1. Home
  2. ਮੌਸਮ

Weather Update: ਚੱਕਰਵਾਤ ਮੈਂਡੌਸ ਦਾ ਵਧਿਆ ਕਹਿਰ, ਤੇਜ਼ ਹਵਾਵਾਂ ਕਾਰਨ ਦਰੱਖਤ ਉੱਖੜੇ

ਚੱਕਰਵਾਤ ਮੈਂਡੌਸ ਕਾਰਨ ਅੱਜ ਵੀ ਇਨ੍ਹਾਂ ਸੂਬਿਆਂ `ਚ ਮੀਂਹ, ਦਿੱਲੀ ਸਮੇਤ ਜਾਣੋ ਆਪਣੇ ਸੂਬੇ ਦਾ ਮੌਸਮ...

Priya Shukla
Priya Shukla
ਤੇਜ਼ ਹਵਾਵਾਂ ਕਾਰਨ ਦਰੱਖਤ ਉੱਖੜੇ

ਤੇਜ਼ ਹਵਾਵਾਂ ਕਾਰਨ ਦਰੱਖਤ ਉੱਖੜੇ

ਚੱਕਰਵਾਤੀ ਤੂਫਾਨ ਮੈਂਡੌਸ ਦਾ ਅਸਰ ਤਾਮਿਲਨਾਡੂ 'ਚ ਦਿਖਾਈ ਦੇਣ ਲੱਗਾ ਹੈ। ਤਾਮਿਲਨਾਡੂ ਵਿੱਚ ਭਾਰੀ ਮੀਂਹ ਜਾਰੀ ਹੈ। ਇਸ ਕਾਰਨ ਅਰੁੰਬੱਕਮ ਦੀ ਐਮਐਮਡੀਏ ਕਲੋਨੀ ਵਿੱਚ ਸੜਕਾਂ ’ਤੇ ਪਾਣੀ ਭਰਿਆ ਨਜ਼ਰ ਆ ਰਿਹਾ ਹੈ। ਚੇਨਈ ਦੇ ਏਗਮੋਰ ਇਲਾਕੇ 'ਚ ਤੇਜ਼ ਹਵਾਵਾਂ ਕਾਰਨ ਇਕ ਵੱਡਾ ਦਰੱਖਤ ਉਖੜ ਗਿਆ। ਇਸਦੇ ਨਾਲ ਹੀ ਚੇਨਈ ਦੇ ਟੀ ਨਗਰ ਇਲਾਕੇ 'ਚ ਇਕ ਕੰਧ ਡਿੱਗ ਗਈ, ਜਿਸ ਕਾਰਨ ਨੇੜੇ ਖੜ੍ਹੀਆਂ ਤਿੰਨ ਕਾਰਾਂ ਨੂੰ ਕਾਫੀ ਨੁਕਸਾਨ ਪਹੁੰਚਿਆ। ਘਟਨਾ ਦੇ ਸਮੇਂ ਕਾਰਾਂ ਵਿੱਚ ਕੋਈ ਮੌਜੂਦ ਨਹੀਂ ਸੀ, ਇਸ ਕਰਕੇ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ।

ਚੱਕਰਵਾਤੀ ਤੂਫਾਨ ਮੈਂਡੌਸ ਦਾ ਤਾਮਿਲਨਾਡੂ ਦੇ ਤੱਟ ਨਾਲ ਟਕਰਾਉਣ ਤੋਂ ਬਾਅਦ ਇੱਥੇ ਬਾਰਿਸ਼ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਤੂਫਾਨ ਕਮਜ਼ੋਰ ਹੋ ਕੇ ਡੂੰਘੇ ਦਬਾਅ 'ਚ ਬਦਲ ਗਿਆ ਹੈ। ਤੂਫਾਨ ਦੇ ਕਾਰਨ ਚੇਨਈ ਅਤੇ ਕੁਡਲੋਰ ਸਮੇਤ 16 ਜ਼ਿਲ੍ਹਿਆਂ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇੰਨਾ ਹੀ ਨਹੀਂ ਸਗੋਂ ਕਾਲਜ ਤੇ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵੀ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਪਹਾੜਾਂ 'ਤੇ ਹੋ ਰਹੀ ਬਾਰਿਸ਼ ਤੇ ਬਰਫ਼ਬਾਰੀ ਦੇ ਵਿਚਕਾਰ ਹਿਮਾਲਿਆ ਤੋਂ ਚੱਲ ਰਹੀਆਂ ਬਰਫੀਲੀਆਂ ਹਵਾਵਾਂ ਕਾਰਨ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ 'ਚ ਠੰਡ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਉੱਤਰੀ ਭਾਰਤ ਦੇ ਸੂਬਿਆਂ `ਚ ਲਗਾਤਾਰ ਤਾਪਮਾਨ `ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਦੱਖਣੀ ਸੂਬਿਆਂ `ਚ ਮੀਂਹ ਦਾ ਦੌਰ ਅਜੇ ਵੀ ਜਾਰੀ ਹੈ।

IMD Forecast: ਚੱਕਰਵਾਤੀ ਤੂਫਾਨ ਮੈਂਡੌਸ ਮਮੱਲਾਪੁਰਮ ਦੇ ਨੇੜੇ ਤੱਟ ਨੂੰ ਪਾਰ ਕਰ ਗਿਆ ਹੈ। ਮੌਸਮ ਵਿਭਾਗ ਦੇ ਅਨੁਸਾਰ ਚੱਕਰਵਾਤ ਮੈਂਡੌਸ ਅੱਜ ਯਾਨੀ ਕੇ 10 ਦਸੰਬਰ ਨੂੰ ਪੁਡੂਚੇਰੀ ਤੇ ਸ਼੍ਰੀਹਰੀਕੋਟਾ ਵਿਚਕਾਰ ਡੂੰਘੇ ਦਬਾਅ ਦੇ ਰੂਪ ਵਿੱਚ ਲੈਂਡਫਾਲ ਕਰ ਸਕਦਾ ਹੈ। ਜਿਸਦੇ ਚਲਦਿਆਂ ਤਾਮਿਲਨਾਡੂ ਦੇ ਤੱਟੀ ਜ਼ਿਲ੍ਹਿਆਂ ਤੇ ਆਂਧਰਾ ਪ੍ਰਦੇਸ਼ ਦੇ ਦੱਖਣੀ ਤੱਟ 'ਤੇ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ Weather Today: ਦੇਸ਼ ਦੇ ਇਸ ਸੂਬੇ `ਚ ਭਾਰੀ ਬਾਰਿਸ਼ ਦੀ ਚੇਤਾਵਨੀ, ਸਕੂਲ-ਕਾਲਜ `ਚ ਛੁੱਟੀ ਦਾ ਐਲਾਨ

Delhi Weather: ਦਿੱਲੀ `ਚ ਅੱਜ ਘੱਟੋ-ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਸੈਲਸੀਅਸ ਦਰਜ ਕੀਤਾ ਜਾ ਸਕਦਾ ਹੈ। ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ ਦਿਨਾਂ 'ਚ ਇਥੇ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਜਾਵੇਗੀ। ਇਸਦੇ ਨਾਲ ਹੀ ਸਵੇਰ ਵੇਲੇ ਧੁੰਦ ਛਾਈ ਰਹੇਗੀ। ਜੇਕਰ ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਦਿੱਲੀ ਦਾ ਏਕਿਊਆਈ (AQI) 348 ਦਰਜ ਕੀਤਾ ਗਿਆ, ਜੋ ਕਿ ''ਬਹੁਤ ਖ਼ਰਾਬ'' ਸ਼੍ਰੇਣੀ `ਚ ਆਉਂਦਾ ਹੈ।

Punjab Weather: ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ `ਚ ਅੱਜ ਬੱਦਲ ਛਾਏ ਰਹਿਣਗੇ। ਪੰਜਾਬ ਦੇ ਤਾਪਮਾਨ `ਚ ਲਗਾਤਾਰ ਗਿਰਾਵਟ ਆਉਣ ਕਾਰਨ ਇਥੇ ਠੰਡ ਕਾਫ਼ੀ ਵੱਧ ਗਈ ਹੈ ਤੇ ਆਉਣ ਵਾਲੇ ਦਿਨਾਂ `ਚ ਇਹ ਹੋਰ ਤੇਜ਼ੀ ਨਾਲ ਵੱਧ ਸਕਦੀ ਹੈ। ਇਸਦੇ ਨਾਲ ਹੀ ਪੰਜਾਬ `ਚ ਅੱਜ ਘੱਟੋ ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਸੈਲਸੀਅਸ ਰਹੇਗਾ।

ਮੀਂਹ ਦੇ ਆਸਾਰ: ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਅਨੁਸਾਰ ਅੰਦਰੂਨੀ ਤਾਮਿਲਨਾਡੂ ਤੇ ਰਾਇਲਸੀਮਾ `ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਨਾਲ ਕੁਝ ਥਾਵਾਂ `ਤੇ ਭਾਰੀ ਬਾਰਿਸ਼ ਹੋ ਸਕਦੀ ਹੈ। ਇਸਦੇ ਨਾਲ ਹੀ ਦੱਖਣੀ ਅੰਦਰੂਨੀ ਕਰਨਾਟਕ, ਕੇਰਲ ਤੇ ਤੱਟਵਰਤੀ ਕਰਨਾਟਕ `ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੇ ਆਸਾਰ ਹਨ।

Summary in English: The fury of Cyclone Mandous increased, trees were uprooted due to strong winds

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters