1. Home
  2. ਸਫਲਤਾ ਦੀਆ ਕਹਾਣੀਆਂ

Women Farmer ਕੰਵਲਬੀਰ ਕੌਰ ਦੀ ਸਿਆਣਪ ਆਈ ਕੰਮ, ਕਿਸਾਨਾਂ ਲਈ ਮਾਰਗਦਰਸ਼ਕ

ਗੁਰਦਾਸਪੁਰ ਦੇ ਪਿੰਡ ਆਲੇਚੱਕ ਦੀ ਕਿਸਾਨ ਬੀਬੀ ਕੰਵਰਬੀਰ ਕੌਰ ਕਿਸਾਨਾਂ ਲਈ ਬਣੀ ਪ੍ਰੇਰਨਾ ਸਰੋਤ, ਆਓ ਜਾਣੀਏ ਸਫਲ ਕਿਸਾਨ ਕੰਵਰਬੀਰ ਕੌਰ ਦੀ ਸਿਆਣਪ ਦੀ ਕਹਾਣੀ

Gurpreet Kaur Virk
Gurpreet Kaur Virk
ਕਿਸਾਨ ਬੀਬੀ ਕੰਵਰਬੀਰ ਕੌਰ ਦੀ ਸਿਆਣਪ

ਕਿਸਾਨ ਬੀਬੀ ਕੰਵਰਬੀਰ ਕੌਰ ਦੀ ਸਿਆਣਪ

Success Story: ਭਾਵੇਂ ਝੋਨੇ ਦੀ ਪਰਾਲੀ ਹੋਵੇ ਜਾਂ ਕਣਕ ਦੀ ਨਾੜ, ਵੱਧ ਮੁਨਾਫ਼ਾ ਕਮਾਉਣ ਦੇ ਚੱਕਰ ਵਿੱਚ ਅੱਜ-ਕੱਲ੍ਹ ਕਿਸਾਨ ਫਸਲੀ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਹੀ ਸਾੜਨਾ ਜ਼ਿਆਦਾ ਸੌਖਾ ਕੰਮ ਸਮਝਦੇ ਹਨ। ਪੰਜਾਬ-ਹਰਿਆਣਾ `ਚ ਪਰਾਲੀ ਸਾੜਨ ਦੀ ਰੀਤ ਸਾਲਾਂ ਤੋਂ ਚੱਲੀ ਆ ਰਹੀ ਹੈ। ਪਰ ਕਈ ਕਿਸਾਨ ਅਜਿਹੇ ਵੀ ਹਨ ਜੋ ਪਰਾਲੀ ਸਾੜਨ ਦੇ ਕੰਮਾਂ ਤੋਂ ਪਰਹੇਜ਼ ਕਰਦੇ ਹਨ ਅਤੇ ਦੂਜਿਆਂ ਲਈ ਮਿਸਾਲ ਬਣਦੇ ਹਨ, ਅਜਿਹੇ ਕਿਸਾਨਾਂ 'ਚ ਬੀਬੀ ਕੰਵਰਬੀਰ ਕੌਰ ਦਾ ਨਾਮ ਵੀ ਸ਼ੁਮਾਰ ਹੈ। ਆਓ ਜਾਣਦੇ ਹਾਂ ਸਫਲ ਕਿਸਾਨ ਕੰਵਰਬੀਰ ਕੌਰ ਦੀ ਸਫਲਤਾ ਦੀ ਕਹਾਣੀ...

ਮਾਹਿਰਾਂ ਦਾ ਮੰਨਣਾ ਹੈ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਪ੍ਰਦੂਸ਼ਨ ਕਾਫ਼ੀ ਹੱਦ ਤੱਕ ਵੱਧ ਜਾਂਦਾ ਹੈ, ਜਿਸਦੇ ਚਲਦਿਆਂ ਲੋਕਾਂ ਨੂੰ ਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ, ਪਰ ਨਾਲ ਦੇ ਨਾਲ ਧਰਤੀ ਦੀ ਉਪਜਾਊ ਸ਼ਮਤਾ ਵੀ ਘੱਟ ਜਾਂਦੀ ਹੈ। ਅਜਿਹੀ ਸਥਿਤੀ ਕਰਕੇ ਪੰਜਾਬ-ਹਰਿਆਣਾ 'ਚ ਪਰਾਲੀ ਦਾ ਮੁੱਦਾ ਹਮੇਸ਼ਾ ਭੱਖਦਾ ਨਜ਼ਰ ਆਉਂਦਾ ਹੈ।

ਪਰਾਲੀ ਪ੍ਰਬੰਧਾਂ ਨੂੰ ਲੈ ਕੇ ਕੇਂਦਰ ਅਤੇ ਸੂਬਾ ਸਰਕਾਰਾਂ ਆਪਣੇ-ਆਪਣੇ ਪੱਧਰ 'ਤੇ ਯੋਜਨਾਵਾਂ ਚਲਾਉਂਦਿਆਂ ਰਹਿੰਦੀਆਂ ਹਨ, ਪਰ ਸਾਰਾ ਮਾਮਲਾ ਕਿਸਾਨਾਂ ਦੀ ਸੋਚ 'ਤੇ ਆ ਕੇ ਮੁਕਦਾ ਹੈ। ਪੰਜਾਬ `ਚ ਪਰਾਲੀ ਸਾੜਨ ਦੀ ਇਹ ਰੀਤ ਬੇਸ਼ਕ ਕਈ ਸਾਲਾਂ ਤੋਂ ਚੱਲੀ ਆ ਰਹੀ ਹੈ, ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਕਿਸਾਨ ਬੀਬੀ ਨਾਲ ਮਿਲਵਾਉਣ ਜਾ ਰਹੇ ਹਾਂ, ਜੋ ਫਸਲੀ ਰਹਿੰਦ-ਖੂੰਹਦ ਨੂੰ ਬਿਨ੍ਹਾਂ ਅੱਗ ਲਗਾਏ ਅਗਲੀਆਂ ਫਸਲਾਂ ਦੀ ਕਾਸ਼ਤ ਕਰਦੇ ਹਨ।

ਇਹ ਵੀ ਪੜ੍ਹੋ : ਕਿਸਾਨ Amrik Singh ਕਿਉਂ ਬਣਿਆ ਹੋਇਆ ਹੈ ਖਿੱਚ ਦਾ ਕੇਂਦਰ?

ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਆਲੇਚੱਕ ਦੀ ਕਿਸਾਨ ਬੀਬੀ ਕੰਵਲਬੀਰ ਕੌਰ ਪਿਛਲੇ ਕਈ ਸਾਲਾਂ ਤੋਂ ਫਸਲੀ ਰਹਿੰਦ-ਖੂੰਹਦ ਨੂੰ ਬਿਨ੍ਹਾਂ ਅੱਗ ਲਗਾਏ ਅਗਲੀਆਂ ਫਸਲਾਂ ਦੀ ਬਿਜਾਈ ਕਰ ਰਹੀ ਹੈ। ਬੀਬੀ ਕੰਵਰਬੀਰ ਕੌਰ ਦਾ ਇਹ ਉਪਰਾਲਾ ਹੋਰਨਾਂ ਕਿਸਾਨਾਂ ਲਈ ਵੀ ਮਾਰਗਦਰਸ਼ਨ ਦਾ ਕੰਮ ਕਰ ਰਿਹਾ ਹੈ।

ਕਿਸਾਨ ਬੀਬੀ ਕੰਵਰਬੀਰ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਤੀ ਸਰਦਾਰ ਨਰਿੰਦਰ ਸਿੰਘ ਛੀਨਾ ਦੀ 2002 ਵਿੱਚ ਮੌਤ ਹੋ ਗਈ ਸੀ ਅਤੇ ਘਰ ਦੀ ਸਾਰੀ ਜ਼ਿੰਮੇਵਾਰੀ ਉਨ੍ਹਾਂ ਉੱਤੇ ਆ ਗਈ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਪਤੀ ਦੀ ਮੌਤ ਤੋਂ ਬਾਅਦ ਜਿੱਥੇ ਉਨ੍ਹਾਂ ਨੇ ਹੋਰ ਸਮਾਜਿਕ ਤੇ ਪਰਿਵਾਰਕ ਜ਼ਿੰਮੇਵਾਰੀਆਂ ਸੰਭਾਲ ਲਈਆਂ, ਉੱਥੇ ਹੀ ਆਪਣੇ ਹੱਥੀਂ ਖੇਤੀ ਵੀ ਕਰਨੀ ਸ਼ੁਰੂ ਕਰ ਦਿੱਤੀ।

ਬੀਬੀ ਕੰਵਰਬੀਰ ਕੌਰ ਦਾ ਕਹਿਣਾ ਹੈ ਕਿ ਪਿੰਡ ਆਲੇਚੱਕ ਵਿੱਚ ਉਨ੍ਹਾਂ ਦਾ 12 ਏਕੜ ਦਾ ਖੇਤ ਹੈ ਅਤੇ ਉਹ ਪਿਛਲੇ ਕਈ ਸਾਲਾਂ ਤੋਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਏ ਬਿਨਾਂ ਹੀ ਨਿਪਟਾਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਝੋਨੇ ਦੀ ਫ਼ਸਲ ਦੀ ਸਿੱਧੀ ਬਿਜਾਈ ਕੀਤੀ ਜਾਵੇ ਤਾਂ ਜੋ ਪਾਣੀ ਦੀ ਬੱਚਤ ਕੀਤੀ ਜਾ ਸਕੇ।

ਇਹ ਵੀ ਪੜ੍ਹੋ : Dragon Fruit Farming ਤੋਂ ਲੱਖਾਂ ਦੀ ਕਮਾਈ, ਜਾਣੋ Raman Salaria ਦੀ ਕਾਮਯਾਬੀ ਦੀ ਕਹਾਣੀ

ਉਨ੍ਹਾਂ ਦੱਸਿਆ ਕਿ ਇਸ ਵਾਰ ਵੀ ਉਹ ਕਰੀਬ 10 ਏਕੜ ਝੋਨੇ ਦੀ ਪੀ.ਆਰ. 129 ਕਿਸਮ ਵੱਟਾਂ ਉੱਪਰ ਲਗਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਖੇਤਾਂ ਵਿੱਚ ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਖੇਤੀ ਵਿਗਿਆਨੀਆਂ ਦੀਆਂ ਸਲਾਹਾਂ ਨੂੰ ਲਾਗੂ ਕਰਦੇ ਹਨ, ਜਿਸ ਦੇ ਸਾਕਾਰਾਤਮਕ ਨਤੀਜੇ ਵੀ ਸਾਹਮਣੇ ਆਉਂਦੇ ਹਨ।

ਕਿਸਾਨ ਬੀਬੀ ਕੰਵਰਬੀਰ ਕੌਰ ਨੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਅਤੇ ਅਗਲੀ ਫ਼ਸਲ ਦੀ ਕਾਸ਼ਤ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਨੂੰ ਪਹਿਲ ਦਿੱਤੀ ਜਾਵੇ ਤਾਂ ਜੋ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ।

ਸਰੋਤ: ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਗੁਰਦਾਸਪੁਰ

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Women Farmer Kanwarbir Kaur's wisdom comes to work, a source of inspiration for farmers

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters