1. Home
  2. ਮੌਸਮ

Weather Forecast: ਤਾਜ਼ਾ ਪੱਛਮੀ ਗੜਬੜ 16 ਦਸੰਬਰ ਤੋਂ ਸਰਗਰਮ, ਇਨ੍ਹਾਂ ਸੂਬਿਆਂ ਲਈ ਅਲਰਟ ਜਾਰੀ

ਮੌਸਮ ਵਿਭਾਗ ਨੇ 15 ਦਸੰਬਰ ਤੋਂ ਪੰਜਾਬ-ਹਰਿਆਣਾ 'ਚ ਸੰਘਣੀ ਧੁੰਦ ਪੈਣ ਦੀ ਚੇਤਾਵਨੀ ਦਿੱਤੀ ਹੈ, ਨਾਲ ਹੀ 16 ਦਸੰਬਰ ਤੋਂ ਤਾਜ਼ਾ ਪੱਛਮੀ ਗੜਬੜ ਸਰਗਰਮ ਹੋਣ ਦੇ ਚਲਦਿਆਂ ਅਲਰਟ ਜਾਰੀ ਕੀਤਾ ਹੈ।

Gurpreet Kaur Virk
Gurpreet Kaur Virk
ਮੌਸਮ ਵਿਭਾਗ ਵੱਲੋਂ ਤਾਜ਼ਾ ਅਪਡੇਟ

ਮੌਸਮ ਵਿਭਾਗ ਵੱਲੋਂ ਤਾਜ਼ਾ ਅਪਡੇਟ

Weather Today: ਪਿਛਲੇ ਕੁਝ ਦਿਨਾਂ ਤੋਂ ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਐਨਸੀਆਰ ਸਮੇਤ ਪੂਰੇ ਉੱਤਰ ਭਾਰਤ ਦੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਤਾਪਮਾਨ ਵਿੱਚ ਇਸ ਗਿਰਾਵਟ ਕਾਰਨ ਠੰਡ ਵੀ ਵਧ ਗਈ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਪਹਾੜਾਂ 'ਚ ਭਾਰੀ ਬਰਫਬਾਰੀ ਕਾਰਨ ਅਜਿਹਾ ਹੋ ਰਿਹਾ ਹੈ। ਫਿਲਹਾਲ, ਮੌਸਮ ਵਿਭਾਗ ਨੇ 15 ਦਸੰਬਰ ਤੋਂ ਪੰਜਾਬ-ਹਰਿਆਣਾ 'ਚ ਸੰਘਣੀ ਧੁੰਦ ਪੈਣ ਦੀ ਚੇਤਾਵਨੀ ਦਿੱਤੀ ਹੈ, ਨਾਲ ਹੀ 16 ਦਸੰਬਰ ਤੋਂ ਤਾਜ਼ਾ ਪੱਛਮੀ ਗੜਬੜ ਸਰਗਰਮ ਹੋਣ ਦੇ ਚਲਦਿਆਂ ਅਲਰਟ ਜਾਰੀ ਕੀਤਾ ਹੈ।

ਪੰਜਾਬ-ਹਰਿਆਣਾ ਦਾ ਮੌਸਮ: Met Centre Chandigarh

ਪਹਾੜਾਂ ਵਿੱਚ ਹੋਈ ਬਰਫ਼ਬਾਰੀ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਪੈ ਰਿਹਾ ਹੈ। ਗੱਲ ਪੰਜਾਬ ਸੂਬੇ ਦੀ ਕਰੀਏ ਤਾਂ ਇੱਥੇ ਮੌਸਮ ਖੁਸ਼ਕ ਬਣਿਆ ਹੋਇਆ ਹੈ ਅਤੇ ਸੰਘਣੀ ਧੁੰਦ ਦੇ ਨਜ਼ਾਰੇ ਦੇਖਣ ਨੂੰ ਮਿਲ ਰਹੇ ਹਨ। ਦੱਸ ਦੇਈਏ ਕਿ ਪੰਜਾਬ ਵਿੱਚ ਤਾਪਮਾਨ 5 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਹੈ। ਹਾਲਾਂਕਿ, ਮੌਸਮ ਵਿਭਾਗ ਨੇ ਸੂਬੇ ਵਿੱਚ 16 ਦਸੰਬਰ ਤੱਕ ਵੱਖ-ਵੱਖ ਥਾਵਾਂ 'ਤੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਜਤਾਈ ਹੈ। ਇਸ ਦੇ ਨਾਲ ਹੀ ਹਰਿਆਣਾ ਵਿੱਚ ਵੀ ਅਜਿਹਾ ਮੌਸਮ ਰਹਿਣ ਦੇ ਆਸਾਰ ਜਤਾਏ ਹਨ। ਇੱਥੇ ਵੀ ਆਉਂਦੇ 2 ਦਿਨਾਂ ਦੌਰਾਨ ਸੰਘਣੀ ਧੁੰਦ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।

ਪਿਛਲੇ 24 ਘੰਟਿਆਂ ਦੌਰਾਨ ਮੌਸਮ ਦੀ ਗਤੀਵਿਧੀ: Skymet Weather

● ਪੂਰਬੀ ਆਸਾਮ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ।

● ਲਕਸ਼ਦੀਪ, ਕੇਰਲ, ਤਾਮਿਲਨਾਡੂ ਅਤੇ ਸਿੱਕਮ ਵਿੱਚ ਹਲਕੀ ਬਾਰਿਸ਼ ਹੋਈ।

● ਪੰਜਾਬ ਵਿੱਚ ਇਕ-ਦੋ ਥਾਵਾਂ 'ਤੇ ਬਹੁਤ ਸੰਘਣੀ ਧੁੰਦ ਛਾਈ ਹੋਈ ਸੀ।

● ਤ੍ਰਿਪੁਰਾ ਵਿੱਚ ਦਰਮਿਆਨੀ ਧੁੰਦ ਅਤੇ ਦਿੱਲੀ ਅਤੇ ਬਿਹਾਰ ਦੇ ਕੁਝ ਹਿੱਸਿਆਂ ਵਿੱਚ ਹਲਕੀ ਧੁੰਦ ਰਹੀ।

ਸਰੋਤ: Weather Forecast: 14-15 ਦਸੰਬਰ ਨੂੰ Dense Fog, 16-17 ਦਸੰਬਰ ਨੂੰ Heavy Rain Alert

ਅਗਲੇ 24 ਘੰਟਿਆਂ ਦੌਰਾਨ ਮੌਸਮ ਦੀ ਗਤੀਵਿਧੀ: Skymet Weather

● ਅੰਡੇਮਾਨ ਅਤੇ ਨਿਕੋਬਾਰ ਟਾਪੂ ਅਤੇ ਤਾਮਿਲਨਾਡੂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।

● ਪੂਰਬੀ ਆਸਾਮ, ਅਰੁਣਾਚਲ ਪ੍ਰਦੇਸ਼, ਲਕਸ਼ਦੀਪ ਅਤੇ ਦੱਖਣੀ ਕੇਰਲ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ।

● ਪੰਜਾਬ, ਉੱਤਰ ਪ੍ਰਦੇਸ਼ ਅਤੇ ਤ੍ਰਿਪੁਰਾ ਦੇ ਕੁਝ ਹਿੱਸਿਆਂ ਵਿੱਚ ਸੰਘਣੀ ਧੁੰਦ ਪੈ ਸਕਦੀ ਹੈ।

ਸਰੋਤ: ਇਹ ਜਾਣਕਾਰੀ Met Centre Chandigarh ਅਤੇ Skymet Weather ਤੋਂ ਲਈ ਗਈ ਹੈ।

Summary in English: Weather Forecast: Latest Western Disturbance active since December 16, alert issued for these states

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters