Advisory: ਮੌਸਮ ਵਿੱਚ ਆ ਰਹੇ ਉਤਰਾਅ-ਚੜ੍ਹਾਅ ਦਾ ਅਸਰ ਦੇਸ਼ ਭਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਉੱਤਰੀ ਭਾਰਤ 'ਚ ਮਈ ਮਹੀਨੇ ਦੀ ਸ਼ੁਰੂਆਤ ਠੰਡੀਆਂ ਹਵਾਵਾਂ ਨਾਲ ਹੋਈ ਹੈ, ਜਦੋਂਕਿ ਦੱਖਣੀ ਭਾਰਤ ਅੱਗ ਵਾਂਗ ਤੱਪ ਰਿਹਾ ਹੈ। ਗੱਲ ਤੇਲੰਗਾਨਾ ਦੀ ਕਰੀਏ ਤਾਂ ਇਸ ਸਮੇਂ ਇੱਥੇ ਬੇਹੱਦ ਗਰਮੀ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਤੇਲੰਗਾਨਾ ਦੇ 20 ਜ਼ਿਲ੍ਹੇ ਅਜਿਹੇ ਹਨ ਜਿੱਥੇ ਤਾਪਮਾਨ 45 ਡਿਗਰੀ ਨੂੰ ਪਾਰ ਕਰ ਗਿਆ ਹੈ। ਇਹੀ ਕਾਰਨ ਹੈ ਕਿ ਹੁਣ ਤੇਲੰਗਾਨਾ ਸਰਕਾਰ ਨੇ ਹੀਟਵੇਵ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ 'ਚ ਦੱਸਿਆ ਗਿਆ ਹੈ ਕਿ ਲੋਕਾਂ ਨੂੰ ਇਸ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ।
ਤੇਲੰਗਾਨਾ ਵਿੱਚ ਹੀਟਵੇਵ ਅਲਰਟ
ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਤੇਲੰਗਾਨਾ 'ਚ 4 ਮਈ ਤੱਕ ਮੌਸਮ ਖੁਸ਼ਕ ਰਹਿਣ ਵਾਲਾ ਹੈ, ਜਿਸ ਤੋਂ ਬਾਅਦ 5 ਤੋਂ 7 ਮਈ ਦਰਮਿਆਨ ਕੁਝ ਇਲਾਕਿਆਂ 'ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਹਾਲਾਂਕਿ, ਉਦੋਂ ਤੱਕ ਲੋਕਾਂ ਨੂੰ ਗਰਮੀ ਝੱਲਣੀ ਪਵੇਗੀ। ਤੇਲੰਗਾਨਾ ਸਰਕਾਰ ਵੱਲੋਂ ਜਾਰੀ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਮੌਸਮ ਵਿਭਾਗ-ਹੈਦਰਾਬਾਦ ਨੇ ਸੂਬੇ ਦੇ 18 ਜ਼ਿਲ੍ਹਿਆਂ ਵਿੱਚ ਹੀਟਵੇਵ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਤੇਜ਼ ਗਰਮੀ ਪੈਣ ਵਾਲੀ ਹੈ ਅਤੇ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਤੱਕ ਪਹੁੰਚ ਸਕਦਾ ਹੈ।
ਗਰਮੀ ਤੋਂ ਬਚਣ ਲਈ ਕੀ ਕਰੀਏ?
● ਜਿੰਨਾ ਹੋ ਸਕੇ ਪਾਣੀ ਪੀਓ, ਭਾਵੇਂ ਤੁਹਾਨੂੰ ਪਿਆਸ ਨਾ ਲੱਗੇ। ਨਿੰਬੂ ਪਾਣੀ, ਛਾਜ, ਲੱਸੀ ਜਾਂ ਓਆਰਐਸ ਵਰਗੀਆਂ ਚੀਜ਼ਾਂ ਦੀ ਵਰਤੋਂ ਕਰੋ।
● ਲੋਕਾਂ ਨੂੰ ਮੌਸਮੀ ਫਲ ਅਤੇ ਸਬਜ਼ੀਆਂ ਜਿਵੇਂ ਤਰਬੂਜ, ਖਾਬੂਜਾ, ਸੰਤਰਾ, ਅੰਗੂਰ, ਅਨਾਨਾਸ, ਖੀਰਾ ਖਾਣ ਦੀ ਹਦਾਇਤ ਕੀਤੀ ਗਈ ਹੈ।
● ਗਰਮੀ ਤੋਂ ਬਚਣ ਲਈ, ਢਿੱਲੇ ਸੂਤੀ ਕੱਪੜੇ ਪਾਓ ਅਤੇ ਆਪਣੇ ਆਪ ਨੂੰ ਢੱਕ ਕੇ ਰੱਖੋ, ਤਾਂ ਜੋ ਤੁਸੀਂ ਹੀਟਸਟ੍ਰੋਕ ਤੋਂ ਪ੍ਰਭਾਵਿਤ ਨਾ ਹੋਵੋ।
● ਲੋਕਾਂ ਨੂੰ ਕਿਹਾ ਗਿਆ ਹੈ ਕਿ ਜਦੋਂ ਵੀ ਉਹ ਬਾਹਰ ਜਾਂਦੇ ਹਨ ਤਾਂ ਆਪਣੇ ਸਿਰ ਨੂੰ ਟੋਪੀ, ਛੱਤਰੀ ਜਾਂ ਕਿਸੇ ਕੱਪੜੇ ਨਾਲ ਢੱਕਣ।
● ਜਦੋਂ ਤੱਕ ਬਿਲਕੁਲ ਜ਼ਰੂਰੀ ਨਾ ਹੋਵੇ ਬਾਹਰ ਨਾ ਜਾਓ। ਘਰ ਵਿੱਚ ਠੰਡੇ ਤਾਪਮਾਨ ਵਿੱਚ ਰਹਿਣ ਦੀ ਕੋਸ਼ਿਸ਼ ਕਰੋ।
ਇਹ ਵੀ ਪੜੋ: Punjab Weather: ਉੱਤਰੀ ਭਾਰਤ 'ਚ ਸੁਹਾਵਣੇ ਮੌਸਮ ਕਾਰਨ ਰਾਹਤ, ਦੱਖਣੀ ਭਾਰਤ 'ਚ ਲੂ ਬਣੀ ਲੋਕਾਂ ਲਈ ਆਫ਼ਤ
ਗਰਮੀ ਦੇ ਮੌਸਮ ਵਿੱਚ ਕੀ ਨਹੀਂ ਕਰਨਾ ਚਾਹੀਦਾ?
● ਲੋਕਾਂ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਧੁੱਪ 'ਚ ਬਾਹਰ ਜਾਣ ਤੋਂ ਬਚਣ ਲਈ ਕਿਹਾ ਗਿਆ ਹੈ।
● ਜੇਕਰ ਤੁਸੀਂ ਬਾਹਰ ਜਾ ਰਹੇ ਹੋ ਤਾਂ ਭਾਰੀ ਕੰਮ ਕਰਨ ਤੋਂ ਬਚੋ।
● ਜਦੋਂ ਬਹੁਤ ਗਰਮੀ ਹੋਵੇ ਤਾਂ ਖਾਣਾ ਬਣਾਉਣ ਤੋਂ ਪਰਹੇਜ਼ ਕਰੋ। ਜੇਕਰ ਤੁਸੀਂ ਬਣਾ ਰਹੇ ਹੋ ਤਾਂ ਹਵਾਦਾਰੀ ਦਾ ਪ੍ਰਬੰਧ ਕਰੋ ਅਤੇ ਰਸੋਈ ਦੀਆਂ ਖਿੜਕੀਆਂ ਖੋਲ੍ਹੋ।
● ਸ਼ਰਾਬ, ਚਾਹ, ਕੌਫੀ ਅਤੇ ਕਾਰਬੋਨੇਟਿਡ ਕੋਲਡ ਡਰਿੰਕਸ ਜਾਂ ਜ਼ਿਆਦਾ ਮਾਤਰਾ ਵਿੱਚ ਚੀਨੀ ਵਾਲੇ ਪਦਾਰਥਾਂ ਨੂੰ ਪੀਣ ਤੋਂ ਬਚੋ।
● ਬਾਸੀ ਅਤੇ ਉੱਚ ਪ੍ਰੋਟੀਨ ਵਾਲੇ ਭੋਜਨ ਤੋਂ ਵੀ ਪਰਹੇਜ਼ ਕਰੋ।
Summary in English: Alert: Heatwave advisory issued, temperature may cross 46 degrees