ਤੁਲਸੀ ਇੱਕ ਕੁਦਰਤੀ ਜੜੀ ਬੂਟੀ ਹੈ। ਜਿਸ ਦੀ ਵਰਤੋਂ ਸਾਡੇ ਦੇਸ਼ `ਚ ਪੁਰਾਣੇ ਸਮੇਂ `ਤੋਂ ਕੀਤੀ ਜਾਂਦੀ ਹੈ। ਜਿੱਥੇ ਇਹ ਜੜੀ ਬੂਟੀ ਸਾਡੇ ਸ਼ਰੀਰ ਲਈ ਬਹੁਤ ਫਾਇਦੇਮੰਦ ਸਾਬਿਤ ਹੁੰਦੀ ਹੈ, ਉੱਥੇ ਇਸ ਬੂਟੀ ਨੂੰ ਸਾਡੇ ਦੇਸ਼ `ਚ ਥਾਰਮਿਕ ਪੱਖੋਂ ਵੀ ਵਰਤਿਆ ਜਾਂਦਾ ਹੈ। ਹੁਣ ਤਾਂ ਇਸ ਬੂਟੀ `ਤੋਂ ਲੋਕੀ ਕਾਰੋਬਾਰ ਤੱਕ ਕਰ ਰਹੇ ਹਨ ਅਤੇ ਚੰਗਾ ਪੈਸੇ ਕਮਾ ਰਹੇ ਹਨ। ਅੱਜ ਅਸੀਂ ਤੁਹਾਨੂੰ ਪ੍ਰੇਰਿਤ ਕਰਨ ਲਈ ਇੱਕ ਹੋਰ ਸਫ਼ਲ ਕਿਸਾਨ ਦੀ ਕਹਾਣੀ ਦੱਸਣ ਜਾ ਰਹੇ ਹਾਂ, ਜਿਸ ਨੇ ਆਪਣੀ ਮਿਹਨਤ ਨਾਲ ਲੋਕਾਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ।
Success Story: ਇਹ ਸਫ਼ਲ ਕਿਸਾਨ ਉੱਤਰ ਪ੍ਰਦੇਸ਼ ਦੇ ਝਾਂਸੀ ਸ਼ਹਿਰ ਦੇ ਰਹਿਣ ਵਾਲੇ ਹਨ। ਜਿਨ੍ਹਾਂ ਦਾ ਨਾਮ ਪੁਸ਼ਪੇਂਦਰ ਯਾਦਵ ਹੈ। ਉਨ੍ਹਾਂ ਨੇ ਆਪਣੇ ਬਾਰੇ ਦੱਸਦੇ ਹੋਏ ਕਿਹਾ ਕਿ ਪਿੱਛਲੇ 6 ਸਾਲਾਂ `ਤੋਂ ਉਹ ਤੁਲਸੀ ਦੀ ਖੇਤੀ ਕਰ ਰਹੇ ਹਨ ਅਤੇ ਭਾਰੀ ਮੁਨਾਫ਼ਾ ਵੀ ਕਮਾ ਰਹੇ ਹਨ।
ਉਨ੍ਹਾਂ ਦੇ ਖੇਤ `ਚ ਦਿਨੋਦਿਨ ਤੁਲਸੀ ਦੀ ਪੈਦਾਵਾਰ ਵੱਧਦੀ ਜਾ ਰਹੀ ਹੈ। ਹੁਣ ਤਾਂ ਉਹ ਆਪਣੀ ਤੁਲਸੀ ਨੂੰ ਆਯੁਰਵੈਦਿਕ ਕੰਪਨੀਆਂ ਵਿੱਚ ਵੇਚਦੇ ਹਨ। ਜਿਸ ਨਾਲ ਉਸ ਨੂੰ ਭਾਰੀ ਮੁਨਾਫ਼ਾ ਪ੍ਰਾਪਤ ਹੋ ਰਿਹਾ ਹੈ।
ਉਨ੍ਹਾਂ ਨੇ ਤੁਲਸੀ ਦੇ ਫਾਇਦੇ ਦਸਦੇ ਹੋਏ ਕਿਹਾ ਕਿ:
● ਜੋ ਗੁਰਦੇ ਦੀ ਪੱਥਰੀ ਤੋਂ ਪੀੜਤ ਹੁੰਦੇ ਹਨ, ਤੁਲਸੀ ਉਨ੍ਹਾਂ ਲੋਕਾਂ ਲਈ ਬਹੁਤ ਵਧੀਆ ਹੁੰਦੀ ਹੈ।
● ਤੁਲਸੀ ਲੰਮੇ ਸਮੇਂ ਤੋਂ ਸਾੜ ਵਿਰੋਧੀ ਗੁਣਾਂ ਲਈ ਜਾਣੀ ਜਾਂਦੀ ਹੈ।
● ਤੁਲਸੀ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ।
● ਤੁਲਸੀ ਦੀਆਂ ਪੱਤੀਆਂ ਜਾਂ ਤੁਲਸੀ ਦੀ ਚਾਹ ਰੋਜ਼ਾਨਾ ਪੀਣ ਨਾਲ ਰੋਗ ਪ੍ਰਤੀਰੋਧਕ ਸ਼ਕਤੀ `ਚ ਵਾਧਾ ਹੁੰਦਾ ਹੈ।
ਕੰਪਨੀ ਦੀ ਸ਼ੁਰੁਆਤ:
ਕਿਸਾਨ ਯਾਦਵ ਆਪਣੇ ਤੁਲਸੀ ਦੇ ਕਾਰੋਬਾਰ ਨੂੰ ਵਧਾਉਣ ਲਈ ਇੱਕ ਕੰਪਨੀ ਸਥਾਪਿਤ ਕਰਨਾ ਚਾਹੁੰਦੇ ਹਨ। ਜਿਸ ਲਈ ਉਹ ਸਰਕਾਰ ਤੋਂ ਮਦਦ ਦੀ ਮੰਗ ਕਰਦੇ ਹਨ। ਉਹ ਇਸ ਕੰਪਨੀ ਲਈ ਗੁਰਸਰਾਏ ਬਲਾਕ ਵਿੱਚ ਸਰਕਾਰ ਦੀ ਐਫ.ਪੀ.ਓ ਸਕੀਮ ਦਾ ਸਹਾਰਾ ਲੈਣਗੇ।
ਇਹ ਵੀ ਪੜ੍ਹੋ : ਇਸ ਲੇਖ ਰਾਹੀਂ ਜਾਣੋ ਤੁਲਸੀ ਦੇ ਪੌਦੇ ਨੂੰ ਹਰਿਆ ਭਰਿਆ ਰੱਖਣ ਦੇ ਟਿਪਸ
ਇਸ ਕੰਪਨੀ `ਤੋਂ ਫਾਇਦਾ
ਪੁਸ਼ਪੇਂਦਰ ਯਾਦਵ ਨੇ ਕਿਹਾ ਕਿ ਉਹ ਤੁਲਸੀ ਕੰਪਨੀ ਦੇ ਨਿਰਦੇਸ਼ਕਾਂ ਲਈ ਕਿਸਾਨ ਭਰਾਵਾਂ ਨੂੰ ਨਿਯੁਕਤ ਕਰਨਗੇ। ਉਤਪਾਦਾਂ ਨੂੰ ਵੇਚਣ ਦਾ ਕੰਮ ਵੀ ਕਿਸਾਨ ਹੀ ਕਰਨਗੇ। ਜਿਸ ਨਾਲ ਕਿਸਾਨਾਂ ਨੂੰ ਰੁਜ਼ਗਾਰ ਦੀ ਪ੍ਰਾਪਤੀ ਹੋਵੇਗੀ। ਉਨ੍ਹਾਂ ਦਾ ਆਰਥਿਕ ਪੱਖ `ਚ ਸੁਧਾਰ ਹੋਵੇਗਾ। ਇਸ ਨਾਲ ਉਹ ਨੇੜਲੇ ਲੋਕਾਂ ਨੂੰ ਕੰਮ ਕਰਨ ਲਈ ਉਤਸ਼ਾਹਿਤ ਕਰ ਰਹੇ ਹਨ।
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: Tulsi farming has become a boon for farmers