1. Home
  2. ਸਫਲਤਾ ਦੀਆ ਕਹਾਣੀਆਂ

ਪਠਾਨਕੋਟ ਦੀ Women Entrepreneur ਮਧੂ ਮੋਹਨ ਦੀ Success Story ਬਣੀ ਮਿਸਾਲ

ਸਫਲ ਮਹਿਲਾ ਵਜੋਂ ਮਧੂ ਮੋਹਨ 'ਵਿਰਸਾ ਐਗਰੋ' ਨਾਂ ਹੇਠ ਨਾ ਸਿਰਫ਼ ਪੰਜਾਬ ਵਿੱਚ ਸਗੋਂ ਭਾਰਤ ਦੇ ਹੋਰ ਸ਼ਹਿਰਾਂ ਜਿਵੇਂ ਚੰਡੀਗੜ੍ਹ, ਦਿੱਲੀ, ਮੁੰਬਈ ਆਦਿ ਵਿੱਚ ਵੀ ਉਤਪਾਦ ਵੇਚ ਰਹੀ ਹੈ।

Gurpreet Kaur Virk
Gurpreet Kaur Virk
ਪਠਾਨਕੋਟ ਦੀ ਉਦੱਮੀ ਮਹਿਲਾ ਮਧੂ ਮੋਹਨ ਦੀ ਸਫ਼ਲਤਾ ਦੀ ਕਹਾਣੀ ਇੱਕ ਮਿਸਾਲ

ਪਠਾਨਕੋਟ ਦੀ ਉਦੱਮੀ ਮਹਿਲਾ ਮਧੂ ਮੋਹਨ ਦੀ ਸਫ਼ਲਤਾ ਦੀ ਕਹਾਣੀ ਇੱਕ ਮਿਸਾਲ

Success Story: ਵਰਤਮਾਨ ਯੁੱਗ ਔਰਤਾਂ ਦਾ ਯੁੱਗ ਹੈ ਅਤੇ ਅਜੋਕੇ ਸਮੇਂ ਵਿੱਚ ਔਰਤਾਂ ਆਪਣੀ ਮਿਹਨਤ, ਲਗਨ, ਬੌਧਿਕ ਸ਼ਕਤੀ ਅਤੇ ਯੋਗਤਾ ਦੇ ਬਲਬੂਤੇ ਮਰਦਾਂ ਨੂੰ ਮਾਤ ਦੇ ਰਹੀਆਂ ਹਨ। ਅਜਿਹੀ ਹੀ ਇੱਕ ਮਿਸਾਲ ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ, ਜੋ ਸੂਬੇ ਦੀਆਂ ਔਰਤਾਂ ਲਈ ਹੀ ਨਹੀਂ ਸਗੋਂ ਦੇਸ਼ ਭਰ ਦੀਆਂ ਔਰਤਾਂ ਲਈ ਇੱਕ ਵਧੀਆ ਮਿਸਾਲ ਹੈ। ਆਓ ਜਾਣਦੇ ਹਾਂ ਉਦੱਮੀ ਮਹਿਲਾ ਮਧੂ ਮੋਹਨ ਦੀ ਸਫਲਤਾ ਦੀ ਕਹਾਣੀ

ਸ਼੍ਰੀਮਤੀ ਮਧੂ ਮੋਹਨ ਜ਼ਿਲ੍ਹਾ ਪਠਾਨਕੋਟ ਦੇ ਅਬਰੋਲ ਨਗਰ ਇਲਾਕੇ ਦੀ ਵਸਨੀਕ ਹੈ ਅਤੇ ਇਹ ਪਿਛਲੇ ਚਾਰ ਸਾਲਾਂ ਤੋਂ ਕ੍ਰਿਸ਼ੀ ਵਿਗਿਆਨ ਕੇਦਰ ਪਠਾਨਕੋਟ ਨਾਲ ਜੁੜੀ ਹੋਈ ਹੈ। ਇਹ ਕੇਵੀਕੇ ਜ਼ਿਲ੍ਹਾ ਪਠਾਨਕੋਟ ਤੋਂ ਤਕਨੀਕੀ ਸਿਖਲਾਈ ਲੈ ਕੇ ਇੱਕ ਸਫਲ ਮਹਿਲਾ ਵਜੋਂ ਜ਼ਿਲ੍ਹੇ ਦੀਆਂ ਹੋਰ ਔਰਤਾਂ ਲਈ ਮਿਸਾਲ ਬਣ ਗਈ ਹੈ। ਮਧੂ ਮੋਹਨ ਨੇ ਸਮੇਂ ਸਿਰ ਕੇਵੀਕੇ ਪਠਾਨਕੋਟ ਤੋਂ ਫ਼ਲਾਂ, ਸਬਜ਼ੀਆਂ ਅਤੇ ਹੋਰ ਫਸਲਾਂ ਤੋਂ ਉਤਪਾਦ ਬਣਉਣ ਦੀ ਕਿੱਤਾ ਮੁਖੀ ਸਿਖਲਾਈਆਂ ਹਾਸਿਲ ਕੀਤੀਆਂ ਹਨ ਅਤੇ ਇਹ ਤਕਨੀਕੀ ਗਿਆਨ ਪ੍ਰਾਪਤ ਕਰਕੇ ਆਪਣਾ ਕੰਮ ਸ਼ੁਰੂ ਕੀਤਾ ਹੈ। ਸ਼ੁਰੂਆਤ ਵਿੱਚ ਉਨ੍ਹਾਂ ਆਪਣੇ ਤਿਆਰ ਕੀਤੇ ਉਤਪਾਦ ਪੀਏਯੂ ਲੁਧਿਆਣਾ ਅਤੇ ਜ਼ਿਲ੍ਹਾ ਪਠਾਨਕੋਟ ਦੇ ਵੱਖ-ਵੱਖ ਵਿਭਾਗਾਂ ਦੁਆਰਾ ਆਯੋਜਿਤ ਕੀਤੇ ਗਏ ਕਿਸਾਨ ਮੇਲਿਆਂ ਵਿੱਚ ਵੇਚ ਕੇ ਚੰਗਾ ਮੁਨਾਫਾ ਹਾਸਿਲ ਕੀਤਾ ਹੈ।

ਜਮੀਨੀ ਪੱਧਰ ਤੋਂ ਉੱਠ ਕੇ ਅੱਜ ਚਾਰ ਸਾਲਾਂ ਦੇ ਅੰਦਰ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋ ਵਿੱਤੀ ਸਹਾਇਤਾ ਹਾਸਿਲ ਕਰਕੇ ਇਕ ਚੰਗੇ ਪੱਧਰ ਦਾ ਯੂਨਿਟ ਸਥਾਪਿਤ ਕੀਤਾ ਹੈ ਅਤੇ ‘ਵਿਰਸਾ ਐਗਰੋ’ ਨਾਮ ਹੇਠਾਂ ਉਤਪਾਦ ਤਿਆਰ ਕਰਕੇ ਪੰਜਾਬ ਵਿੱਚ ਹੀ ਨਹੀ ਸਗੋਂ ਭਾਰਤ ਦੇ ਹੋਰ ਸ਼ਹਿਰਾ ਵਿਚ ਵੀ ਵਿਕਰੀ ਕੀਤੀ ਜਿਵੇਂ ਕਿ ਚੰਡੀਗੜ, ਦਿੱਲੀ, ਮੁੰਬਈ ਆਦਿ।

ਮਧੂ ਮੋਹਨ ਨੇ ਭਾਰਤ ਵਿੱਚ ਆਯੋਜਿਤ ਅੰਤਰ ਰਾਸ਼ਟਰੀ ਨਿਰਯਾਤ ਮੇਲਿਆਂ ਵਿਚ ਭਾਗ ਲੈ ਕੇ ਆਪਣੇ ਉਤਪਾਦਾ ਦਾ ਪ੍ਰਚਾਰ ਕੀਤਾ। ਸਾਲ 2022-2023 ਦੌਰਾਨ ਮਧੂ ਮੋਹਨ ਨੇ ਕਰੀਬ 20 ਲੱਖ ਦੇ ਉਤਪਾਦ ਤਿਆਰ ਕਰਕੇ ਵਿਕਰੀ ਕੀਤੇ ਹਨ। ਰਾਸ਼ਟਰੀ ਪੱਧਰ ਦੇ ਵਿਕਰੇਤਾ ਜਿਵੇਂ ਕਿ ਇੰਡੀਆ ਮਾਰਟ ਤੇ ਰਿਲਾਇੰਸ ਦੇ ਨਾਲ ਵੀ ਮਿਲਾਪ ਕਰਕੇ ਆਪਣੇ ਉਤਪਾਦਾਂ ਨੂੰ ਆਨਲਾਈਨ ਵੇਚਣ ਦਾ ਉਪਰਾਲਾ ਕੀਤਾ ਹੈ।

ਇਹ ਵੀ ਪੜ੍ਹੋ : ਸਰੋਤ ਸੰਭਾਲ ਤਕਨੀਕਾਂ ਅਪਨਾਉਣ ਵਾਲਾ Progressive Farmer Taranjeet Singh

ਮਧੂ ਮੋਹਨ ਆਪਣੀ ਸਫਲਤਾ ਦਾ ਸਿਹਰਾ ਆਪਣੇ ਪਰਿਵਾਰ ਅਤੇ ਵਿਸ਼ੇਸ਼ ਰੂਪ ਵਿੱਚ ਕ੍ਰਿਸ਼ੀ ਵਿਗਿਆਨ ਕੇਦਰ ਪਠਾਨਕੋਟ ਨੂੰ ਦਿੰਦੀ ਹੈ, ਜਿਸਨੇ ਉਨ੍ਹਾਂ ਦੀ ਅੱਗੇ ਵੱਧ ਕੇ ਮੱਦਦ ਕੀਤੀ ਹੈ। ਹੁਣ ਉਹ ਇਸ ਕਿੱਤੇ ਨੂੰ ਅੰਤਰ ਰਾਸ਼ਟਰੀ ਪੱਧਰ 'ਤੇ ਲਿਜਾਣ ਦੀ ਇਛੁੱਕ ਹੈ। ਪਰਮਾਤਮਾ ਕਰੇ ਸ਼੍ਰੀਮਤੀ ਮਧੂ ਮੋਹਨ ਨਵੀਆਂ ਪੁਲਾਘਾਂ ਪੁੱਟਦੇ ਹੋਏ ਆਪਣੇ ਪਰਿਵਾਰ ਦੀ ਆਮਦਨ ਵਿੱਚ ਹੋਰ ਵਾਧਾ ਕਰਦੀ ਰਹੇ ਅਤੇ ਹੋਰ ਔਰਤਾਂ ਲਈ ਮਿਸਾਲ ਬਣੀ ਰਹੇ।

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Success Story of Women Entrepreneur Madhu Mohan of Pathankot became an example

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters