1. Home
  2. ਮੌਸਮ

Weather: ਪੰਜਾਬ 'ਚ ਵਧੀ ਗਰਮੀ, ਕਈ ਸੂਬਿਆਂ 'ਚ ਅਜੇ ਵੀ ਮੀਂਹ ਦਾ ਅਲਰਟ ਜਾਰੀ!

ਭਾਰਤ ਦੇ ਕਿਸੇ ਹਿੱਸੇ `ਚ ਵੱਧ ਰਹੀ ਹੈ ਗਰਮੀ ਤੇ ਕਿਸੇ ਹਿੱਸੇ `ਚ ਮੀਂਹ ਦਾ ਅਲਰਟ ਜਾਰੀ, ਇਸ ਲੇਖ ਰਾਹੀਂ ਆਪਣੇ ਸੂਬੇ ਦਾ ਮੌਸਮ ਜਾਣੋ...

Priya Shukla
Priya Shukla
ਭਾਰਤ ਦੇ ਕਈ ਹਿੱਸਿਆਂ `ਚ ਭਾਰੀ ਮੀਂਹ ਦਾ ਅਲਰਟ ਜਾਰੀ

ਭਾਰਤ ਦੇ ਕਈ ਹਿੱਸਿਆਂ `ਚ ਭਾਰੀ ਮੀਂਹ ਦਾ ਅਲਰਟ ਜਾਰੀ

ਉੱਤਰ ਭਾਰਤ ਦੇ ਕਈ ਹਿੱਸਿਆਂ `ਚ ਮੀਂਹ ਦੀਆਂ ਗਤੀਵਿਧੀਆਂ ਘੱਟ ਹੋਣ ਕਰਕੇ ਲੋਕਾਂ ਨੂੰ ਰਾਹਤ ਮਿਲੀ ਹੈ, ਜਦੋਂਕਿ ਦੱਖਣ ਭਾਰਤ ਦੇ ਕਈ ਸੂਬਿਆਂ `ਚ ਭਾਰੀ ਮੀਂਹ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਮੌਸਮ ਵਿਭਾਗ ਵੱਲੋਂ ਭਾਰਤ ਦੇ ਕਈ ਹਿੱਸਿਆਂ `ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। 

IMD: ਭਾਰਤ ਮੌਸਮ ਵਿਭਾਗ ਦੇ ਅਨੁਸਾਰ ਅਰੁਣਾਚਲ ਪ੍ਰਦੇਸ਼, ਅਸਾਮ ਤੇ ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਤੇ ਤ੍ਰਿਪੁਰਾ `ਚ ਅੱਜ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪਰ ਉੱਤਰ ਭਾਰਤ ਦੇ ਕਈ ਸੂਬਿਆਂ `ਚ ਮੌਸਮ ਸ਼ੁਸ਼ਕ ਰਹੇਗਾ। ਨਾਲ ਹੀ ਉੱਤਰ ਪੱਛਮੀ ਭਾਰਤ ਤੇ ਮੱਧ ਭਾਰਤ ਦੇ ਮੈਦਾਨੀ ਇਲਾਕਿਆਂ `ਚ ਮੀਂਹ ਦਾ ਜ਼ੋਰ ਘਟਦਾ ਨਜ਼ਰ ਆਵੇਗਾ। 

Punjab Weather: ਪੰਜਾਬ `ਚ ਮੌਸਮ ਵਿਭਾਗ ਦੇ ਅਨੁਸਾਰ ਸਿਤੰਬਰ ਮਹੀਨੇ `ਚ ਮਾਨਸੂਨ ਐਕਟਿਵ ਹੋਣ ਦੀ ਸੰਭਾਵਨਾ ਸੀ, ਜੋ ਕਿ ਨਹੀਂ ਹੋਇਆ। ਪਰ ਮਾਨਸੂਨ ਦੀ ਥਾਂ 'ਤੇ ਗਰਮੀ ਨੇ ਪੰਜਾਬ `ਚ ਆਪਣਾ ਜ਼ੋਰ ਵਖਾਇਆ ਹੋਇਆ ਹੈ। ਪੰਜਾਬ `ਚ ਗਰਮੀ ਵਧਦੀ ਹੀ ਜਾ ਰਹੀ ਹੈ। ਅਗਸਤ ਮਹੀਨੇ `ਚ ਮੌਸਮ ਵਿਭਾਗ ਵੱਲੋਂ ਪੰਜਾਬ ਲਈ ਕਈ ਵਾਰ ਮੀਂਹ ਦਾ ਅਲਰਟ ਜਾਰੀ ਕੀਤਾ, ਪਰ ਮੀਂਹ ਨਾ ਹੋਣ ਕਾਰਨ ਲੋਕਾਂ `ਚ ਨਿਰਾਸ਼ਾ ਵੇਖੀ ਗਈ। ਸਿਤੰਬਰ ਮਹੀਨੇ `ਚ ਵੀ ਇਹ ਸਿਲਸਿਲਾ ਜਾਰੀ ਹੈ। ਪੰਜਾਬ ਦੇ ਜ਼ਿਆਦਾਤਰ ਜਿਲਿਆਂ ਦਾ ਅੱਜ ਦਾ ਤਾਪਮਾਨ 26 ਤੋਂ 29 ਡਿਗਰੀ ਸੈਲਸੀਅਸ ਦੇ ਵਿੱਚ ਰਹੇਗਾ ਤੇ ਮੌਸਮ ਰੋਜ ਵਰਗਾ ਗਰਮੀ ਭਰਿਆ ਹੀ ਰਹੇਗਾ।      

Delhi Weather: ਮੌਸਮ ਵਿਭਾਗ ਦੇ ਅਨੁਸਾਰ ਭਾਰਤ ਦੀ ਰਾਜਧਾਨੀ, ਦਿੱਲੀ ਦਾ ਅੱਜ ਦਾ ਘੱਟ ਤੋਂ ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਸੈਲਸੀਅਸ ਰਹੇਗਾ। ਦਿੱਲੀ `ਚ ਅੱਜ ਬੱਦਲ ਛਾਏ ਰਹਿ ਸਕਦੇ ਹਨ, ਪਰ ਮੀਂਹ ਦੀ ਕੋਈ ਉਮੀਦ ਨਹੀਂ ਹੈ। 

ਇਹ ਵੀ ਪੜ੍ਹੋ : Ranifall Alert: ਪੰਜਾਬ 'ਚ ਅਗਲੇ 2 ਦਿਨਾਂ ਤੱਕ ਹੋਵੇਗੀ ਭਾਰੀ ਬਾਰਿਸ਼, ਇਨ੍ਹਾਂ ਸੂਬਿਆਂ 'ਚ ਅਲਰਟ ਜਾਰੀ!

ਭਾਰਤ ਦੇ ਬਾਕੀ ਸੂਬਿਆਂ ਦਾ ਮੌਸਮ:

- ਮੌਸਮ ਵਿਭਾਗ ਦੇ ਅਨੁਸਾਰ ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਤੇ ਤ੍ਰਿਪੁਰਾ `ਚ ਅੱਜ ਭਾਰੀ ਮੀਂਹ ਦੇ ਨਾਲ ਬਿਜਲੀ ਚਮਕਣ ਦੀ ਵੀ ਸੰਭਾਵਨਾ ਹੈ।

- ਹਿਮਾਚਲ ਪ੍ਰਦੇਸ਼ `ਚ ਅੱਜ ਲੋਕਾਂ ਨੂੰ ਚੰਗੇ ਮੀਂਹ ਦੇ ਨਜ਼ਾਰੇ ਵੇਖਣ ਨੂੰ ਮਿਲ ਸਕਦੇ ਹਨ।

- ਪਰ ਉੱਤਰ ਪੱਛਮੀ ਭਾਰਤ ਤੇ ਮੱਧ ਭਾਰਤ ਦੇ ਮੈਦਾਨੀ ਇਲਾਕਿਆਂ `ਚ ਮੀਂਹ ਦਾ ਜ਼ੋਰ ਘਟਦਾ ਨਜ਼ਰ ਆਵੇਗਾ।

- ਉਪ-ਹਿਮਾਲੀਅਨ ਪੱਛਮੀ ਬੰਗਾਲ, ਸਿੱਕਮ, ਬਿਹਾਰ, ਝਾਰਖੰਡ, ਗੰਗਾ ਪੱਛਮੀ ਬੰਗਾਲ, ਲਕਸ਼ਦੀਪ ਤੇ ਅੰਡੇਮਾਨ ਤੇ ਨਿਕੋਬਾਰ ਟਾਪੂ ਦੇ ਕੁਝ ਹਿੱਸਿਆਂ `ਚ ਹਲਕੀ ਬਾਰਿਸ਼ ਤੇ ਕੁਝ ਹਿੱਸਿਆਂ `ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

- ਨਾਲ ਹੀ ਦੱਖਣੀ ਪ੍ਰਾਇਦੀਪ ਦੇ ਕਈ ਹਿੱਸਿਆਂ `ਚ ਵਿਆਪਕ ਮੀਂਹ ਪੈ ਸਕਦਾ ਹੈ।

Summary in English: Heat increased in Punjab, rain alert is still issued in many states!

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters