ।

ਦੇਖਦਿਆਂ ਹੀ ਦੇਖਦਿਆਂ ਇਸ ਕਿਸਾਨ ਨੇ ਵਧੀਆ ਤਰੱਕੀ ਹਾਸਿਲ ਕੀਤੀ ਅਤੇ ਉਨ੍ਹਾਂ ਨੌਜਵਾਨਾਂ ਲਈ ਮਿਸਾਲ ਪੇਸ਼ ਕੀਤੀ, ਜੋ ਆਪਣਾ ਪਿੰਡ ਆਪਣਾ ਘਰ ਛੱਡ ਕੇ ਵਿਦੇਸ਼ਾਂ ਵੱਲ ਭੱਜ ਰਹੇ ਹਨ। ਇਥੇ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਸਿਮਰਤਪਾਲ ਸਿੰਘ ਅੱਜ ਉਨ੍ਹਾਂ ਨੌਜਵਾਨਾਂ ਲਈ ਮਿਸਾਲ ਹਨ, ਜੋ ਇਹ ਸਮਝਦੇ ਹਨ ਕਿ ਖੇਤੀਬਾੜੀ ਵਿੱਚ ਕਿ ਕੋਈ ਭਵਿੱਖ ਨਹੀਂ ਹੈ। ਇਹੀ ਕਾਰਨ ਹੈ ਕਿ ਅੱਜ ਇਸ ਕਿਸਾਨ ਨੂੰ ਆਪਣੀ ਅਣਥੱਕ ਮਿਹਨਤ ਅਤੇ ਦ੍ਰਿੜ ਇਰਾਦੇ ਸਦਕਾ ਮਿਲੀਅਨੇਅਰ ਫਾਰਮਰ ਆਫ ਇੰਡੀਆ ਅਵਾਰਡ 2024 ਦਾ ਸਨਮਾਨ ਪ੍ਰਾਪਤ ਹੋਇਆ ਹੈ।

ਅਗਾਂਹਵਧੂ ਕਿਸਾਨ ਪਵਨ ਕੁਮਾਰ

ਜ਼ਿਲ੍ਹਾ ਫਾਜ਼ਿਲਕਾ, ਤਹਿਸੀਲ ਅਬੋਹਰ, ਪਿੰਡ ਦੁਤਾਰਾਂਵਾਲੀ ਦੇ ਵਸਨੀਕ ਕਿਸਾਨ ਪਵਨ ਕੁਮਾਰ ਪਿਛਲੇ 3-4 ਸਾਲਾਂ ਤੋਂ ਆਪਣੀ ਕਿੰਨੂ ਦੀ ਖੇਤੀ ਲਈ ਜ਼ਾਈਡੈਕਸ ਐਗਰੀਕਲਚਰ ਸਲਿਊਸ਼ਨਜ਼ ਕੰਪਨੀ ਦੇ ਜ਼ਾਇਟੋਨਿਕ ਐੱਮ ਅਤੇ ਐਨ.ਪੀ.ਕੇ ਦੀ ਵਰਤੋਂ ਕਰ ਰਹੇ ਹਨ। ਇਸ ਕਿਸਾਨ ਦਾ ਕਹਿਣਾ ਹੈ ਕਿ ਜ਼ਾਇਟੋਨਿਕ ਐੱਮ ਕਿੰਨੂ ਦੇ ਪੌਦੇ ਲਈ ਜੀਵਨਦਾਨ ਵੱਜੋਂ ਕੰਮ ਕਰਦਾ ਹੈ। ਇਹ ਉਤਪਾਦ ਕਿੰਨੂ ਦੇ ਦਰਖਤਾਂ ਦੀ ਜ਼ਿੰਦਗੀ ਨੂੰ ਵਧਾਉਂਦੇ ਹਨ ਅਤੇ ਸੋਕੇ ਵਰਗੇ ਹਾਲਾਤਾਂ ਤੋਂ ਬਚਾਉਂਦੇ ਹਨ। ਜ਼ਾਇਟੋਨਿਕ ਐੱਮ ਨਾਲ ਕਿੰਨੂ ਦਾ ਰੰਗ, ਆਕਾਰ, ਭਾਰ ਅਤੇ ਦਿੱਖ ਆਮ ਕਿੰਨੂ ਨਾਲੋਂ ਕਾਫੀ ਵਧੀਆ ਹੁੰਦਾ ਹੈ ਅਤੇ ਇਹ ਕਿੰਨੂ ਦੇ ਬੂਟਿਆਂ ਨੂੰ ਮਜ਼ਬੂਤ ਅਤੇ ਬਿਮਾਰੀਆਂ ਪ੍ਰਤੀ ਰੋਧਕ ਵੀ ਬਣਾਉਂਦਾ ਹੈ।

ਕਿਸਾਨ ਪਵਨ ਕੁਮਾਰ ਦਾ ਅਜਿਹਾ ਮੰਨਣਾ ਹੈ ਕਿ ਇਨ੍ਹਾਂ ਉਤਪਾਦਾਂ ਦੀ ਵਰਤੋਂ ਨਾਲ ਪੌਦਿਆਂ ਦੇ ਵਾਧੇ ਵਿੱਚ ਸੁਧਾਰ ਹੁੰਦਾ ਹੈ ਅਤੇ ਉਹਨਾਂ ਦੀ ਉਪਜ ਵੀ ਵਧਦੀ ਹੈ। ਇਸ ਦੇ ਨਾਲ ਹੀ ਕਿਸਾਨ ਪਵਨ ਕੁਮਾਰ ਦੱਸਦੇ ਹਨ ਕਿ ਜਦੋਂ ਤੋਂ ਉਹ ਜ਼ਾਈਡੈਕਸ ਦੇ ਉਤਪਾਦ ਵਰਤ ਰਹੇ ਹਨ, ਉਦੋਂ ਤੋਂ ਉਨ੍ਹਾਂ ਨੇ ਡੀ.ਏ.ਪੀ ਨੂੰ ਵਰਤਣਾ ਬੰਦ ਕਰ ਦਿੱਤਾ ਹੈ। ਕਿਸਾਨ ਪਵਨ ਕੁਮਾਰ ਨੇ ਜ਼ਾਈਡੈਕਸ ਕੰਪਨੀ ਦੇ ਉਦੇਸ਼ਾਂ ਦੀ ਸ਼ਲਾਘਾ ਕਰਦਿਆਂ ਇਸਦੇ ਉਤਪਾਦਾਂ ਨੂੰ ਬਾਗਬਾਨੀ ਵਿੱਚ ਲਾਭਦਾਇਕ ਦੱਸਿਆ ਹੈ। ਕਿੰਨੂ ਦੀ ਕਾਸ਼ਤ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਇਸ ਕਿਸਾਨ ਨੂੰ ਐਮਐਫਓਆਈ ਅਵਾਰਡ 2024 ਵਿੱਚ ਜ਼ਿਲ੍ਹਾ ਪੱਧਰੀ ਸਨਮਾਨ ਪ੍ਰਾਪਤ ਹੋਇਆ ਹੈ।

ਇਹ ਵੀ ਪੜ੍ਹੋ: Fazilka ਜ਼ਿਲ੍ਹੇ ਦੇ Kinnow Farmer Ajay Vishnoi ਨੂੰ ਮਿਲਿਆ MFOI 2024 ਦਾ National Award, ਵੇਖੋ ਕਿਵੇਂ ਇਸ ਕਿਸਾਨ ਨੇ 25 ਏਕੜ ਜ਼ਮੀਨ ਨੂੰ ਕੀਤਾ ਕਿੰਨੂ ਬਾਗ ਵਿੱਚ ਤਬਦੀਲ

ਅਗਾਂਹਵਧੂ ਕਿਸਾਨ ਅਵਤਾਰ ਸਿੰਘ ਢੇਸੀ

ਪਿਛਲੇ 10 ਸਾਲਾਂ ਤੋਂ ਸੋਮਾਨੀ ਕਨਕ ਸੀਡਜ਼ ਪ੍ਰਾਇਵੇਟ ਲਿਮਿਟੇਡ ਨਾਲ ਜੁੜੇ ਅਗਾਂਹਵਧੂ ਕਿਸਾਨ ਅਵਤਾਰ ਸਿੰਘ ਢੇਸੀ ਨਾਲ ਜੱਦ ਅਸੀਂ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਨਾ ਸਿਰਫ ਮੂਲੀ, ਸਗੋਂ ਟਮਾਟਰ ਅਤੇ ਗੋਭੀ ਦੀ ਕਾਸ਼ਤ ਲਈ ਵੀ ਸੋਮਾਨੀ ਸੀਡਜ਼ ਦੀ ਵਰਤੋਂ ਕਰਦੇ ਹਨ। ਦਰਅਸਲ, ਲੁਧਿਆਣਾ ਜ਼ਿਲ੍ਹੇ ਦੇ ਧੌਲਾ ਪਿੰਡ ਦੇ ਰਹਿਣ ਵਾਲੇ ਕਿਸਾਨ ਅਵਤਾਰ ਸਿੰਘ ਢੇਸੀ ਆਪਣੀ ਕੁੱਲ 70 ਏਕੜ ਜ਼ਮੀਨ 'ਤੇ ਕਣਕ-ਝੋਨੇ ਸਮੇਤ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ ਅਤੇ ਵਧੀਆ ਮੁਨਾਫ਼ਾ ਕਮਾਉਂਦੇ ਹਨ। ਕਿਸਾਨ ਅਵਤਾਰ ਸਿੰਘ ਢੇਸੀ ਦੀ ਮੰਨੀਏ ਤਾਂ 10 ਸਾਲ ਪਹਿਲਾਂ ਅਜਿਹਾ ਨਹੀਂ ਸੀ, ਕਿਉਂਕਿ ਉਹ ਮੂਲੀ ਦੀ ਕਾਸ਼ਤ ਲਈ ਜਿਸ ਕੰਪਨੀ ਦਾ ਬੀਜ ਵਰਤਦੇ ਸਨ, ਉਹ ਗੁਣਵੱਤਾ ਅਤੇ ਝਾੜ ਦੇ ਲਿਹਾਜ਼ ਨਾਲ ਬਹੁਤ ਘੱਟ ਸੀ। ਪਰ ਸੋਮਾਨੀ ਸੀਡਜ਼ ਨਾਲ ਜੁੜਨ ਤੋਂ ਬਾਅਦ ਉਨ੍ਹਾਂ ਨੇ ਕੰਪਨੀ ਦਾ ਮੂਲੀ, ਟਮਾਟਰ ਅਤੇ ਗੋਭੀ ਦਾ ਬੀਜ ਵਰਤਿਆ ਅਤੇ ਚੰਗਾ ਮੁਨਾਫ਼ਾ ਪ੍ਰਾਪਤ ਕੀਤਾ।

ਉਨ੍ਹਾਂ ਦੱਸਿਆ ਕਿ ਮੂਲੀ ਦੀ ਹਾਈਬ੍ਰਿਡ ਕਰਾਸ X-35 ਕਿਸਮ ਨਾ ਸਿਰਫ ਝਾੜ ਅਤੇ ਗੁਣਵੱਤਾ ਦੇ ਲਿਹਾਜ਼ ਨਾਲ ਵਧੀਆ ਹੈ, ਸਗੋਂ ਇਹ ਕਿਸਮ ਮੌਸਮੀ ਤਬਦੀਲੀਆਂ ਅਤੇ ਕੁਦਰਤੀ ਆਫ਼ਤਾਂ ਦਾ ਟਾਕਰਾ ਕਰਨ ਲਈ ਵੀ ਉੱਤਮ ਹੈ। ਕਿਸਾਨ ਅਵਤਾਰ ਸਿੰਘ ਢੇਸੀ ਦੱਸਦੇ ਹਨ ਕਿ ਮੂਲੀ ਦੀ ਹਾਈਬ੍ਰਿਡ ਕਰਾਸ X-35 ਕਿਸਮ ਦੀ ਬਿਜਾਈ ਫਰਵਰੀ ਤੋਂ ਨਵੰਬਰ ਤੱਕ ਕੀਤੀ ਜਾਂਦੀ ਹੈ ਅਤੇ 30 ਦਿਨਾਂ ਦੀ ਫਸਲ ਹੋਣ ਕਾਰਨ ਇੱਕ ਕਿਸਾਨ ਇਸ ਫਸਲ ਤੋਂ ਕਈ ਗੁਣਾ ਵੱਧ ਮੁਨਾਫ਼ਾ ਕਮਾ ਸਕਦਾ ਹੈ। ਇੱਕ ਅੰਦਾਜ਼ੇ ਅਨੁਸਾਰ ਕਿਸਾਨ ਦਾ ਕਹਿਣਾ ਹੈ ਕਿ 1 ਏਕੜ ਵਿੱਚ ਇਸ ਕਿਸਮ ਦੀ ਮੂਲੀ ਦੀ ਕਾਸ਼ਤ ਕਰਨ ਵਾਲਾ ਛੋਟਾ ਕਿਸਾਨ 1 ਲੱਖ ਰੁਪਏ ਦੇ ਨਿਵੇਸ਼ ਨਾਲ ਸਾਲ ਵਿੱਚ 5 ਲੱਖ ਰੁਪਏ ਦਾ ਸ਼ੁੱਧ ਮੁਨਾਫਾ ਕਮਾ ਸਕਦਾ ਹੈ। ਸੋਮਾਨੀ ਸੀਡਜ਼ ਦੀ ਵਰਤੋਂ ਕਰਕੇ ਇਹ ਕਿਸਾਨ ਅੱਜ ਸਬਜ਼ੀਆਂ ਦੀ ਖੇਤੀ ਵਿੱਚ ਤਿੰਨ ਗੁਣਾ ਵੱਧ ਮੁਨਾਫਾ ਕਮਾ ਰਿਹਾ ਹੈ ਅਤੇ ਹੋਰਨਾਂ ਕਿਸਾਨਾਂ ਨੂੰ ਵੀ ਅਜਿਹੀਆਂ ਮੁਨਾਫ਼ੇ ਵਾਲੀਆਂ ਕਿਸਮਾਂ ਨੂੰ ਅਪਣਾਉਣ ਦਾ ਸੁਨੇਹਾ ਦੇ ਰਿਹਾ ਹੈ। ਖੇਤੀ ਖੇਤਰ ਵਿੱਚ ਸ਼ਾਨਦਾਰ ਕਾਮਯਾਬੀ ਸਦਕਾ ਕਿਸਾਨ ਅਵਤਾਰ ਸਿੰਘ ਢੇਸੀ ਨੂੰ ਐਮਐਫਓਆਈ 2024 ਦੀ ਮੂਲੀ ਸ਼੍ਰੇਣੀ ਵਿੱਚ ਜ਼ਿਲ੍ਹਾ ਪੱਧਰੀ ਅਵਾਰਡ ਮਿਲਿਆ ਹੈ।

ਇਹ ਵੀ ਪੜ੍ਹੋ: RFOI Award 2024: Gujarat ਦੀ ਮਹਿਲਾ ਕਿਸਾਨ ਨੀਤੂਬੇਨ ਪਟੇਲ ਬਣੀ 'Richest Farmer of India', ਖੇਤੀਬਾੜੀ ਉੱਦਮਤਾ ਅਤੇ ਕੁਦਰਤੀ ਖੇਤੀ ਵਿੱਚ ਵਿਲੱਖਣ ਯੋਗਦਾਨ ਲਈ ਮਾਨਤਾ ਪ੍ਰਾਪਤ

ਅਗਾਂਹਵਧੂ ਕਿਸਾਨ ਬਲਜੀਤ ਸਿੰਘ

ਹੁਸ਼ਿਆਰਪੁਰ ਜ਼ਿਲ੍ਹੇ ਦੀ ਟਾਂਡਾ ਤਹਿਸੀਲ ਦੇ ਵੀਪੀਓ ਸਲੇਮਪੁਰ ਦੇ ਵਸਨੀਕ ਕਿਸਾਨ ਬਲਜੀਤ ਸਿੰਘ ਵੀ ਉਨ੍ਹਾਂ ਕਿਸਾਨਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਫਸਲੀ ਵਿਭਿੰਨਤਾ ਨੂੰ ਅਪਣਾਇਆ ਹੋਇਆ ਹੈ ਅਤੇ ਕਣਕ-ਝੋਨੇ ਦੇ ਬਦਲ ਵੱਜੋਂ ਸਬਜ਼ੀਆਂ ਦੀ ਕਾਸ਼ਤ ਕਰ ਰਹੇ ਹਨ। ਇਸ ਕਿਸਾਨ ਵੱਲੋਂ ਕੁੱਲ 75 ਏਕੜ ਜ਼ਮੀਨ 'ਤੇ ਪਾਪਲਰ ਅਤੇ ਸਬਜ਼ੀਆਂ ਦੀ ਸਫਲ ਕਾਸ਼ਤ ਕਰਕੇ ਵਧੀਆ ਕਮਾਈ ਕੀਤੀ ਜਾ ਰਹੀ ਹੈ ਅਤੇ ਇਹ ਹੋਰਨਾਂ ਕਿਸਾਨਾਂ ਨੂੰ ਵੀ ਫਸਲੀ ਵਿਭਿੰਨਤਾ ਵੱਲ ਮੁੜਨ ਦਾ ਸੰਦੇਸ਼ ਦੇ ਰਿਹਾ ਹੈ। ਦੱਸ ਦੇਈਏ ਕਿ 25 ਏਕੜ ਜ਼ਮੀਨ 'ਤੇ ਸਬਜ਼ੀਆਂ ਦੀ ਕਾਸ਼ਤ ਕਰ ਰਹੇ ਇਸ ਕਿਸਾਨ ਨੇ ਮੂਲੀ ਦੀ ਇੱਕ ਅਜਿਹੀ ਕਿਸਮ ਬੀਜੀ ਹੈ, ਜਿਸ ਤੋਂ ਇਸ ਕਿਸਾਨ ਨੂੰ ਮੋਟਾ ਮੁਨਾਫ਼ਾ ਹੋ ਰਿਹਾ ਹੈ। ਗੱਲਬਾਤ ਦੌਰਾਨ ਕਿਸਾਨ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲੀ ਵਾਰ ਆਪਣੇ ਖੇਤਾਂ ਵਿੱਚ ਹਾਈਬ੍ਰਿਡ ਕਰਾਸ X-35 ਕਿਸਮ ਦੀ ਮੂਲੀ ਦੀ ਵਰਤੋਂ ਕੀਤੀ ਹੈ, ਜੋ ਕਿ ਗੁਣਵੱਤਾ ਅਤੇ ਝਾੜ ਪੱਖੋਂ ਹੋਰ ਕਿਸਮਾਂ ਨਾਲੋਂ ਬਹੁਤ ਵਧੀਆ ਹੈ।

ਇਨ੍ਹਾਂ ਹੀ ਨਹੀਂ ਇਸ ਕਿਸਮ ਦੀ ਮੂਲੀ ਦੀ ਮਾਰਕੀਟ ਵਿੱਚ ਵੀ ਵਧੇਰੇ ਡਿਮਾਂਡ ਹੈ, ਕਿਉਂਕਿ ਇਹ ਦਿੱਖ ਵਿੱਚ ਬਹੁਤ ਹੀ ਚਮਕਦਾਰ ਅਤੇ ਹੋਰ ਕਿਸਮਾਂ ਨਾਲੋਂ ਇਸ ਕਿਸਮ ਦੀ ਲੰਬਾਈ ਵੀ ਕਾਫੀ ਜ਼ਿਆਦਾ ਹੈ। ਇਸ ਤੋਂ ਇਲਾਵਾ ਮੂਲੀ ਦੀਆਂ ਹੋਰ ਕਿਸਮਾਂ ਜਿੱਥੇ 40 ਤੋਂ 50 ਦਿਨਾਂ ਵਿੱਚ ਪੱਕ ਕੇ ਤਿਆਰ ਹੁੰਦੀਆਂ ਹਨ, ਉੱਥੇ ਹੀ ਹਾਈਬ੍ਰਿਡ ਕਰਾਸ X-35 ਕਿਸਮ 27 ਤੋਂ 30 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਸੋ ਕੁੱਲ ਮਿਲਾ ਕੇ ਇਹ ਕਿਸਾਨ ਸੋਮਾਨੀ ਕਨਕ ਸੀਡਜ਼ ਪ੍ਰਾਇਵੇਟ ਲਿਮਿਟੇਡ ਦੁਆਰਾ ਵਿਕਸਿਤ ਮੂਲੀ ਦੀ ਹਾਈਬ੍ਰਿਡ ਕਰਾਸ X-35 ਕਿਸਮ ਨਾਲ ਸੰਤੁਸ਼ਟ ਹੈ ਅਤੇ ਹੋਰਨਾਂ ਕਿਸਾਨਾਂ ਨੂੰ ਵੀ ਵਧੀਆ ਲਾਭ ਪ੍ਰਾਪਤ ਕਰਨ ਲਈ ਇਸ ਕਿਸਮ ਦੀ ਖੇਤੀ ਕਰਨ ਦੀ ਸਲਾਹ ਦਿੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਅਗਾਂਹਵਧੂ ਕਿਸਾਨ ਬਲਜੀਤ ਸਿੰਘ ਨੂੰ ਸਾਲ 2024 ਵਿੱਚ 'ਮਿਲੀਅਨੇਅਰ ਫਾਰਮਰ ਆਫ਼ ਇੰਡੀਆ' ਦੀ ਮੂਲੀ ਸ਼੍ਰੇਣੀ ਵਿੱਚ ਜ਼ਿਲ੍ਹਾ ਪੱਧਰੀ ਪੁਰਸਕਾਰ ਮਿਲਿਆ ਹੈ।

ਇਹ ਵੀ ਪੜ੍ਹੋ: ਸਾਲ 2010 ਤੋਂ Organic Farming ਨਾਲ ਜੁੜੇ ਕਿਸਾਨ Surjit Singh Rai ਦੀ ਬਦਲੀ ਜ਼ਿੰਦਗੀ, MFOI 2024 ਦੇ National Award ਨਾਲ ਸਨਮਾਨਿਤ

ਅਗਾਂਹਵਧੂ ਕਿਸਾਨ ਬਲਦੇਵ ਰਾਜ ਸਿੰਘ

ਕਿਸਾਨਾਂ ਲਈ ਰਵਾਇਤੀ ਖੇਤੀ ਨੂੰ ਛੱਡਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੁੰਦਾ, ਇਹੀ ਕਾਰਨ ਹੈ ਕਿ ਕਿਸਾਨ ਅਕਸਰ ਕਣਕ-ਝੋਨੇ ਦੇ ਹੀ ਫਸਲੀ ਗੇੜ੍ਹ ਵਿੱਚ ਫੱਸਿਆ ਰਹਿੰਦਾ ਹੈ। ਪਰ ਪੰਜਾਬ ਦੇ ਹੀ ਇੱਕ ਕਿਸਾਨ ਨੇ ਇਸ ਸੋਚ ਨੂੰ ਬਦਲਦਿਆਂ ਉਹ ਕਰ ਦਿਖਾਇਆ ਹੈ, ਜਿਸ ਨਾਲ ਹਰ ਕੋਈ ਮਾਣ ਮਹਿਸੂਸ ਕਰ ਰਿਹਾ ਹੈ। ਦਰਅਸਲ, ਲੁਧਿਆਣਾ ਜ਼ਿਲ੍ਹੇ ਦੀ ਸਮਰਾਲਾ ਤਹਿਸੀਲ ਦੇ ਪਿੰਡ ਧਨੂਰ ਦੇ ਰਹਿਣ ਵਾਲੇ ਕਿਸਾਨ ਬਲਦੇਵ ਰਾਜ ਸਿੰਘ ਨੇ ਵੱਡੇ ਪੱਧਰ 'ਤੇ ਸਬਜ਼ੀਆਂ ਦੀ ਸਫਲ ਕਾਸ਼ਤ ਕਰਕੇ ਨਾ ਸਿਰਫ ਚੰਗੀ ਮਿਸਾਲ ਪੇਸ਼ ਕੀਤੀ ਹੈ, ਸਗੋਂ ਇਹ ਕਿਸਾਨ ਆਪਣੀ ਫਸਲ ਤੋਂ ਚੰਗਾ ਮੁਨਾਫ਼ਾ ਵੀ ਕਮਾ ਰਿਹਾ ਹੈ। ਕਿਸਾਨ ਬਲਦੇਵ ਰਾਜ ਸਿੰਘ ਨਾਲ ਗੱਲਬਾਤ ਦੌਰਾਨ ਪਤਾ ਲੱਗਿਆ ਕਿ ਉਨ੍ਹਾਂ ਦਾ ਇਹ ਕਿੱਤਾ ਪਿਤਾ ਪੁਰਖੀ ਹੈ, ਜਿਸ ਨੂੰ ਉਹ ਅੱਗੇ ਵਧਾਉਣ ਦਾ ਕੰਮ ਕਰ ਰਹੇ ਹਨ। 40 ਏਕੜ ਜ਼ਮੀਨ 'ਤੇ ਸਬਜ਼ੀਆਂ ਦੀ ਕਾਸ਼ਤ ਕਰ ਰਹੇ ਕਿਸਾਨ ਬਲਦੇਵ ਰਾਜ ਸਿੰਘ ਦੀ ਮੰਨੀਏ ਤਾਂ ਉਹ ਆਪਣੀ ਫਸਲ ਤੋਂ ਰੋਜ਼ਾਨਾ 2 ਤੋਂ 3 ਹਾਜ਼ਰ ਰੁਪਏ ਆਸਾਨੀ ਨਾਲ ਕਮਾ ਲੈਂਦੇ ਹਨ।

ਚੰਗੀ ਕਮਾਈ ਦੇ ਫਾਰਮੂਲੇ ਬਾਰੇ ਕਿਸਾਨ ਨੇ ਦੱਸਿਆ ਕਿ ਉਹ ਹੋਰ ਸਬਜ਼ੀਆਂ ਦੇ ਨਾਲ-ਨਾਲ ਮੂਲੀ ਦੀ ਹਾਈਬ੍ਰਿਡ ਕਰਾਸ X-35 ਕਿਸਮ ਵਰਤਦੇ ਹਨ ਅਤੇ 30 ਦਿਨਾਂ ਵਿੱਚ ਫਸਲ ਦਾ ਚੰਗਾ ਝਾੜ ਪ੍ਰਾਪਤ ਕਰਕੇ ਵਧੀਆ ਮੁਨਾਫ਼ਾ ਖੱਟਦੇ ਹਨ। ਉਨ੍ਹਾਂ ਦੱਸਿਆ ਕਿ ਇਸ ਕਿਸਮ ਦੀ ਮੂਲੀ 18-22 ਸੈਂਟੀਮੀਟਰ ਲੰਬੀ ਅਤੇ ਭਾਰ 300-400 ਗ੍ਰਾਮ ਦੇ ਕਰੀਬ ਹੁੰਦਾ ਹੈ, ਜਿਸ ਕਾਰਨ ਇਹ ਬਾਜ਼ਾਰ ਵਿੱਚ ਚੰਗੀ ਕੀਮਤ 'ਤੇ ਵਿਕਦੀ ਹੈ। ਦੱਸ ਦੇਈਏ ਕਿ ਇਹ ਕਿਸਾਨ ਲੰਮੇ ਸਮੇਂ ਤੋਂ ਸੋਮਾਨੀ ਕਨਕ ਸੀਡਜ਼ ਪ੍ਰਾਇਵੇਟ ਲਿਮਿਟੇਡ ਦੀ ਹਾਈਬ੍ਰਿਡ ਕਰਾਸ X-35 ਕਿਸਮ ਵਰਤ ਰਿਹਾ ਹੈ ਅਤੇ ਹੋਰਨਾਂ ਕਿਸਾਨਾਂ ਨੂੰ ਵੀ ਕਣਕ-ਝੋਨੇ ਦਾ ਖੈੜਾ ਛੱਡ ਕੇ ਸਬਜ਼ੀਆਂ ਦੀ ਕਾਸ਼ਤ ਵੱਲ ਪਰਤਣ ਦੀ ਅਪੀਲ ਕਰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਕਿਸਾਨ ਬਲਦੇਵ ਰਾਜ ਸਿੰਘ ਨੂੰ ਐਮਐਫਓਆਈ 2024 ਦੀ ਮੂਲੀ ਸ਼੍ਰੇਣੀ ਵਿੱਚ ਜ਼ਿਲ੍ਹਾ ਪੱਧਰੀ ਅਵਾਰਡ ਮਿਲਿਆ ਹੈ।

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Progressive Farmers: District level awards received by these farmers of Punjab in MFOI Award 2024

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters