1. Home
  2. ਸਫਲਤਾ ਦੀਆ ਕਹਾਣੀਆਂ

Punjab ਦੀ Manpreet Kaur ਨੇ Dairy Farm ਦੇ ਕਿੱਤੇ ਤੋਂ ਖੱਟਿਆ ਨਾਮਣਾ, ਖੁਦ ਤਿਆਰ ਕਰਦੀ ਹੈ ਪਸ਼ੂ ਫੀਡ

ਜਦੋਂ Dairy Production ਦੀ ਗੱਲ ਆਉਂਦੀ ਹੈ, ਤਾਂ ਔਰਤਾਂ ਮਰਦਾਂ ਨਾਲੋਂ ਵੱਧ ਸਮਾਂ ਬਿਤਾਉਂਦੀਆਂ ਹਨ ਅਤੇ ਪਰਿਵਾਰ ਦੀ ਆਮਦਨ ਵਧਾਉਣ 'ਚ ਸਹਾਇਕ ਹੁੰਦੀਆਂ ਹਨ। ਪਿੰਡ ਦਡੇਰਾ ਜ਼ਿਲ੍ਹਾ ਫਤਹਿਗੜ ਸਾਹਿਬ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਇਸ ਦੀ ਵਧੀਆ ਉਧਾਰਣ ਹੈ।

Gurpreet Kaur Virk
Gurpreet Kaur Virk
ਪੰਜਾਬ ਦੀ ਡੇਅਰੀ ਫਾਰਮਰ ਮਨਪ੍ਰੀਤ ਕੌਰ ਬਣੀ ਮਿਸਾਲ

ਪੰਜਾਬ ਦੀ ਡੇਅਰੀ ਫਾਰਮਰ ਮਨਪ੍ਰੀਤ ਕੌਰ ਬਣੀ ਮਿਸਾਲ

Successful Dairy Farmer: ਭਾਰਤ ਦਾ ਡੇਅਰੀ ਉਦਯੋਗ ਜ਼ਿਆਦਾਤਰ ਔਰਤਾਂ ਦੁਆਰਾ ਚਲਾਇਆ ਜਾਂਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਔਰਤਾਂ ਨੇ ਆਪਣੇ ਨਿਯਮਤ ਘਰੇਲੂ ਫਰਜ਼ਾਂ ਦੇ ਨਾਲ-ਨਾਲ ਡੇਅਰੀ ਅਤੇ ਪਸ਼ੂ ਪਾਲਣ ਉਦਯੋਗਾਂ ਵਿੱਚ ਲੰਬੇ ਸਮੇਂ ਤੋਂ ਯੋਗਦਾਨ ਪਾਇਆ ਹੈ। ਜਦੋਂ ਡੇਅਰੀ ਉਤਪਾਦਨ ਦੀ ਗੱਲ ਆਉਂਦੀ ਹੈ, ਤਾਂ ਔਰਤਾਂ ਮਰਦਾਂ ਨਾਲੋਂ ਵੱਧ ਸਮਾਂ ਬਿਤਾਉਂਦੀਆਂ ਹਨ ਅਤੇ ਪਰਿਵਾਰ ਦੀ ਆਮਦਨ ਵਧਾਉਣ ਵਿਚ ਸਹਾਇਕ ਹੁੰਦੀਆਂ ਹਨ। ਪਿੰਡ ਦਡੇਰਾ ਜਿਲਾ ਫਤਹਿਗੜ ਸਾਹਿਬ ਦੀ ਰਹਿਣ ਵਾਲੀ ਸ਼੍ਰੀਮਤੀ ਮਨਪ੍ਰੀਤ ਕੌਰ ਇਸ ਦੀ ਉਧਾਰਣ ਹੈ।

ਤੁਸੀਂ ਇਹ ਜਾਣ ਕੇ ਹੈਰਾਨ ਹੋ ਜਾਓਗੇ ਕਿ ਮਨਪ੍ਰੀਤ ਕੌਰ ਨੂੰ ਡੇਅਰੀ ਫਾਰਮਿੰਗ ਬਾਰੇ ਕੋਈ ਜਾਣਕਾਰੀ ਨਹੀਂ ਸੀ, ਜਦੋਂ ਤੱਕ ਉਸ ਦਾ ਵਿਆਹ ਪਿੰਡ ਦਡੇਰਾ ਵਿੱਚ ਕਿਸਾਨ ਪਰਿਵਾਰ ਵਿੱਚ ਨਹੀਂ ਹੋਇਆ ਸੀ। ਇਹ ਪਰਿਵਾਰ ਆਪਣੀ ਜ਼ਮੀਨ 'ਤੇ ਕਣਕ, ਝੋਨਾ ਅਤੇ ਹਰਾ ਚਾਰਾ ਉਗਾਉਂਦਾ ਸੀ, ਇਸ ਦੇ ਨਾਲ ਉਨ੍ਹਾਂ ਕੋਲ 3 ਦੁਧਾਰੂ ਪਸ਼ੂ ਵੀ ਸਨ। ਪਰ ਮਨਪ੍ਰੀਤ ਕੌਰ ਇਸ ਕਮਾਈ ਤੋਂ ਸੰਤੁਸ਼ਟ ਨਹੀਂ ਸੀ। ਜਦੋਂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿਗਿਆਨੀਆਂ ਨੇ ਉਸਦੇ ਪਿੰਡ ਦਾ ਦੌਰਾ ਕੀਤਾ ਤਾਂ ਉਸਨੇ ਆਪਣੀਆਂ ਸਮੱਸਿਆਵਾਂ ਅਤੇ ਡੇਅਰੀ ਫਾਰਮਿੰਗ ਨੂੰ ਵਧਾਉਣ ਦੀਆਂ ਇੱਛਾਵਾਂ ਬਾਰੇ ਚਰਚਾ ਕੀਤੀ।

ਪੰਜਾਬ ਦੀ ਡੇਅਰੀ ਫਾਰਮਰ ਮਨਪ੍ਰੀਤ ਕੌਰ ਬਣੀ ਮਿਸਾਲ

ਪੰਜਾਬ ਦੀ ਡੇਅਰੀ ਫਾਰਮਰ ਮਨਪ੍ਰੀਤ ਕੌਰ ਬਣੀ ਮਿਸਾਲ

ਮਨਪ੍ਰੀਤ ਕੌਰ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿਗਿਆਨੀਆਂ ਨੇ ਉਸ ਨੂੰ ਆਪਣੇ ਫਾਰਮ ਤੋਂ ਦੁੱਧ ਦੇ ਬਿਹਤਰ ਅਤੇ ਟਿਕਾਊ ਉਤਪਾਦਨ ਲਈ ਮੌਜੂਦਾ ਪ੍ਰਬੰਧਨ ਅਭਿਆਸਾਂ ਵਿੱਚ ਸੁਧਾਰ ਕਰਨ ਲਈ ਤਕਨੀਕੀ ਹੁਨਰ ਪ੍ਰਦਾਨ ਕੀਤੇ। ਉਸਨੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (GADVASU), ਲੁਧਿਆਣਾ ਦਾ ਦੌਰਾ ਵੀ ਕੀਤਾ ਅਤੇ ਚਤਾਮਲੀ ਤੋਂ ਵਪਾਰਕ ਡੇਅਰੀ ਫਾਰਮਿੰਗ ਦੀ ਸਿਖਲਾਈ ਵੀ ਲਈ ਅਤੇ ਸਾਹੀਵਾਲ ਦੇਸੀ ਨਸਲ ਦੀਆਂ 3 ਗਾਵਾਂ ਨਾਲ ਆਪਣਾ ਡੇਅਰੀ ਫਾਰਮ ਸ਼ੁਰੂ ਕੀਤਾ।

ਕੇ.ਵੀ.ਕੇ ਨੇ ਹਰ ਕਦਮ 'ਤੇ ਮਨਪ੍ਰੀਤ ਕੌਰ ਦੀ ਮਦਦ ਕੀਤੀ ਅਤੇ ਡੇਅਰੀ ਵਿਕਾਸ ਵਿਭਾਗ, ਫਤਹਿਗੜ੍ਹ ਸਾਹਿਬ ਨਾਲ ਵੀ ਸੰਪਰਕ ਕਰਵਾਇਆ ਜਿਨ੍ਹਾ ਨੇ ਪਸ਼ੂਆਂ ਦੀ ਖਰੀਦ ਅਤੇ ਸ਼ੈੱਡ ਦੀ ਉਸਾਰੀ ਲਈ ਸਹਾਇਤਾ ਕੀਤੀ। ਉਸਨੇ ਆਪਣੇ ਕਾਰੋਬਾਰ ਦੇ ਸ਼ੁਰੂਆਤੀ ਸਾਲਾਂ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਕਿਉਂਕਿ ਉਸਨੂੰ ਜਾਨਵਰਾਂ ਦੀ ਦੇਖਭਾਲ ਦਾ ਕੋਈ ਤਜਰਬਾ ਨਹੀਂ ਸੀ, ਪਰ ਸਮੇਂ ਦੇ ਨਾਲ, ਉਸਦੀ ਦ੍ਰਿੜਤਾ, ਲਗਨ ਅਤੇ ਸਿੱਖਣ ਦੀ ਉਤਸੁਕਤਾ ਦੇ ਕਾਰਨ, ਉਸਨੇ ਹੋਰ ਸਾਹੀਵਾਲ ਗਾਵਾਂ ਨਾਲ ਆਪਣੇ ਢਿੱਲੋਂ ਡੇਅਰੀ ਫਾਰਮ ਦਾ ਵਿਸਥਾਰ ਕੀਤਾ।

ਇਹ ਵੀ ਪੜ੍ਹੋ : Successful Woman Farmer: ਪੰਜਾਬ ਦੀ ਧੀ ਗੁਰਬੀਰ ਕੌਰ ਦੇ ਜਜ਼ਬੇ ਨੂੰ ਸਲਾਮ

ਇਸ ਸਮੇਂ ਮਨਪ੍ਰੀਤ ਕੌਰ ਕੋਲ ਸਾਹੀਵਾਲ ਦੇ 25 ਪਸ਼ੂ ਹਨ, ਜਿਨ੍ਹਾਂ ਵਿੱਚੋਂ 11 ਦੁਧਾਰੂ ਪਸ਼ੂ, 7 ਗਰਭਵਤੀ ਗਾਵਾਂ, 5 ਵੱਛੀਆਂ ਅਤੇ 2 ਵੱਛੇ ਹਨ। 12 ਗਾਵਾਂ ਰੋਜ਼ਾਨਾ ਲਗਭਗ 120 ਕਿਲੋ ਦੁੱਧ ਦਿੰਦੀਆਂ ਹਨ (ਸਾਰਣੀ 1)। ਉਸ ਦੀ ਇੱਕ ਗਾਂ 18 ਕਿਲੋ ਦੁੱਧ ਦਿੰਦੀ ਹੈ, ਜਦੋਂਕਿ ਦੂਜੀਆਂ ਗਾਵਾਂ 10 ਤੋਂ 14 ਕਿਲੋ ਦੁੱਧ ਦਿੰਦੀਆਂ ਹਨ। ਜਿਵੇਂ-ਜਿਵੇਂ ਪਸ਼ੂਆਂ ਦੀ ਗਿਣਤੀ ਵਧਦੀ ਜਾਂਦੀ ਹੈ, ਉਹ ਵੱਧ ਉਮਰ ਦੇ ਪਸ਼ੂਆਂ ਨੂੰ ਵੇਚਦੀ ਰਹਿੰਦੀ ਹੈ ਅਤੇ ਇਸ ਪ੍ਰਕਿਰਿਆ ਨਾਲ ਉਹ ਜ਼ਿਆਦਾ ਮੁਨਾਫਾ ਕਮਾਉਂਦੀ ਹੈ।

ਇਹ ਵੀ ਪੜ੍ਹੋ : Punjab ਦੇ Hoshiarpur ਜ਼ਿਲ੍ਹੇ ਤੋਂ Women Empowerment ਦੀਆਂ ਸਫਲ ਕਹਾਣੀਆਂ

ਪੰਜਾਬ ਦੀ ਡੇਅਰੀ ਫਾਰਮਰ ਮਨਪ੍ਰੀਤ ਕੌਰ ਬਣੀ ਮਿਸਾਲ

ਪੰਜਾਬ ਦੀ ਡੇਅਰੀ ਫਾਰਮਰ ਮਨਪ੍ਰੀਤ ਕੌਰ ਬਣੀ ਮਿਸਾਲ

ਉਸਨੇ ਕੇ.ਵੀ.ਕੇ ਫਤਿਹਗੜ੍ਹ ਸਾਹਿਬ ਤੋਂ ਡੇਅਰੀ ਉਤਪਾਦਾਂ ਜਿਵੇਂ ਕਿ ਖੋਆ, ਮੱਖਣ, ਘਿਓ ਅਤੇ ਮਿਠਾਈਆਂ ਤਿਆਰ ਕਰਨ ਦੀ ਸਿਖਲਾਈ ਵੀ ਪ੍ਰਾਪਤ ਕੀਤੀ ਅਤੇ ਬੱਸੀ ਪਠਾਣਾ, ਸਰਹਿੰਦ ਵਿਖੇ ਸਮਾਨ ਵੇਚਣਾ ਸ਼ੁਰੂ ਕੀਤਾ। ਆਪਣੀ ਮਿਹਨਤ ਸਦਕਾ ਅਤੇ ਆਪਣੇ ਪਤੀ, ਸਹੁਰੇ ਅਤੇ ਬੇਟੇ ਦੇ ਸਹਿਯੋਗ ਨਾਲ ਉਸਨੇ ਆਪਣੇ ਸਮਾਨ ਦੀ ਵਿਕਰੀ ਚੰਡੀਗੜ੍ਹ ਖੇਤਰ ਤੱਕ ਕਰਨੀ ਸ਼ੁਰੂ ਕਰ ਲਈ ਅਤੇ ਇਸ ਨਾਲ ਹੁਣ ਉਹ ਹੋਰ ਵੱਧ ਮੁਨਾਫਾ ਕਮਾ ਰਹੀ ਹੈ। ਸ਼ੁਰੁਆਤ ਵਿਚ ਉਹੇ ਘੱਟ ਰੁਪਏ ਵਿੱਚ ਦੁੱਧ ਵੇਚਦੀ ਸੀ ਪਰ ਅੱਜ ਦੇ ਸਮੇਂ ਉਹ ਇੱਕ ਲੀਟਰ ਦੁੱਧ 80 ਰੁਪਏ ਅਤੇ ਇੱਕ ਕਿਲੋਗ੍ਰਾਮ ਘਿਓ 3000 ਰੁਪਏ ਤੇ ਵੇਚ ਰਹੀ ਹੈ ਅਤੇ ਵੱਧ ਮੁਨਾਫਾ (ਸਾਰਣੀ 2) ਕਮਾ ਰਹੀ ਹੈ।

ਇਹ ਵੀ ਪੜ੍ਹੋ : Punjab ਦੇ Bathinda ਦੀ ਉੱਦਮੀ ਸ਼ਹਿਦ ਉਤਪਾਦਕ ਬੀਬੀ Swaranjit Kaur ਬਣੀ ਪ੍ਰੇਰਨਾ ਸ੍ਰੋਤ

ਪੰਜਾਬ ਦੀ ਡੇਅਰੀ ਫਾਰਮਰ ਮਨਪ੍ਰੀਤ ਕੌਰ ਬਣੀ ਮਿਸਾਲ

ਪੰਜਾਬ ਦੀ ਡੇਅਰੀ ਫਾਰਮਰ ਮਨਪ੍ਰੀਤ ਕੌਰ ਬਣੀ ਮਿਸਾਲ

ਗਡਵਾਸੂ ਦੀਆਂ ਹਦਾਇਤਾਂ ਅਨੁਸਾਰ ਹੁਣ ਉਹ ਖੁਦ ਪਸ਼ੂ ਫੀਡ ਤਿਆਰ ਕਰ ਰਹੀ ਹੈ ਅਤੇ ਪਸ਼ੂਆਂ ਨੂੰ ਇੱਕ ਸਾਫ਼, ਸ਼ਾਂਤ ਵਾਤਾਵਰਣ ਪ੍ਰਦਾਨ ਕਰ ਰਹੀ ਹੈ। ਆਪਣੇ ਫਾਰਮ ਵਿੱਚ ਪਸ਼ੂਆਂ ਦਾ ਸਮੇਂ ਸਿਰ ਟੀਕਾਕਰਨ ਅਤੇ ਪਸ਼ੂਆਂ ਨੂੰ ਸਮੇਂ ਤੇ ਮਲੱਪਾਂ ਦੀ ਦਵਾਈ ਦੇਣ ਦਾ ਖਾਸ ਧਿਆਨ ਰੱਖਦੀ ਹੈ।

ਔਰਤ ਸਸ਼ਕਤੀਕਰਣ ਦੇ ਵਿੱਚ ਮਨਪ੍ਰੀਤ ਕੌਰ ਦੇ ਯੋਗਦਾਨ ਲਈ ਉਹਨਾਂ ਨੂੰ ਕਈ ਸਨਮਾਨ ਪ੍ਰਾਪਤ ਹੋਏ। ਅਗਸਤ 2018 ਵਿੱਚ ਪੰਜਾਬ ਸਰਕਾਰ ਨੇ ਉਸਨੂੰ ਉਸਦੇ ਸ਼ਾਨਦਾਰ ਯੋਗਦਾਨ ਦੇ ਸਨਮਾਨ ਵਿੱਚ ਪਰਮਾਨ ਪਤਰ ਨਾਲ ਸਨਮਾਨਿਤ ਕੀਤਾ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਨਵੀਂ ਦਿੱਲੀ ਦੁਆਰਾ ਮਹਿਲਾ ਕਿਸਾਨ ਦਿਵਸ ਦੇ ਜਸ਼ਨ ਦੌਰਾਨ ਵੀ ਮਨਮਾਨ ਪ੍ਰਾਪਤ ਕੀਤਾ ਹੈ। ਅੱਜ ਦੇ ਦੌਰ ਵਿਚ ਜਦੋਂ ਰਵਾਇਤੀ ਖੇਤੀ ਲਾਹੇਵੰਦ ਨਹੀਂ ਰਹੀ ਤਾਂ ਡੇਅਰੀ ਫਾਰਮਿੰਗ ਦਾ ਸਹਾਇਕ ਧੰਦਾ ਕਿਸਾਨਾਂ ਦੀ ਆਰਥਿਕ ਪੱਧਰ ਨੂੰ ਉੱਚਾ ਚੁਕ ਸਕਣ ਵਿਚ ਯੋਗਦਾਨ ਪਾ ਸਕਦਾ ਹੈ ਇਸ ਦਾ ਉਧਾਰਣ ਮਨਪ੍ਰੀਤ ਕੌਰ ਦਾ ਡੇਅਰੀ ਫਾਰਮ ਹੈ। ਕ੍ਰਿਸ਼ੀ ਵਿਗਿਆਨ ਕੇਂਦਰ, ਫਤਿਹਗੜ੍ਹ ਸਾਹਿਬ ਭਵਿੱਖ ਵਿੱਚ ਉਸਦੀ ਹੋਰ ਸਫਲਤਾ ਦੀ ਕਾਮਨਾ ਕਰਦਾ ਹੈ।

ਇਹ ਵੀ ਪੜ੍ਹੋ : Success Story: ਸੰਗਰੂਰ ਦੀ ਚੰਨਪ੍ਰੀਤ ਨੇ ਸ਼ੌਕ ਤੇ ਹੁਨਰ ਨੂੰ ਰੁਜ਼ਗਾਰ ਵਿੱਚ ਬਦਲਿਆ

ਪੰਜਾਬ ਦੀ ਡੇਅਰੀ ਫਾਰਮਰ ਮਨਪ੍ਰੀਤ ਕੌਰ ਬਣੀ ਮਿਸਾਲ

ਪੰਜਾਬ ਦੀ ਡੇਅਰੀ ਫਾਰਮਰ ਮਨਪ੍ਰੀਤ ਕੌਰ ਬਣੀ ਮਿਸਾਲ

ਗੁਰੰਸ਼ਪ੍ਰੀਤ ਸਿੰਘ ਸੇਠੀ, ਸਹਾਇਕ ਪ੍ਰੌਫੈਸਰ (ਪਸ਼ੂ ਵਿਗਿਆਨ)
ਮਨੀਸ਼ਾ ਭਾਟੀਆ, ਸਹਾਇਕ ਪ੍ਰੌਫੈਸਰ (ਗ੍ਰਹਿ ਵਿਗਿਆਨ)
ਕ੍ਰਿਸ਼ੀ ਵਿਗਿਆਨ ਕੇਂਦਰ ਫਤਹਿਗੜ ਸਾਹਿਬ​

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Manpreet Kaur of Punjab earned fame from Dairy Farm occupation, Prepares animal feed itself

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters