1. Home
  2. ਮੌਸਮ

Winter Season: ਪਹਾੜਾਂ 'ਚ ਬਰਫਬਾਰੀ ਦਾ ਮੈਦਾਨੀ ਇਲਾਕਿਆਂ 'ਚ ਅਸਰ, ਸਮੁੱਚੇ ਉੱਤਰ ਭਾਰਤ 'ਚ ਵਧੀ ਠੰਡ

ਪਹਾੜੀ ਸੂਬਿਆਂ ਵਿੱਚ ਹੋਈ ਬਰਫ਼ਬਾਰੀ ਦਾ ਅਸਰ ਹੁਣ ਪੂਰੇ ਉੱਤਰੀ ਭਾਰਤ ਅਤੇ ਮੈਦਾਨੀ ਇਲਾਕਿਆਂ ਵਿੱਚ ਦਿਖਾਈ ਦੇ ਰਿਹਾ ਹੈ। ਆਓ ਜਾਣੀਏ ਅੱਜ ਦੇ ਮੌਸਮ ਦਾ ਹਾਲ...

Gurpreet Kaur Virk
Gurpreet Kaur Virk

ਪਹਾੜੀ ਸੂਬਿਆਂ ਵਿੱਚ ਹੋਈ ਬਰਫ਼ਬਾਰੀ ਦਾ ਅਸਰ ਹੁਣ ਪੂਰੇ ਉੱਤਰੀ ਭਾਰਤ ਅਤੇ ਮੈਦਾਨੀ ਇਲਾਕਿਆਂ ਵਿੱਚ ਦਿਖਾਈ ਦੇ ਰਿਹਾ ਹੈ। ਆਓ ਜਾਣੀਏ ਅੱਜ ਦੇ ਮੌਸਮ ਦਾ ਹਾਲ...

ਠੰਡ ਦੀ ਦਸਤਕ

ਠੰਡ ਦੀ ਦਸਤਕ

Weather Today: ਪਹਾੜੀ ਸੂਬਿਆਂ ਵਿੱਚ ਹੋ ਰਹੀ ਬਰਫ਼ਬਾਰੀ ਕਾਰਨ ਉੱਤਰੀ ਭਾਰਤ ਦੇ ਸੂਬਿਆਂ 'ਚ ਠੰਡ ਵਧ ਗਈ ਹੈ। ਫਿਲਹਾਲ, ਦਿੱਲੀ ਵਿੱਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ ਹੈ। ਹਾਲਾਂਕਿ, ਇਸ ਦੌਰਾਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਗੱਲ ਯੂਪੀ ਅਤੇ ਬਿਹਾਰ ਦੀ ਕਰੀਏ ਤਾਂ ਇੱਥੇ ਠੰਡ ਦਾ ਪ੍ਰਕੋਪ ਦਿਨੋ-ਦਿਨ ਵਧਦਾ ਜਾ ਰਿਹਾ ਹੈ ਅਤੇ ਧੁੰਦ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ।

ਪੰਜਾਬ ਦਾ ਮੌਸਮ (Punjab Weather)

ਉੱਤਰੀ ਭਾਰਤ ਵਿੱਚ ਮੌਸਮ ਨੇ ਕਰਵਟ ਲੈਂਦਾ ਨਜ਼ਰ ਆ ਰਿਹਾ ਹੈ। ਤਾਪਮਾਨ 'ਚ ਗਿਰਾਵਟ ਨਾਲ ਹੁਣ ਠੰਡ ਮਹਿਸੂਸ ਹੋ ਰਹੀ ਹੈ। ਪੰਜਾਬ ਵਿੱਚ ਅੱਜ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਸੂਬੇ ਦੇ ਜ਼ਿਆਦਾਤਰ ਹਿੱਸਿਆਂ 'ਚ ਘੱਟੋ-ਘੱਟ ਤਾਪਮਾਨ 10 ਡਿਗਰੀ ਅਤੇ ਵੱਧ ਤੋਂ ਵੱਧ 25 ਡਿਗਰੀ ਤੱਕ ਜਾ ਸਕਦਾ ਹੈ।

ਦਿੱਲੀ-ਐੱਨ.ਸੀ.ਆਰ ਦਾ ਮੌਸਮ (Delhi-NCR Weather)

ਮੌਸਮ ਵਿਭਾਗ ਅਨੁਸਾਰ ਅੱਜ ਯਾਨੀ 17 ਨਵੰਬਰ ਨੂੰ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 12 ਡਿਗਰੀ ਤੱਕ ਰਿਕਾਰਡ ਕੀਤਾ ਜਾ ਸਕਦਾ ਹੈ, ਜਦੋਂਕਿ ਵੱਧ ਤੋਂ ਵੱਧ 27 ਡਿਗਰੀ ਤੱਕ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਅਗਲੇ ਦੋ ਦਿਨਾਂ ਤੱਕ ਰਾਜਧਾਨੀ ਵਿੱਚ ਤਾਪਮਾਨ ਲਗਾਤਾਰ ਡਿੱਗੇਗਾ। 19 ਨਵੰਬਰ ਨੂੰ ਘੱਟੋ-ਘੱਟ ਤਾਪਮਾਨ 11 ਡਿਗਰੀ ਦਰਜ ਕੀਤਾ ਜਾ ਸਕਦਾ ਹੈ। ਜੇਕਰ ਪ੍ਰਦੂਸ਼ਣ ਦੀ ਸਥਿਤੀ 'ਤੇ ਨਜ਼ਰ ਮਾਰੀਏ ਤਾਂ ਰਾਜਧਾਨੀ ਦਿੱਲੀ 'ਚ ਬੁੱਧਵਾਰ ਨੂੰ ਹਵਾ ਗੁਣਵੱਤਾ ਸੂਚਕ ਅੰਕ 247 ਦਰਜ ਕੀਤਾ ਗਿਆ, ਜੋ ਕਿ ਮਾੜੀ ਸ਼੍ਰੇਣੀ ਵਿੱਚ ਆਉਂਦਾ ਹੈ।

ਇਹ ਵੀ ਪੜ੍ਹੋ : Weather Today: ਦੱਖਣ ਭਾਰਤ `ਚ ਮੀਂਹ ਜਾਰੀ, ਮੱਧ ਭਾਰਤ `ਚ ਆਈ ਤਾਪਮਾਨ `ਚ ਗਿਰਾਵਟ

ਦੇਸ਼ ਭਰ ਵਿੱਚ ਸਰਗਰਮ ਮੌਸਮ ਪ੍ਰਣਾਲੀ:

● ਵੈਸਟਰਨ ਡਿਸਟਰਬੈਂਸ ਨੂੰ ਪੱਛਮੀ ਹਵਾਵਾਂ ਵਿੱਚ ਇੱਕ ਟਰਫ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ।
● ਇੱਕ ਪ੍ਰੇਰਿਤ ਚੱਕਰਵਾਤੀ ਚੱਕਰ ਕੇਂਦਰੀ ਪਾਕਿਸਤਾਨ ਅਤੇ ਨਾਲ ਲੱਗਦੇ ਰਾਜਸਥਾਨ ਉੱਤੇ ਬਣਿਆ ਹੋਇਆ ਹੈ।
● ਦੱਖਣ-ਪੂਰਬੀ ਅਰਬ ਸਾਗਰ ਉੱਤੇ ਇੱਕ ਚੱਕਰਵਾਤੀ ਚੱਕਰ ਮੱਧ ਸਮੁੰਦਰ ਤਲ ਤੋਂ 4.5 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ।
● ਦੱਖਣ-ਪੂਰਬੀ ਅਰਬ ਸਾਗਰ 'ਤੇ ਚੱਕਰਵਾਤੀ ਹਵਾਵਾਂ ਦੇ ਖੇਤਰ ਤੋਂ ਲੈ ਕੇ ਕੇਰਲ ਅਤੇ ਦੱਖਣੀ ਤਾਮਿਲਨਾਡੂ ਦੇ ਕੋਮੋਰਿਨ ਖੇਤਰ ਤੱਕ ਫੈਲ ਰਿਹਾ ਹੈ।
● ਇੱਕ ਤਾਜ਼ਾ ਪੱਛਮੀ ਗੜਬੜ 18 ਨਵੰਬਰ ਤੋਂ ਪੱਛਮੀ ਹਿਮਾਲਿਆ ਨੂੰ ਪ੍ਰਭਾਵਿਤ ਕਰੇਗੀ।

ਇੱਥੇ ਹੋਵੇਗੀ ਬਰਫ਼ਬਾਰੀ:

● ਜੰਮੂ-ਕਸ਼ਮੀਰ, ਲੱਦਾਖ ਵਰਗੇ ਪਹਾੜੀ ਸੂਬਿਆਂ 'ਚ 18 ਨਵੰਬਰ ਤੋਂ 20 ਨਵੰਬਰ ਤੱਕ ਦਰਮਿਆਨੀ ਬਾਰਿਸ਼ ਤੋਂ ਲੈ ਕੇ ਬਰਫਬਾਰੀ ਦੇਖਣ ਨੂੰ ਮਿਲੇਗੀ।
● ਮੌਸਮ ਵਿਭਾਗ ਵੱਲੋਂ ਹਿਮਾਚਲ ਪ੍ਰਦੇਸ਼ ਵਿੱਚ 19 ਨਵੰਬਰ ਨੂੰ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਗਈ ਹੈ।
● ਬਰਫਬਾਰੀ ਕਾਰਨ ਉੱਤਰੀ ਪੱਛਮੀ ਅਤੇ ਮੱਧ ਭਾਰਤ ਵਿੱਚ ਤੇਜ਼ ਸਰਦੀ ਸ਼ੁਰੂ ਹੋ ਸਕਦੀ ਹੈ।

ਇਹ ਵੀ ਪੜ੍ਹੋ : Heavy Snowfall: ਪਹਾੜਾਂ `ਚ ਭਾਰੀ ਬਰਫ਼ਬਾਰੀ ਕਾਰਨ ਆਵਾਜਾਈ ਠੱਪ, ਮੈਦਾਨੀ ਇਲਾਕਿਆਂ `ਚ ਵਧੀ ਠੰਡ

ਇੱਥੇ ਮੀਂਹ ਦੀ ਭਵਿੱਖਬਾਣੀ:

● ਮੌਸਮ ਵਿਭਾਗ ਨੇ ਅੰਡੇਮਾਨ ਨਿਕੋਬਾਰ ਦੀਪ ਸਮੂਹ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ।
● ਦੱਖਣੀ ਕੇਰਲ ਅਤੇ ਦੱਖਣੀ ਤਾਮਿਲਨਾਡੂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
● ਦੱਖਣੀ ਕਰਨਾਟਕ, ਰਾਇਲਸੀਮਾ ਅਤੇ ਲਕਸ਼ਦੀਪ ਵਿੱਚ ਵੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ।
● ਬੰਗਾਲ ਦੀ ਖਾੜੀ ਵਿੱਚ ਘੱਟ ਦਬਾਅ ਵਾਲਾ ਖੇਤਰ ਬਣਨ ਕਾਰਨ ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਸ਼੍ਰੀਲੰਕਾ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

ਪ੍ਰਦੂਸ਼ਣ ਦੀ ਸਥਿਤੀ:

ਦਿੱਲੀ 'ਚ ਬੁੱਧਵਾਰ ਨੂੰ ਏਅਰ ਕੁਆਲਿਟੀ ਇੰਡੈਕਸ 247 ਦਰਜ ਕੀਤਾ ਗਿਆ, ਜੋ ਕਿ ਖ਼ਰਾਬ ਸ਼੍ਰੇਣੀ 'ਚ ਆਉਂਦਾ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ ਯਾਨੀ ਵੀਰਵਾਰ ਨੂੰ ਇਹ 280 ਤੱਕ ਵਧ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ 0 ਤੋਂ 50 ਦੇ ਵਿਚਕਾਰ AQI ਨੂੰ 'ਚੰਗਾ', 51 ਤੋਂ 100 'ਤਸੱਲੀਬਖਸ਼', 101 ਤੋਂ 200 'ਮੱਧਮ', 201 ਤੋਂ 300 'ਮਾੜਾ', 301 ਤੋਂ 400 'ਬਹੁਤ ਮਾੜਾ' ਅਤੇ 401 ਤੋਂ 500 ਵਿਚਾਲੇ 'ਗੰਭੀਰ' ਮੰਨਿਆ ਜਾਂਦਾ ਹੈ।

Summary in English: Impact of snowfall in the mountains in the plains, increased cold in the entire North India

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters