1. Home
  2. ਸਫਲਤਾ ਦੀਆ ਕਹਾਣੀਆਂ

Farmer Gurraj Singh Virk ਨੇ ਫ਼ਾਰਮ ਨੂੰ ਬਣਾਇਆ ਤਜ਼ਰਬਾ ਖੇਤਰ, ਖੇਤੀਬਾੜੀ-ਬਾਗ਼ਬਾਨੀ ਦੇ ਨਾਲ ਸਾਇਕਲ ਚਲਾਉਣ ਦਾ ਸ਼ੌਕੀਨ, ਹੁਣ ਤਕ 35 ਮੈਡਲ ਤੇ 100 ਤੋਂ ਵੱਧ ਸਰਟੀਫ਼ਿਕੇਟਸ ਨਾਲ ਸਨਮਾਨਿਤ

ਪੰਜਾਬ ਇੱਕ ਅਜਿਹਾ ਸੂਬਾ ਹੈ ਜਿਸ ਨੂੰ "ਬਾਉਲ ਆਫ ਇੰਡੀਆ" ਦਾ ਦਰਜਾ ਦਿੱਤਾ ਗਿਆ ਹੈ। ਇਹ ਨਾ ਸਿਰਫ਼ ਆਪਣੀਆਂ ਖੁਰਾਕੀ ਲੋੜਾਂ ਪੂਰੀਆਂ ਕਰਦਾ ਹੈ, ਸਗੋਂ ਦੂਜੇ ਸੂਬਿਆਂ ਨੂੰ ਵੀ ਭੋਜਨ ਸਪਲਾਈ ਕਰਦਾ ਹੈ। ਇਸ ਦੇ ਨਾਲ ਹੀ ਦੇਸ਼ ਦੇ ਨਾਗਰਿਕਾਂ ਦਾ ਢਿੱਡ ਭਰਨ ਵਾਲੇ ਕਿਸਾਨਾਂ ਵਿੱਚੋਂ ਇੱਕ ਹਨ ਗੁਰਰਾਜ ਸਿੰਘ ਵਿਰਕ, ਜੋ ਜ਼ਿਲ੍ਹਾ ਫ਼ਰੀਦਕੋਟ ਦੇ ਰਹਿਣ ਵਾਲੇ ਹਨ। ਗੁਰਰਾਜ ਸਿੰਘ ਵਿਰਕ ਅੱਜ-ਕੱਲ੍ਹ ਹੋਰਨਾਂ ਕਿਸਾਨਾਂ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ, ਅਜਿਹਾ ਉਹ ਕੀ ਕੰਮ ਕਰ ਰਹੇ ਹਨ, ਆਓ ਜਾਣਦੇ ਹਾਂ ਇਸ ਲੇਖ 'ਚ।

Gurpreet Kaur Virk
Gurpreet Kaur Virk
ਜ਼ਿਲ੍ਹਾ ਫ਼ਰੀਦਕੋਟ ਦਾ ਸਫ਼ਲ ਕਿਸਾਨ ਗੁਰਰਾਜ ਸਿੰਘ ਵਿਰਕ

ਜ਼ਿਲ੍ਹਾ ਫ਼ਰੀਦਕੋਟ ਦਾ ਸਫ਼ਲ ਕਿਸਾਨ ਗੁਰਰਾਜ ਸਿੰਘ ਵਿਰਕ

Success Story: ਅੱਜ-ਕੱਲ੍ਹ ਹਰ ਵਿਅਕਤੀ ਸਫਲਤਾ ਪਿੱਛੇ ਭੱਜ ਰਿਹਾ ਹੈ, ਪਰ ਸਫਲਤਾ ਉਸ ਤੋਂ ਵੀ ਤੇਜ਼ ਰਫ਼ਤਾਰ ਨਾਲ ਭੱਜ ਕੇ ਕੁਝ ਹੋਰ ਹੀ ਯੋਜਨਾ ਬਣਾ ਰਹੀ ਹੈ। ਕੁਝ ਲੋਕ ਛੇਤੀ ਸਫਲਤਾ ਹਾਸਿਲ ਕਰਨ ਲਈ ਸ਼ਾਰਟਕੱਟ ਰਸਤਾ ਚੁਣਨ 'ਚ ਵੀ ਦੇਰੀ ਨਹੀਂ ਕਰਦੇ, ਪਰ ਨਤੀਜਾ ਉਨ੍ਹਾਂ ਦੇ ਹੱਥ ਅਸਫਲਤਾ ਹੀ ਲੱਗਦੀ ਹੈ। ਆਖ਼ਰ ਸਫਲਤਾ ਦਾ ਰਹੱਸ ਕੀ ਹੈ?

ਇਸ ਸਵਾਲ ਦਾ ਜਵਾਬ ਜਾਨਣ ਲਈ ਸਾਡੇ ਲਈ ਕਿਸਾਨ ਗੁਰਰਾਜ ਸਿੰਘ ਵਿਰਕ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਕਿਸਾਨ ਅੱਜ-ਕੱਲ੍ਹ ਹੋਰਨਾਂ ਕਿਸਾਨਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਜਿਹਾ ਕਿਉਂ ਹੈ, ਇਸ ਦਾ ਕਾਰਨ ਜਾਣਨ ਲਈ ਪੜ੍ਹੋ ਕਿਸਾਨਾਂ ਦੀ ਕਾਮਯਾਬੀ ਦੀ ਇਹ ਪੂਰੀ ਕਹਾਣੀ...

ਕਿਸਾਨ ਅਤੇ ਬਾਗ਼ਬਾਨ ਗੁਰਰਾਜ ਸਿੰਘ ਵਿਰਕ

ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਅਤੇ ਮਨ ਵਿੱਚ ਕੁਝ ਕਰ ਦਿਖਾਉਣ ਦਾ ਜਜ਼ਬਾ ਹੋਵੇ ਤਾਂ ਹਜ਼ਾਰਾਂ-ਲੱਖਾਂ ਔਂਕੜਾਂ ਦੇ ਬਾਵਜੂਦ ਮੰਜ਼ਿਲ ਮਿਲ ਹੀ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇੱਕ ਕਾਮਯਾਬੀ ਦੀ ਕਹਾਣੀ ਦੱਸਣ ਜਾ ਰਹੇ ਹਾਂ। ਇਹ ਕਹਾਣੀ ਹੈ ਇੱਕ ਸਫਲ ਕਿਸਾਨ ਅਤੇ ਬਾਗ਼ਬਾਨ ਗੁਰਰਾਜ ਸਿੰਘ ਵਿਰਕ ਦੀ, ਜੋ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਕੋਟਕਪੁਰਾ ਦਾ ਵਸਨੀਕ ਹੈ। ਮਾਤਾ ਸਰਦਾਰਨੀ ਮਹਿੰਦਰ ਕੌਰ ਵਿਰਕ ਤੇ ਪਿਤਾ ਸਰਦਾਰ ਸਵਰਨ ਸਿੰਘ ਵਿਰਕ ਦੇ ਘਰ ਪੈਦਾ ਹੋਇਆ ਗੁਰਰਾਜ ਸਿੰਘ ਵਿਰਕ ਆਪਣੀ ਕੁਲ 42 ਏਕੜ ਜ਼ਮੀਨ ਵਿੱਚੋਂ 20 ਏਕੜ ਜ਼ੰਮੀਨ ਵਿੱਚ ਸਧਾਰਨ ਖੇਤੀਬਾੜੀ ਅਤੇ ਬਾਕੀ ਬਚੀ ਜ਼ਮੀਨ ਵਿੱਚ ਕਿਨੂੰ ਦੀ ਬਾਗਬਾਨੀ ਕਰ ਰਿਹਾ ਹੈ।

ਸਿਖਲਾਈ ਕੋਰਸ ਤੋਂ ਬਾਅਦ ਤਕਨੀਕੀ ਖੇਤੀ

1975 ਵਿੱਚ ਗੁਰਰਾਜ ਸਿੰਘ ਵਿਰਕ ਨੇ ਇੱਕ ਸਾਲ ਦਾ ਖੇਤੀ ਸਿਖਲਾਈ ਕੋਰਸ ਕੀਤਾ ਅਤੇ ਆਪਣੀ ਤਕਨੀਕੀ ਖੇਤੀ ਦੀ ਸ਼ੁਰੂਆਤ ਕੀਤੀ। ਸਧਾਰਨ ਖੇਤੀ ਵਿੱਚ ਗੁਰਰਾਜ ਸਿੰਘ ਵਿਰਕ ਕਣਕ, ਝੋਨਾ, ਮੱਕੀ, ਬਰਸੀਮ, ਚੱਰੀ, ਸਰੋਂ, ਛੋਲੇ, ਮੂੰਗੀ, ਮਸਰ ਆਦਿ ਦੀ ਕਾਸ਼ਤ ਕਰਦਾ ਹੈ ਅਤੇ ਘਰੇਲੂ ਪੱਧਰ 'ਤੇ ਸਬਜ਼ੀਆਂ ਦੀ ਵੀ ਕਾਸ਼ਤ ਕਰਦਾ ਹੈ ਜਿਸ ਵਿੱਚ ਗਾਜਰ, ਮਟਰ, ਪਿਆਜ਼, ਲੱਸਣ, ਮੂੰਗਰੇ, ਫੁੱਲ ਗੋਭੀ, ਬੰਦ ਗੋਭੀ, ਬਰੌਕਲੀ, ਚੁਕੰਦਰ, ਮੇਥੀ, ਮੇਥੇ, ਧਨੀਆਂ, ਪਾਲਕ, ਸਰੋਂ ਦਾ ਸਾਗ, ਮੂਲੀ, ਸ਼ਲਗਮ, ਚੱਪਣ ਕੱਦੂ, ਟੀਂਡਾ, ਗੁਆਰੇ ਦੀਆਂ ਫਲੀਆਂ, ਰਵਾਂਹ, ਭਿੰਡੀ, ਤੋਰੀ, ਕਰੇਲਾ, ਝਾੜ ਕਰੇਲਾ, ਖਰਬੂਜਾ, ਹਦਵਾਣਾ, ਪੇਠਾ, ਤਰ ਆਦਿ ਹਨ।

ਫ਼ਲਦਾਰ ਰੁੱਖ ਨਾਲ ਦਵਾਈਆਂ ਵਾਲੇ ਬੂਟੇ

ਕਿਨੂੰ ਦੇ ਬਾਗ਼ ਤੋਂ ਇਲਾਵਾ ਗੁਰਰਾਜ ਸਿੰਘ ਵਿਰਕ ਨੇ ਘਰੇਲੂ ਪੱਧਰ ਤੇ ਕੁਝ ਫ਼ਲਦਾਰ ਰੁੱਖ ਵੀ ਲਗਾਏ ਹੋਏ ਹਨ ਜਿਨਾਂ ਵਿੱਚ ਡੇਜ਼ੀ ਕਿਨੂੰ, ਮੁਸੱਮੀ, ਮਾਲਟਾ, ਚਕੋਦਰਾ, ਨਿੰਬੂ, ਚੀਕੂ, ਜਾਮਣ, ਅਮਰੂਦ, ਫ਼ਾਲਸਾ, ਅੰਬ ਆਦਿ ਹਨ। ਇਸ ਤੋਂ ਇਲਾਵਾ ਕਈ ਦਵਾਈਆਂ ਵਾਲੇ ਬੂਟੇ ਵੀ ਲਗਾਏ ਹੋਏ ਹਨ। ਘਰੇਲੂ ਵਰਤੋਂ ਲਈ ਇੱਕ ਗਾਂ ਵੀ ਪਾਲੀ ਹੋਈ ਹੈ ਜਿਸ ਦਾ ਦੁੱਧ ਘਰੇਲੂ ਪੱਧਰ ਤੇ ਵਰਤਿਆ ਜਾਂਦਾ ਹੈ। ਗੁਰਰਾਜ ਸਿੰਘ ਵਿਰਕ ਕਿਨੂੰ ਦੀ ਬਾਗਬਾਨੀ ਨੂੰ ਬਹੁਤ ਹੀ ਤਕਨੀਕੀ ਢੰਗ ਨਾਲ ਕਰਦਾ ਹੈ। 1983 ਵਿੱਚ ਇਸ ਬਾਗ਼ ਨੂੰ 700 ਰੁੱਖਾਂ ਤੋਂ ਸ਼ੂਰੂ ਕੀਤਾ ਅਤੇ ਅੱਜ ਲਗਭਗ 3700 ਰੁੱਖ ਗੁਰਰਾਜ ਸਿੰਘ ਵਿਰਕ ਦੇ ਬਾਗ਼ ਵਿੱਚ ਲੱਗੇ ਹੋਏ ਹਨ ਜੋ ਕਿ ਅੱਜ ਵੀ ਭਰਪੂਰ ਫਲ ਦੇ ਰਹੇ ਹਨ। ਕਿਨੂੰ ਦਾ ਮੰਡੀਕਰਨ ਇਹ ਸਾਰੇ ਪੰਜਾਬ ਵਿੱਚ ਕਰਦਾ ਹੈ।

ਇਹ ਵੀ ਪੜ੍ਹੋ : “ਸਬਰ” ਅਤੇ “ਸ਼ੁਕਰਾਨਾ” ਕਦੇ ਵੀ ਡੋਲਣ ਨਹੀਂ ਦਿੰਦਾ, Farmer ਮਨਦੀਪ ਸਿੰਘ ਨੇ ਆਪਣੀ Success ਰਾਹੀਂ ਸਿੱਧ ਕੀਤੀ ਮਿਸਾਲ

ਜੈਵਿਕ ਢੰਗ ਨਾਲ ਖੇਤੀਬਾੜੀ ਅਤੇ ਬਾਗ਼ਬਾਨੀ

ਗੁਰਰਾਜ ਸਿੰਘ ਵਿਰਕ ਆਪਣੀ ਸਾਰੀ ਦੀ ਸਾਰੀ ਖੇਤੀਬਾੜੀ ਅਤੇ ਬਾਗ਼ਬਾਨੀ ਨੂੰ ਪੂਰੀ ਤਰਾਂ ਨਾਲ ਜੈਵਿਕ ਢੰਗ ਨਾਲ ਕਰਦਾ ਹੈ। ਗੁਰਰਾਜ ਸਿੰਘ ਵਿਰਕ ਨੇ ਸ਼ੁਰੂ ਤੋਂ ਹੀ ਝੋਨੇ ਦੀ ਪਰਾਲੀ ਨੂੰ ਕਦੇ ਵੀ ਅੱਗ ਨਹੀਂ ਲਗਾਈ ਅਤੇ ਇਸ ਨੂੰ ਜ਼ਰੂਰਤ ਅਨੁਸਾਰ ਖੇਤੀ ਮਸ਼ੀਨਰੀ ਦੀ ਵਰਤੋਂ ਕਰਕੇ ਜ਼ਮੀਨ ਵਿੱਚ ਹੀ ਵਾਹਿਆ ਹੈ। ਇਸ ਉਪਰਾਲੇ ਕਰਕੇ ਗੁਰਰਾਜ ਸਿੰਘ ਵਿਰਕ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹੇ ਦੇ ਮਾਨਗ਼ੋਗ ਡਿਪਟੀ ਕਮਿਸ਼ਨਰ ਵੱਲੋਂ ਸਮੇਂ ਸਮੇਂ ਤੇ ਸਨਮਾਨਿਤ ਵੀ ਕੀਤਾ ਜਾਂਦਾ ਰਹਿੰਦਾ ਹੈ। ਧਰਤੀ ਹੇਠਲੇ ਪਾਣੀ ਦੀ ਸੰਭਾਲ ਲਈ ਗੁਰਰਾਜ ਸਿੰਘ ਵਿਰਕ ਟਿਊਬਵੈੱਲ ਅਤੇ ਨਹਿਰਾਂ ਦੇ ਪਾਣੀ ਦੀ ਵਰਤੋਂ ਬੜੇ ਹੀ ਸੁਚੱਜੇ ਢੰਗ ਨਾਲ ਕਰਦਾ ਹੈ।

ਕਿਸਾਨ ਨੂੰ ਪ੍ਰਾਪਤ ਹੋਏ ਕਈ ਸਨਮਾਨ

ਗੁਰਰਾਜ ਸਿੰਘ ਵਿਰਕ ਨੂੰ ਉਸ ਦੀ ਸਫ਼ਲ ਖੇਤੀਬਾੜੀ ਅਤੇ ਬਾਗ਼ਬਾਨੀ ਲਈ ਬਾਗਬਾਨੀ ਵਿਭਾਗ ਫ਼ਰੀਦਕੋਟ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫ਼ਰੀਦਕੋਟ, ਭੂਮੀ ਅਤੇ ਜਲ ਸੰਭਾਲ ਵਿਭਾਗ ਫ਼ਰੀਦਕੋਟ, ਅਤੇ ਹੋਰ ਕਈ ਸਰਕਾਰੀ-ਗ਼ੈਰਸਰਕਾਰੀ ਵਿਭਾਗਾਂ ਦਾ ਪੂਰਾ ਸਹਿਯੋਗ ਮਿਲਦਾ ਹੈ। ਬਾਗ਼ਬਾਨੀ ਵਿੱਚ ਆਪਣੀ ਵਧੀਆ ਕਾਰਗ਼ੁਜ਼ਾਰੀ ਲਈ ਗੁਰਰਾਜ ਸਿੰਘ ਵਿਰਕ ਨੂੰ ਕਈ ਮਹੱਤਵਪੂਰਣ ਸਨਮਾਨ ਪ੍ਰਾਪਤ ਹੋਏ:

● 2013 ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਮੁੱਖ ਮੰਤਰੀ ਸਨਮਾਨ, ਅਬੋਹਰ ਵਿੱਖੇ ਹੋਏ ਕਿਨੂੰ ਦੇ ਮੁਕਾਬਲੇ ਵਿੱਚ ਪਹਿਲੇ ਮੁਕਾਮ ਤੇ ਰਹਿਣ ਲਈ ਵੀ ਸਨਮਾਨ ਹਾਸਲ ਹੋਇਆ।

● ਇਸ ਤੋਂ ਇਲਾਵਾ ਪਿੰਡ, ਜ਼ਿੱਲ੍ਹਾ, ਅਤੇ ਰਾਜ ਪੱਧਰੀ ਹੋਰ ਵੀ ਬਹੁਤ ਸਾਰੇ ਸਨਮਾਨ ਗੁਰਰਾਜ ਸਿੰਘ ਵਿਰਕ ਦੀ ਝੋਲੀ ਵਿੱਚ ਪਏ।

ਇਹ ਵੀ ਪੜ੍ਹੋ : Farmer ਕੁਲਦੀਪ ਸਿੰਘ ਤੇ ਅਮਰਜੀਤ ਸਿੰਘ ਨੇ Natural Farming ਤੋਂ ਖੱਟਿਆ ਨਾਮਣਾ, Vegetable Cultivation ਲਈ Online Apps ਰਾਹੀਂ ਮੰਗਵਾ ਰਹੇ ਨੇ ਬੀਜ਼ ਤੇ ਪਨੀਰੀਆਂ

ਕਿਸਾਨ ਸਾਇਕਲ ਚਲਾਉਣ ਦਾ ਸ਼ੌਕੀਨ

ਬਾਗ਼ਬਾਨੀ ਦੇ ਵਿਦਿਆਰਥੀਆਂ ਦੀ ਸਿਖਲਾਈ ਵੀ ਗੁਰਰਾਜ ਸਿੰਘ ਵਿਰਕ ਦੇ ਬਾਗਾਂ ਵਿੱਚ ਹੁੰਦੀ ਹੈ ਅਤੇ ਵਿਦਿਆਰਥੀਆਂ ਨੂੰ ਤਕਨੀਤੀ ਤਜ਼ਰਬੇ ਸਾਂਝੇ ਕਰਨ ਲਈ ਵੀ ਗੁਰਰਾਜ ਸਿੰਘ ਵਿਰਕ ਆਪਣੀ ਸੇਵਾ ਪ੍ਰਦਾਨ ਕਰਦਾ ਹੈ। ਗੁਰਰਾਜ ਸਿੰਘ ਵਿਰਕ ਨੇ ਕਿਨੂੰ ਦੇ ਰੁੱਖਾਂ ਦੀ ਕਾਂਟ-ਛਾਂਟ ਕਰਨ ਵਾਲੀ ਇੱਕ ਮਸ਼ੀਨ ਵੀ ਇਜਾਤ ਕੀਤੀ ਹੈ, ਜਿਸ ਕਰਕੇ ਵੀ ਇਸ ਨੂੰ ਰਾਸ਼ਟਰੀ ਪੱਧਰ ਸਾ ਸਨਮਾਨ ਮਿਲ ਚੁਕਾ ਹੈ। ਖੇਤੀਬਾੜੀ ਅਤੇ ਬਾਗ਼ਬਾਨੀ ਤੋਂ ਇਲਾਵਾ ਗੁਰਰਾਜ ਸਿੰਘ ਵਿਰਕ ਨੂੰ ਸਾਇਕਲ ਚਲਾਉਣ ਦਾ ਵੀ ਬਹੁਤ ਸ਼ੌਂਕ ਹੈ। ਸਾਇਕਲ ਚਾਉਣ ਦੇ ਮੁਕਾਬਲਿਆਂ ਵਿੱਚ ਲਗਭਗ 35 ਦੇ ਕਰੀਬ ਮੈਡਲ ਅਤੇ 100 ਦੇ ਕਰੀਬ ਸਰਟੀਫ਼ਿਕੇਟ ਹਾਸਲ ਕਰ ਚੁਕਾ ਹੈ।

ਵਾਤਾਵਰਣ ਦਾ ਰਾਖਾ

ਗੁਰਰਾਜ ਸਿੰਘ ਵਿਰਕ ਖੇਤੀਬਾੜੀ ਨਾਲ ਸੰਬੰਧਤ ਕਈ ਸਰਕਾਰੀ ਅਤੇ ਗ਼ੈਰਸਰਕਾਰੀ ਅਦਾਰਿਆਂ ਅਤੇ ਸੰਸਥਾਵਾਂ ਦੇ ਸਰਗਰਮ ਮੈਂਬਰ ਵੀ ਹਨ ਅਤੇ ਕਿਸਾਨਾਂ ਨੂੰ ਖੇਤੀਬਾੜੀ ਦੀ ਤਕਨੀਕੀ ਸਲਾਹ ਵੀ ਦਿੰਦੇ ਰਹਿੰਦੇ ਹਨ। ਵਾਤਾਵਰਣ ਦੀ ਸ਼ੁੱਧਤਾ ਲਈ ਗੁਰਰਾਜ ਸਿੰਘ ਵਿਰਕ ਹਮੇਸ਼ਾਂ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ। ਮਿੱਟੀ, ਪਾਣੀ ਅਤੇ ਹਵਾ ਦੀ ਵਧੀਆ ਸਿਹਤ ਲਈ ਗੁਰਰਾਜ ਸਿੰਘ ਵਿਰਕ ਦੀਆਂ ਕੋਸ਼ਿਸ਼ਾਂ ਦੀ ਪੂਰੇ ਫ਼ਰੀਦਕੋਟ ਜ਼ਿਲ੍ਹੇ ਵਿੱਚ ਦੂਜੇ ਕਿਸਾਨਾਂ ਅਤੇ ਖੇਤੀ ਮਾਹਿਰਾਂ ਦੁਆਰਾ ਤਾਰੀਫ਼ ਹੁੰਦੀ ਹੈ। ਮਿੱਟੀ ਅਤੇ ਪਾਣੀ ਦੀ ਪਰਖ ਨੂੰ ਗੁਰਰਾਜ ਸਿੰਘ ਵਿਰਕ ਬਹੁਤ ਅਹਿਮੀਅਤ ਦਿੰਦਾ ਹੈ ਅਤੇ ਨਿਯਮਿਤ ਮਿੱਟੀ ਅਤੇ ਪਾਣੀ ਦੀ ਪਰਖ ਦੇ ਨਤੀਜਿਆਂ ਦੇ ਅਧਾਰ ਤੇ ਹੀ ਜੈਵਿਕ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਕਰਦਾ ਹੈ।

ਇਹ ਵੀ ਪੜ੍ਹੋ :  ਫ਼ੁੱਲ ਉਤਪਾਦਕ ਗੁਰਵਿੰਦਰ ਸਿੰਘ ਸੋਹੀ ਦੀ Success Story ਪੰਜਾਬ ਦੇ ਹੋਰਨਾਂ ਕਿਸਾਨਾਂ ਲਈ ਵਧੀਆ ਮਿਸਾਲ

ਜ਼ਿਲ੍ਹਾ ਫ਼ਰੀਦਕੋਟ ਦਾ ਸਫ਼ਲ ਕਿਸਾਨ ਗੁਰਰਾਜ ਸਿੰਘ ਵਿਰਕ

ਜ਼ਿਲ੍ਹਾ ਫ਼ਰੀਦਕੋਟ ਦਾ ਸਫ਼ਲ ਕਿਸਾਨ ਗੁਰਰਾਜ ਸਿੰਘ ਵਿਰਕ

ਫਾਰਮ ਨੂੰ ਬਣਾਇਆ ਤਜ਼ਰਬਾ ਖੇਤਰ

ਗੁਰਰਾਜ ਸਿੰਘ ਵਿਰਕ ਨੇ ਆਪਣੇ ਫ਼ਾਰਮ ਨੂੰ ਇੱਕ ਤਜ਼ਰਬਾ ਖੇਤਰ ਬਣਾਇਆ ਹੋਇਆ ਹੈ ਜਿਸ ਵਿੱਚ ਉਹ ਦੂਜੇ ਕਿਸਾਨਾਂ ਅਤੇ ਖੇਤੀਬਾੜੀ ਦੀ ਪੜਾਈ ਕਰ ਰਹੇ ਵਿਦਿਆਰਥੀਆਂ ਨੂੰ ਖੇਤੀ ਨਾਲ ਸੰਬੰਧਤ ਤਕਨੀਕੀ ਜਾਣਕਾਰੀ ਵੀ ਦਿੰਦਾ ਰਹਿੰਦਾ ਹੈ। ਭਵਿੱਖ ਵਿੱਚ ਗੁਰਰਾਜ ਸਿੰਘ ਵਿਰਕ ਆਪਣੀ ਖੇਤੀ ਅਤੇ ਬਾਗ਼ਬਾਨੀ ਨੂੰ ਹੋਰ ਉੱਚੀਆਂ ਬੁਲੰਦੀਆਂ 'ਤੇ ਲੈ ਕੇ ਜਾਣਾ ਚਾਹੁੰਦਾ ਹੈ। ਨੌਜਵਾਨ ਕਿਸਾਨਾਂ ਨੂੰ ਖੇਤੀਬਾੜੀ ਅਤੇ ਬਾਗ਼ਬਾਨੀ ਨੂੰ ਪੂਰੀ ਤਕਨੀਕ ਨਾਲ ਕਰਨ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ।

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Successful Farmer Gurraj Singh Virk, Enthusiastic about cycling along with agriculture and horticulture, Won many awards

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters