1. Home
  2. ਸਫਲਤਾ ਦੀਆ ਕਹਾਣੀਆਂ

ਕਿਸਾਨ ਦਰਸ਼ਨ ਸਿੰਘ ਸਿੱਧੂ ਦੀ ਸਫਲਤਾ ਦੀ ਕਹਾਣੀ! ਹੋਰ ਕਿਸਾਨਾਂ ਲਈ ਬਣੇ ਚਾਨਣ ਮੁਨਾਰਾ!

ਕੁਦਰਤੀ ਸੋਮਿਆਂ ਦੇ ਰਖਵਾਲੇ ਅਤੇ ਕਿਸਾਨਾਂ ਲਈ ਚਾਨਣ ਮੁਨਾਰੇ ਕਿਸਾਨ ਦਰਸ਼ਨ ਸਿੰਘ ਸਿੱਧੂ ਨੇ ਸਹੀ ਮਾਇਨੇ ਵਿੱਚ ਸਫਲਤਾ ਦੀ ਕਹਾਣੀ ਲਿਖੀ ਹੈ।

Gurpreet Kaur Virk
Gurpreet Kaur Virk
ਕਿਸਾਨ ਦੀ ਸਫਲਤਾ ਬਣੀ ਮਿਸਾਲ

ਕਿਸਾਨ ਦੀ ਸਫਲਤਾ ਬਣੀ ਮਿਸਾਲ

ਕੁਦਰਤੀ ਸੋਮਿਆਂ ਦੇ ਰਖਵਾਲੇ ਅਤੇ ਕਿਸਾਨਾਂ ਲਈ ਚਾਨਣ ਮੁਨਾਰੇ ਕਿਸਾਨ ਦਰਸ਼ਨ ਸਿੰਘ ਸਿੱਧੂ ਨੇ ਸਹੀ ਮਾਇਨੇ ਵਿੱਚ ਸਫਲਤਾ ਦੀ ਕਹਾਣੀ ਲਿਖੀ ਹੈ। ਜੀ ਹਾਂ, ਸਫਲਤਾ ਦਾ ਅੰਦਾਜ਼ਾ ਇਥੋਂ ਹੀ ਲਾਇਆ ਜਾ ਸਕਦਾ ਹੈ ਕਿ ਜੋ ਕੋਈ ਇਨ੍ਹਾਂ ਬਾਰੇ ਸੁਣਦਾ ਹੈ ਉਹ ਇਨ੍ਹਾਂ ਦੀ ਤਰੀਫ ਕਰਦੇ ਥੱਕਦਾ ਨਹੀਂ।

ਪੰਜਾਬ ਵਿੱਚ ਕਈ ਕਿਸਾਨਾਂ ਨੇ ਰਵਾਇਤੀ ਫਸਲੀ ਚੱਕਰ ਵਿੱਚ ਤਬਦੀਲੀ ਕਰਕੇ ਨਵੇਂ ਫਸਲੀ ਚੱਕਰ ਅਪਣਾਏ ਹਨ ਅਤੇ ਆਪਣੀ ਖੇਤੀ ਆਮਦਨੀ ਵਿੱਚ ਚੋਖਾ ਵਾਧਾ ਕਰ ਕੇ ਆਪਣੇ ਜੀਵਨ ਪੱਧਰ ਨੂੰ ਉਚਾ ਚੁੱਕਿਆ ਹੈ। ਇਹਨਾਂ ਹੀ ਕਿਸਾਨਾਂ ਵਿੱਚ ਇੱਕ ਹੈ ਮਾਲਵਾ ਪੱਟੀ ਚੋਂ ਪਿੰਡ ਰਾਮਪੁਰਾ, ਜਿਲ੍ਹਾ ਬਠਿੰਡਾ ਦਾ ਅਗਾਂਹ ਵਧੂ ਅਤੇ ਮਿਹਨਤੀ ਕਿਸਾਨ ਸ੍ਰ. ਦਰਸਨ ਸਿੰਘ ਸਿੱਧੂ।

ਕਿਸਾਨ ਦਰਸਨ ਸਿੰਘ ਸਿੱਧੂ ਦਾ ਸਫਰ

ਦੱਸ ਦਈਏ ਕਿ ਇਸ ਮਿਹਨਤੀ ਅਤੇ ਅਗਾਂਹ ਵਧੂ ਕਿਸਾਨ ਨੇ 1983 ਤੋਂ ਖੇਤੀ ਨੂੰ ਆਪਣੇ ਹੱਥਾਂ ਵਿੱਚ ਲਿਆ ਅਤੇ ਅੱਜ ਤੱਕ ਪਿਛੇ ਮੁੜ ਕੇ ਨਹੀ ਵੇਖਿਆ। ਦਰਸ਼ਨ ਸਿੰਘ ਨੇ ਬੀ.ਏ ਦੀ ਪੜਾਈ ਖਤਮ ਕਰਕੇ ਸਰਕਾਰੀ ਨੌਕਰੀ ਵੱਲ ਭੱਜਣ ਦੀ ਬਜਾਏ ਆਧੂਨਿਕ ਖੇਤੀ ਕਰਨ ਨੂੰ ਤਰਜੀਹ ਦਿੱਤੀ ਅਤੇ ਸੁਚੱਜੇ ਢੰਗਾਂ ਨਾਲ ਖੇਤੀ ਕਰਕੇ ਇਸ ਧੰਦੇ ਨੂੰ ਮੁਨਾਫੇ ਵੰਦ ਬਣਾਇਆ। ਇਸ ਲੇਖ ਰਾਂਹੀ ਅਸੀਂ ਦਰਸ਼ਨ ਸਿੰਘ ਸਿੱਧੂ ਦੀਆਂ ਖੇਤੀ ਦੇ ਧੰਦੇ ਨਾਲ ਜੁੜੀਆਂ ਕਾਮਯਾਬੀਆਂ ਕਿਸਾਨ ਵੀਰਾਂ ਨਾਲ ਸਾਂਝੀਆਂ ਕਰ ਰਹੇ ਹਾਂ।

ਫਾਰਮ ਦਾ ਫਸਲੀ ਚੱਕਰ

ਸੁਰੂ ਵਿੱਚ ਸ੍ਰ. ਸਿੱਧੂ ਨੇ ਰਵਾਇਤੀ ਖੇਤੀ ਕਰਦਿਆਂ ਕਣਕ ਝੋਨਾਂ ਫਸਲੀ ਚੱਕਰ ਅਪਣਾਇਆ ਪਰ ਥੋੜੇ ਸਮੇਂ ਬਾਅਦ ਵਿੱਚ ਹੀ ਉਸਨੇ ਇਸ ਫਸਲੀ ਚੱਕਰ ਵਿੱਚ ਤਬਦੀਲੀ ਕਰਦਿਆਂ ਖੇਤੀ ਵਿੱਚ ਵਭਿੰਨਤਾ ਲਿਆਉਣੀ ਸੁਰੂ ਕਰ ਦਿੱਤੀ। ਪਿਛਲੇ ਕਈ ਸਾਲਾਂ ਤੋਂ ਇਹ ਕਿਸਾਨ ਆਪਣੀ 35 ਏਕੜ ਜ਼ਮੀਨ ਤੇ ਲਗਾਤਰ ਝੋਨਾਂ-ਆਲੂ-ਮੱਕੀ / ਸਬਜੀਆਂ ਦਾ ਫਸਲੀ ਉਗਾ ਰਿਹਾ ਹੈ, ਜਿਹੜਾ ਕਿ ਆਰਥਿਕ ਤੋਰ ਤੇ ਬਹੁਤ ਲਾਹੇਵੰਦ ਸਿੱਧ ਹੋ ਰਿਹਾ ਹੈ। ਕਿਸਾਨ ਸਿੱਧੂ ਵੱਲੋ ਹਰ ਸਾਲ ਔਸਤਨ 35 ਕੁਇੰਟਲ ਝੋਨਾਂ, 150 ਕੁਇੰਟਲ ਆਲੂ, 35 ਕੁਇੰਟਲ ਮੱਕੀ, 70 ਕੁਇੰਟਲ ਕੱਦੂ ਜਾਤੀ ਦੀਆਂ ਸਬਜੀਆਂ ਦਾ ਝਾੜ ਪ੍ਰਤੀ ਏਕੜ ਲਿਆ ਜਾ ਰਿਹਾ ਹੈ।

ਫਸਲ ਦਾ ਮੰਡੀਕਰਨ

ਕਿਸਾਨ ਸਿੱਧੂ ਵੱਲੋਂ ਆਲੂ ਅਤੇ ਮੱਕੀ ਦੀ ਮਾਰਕੀਟਿੰਗ ਆਪ ਖੁਦ ਕੀਤੀ ਜਾਂਦੀ ਹੈ। ਆਲੂ ਦੀਆਂ ਨਵੀਆਂ ਕਿਸਮਾਂ ਦਾ ਬੀਜ ਸਿੱਧਾ ਕਿਸਾਨਾਂ ਨੂੰ ਮੁਹਇਆ ਕਰਵਾਇਆ ਜਾਂਦਾ ਹੈ। ਇਸ ਤੋ ਇਲਾਵਾ ਮੱਕੀ ਦੀ ਫਸਲ ਦਾ ਕੁੱਝ ਹਿੱਸਾ ਡੇਅਰੀ ਦੇ ਧੰਦੇ ਲਈ ਪਸੂਆਂ ਦੀ ਫੀਡ ਲਈ ਰੱਖਿਆ ਜਾਂਦਾ ਹੈ। ਝੋਨੇ ਅਤੇ ਕੱਦੂ ਜਾਤੀ ਦੀਆਂ ਸਬਜੀਆਂ ਦੀ ਸਿੱਧੀ ਮਾਰਕੀਟਿੰਗ ਮੰਡੀ ਵਿੱਚ ਕੀਤੀ ਜਾਦੀ ਹੈ।

ਵਾਤਾਵਰਨ, ਜ਼ਮੀਨ ਅਤੇ ਪਾਣੀ ਦੀ ਸੰਭਾਲ ਵਿੱਚ ਯੋਗਦਾਨ

ਇਸ ਕਿਸਾਨ ਨੇ ਪਿਛਲੇ 5 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਹੀ ਲਗਾਈ ਅਤੇ ਉਸ ਨੂੰ ਚੌਪਰ ਮਸ਼ੀਨ ਨਾਲ ਕੱਟ ਕੇ ਜ਼ਮੀਨ ਵਿੱਚ ਦਬਾਇਆ ਜਾ ਰਿਹਾ ਹੈ। ਝੋਨੇ ਦੀ ਪਰਾਲੀ ਜ਼ਮੀਨ ਵਿੱਚ ਦਬਾਉਣ ਨਾਲ ਇਸ ਵਿੱਚ ਜੈਵਿਕ ਮਾਦਾ ਬਹੁਤ ਤੇਜੀ ਨਾਲ ਵਧਿਆ ਹੈ, ਜਿਸ ਕਰਕੇ ਉਸ ਦੇ ਫਾਰਮ ਤੇ ਖੇਤੀ ਘਣਤਾ ਵਧਣ ਦੇ ਬਾਵਜੂਦ ਯੂਰੀਆ ਖਾਦ ਦੀ ਖਪਤ ਘਟੀ ਹੈ। ਫਿਰ ਵੀ ਦਰਸ਼ਨ ਸਿੰਘ ਸਿੱਧੂ ਝੋਨੇ ਅਤੇ ਮੱਕੀ ਵਿੱਚ ਯੂਰੀਆ ਖਾਦ ਦੀ ਵਰਤੋਂ ਪੱਤਾ ਰੰਗ ਚਾਰਟ ਅਨੁਸਾਰ ਕਰਦਾ ਹੈ। ਇਸ ਤੋ ਇਲਾਵਾ ਪਾਣੀ ਦੀ ਬੱਚਤ ਲਈ ਝੋਨੇ ਦੀ ਫਸਲ ਵਿੱਚ ਟੈਸ਼ੀਓੁਮੀਟਰ ਦੀ ਵਰਤੋਂ ਕਰਕੇ ਸਿਰਫ ਲੋੜ ਅਨੁਸਾਰ ਪਾਣੀ ਦਿੱਤਾ ਜਾਂਦਾ ਹੈ। ਇਸ ਕਰਕੇ ਸ੍ਰ. ਸਿੱਧੂ ਮਿੱਟੀ ਪਾਣੀ ਅਤੇ ਵਾਤਾਵਰਨ ਨੂੰ ਬਚਾਉਣ ਦੇ ਨਾਲ ਨਾਲ ਪਾਣੀ ਅਤੇ ਹਵਾ ਦਾ ਪ੍ਰਦੂਸ਼ਣ ਘਟਾਉਣ ਵਿੱਚ ਯੋਗਦਾਨ ਪਾ ਰਿਹਾ ਹੈ ।

ਸਹਾਇਕ ਧੰਦੇ

ਇਸ ਮਿਹਨਤੀ ਕਿਸਾਨ ਵੱਲੋਂ ਸਹਾਇਕ ਧੰਦਿਆਂ ਵਿੱਚੋਂ ਡੇਅਰੀ ਦਾ ਧੰਦਾ ਬਹੁਤ ਹੀ ਕਾਮਯਾਬੀ ਨਾਲ ਚਲਾਇਆ ਜਾ ਰਿਹਾ ਹੈ। 10 ਸਾਲ ਪਹਿਲਾਂ 2 ਗਾਵਾਂ ਨਾਲ ਡੇਅਰੀ ਦਾ ਧੰਦਾ ਸ਼ੁਰੂ ਕਰਕੇ ਹਰ ਸਾਲ 2 ਗਾਵਾਂ ਵੇਚ ਵੀ ਰਿਹਾ ਹੈ ਅਤੇ ਇਸ ਵੇਲੇ 10 ਪਸ਼ੂਆਂ ਨਾਲ ਇਸ ਧੰਦੇ ਨੂੰ ਸੁਚਜੇ ਢੰਗ ਨਾਲ ਚਲਾ ਰਿਹਾ ਹੈ। ਪਸੂਆਂ ਲਈ ਮੱਕੀ, ਕਣਕ, ਸਰੋਂ, ਅਤੇ ਬਾਜਰੇ ਦੀ ਫੀਡ ਆਪ ਹੀ ਤਿਆਰ ਕਰਦਾ ਹੈ।

ਇਹ ਵੀ ਪੜ੍ਹੋ ਦਾਦੀ ਦੀ ਮਿਹਨਤ ਨੂੰ ਸਲਾਮ! 94 ਸਾਲ ਦੀ ਉਮਰ ਵਿੱਚ ਸ਼ੁਰੂ ਕੀਤਾ ਸਟਾਰਟਅੱਪ!

ਪ੍ਰਾਪਤ ਕੀਤੇ ਮਾਨ-ਸਨਮਾਨ

-ਪੰਜਾਬ ਸਾਰਕਾਰ ਵੱਲੋ ਚੱਪੜ ਚਿੜੀ ਵਿਖੇ ਉਦਮੀ ਕਿਸਾਨ ਵਜੋ ਮਾਨਯੌਗ ਮੁੱਖ ਮੰਤਰੀ ਸ੍ਰ.ਪ੍ਰਕਾਸ ਸਿੰਘ ਬਾਦਲ ਵੱਲੋ ਅਵਰਾਡ 19.2.2014 ਨਾਲ ਸਨਮਾਤ ਕੀਤਾ ਗਿਆ।

-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋ ਮੁੱਖ ਮੰਤਰੀ ਪੁਰਸਕਾਰ ਨਾਲ ਮਾਰਚ 2014 ਨੂੰ ਸਨਮਾਨਿਤ ਕੀਤਾ ਗਿਆ।

-ਪੰਜਾਬ ਕੇਂਦਰ ਯੂਨੀਵਰਸਿਟੀ ਬਠਿੰਡਾ ਵੱਲੋ ਫਸਟ ਐਨੋਵੇਸਨੇ ਮੌਕੇ 17.1.2014 ਨੂੰ ਵਾਤਾਵਰਨ ਦੀ ਸੰਭਾਲ ਦੇ ਸੰਬੰਧੀ ਸਨਮਾਤ ਕੀਤਾ ਗਿਆ।

-ਨਾਗਪੁਰ ਵਿਖੇ ਵਾਤਾਵਰਣ ਦੀ ਸੰਭਾਲ ਮਿਤੀ 13.2.14 ਨੂੰ ਸਨਮਾਨਿਤ ਕੀਤਾ ਗਿਆ।

-ਸਵਰਨ ਸਿੰਘ ਕਲਸੀ ਤਲਵੰਡੀ ਭਾਈ ਯਾਦਗਾਰੀ ਕਿਸਾਨ ਸਨਮਾਨ ਨਾਲ ਜੱਟ ਐਕਸਪੋ ਵਿੱਚ ਮਿਤੀ 25.11.14 ਨੂੰ ਸਨਮਾਨਿਤ ਕੀਤਾ ਗਿਆ।

Summary in English: Success Story of Kisan Darshan Singh Sidhu! A beacon for other farmers!

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters