1. Home
  2. ਸਫਲਤਾ ਦੀਆ ਕਹਾਣੀਆਂ

Progressive Farmer Kulwinder Singh ਨੇ ਬੀਜ ਉਤਪਾਦਨ ਰਾਹੀਂ ਬਣਾਈ Success Story

ਕੁਲਵਿੰਦਰ ਸਿੰਘ ਦਾ ਸਫ਼ਰ ਦਰਸਾਉਂਦਾ ਹੈ ਕਿ ਸਹੀ ਗਿਆਨ ਅਤੇ ਸਾਧਨਾਂ ਨਾਲ ਕਿਸਾਨ ਖੇਤੀ ਧੰਦੇ ਨੂੰ ਵਿਕਸਤ ਕਰਕੇ ਆਪਣੇ ਸੂਬੇ ਦੀ ਤਰੱਕੀ ਵਿੱਚ ਯੋਗਦਾਨ ਪਾ ਸਕਦਾ ਹੈ।

Gurpreet Kaur Virk
Gurpreet Kaur Virk
ਕਿਸਾਨ ਕੁਲਵਿੰਦਰ ਸਿੰਘ ਨੇ ਬੀਜ ਉਤਪਾਦਨ ਰਾਹੀਂ ਖੱਟੀ ਸਫਲਤਾ ਦੀ ਕਹਾਣੀ

ਕਿਸਾਨ ਕੁਲਵਿੰਦਰ ਸਿੰਘ ਨੇ ਬੀਜ ਉਤਪਾਦਨ ਰਾਹੀਂ ਖੱਟੀ ਸਫਲਤਾ ਦੀ ਕਹਾਣੀ

Progressive Farmer: ਪਟਿਆਲੇ ਜ਼ਿਲੇ ਦੇ ਪਿੰਡ ਮਰਦਾਂਪੁਰ ਦਾ ਵਾਸੀ ਕੁਲਵਿੰਦਰ ਸਿੰਘ ਇੱਕ ਅਗਾਂਹਵਧੂ ਕਿਸਾਨ (Progressive Farmer Kulwinder Singh) ਅਤੇ ਸਫਲ ਬੀਜ ਉਤਪਾਦਕ ਹੈ। ਉਸਦਾ ਬੀਜ ਉਤਪਾਦਨ ਦਾ ਸਫਰ ਸੰਨ 1998 ਤੋਂ ਸ਼ੁਰੂ ਹੋਇਆ ਜਦੋਂ ਉਸਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੁਆਰਾ ਆਯੋਜਿਤ ਕਿਸਾਨ ਮੇਲੇ ਵਿੱਚ ਭਾਗ ਲਿਆ। ਕੁਲਵਿੰਦਰ ਸਿੰਘ ਦੀ ਸਫਲਤਾ ਦੀ ਕਹਾਣੀ (Success Story) ਹੋਰ ਕਿਸਾਨਾਂ ਨੂੰ ਵੀ ਫਸਲਾਂ ਦੀ ਪੈਦਾਵਾਰ ਸੁਧਾਰਨ ਅਤੇ ਖੇਤੀ ਮੁਨਾਫੇ ਨੂੰ ਵਧਾਉਣ ਲਈ ਖੇਤੀਬਾੜੀ ਦੇ ਨਵੀਨਤਮ ਤਰੀਕਿਆਂ ਨੂੰ ਅਪਨਾਉਣ ਲਈ ਪ੍ਰੇਰਿਤ ਕਰਦੀ ਹੈ।

ਕੁਲਵਿੰਦਰ ਦੀ ਸਫਲਤਾ ਦੇ ਪ੍ਰਮੁਖ ਕਾਰਕ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਦੁਆਰਾ ਸਿਫਾਰਿਸ਼ ਕੀਤੀਆਂ ਫਸਲਾਂ ਦੀਆਂ ਨਵੀਆਂ ਅਤੇ ਸੁਧਰੀਆਂ ਕਿਸਮਾਂ (Improved varieties) ਨੂੰ ਅਪਨਾਉਣਾ, ਆਧੁਨਿਕ ਖੇਤੀ ਵਿਧੀਆਂ ਦੀ ਵਰਤੋਂ ਅਤੇ ਉਸਦੀ ਲਗਨ ਤੇ ਮਿਹਨਤ ਹਨ। ਇਸਨੇ ਖੇਤੀਬਾੜੀ ਮਾਹਿਰਾਂ ਨਾਲ ਲਗਾਤਾਰ ਸੰਪਰਕ ਵਿੱਚ ਰਹਿ ਕੇ ਖੇਤੀ ਦੀਆਂ ਨਵੀਨਤਮ ਤਕਨੀਕਾਂ ਨੂੰ ਅਪਣਾਇਆ ਅਤੇ ਬਾਕੀ ਕਿਸਾਨਾਂ ਨਾਲੋਂ ਵਧੇਰੇ ਉਤਪਾਦਨ ਪ੍ਰਾਪਤ ਕਰਕੇ ਆਪਣੀ ਕਮਾਈ ਵਿੱਚ ਵਾਧਾ ਕੀਤਾ।

ਕਿਸਾਨ ਕੁਲਵਿੰਦਰ ਸਿੰਘ ਨੇ ਬੀਜ ਉਤਪਾਦਨ ਰਾਹੀਂ ਖੱਟੀ ਸਫਲਤਾ ਦੀ ਕਹਾਣੀ

ਕਿਸਾਨ ਕੁਲਵਿੰਦਰ ਸਿੰਘ ਨੇ ਬੀਜ ਉਤਪਾਦਨ ਰਾਹੀਂ ਖੱਟੀ ਸਫਲਤਾ ਦੀ ਕਹਾਣੀ

ਪਹਿਲਾਂ ਕੁਲਵਿੰਦਰ ਸਥਾਨਿਕ ਬੀਜ ਵਿਕਰੇਤਾਵਾਂ ਜਾਂ ਬੀਜ ਦੀਆਂ ਦੁਕਾਨਾਂ ਤੋਂ ਮਹਿੰਗਾ ਬੀਜ ਖਰੀਦਦਾ ਸੀ, ਪਰ ਉਸ ਨੂੰ ਖੇਤੀ ਪੈਦਾਵਾਰ ਦੇ ਮਾਮਲੇ ਵਿੱਚ ਕਈ ਵਾਰੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਅਸਲ ਵਿੱਚ ਜਾਗਰੁਕਤਾ ਅਤੇ ਗਿਆਨ ਦੀ ਘਾਟ ਕਰਕੇ ਕੁਲਵਿੰਦਰ ਉਹ ਬੀਜ ਉਗਾ ਰਿਹਾ ਸੀ ਜਿਹੜੇ ਉਸਦੇ ਖੇਤ ਅਤੇ ਮੌਸਮ ਦੇ ਅਨੁਕੂਲ ਨਹੀਂ ਸਨ। ਫਿਰ ਉਹ ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ (Krishi Vigyan Kendra, Patiala) ਦੇ ਮਾਹਿਰਾਂ ਦੇ ਸੰਪਰਕ ਵਿੱਚ ਆਇਆ, ਜਿਨ੍ਹਾਂ ਨੇ ਉਸਨੂੰ ਕਣਕ ਅਤੇ ਗੰਨੇ ਦੀਆਂ ਨਵੀਆਂ ਕਿਸਮਾਂ ਦੇ ਗੁਣਾਂ ਅਤੇ ਲਾਭਾਂ ਬਾਰੇ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਇਸ ਅਗਾਂਹਵਧੂ ਕਿਸਾਨ ਨੇ ਖਾਦਾਂ ਦਾ ਖਰਚਾ ਅੱਧਾ ਕਰਨ ਦਾ ਦੱਸਿਆ ਤਰੀਕਾ, ਬਣਿਆ ਕਿਸਾਨਾਂ ਲਈ ਮਿਸਾਲ

ਕਿਸਾਨ ਕੁਲਵਿੰਦਰ ਸਿੰਘ ਨੇ ਬੀਜ ਉਤਪਾਦਨ ਰਾਹੀਂ ਖੱਟੀ ਸਫਲਤਾ ਦੀ ਕਹਾਣੀ

ਕਿਸਾਨ ਕੁਲਵਿੰਦਰ ਸਿੰਘ ਨੇ ਬੀਜ ਉਤਪਾਦਨ ਰਾਹੀਂ ਖੱਟੀ ਸਫਲਤਾ ਦੀ ਕਹਾਣੀ

ਪਰ ਸ਼ੁਰੂਆਤ ਵਿੱਚ ਉਹ ਉਹਨਾਂ ਨਵੀਆਂ ਕਿਸਮਾਂ ਨੂੰ ਇਕਦਮ ਅਪਣਾਉਣ ਤੋਂ ਝਿਜਕ ਰਿਹਾ ਸੀ। ਉਸਦੀ ਇਸ ਝਿਜਕ ਨੂੰ ਦੂਰ ਕਰਨ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿਗਿਆਨੀਆਂ ਨੇ ਉਸਦੇ ਖੇਤਾਂ ਵਿੱਚ ਖੇਤੀ ਪ੍ਰਦਰਸ਼ਨੀਆਂ ਅਤੇ ਤਜ਼ਰਬਿਆਂ ਦਾ ਆਯੋਜਨ ਕੀਤਾ ਅਤੇ ਕੁਲਵਿੰਦਰ ਸਿੰਘ ਨੇ ਵੀ ਇਹਨਾਂ ਪ੍ਰਦਰਸ਼ਨੀਆਂ ਆਦਿ ਵਿੱਚ ਸਰਗਰਮੀ ਨਾਲ ਹਿੱਸਾ ਲਿਆ।

ਆਖਿਰਕਾਰ ਕੇਵੀਕੇ ਪਟਿਆਲਾ ਵੱਲੋਂ ਆਯੋਜਿਤ ਬੀਜ ਉਤਪਾਦਨ ਬਾਰੇ ਇਕ ਜਾਗਰੁਕਤਾ ਕੈਂਪ ਵਿੱਚ ਭਾਗ ਲੈਣ ਤੋਂ ਬਾਅਦ ਉਸਨੇ ਇਹਨਾਂ ਨਵੀਆਂ ਕਿਸਮਾਂ ਨੂੰ ਅਜ਼ਮਾਉਣ ਦਾ ਫੈਸਲਾ ਕੀਤਾ ਅਤੇ ਸੰਨ 1998 ਵਿੱਚ ਉਸਨੇ ਆਪਣੇ ਖੇਤਾਂ ਵਿੱਚ 22 ਏਕੜ ਰਕਬੇ ਵਿੱਚ ਗੰਨੇ ਦੀਆਂ ਨਵੀਆਂ ਕਿਸਮਾਂ ਦਾ ਬੀਜ ਉਤਪਾਦਨ ਸ਼ੁਰੂ ਕੀਤਾ ਅਤੇ ਪਹਿਲਾਂ ਨਾਲੋਂ ਕਿਤੇ ਵੱਧ ਮੁਨਾਫਾ ਕਮਾਇਆ।

ਇਸ ਤੋਂ ਉਤਸਾਹਿਤ ਹੋ ਕੇ ਕੁਲਵਿੰਦਰ ਨੇ ਆਪਣੇ ਖੇਤਾਂ ਵਿੱਚ ਕਣਕ, ਝੋਨੇ, ਬਾਸਮਤੀ, ਬਰਸੀਮ ਅਤੇ ਗੰਨੇ (Wheat, Paddy, Basmati, Berseem and Sugarcane) ਵਰਗੀਆਂ ਫਸਲਾਂ ਦੇ ਸੁਧਰੇ ਬੀਜਾਂ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਅਤੇ ਉਦੋਂ ਤੋਂ ਹੀ ਉਹ ਵੱਖ-ਵੱਖ ਫਸਲਾਂ ਦੀਆਂ ਨਵੀਆਂ ਅਤੇ ਸੁਧਰੀਆਂ ਕਿਸਮਾਂ ਦੇ ਬੀਜ ਤਿਆਰ ਕਰਕੇ ਕਿਸਾਨਾਂ ਨੂੰ ਵੇਚ ਰਿਹਾ ਹੈ। ਇਸ ਨਾਲ ਜਿੱਥੇ ਕੁਲਵਿੰਦਰ ਸਿੰਘ ਦੀ ਆਮਦਨੀ ਹੁੰਦੀ ਹੈ, ਉੱਥੇ ਹੀ ਬਾਕੀ ਕਿਸਾਨਾਂ ਨੂੰ ਫਸਲਾਂ ਦੀਆਂ ਨਵੀਆਂ ਅਤੇ ਸਿਫਾਰਿਸ਼ਸ਼ੁਦਾ ਕਿਸਮਾਂ ਦੇ ਬੀਜ ਜਾਇਜ਼ ਮੁੱਲ ਤੇ ਅਤੇ ਆਸਾਨੀ ਨਾਲ ਮਿੱਲ ਜਾਂਦੇ ਹਨ।

ਇਹ ਵੀ ਪੜ੍ਹੋ : Punjab ਦੀ Manpreet Kaur ਨੇ Dairy Farm ਦੇ ਕਿੱਤੇ ਤੋਂ ਖੱਟਿਆ ਨਾਮਣਾ, ਖੁਦ ਤਿਆਰ ਕਰਦੀ ਹੈ ਪਸ਼ੂ ਫੀਡ

ਕਿਸਾਨ ਕੁਲਵਿੰਦਰ ਸਿੰਘ ਨੇ ਬੀਜ ਉਤਪਾਦਨ ਰਾਹੀਂ ਖੱਟੀ ਸਫਲਤਾ ਦੀ ਕਹਾਣੀ

ਕਿਸਾਨ ਕੁਲਵਿੰਦਰ ਸਿੰਘ ਨੇ ਬੀਜ ਉਤਪਾਦਨ ਰਾਹੀਂ ਖੱਟੀ ਸਫਲਤਾ ਦੀ ਕਹਾਣੀ

ਹਾਲ ਵਿੱਚ ਹੀ ਕੁਲਵਿੰਦਰ ਨੇ ਆਪਣੀ ਜ਼ਮੀਨ ਤੋਂ ਇਲਾਵਾ 60 ਕਿੱਲੇ ਜ਼ਮੀਨ ਠੇਕੇ ਤੇ ਲੈਕੇ, ਉਸ ਤੇ ਕਣਕ ਦੀਆਂ ਕਿਸਮਾਂ ਪੀ ਬੀ ਡਬਲਯੂ 826, ਪੀ ਬੀ ਡਬਲਯੂ 677, ਪੀ ਬੀ ਡਬਲਯੂ 766 ਤੇ ਪੀ ਬੀ ਡਬਲਯੂ 1 ਚਪਾਤੀ, ਝੋਨੇ ਦੀ ਕਿਸਮ ਪੀ ਆਰ 126, ਬਾਸਮਤੀ ਦੀ ਕਿਸਮ ਪੂਸਾ ਬਾਸਮਤੀ 1847, ਬਰਸੀਮ ਦੀਆਂ ਕਿਸਮਾਂ ਬੀ ਐਲ 10 ਤੇ ਬੀ ਐਲ 44 ਅਤੇ ਕਮਾਦ ਦੀ ਕਿਸਮ ਸੀ ਓ ਜੇ 95 ਦਾ ਬੀਜ ਉਤਪਾਦਨ ਕੀਤਾ ਅਤੇ ਚੰਗਾ ਝਾੜ ਵੀ ਪ੍ਰਾਪਤ ਕੀਤਾ। ਉਸ ਨੇ ਆਪਣਾ ਤਿਆਰ ਕੀਤਾ ਬੀਜ ਕੇਵਲ ਪਟਿਆਲੇ, ਮੋਹਾਲੀ, ਰੂਪਨਗਰ ਅਤੇ ਸੰਗਰੂਰ ਵਿੱਚ ਹੀ ਨਹੀਂ ਵੇਚਿਆ, ਸਗੋਂ ਗੁਆਂਢੀ ਸੂਬੇ ਹਰਿਆਣੇ ਵਿੱਚ ਵੀ ਕਿਸਾਨਾਂ ਨੂੰ ਉਪਲੱਬਧ ਕਰਵਾਇਆ।

ਉਹ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਬਣਾਈ ਗਈ “ਦ ਸੀਡ ਪਰਡਿਊਸਰਜ਼ ਐਂਡ ਨਰਸਰੀ ਗਰੋਅਰਜ਼ ਐਸੋਸਿਏਸ਼ਨ” ਦਾ ਸਰਗਰਮ ਮੈਂਬਰ ਵੀ ਹੈ। ਕੁਲਵਿੰਦਰ ਸਿੰਘ ਵੱਖ-ਵੱਖ ਸੈਮੀਨਾਰਾਂ ਅਤੇ ਕਾਨਫਰੰਸਾਂ ਵਿੱਚ ਵੀ ਭਾਗ ਲੈ ਕੇ ਆਪਣੀਆਂ ਪੇਸ਼ਕਾਰੀਆਂ ਰਾਹੀਂ ਹੋਰ ਕਿਸਾਨਾਂ ਨੂੰ ਪ੍ਰੇਰਿਤ ਕਰਦਾ ਰਹਿੰਦਾ ਹੈ। ਉਹ ਕੇ.ਵੀ.ਕੇ. ਪਟਿਆਲੇ ਵਿਖੇ ਆਯੋਜਿਤ ਬੀਜ ਉਤਪਾਦਨ ਦੀਆਂ ਸਿਖਲਾਈਆਂ, ਰੇਡੀਓ ਤੇ ਟੀ ਵੀ ਟਾਕ ਸ਼ੋਆਂ ਅਤੇ ਹੋਰ ਕਿਸਾਨ ਫੋਰਮਾਂ ਦੌਰਾਨ ਨਿਯਮਤ ਬੁਲਾਰਾ ਵੀ ਹੈ।

ਇਹ ਵੀ ਪੜ੍ਹੋ : Progressive Farmer Kuldeep Singh ਵੱਲੋਂ ਵਾਤਾਵਰਨ ਬਚਾਉਣ 'ਚ ਅਹਿਮ ਯੋਗਦਾਨ

ਕਿਸਾਨ ਕੁਲਵਿੰਦਰ ਸਿੰਘ ਨੇ ਬੀਜ ਉਤਪਾਦਨ ਰਾਹੀਂ ਖੱਟੀ ਸਫਲਤਾ ਦੀ ਕਹਾਣੀ

ਕਿਸਾਨ ਕੁਲਵਿੰਦਰ ਸਿੰਘ ਨੇ ਬੀਜ ਉਤਪਾਦਨ ਰਾਹੀਂ ਖੱਟੀ ਸਫਲਤਾ ਦੀ ਕਹਾਣੀ

ਆਪਣੇ ਖੇਤਾਂ ਵਿੱਚ ਵੀ ਕੁਲਵਿੰਦਰ ਅਜਿਹੀਆਂ ਖੇਤੀ ਤਕਨੀਕਾਂ (Farming Techniques) ਨੂੰ ਹੀ ਵਰਤਦਾ ਹੈ ਜਿਨ੍ਹਾਂ ਦਾ ਵਾਤਾਵਰਨ ਉੱਤੇ ਘੱਟ ਤੋਂ ਘੱਟ ਮਾੜਾ ਪ੍ਰਭਾਵ ਪੈਂਦਾ ਹੋਵੇ। ਉਹ ਆਪਣੇ ਖੇਤਾਂ ਦੀ ਮਿੱਟੀ ਦੀ ਸਿਹਤ ਨੂੰ ਬਰਕਰਾਰ ਰੱਖਣ ਲਈ ਰੂੜੀ ਦੀ ਖਾਦ ਅਤੇ ਹਰੀ ਖਾਦ ਦੀ ਨਿਯਮਤ ਵਰਤੋਂ ਕਰਦਾ ਹੈ ਅਤੇ ਰਸਾਇਣਕ ਕੀਟਨਾਸ਼ਕਾਂ ਉੱਤੇ ਆਪਣੀ ਨਿਰਭਰਤਾ ਨੂੰ ਘਟਾਉਣ ਲਈ ਸਰਵਪੱਖੀ ਕੀਟ ਪ੍ਰਬੰਧਨ ਦੀਆਂ ਤਕਨੀਕਾਂ ਨੂੰ ਵਰਤਦਾ ਹੈ।

ਇਸ ਤੋਂ ਇਲਾਵਾ ਕੁਲਵਿੰਦਰ ਸਿੰਘ ਪੀ.ਏ.ਯੂ. ਲੁਧਿਆਣਾ ਵੱਲੋਂ ਵਿਕਸਿਤ ਕੀਤੀਆਂ ਨਵੀਆਂ ਤਕਨੀਕਾਂ (New Techniques) ਨੂੰ ਆਪਣੇ ਖੇਤਾਂ ਵਿੱਚ ਅਪਨਾਉਣ ਲਈ ਵੀ ਹਮੇਸ਼ਾ ਮੂਹਰੇ ਰਹਿੰਦਾ ਹੈ। ਉਹ ਝੋਨੇ ਦੀ ਪਰਾਲੀ ਨੂੰ ਵੀ ਅੱਗ ਲਗਾਏ ਬਗੈਰ ਰੋਟਾਵੇਟਰ ਅਤੇ ਮਲਚਰ ਨਾਲ ਖੇਤਾਂ ਵਿੱਚ ਹੀ ਵਾਹ ਕੇ ਆਪਣੀ ਮਿੱਟੀ ਦੀ ਸਿਹਤ ਅਤੇ ਵਾਤਾਵਰਨ ਦੀ ਸ਼ੁਧਤਾ ਨੂੰ ਬਰਕਰਾਰ ਰੱਖਣ ਵਿੱਚ ਆਪਣਾ ਯੋਗਦਾਨ ਪਾਉਂਦਾ ਹੈ।

ਇਹ ਵੀ ਪੜ੍ਹੋ : Farmer Tarsem Singh ਨੇ ਛੋਟੇ ਕਿਸਾਨਾਂ ਲਈ ਬਣਾਇਆ ਸਫਲਤਾ ਦਾ ਰਾਹ

ਮਿੱਟੀ ਦੀ ਚੰਗੀ ਸਿਹਤ ਅਤੇ ਕੀੜੇ-ਬਿਮਾਰੀਆਂ ਦੇ ਸਹੀ ਪ੍ਰਬੰਧਨ ਨੂੰ ਨਿਸ਼ਚਿਤ ਕਰਕੇ ਇਹ ਕਿਸਾਨ ਕੇਵਲ ਫਸਲਾਂ ਦਾ ਵੱਧ ਝਾੜ ਹੀ ਨਹੀਂ ਪ੍ਰਾਪਤ ਕਰਦਾ, ਬਲਕਿ ਚੰਗੀ ਗੁਣਵੱਤਾ ਵਾਲੀ ਪੈਦਾਵਾਰ ਵੀ ਪ੍ਰਾਪਤ ਕਰਦਾ ਹੈ। ਇਸ ਤੋਂ ਇਲਾਵਾ ਕੁਲਵਿੰਦਰ ਸਿੰਘ ਵੱਲੋਂ ਅਪਣਾਈਆਂ ਜਾਂਦੀਆਂ ਆਧੁਨਿਕ ਖੇਤੀ ਤਕਨੀਕਾਂ, ਜਿਵੇਂ ਕਿ ਢੁਕਵਾਂ ਫਸਲੀ ਚੱਕਰ, ਸਹੀ ਸਿੰਚਾਈ ਤਕਨੀਕਾਂ ਅਤੇ ਖਾਦਾਂ ਤੇ ਕੀਟਨਾਸ਼ਕਾਂ ਦੀ ਸਹੀ ਮਿਕਦਾਰ ਅਤੇ ਸਮੇਂ ਸਿਰ ਵਰਤੋਂ, ਵੀ ਉਸਦੀ ਸਫਲਤਾ ਵਿੱਚ ਮਹੱਤਵਪੂਰਣ ਭੂਮੀਕਾ ਨਿਭਾਉਂਦੀਆਂ ਹਨ।

ਕੁਲਵਿੰਦਰ ਸਿੰਘ ਵੀ ਆਪਣੇ ਬੀਜ ਉਤਪਾਦਨ ਦੇ ਧੰਦੇ ਦੀ ਸਫਲਤਾ ਦਾ ਸਿਹਰਾ ਬਾਰੀਕੀ ਨਾਲ ਆਪਣੇ ਫਸਲਾਂ ਦੀਆਂ ਲੋੜਾਂ ਵੱਲ ਧਿਆਨ ਦੇਣ ਨੂੰ ਅਤੇ ਨਵੀਨਤਮ ਖੇਤੀ ਤਕਨੀਕਾਂ, ਜਿਵੇਂ ਕਿ ਖੇਤ ਦੀ ਤਿਆਰੀ ਵੇਲੇ ਲੇਜ਼ਰ ਲੈਂਡ ਲੈਵਲਰ ਦੀ ਵਰਤੋਂ, ਨਵੀਆਂ ਕਿਸਮਾਂ ਦੀ ਕਾਸ਼ਤ ਅਤੇ ਲੋੜ ਅਨੁਸਾਰ ਸਿੰਚਾਈ ਦੇ ਪ੍ਰਬੰਧ ਨੂੰ ਦਿੰਦਾ ਹੈ। ਉਹ ਇਲਾਕੇ ਦੇ ਹੋਰ ਕਿਸਾਨਾਂ ਨੂੰ ਵੀ ਪੀ.ਏ.ਯੂ. ਲੁਧਿਆਣਾ ਵੱਲੋਂ ਸਿਫਾਰਿਸ਼ ਕੀਤੀਆਂ ਨਵੀਆਂ ਕਿਸਮਾਂ ਅਤੇ ਖੇਤੀਬਾੜੀ ਦੀਆਂ ਸੁਧਰੀਆਂ ਤਕਨੀਕਾਂ ਨੂੰ ਅਪਣਾ ਕੇ ਉਹਨਾਂ ਤੋਂ ਲਾਭ ਲੈਣ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ।

ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ (ਆਈ. ਆਰ. ਆਰ. ਆਈ.) ਫਿਲੀਪੀਨਜ਼ ਨੇ ਕੁਲਵਿੰਦਰ ਸਿੰਘ ਨੂੰ “ਇਨੋਵੇਟਿਵ ਫਾਰਮਰ ਐਵਾਰਡ-2017” ਨਾਲ ਸਨਮਾਨਿਤ ਕੀਤਾ ਹੈ, ਅਤੇ ਡਾਇਰੈਕਟੋਰੇਟ ਆਫ ਵੀਟ ਰਿਸਰਚ (ਡੀ ਡਬਲਯੂ ਆਰ), ਕਰਨਾਲ ਨੇ ਵੀ ਉਸਨੂੰ ਸਾਲ 2019 ਦੌਰਾਨ ਸਨਮਾਨਿਤ ਕੀਤਾ ਹੈ। ਕੇ.ਵੀ.ਕੇ. ਪਟਿਆਲਾ ਦੀ ਟੀਮ ਵੀ ਕੁਲਵਿੰਦਰ ਸਿੰਘ ਨੂੰ ਉਸਦੇ ਭਵਿਖ ਦੇ ਉਦਮਾਂ ਲਈ ਸਫਲਤਾ ਦੀ ਕਾਮਨਾ ਕਰਦੀ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਉਹ ਖੇਤਰ ਦੇ ਹੋਰ ਕਿਸਾਨਾਂ ਨੂੰ ਵੀ ਉਸਦੇ ਮਾਰਗ ‘ਤੇ ਚੱਲਣ ਲਈ ਪ੍ਰੇਰਿਤ ਕਰੇਗਾ।

ਹਰਦੀਪ ਸਿੰਘ ਸਭਿਖੀ ਅਤੇ ਰਚਨਾ ਸਿੰਗਲਾ
ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Success story of progressive farmer Kulwinder Singh through seed production

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters