1. Home
  2. ਮੌਸਮ

Weather Today: ਆਉਣ ਵਾਲੀ ਹੈ ਵੱਡੀ ਆਫ਼ਤ, ਡ੍ਰਾਈ ਵੈਦਰ ਤੋਂ ਬਾਅਦ ਧੁੰਦ ਦਾ ਅਟੈਕ

ਮੌਸਮ ਵਿਭਾਗ ਮੁਤਾਬਕ 28 ਅਤੇ 29 ਅਕਤੂਬਰ ਨੂੰ ਮੌਸਮ 'ਚ ਵੱਡੀ ਤਬਦੀਲੀ ਆਏਗੀ, ਜਿਸਦੇ ਚਲਦਿਆਂ ਤਾਪਮਾਨ ਹੇਠਾਂ ਆ ਜਾਵੇਗਾ ਅਤੇ ਠੰਡ ਵਧਣ ਦੇ ਆਸਾਰ ਹਨ। IMD ਨੇ ਮੌਸਮ ਨੂੰ ਦੇਖ ਕੇ ਸਰ੍ਹੋਂ-ਕਣਕ ਦੀ ਬਿਜਾਈ ਕਰਨ ਦੀ ਗੱਲ ਕਹੀ ਹੈ।

Gurpreet Kaur Virk
Gurpreet Kaur Virk
ਆਉਣ ਵਾਲੀ ਹੈ ਵੱਡੀ ਮੁਸੀਬਤ

ਆਉਣ ਵਾਲੀ ਹੈ ਵੱਡੀ ਮੁਸੀਬਤ

Weather Forecast: ਪਹਾੜਾਂ 'ਤੇ ਬਰਫਬਾਰੀ ਸ਼ੁਰੂ ਹੋ ਗਈ ਹੈ, ਜਿਸਦੇ ਚਲਦਿਆਂ ਮੈਦਾਨੀ ਇਲਾਕੇ ਠੰਡੇ ਹੋ ਗਏ ਹਨ। ਸਵੇਰੇ ਅਤੇ ਰਾਤ ਵੇਲੇ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ ਅਤੇ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਅੱਜ ਯਾਨੀ ਸ਼ੁਕਰਵਾਰ ਨੂੰ ਉੱਤਰ ਭਾਰਤ ਦੇ ਜ਼ਿਆਦਾਤਰ ਸੂਬਿਆਂ 'ਚ ਧੁੱਪ ਅਤੇ ਬੱਦਲਵਾਹੀ ਰਹੇਗੀ ਅਤੇ ਅਗਲੇ ਕੁਝ ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ।

ਪੰਜਾਬ ਦਾ ਮੌਸਮ: Met Centre Chandigarh

ਪੰਜਾਬ ਵਿੱਚ ਮੌਸਮ ਦੇ ਰੰਗ ਲਗਾਤਾਰ ਬਦਲ ਰਹੇ ਹਨ। ਅੱਜ ਯਾਨੀ 27 ਅਕਤੂਬਰ ਨੂੰ ਧੁੱਪ ਅਤੇ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਚੰਡੀਗੜ੍ਹ ਸਥਿਤ ਮੌਸਮ ਕੇਂਦਰ ਅਨੁਸਾਰ ਅਗਲੇ ਇੱਕ ਹਫ਼ਤੇ ਤੱਕ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਅਗਲੇ ਪੰਜ ਤੋਂ ਸੱਤ ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ। ਇਸ ਤੋਂ ਬਾਅਦ ਮੌਸਮ 'ਚ ਬਦਲਾਅ ਦੀ ਸੰਭਾਵਨਾ ਹੈ।

ਹਰਿਆਣਾ ਦਾ ਮੌਸਮ: Met Centre Chandigarh

ਮੌਸਮ ਵਿਭਾਗ ਮੁਤਾਬਕ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਕਾਰਨ ਹਰਿਆਣਾ ਵਿੱਚ ਰੁਕ-ਰੁਕ ਕੇ ਮੀਂਹ ਪੈਣ ਦੀ ਸੰਭਾਵਨਾ ਹੈ। ਮੀਂਹ ਕਾਰਨ ਤਾਪਮਾਨ ਹੇਠਾਂ ਆ ਜਾਵੇਗਾ ਅਤੇ ਠੰਡ ਵਧਣ ਦੇ ਆਸਾਰ ਹਨ। ਮੌਸਮ ਵਿਭਾਗ ਮੁਤਾਬਕ ਹਰਿਆਣਾ ਵਿੱਚ 28 ਅਤੇ 29 ਅਕਤੂਬਰ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਕਾਰਨ ਰਾਤ ਦੇ ਤਾਪਮਾਨ 'ਚ ਫਿਰ ਤੋਂ ਮਾਮੂਲੀ ਵਾਧਾ ਹੋ ਸਕਦਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਕਿਸਾਨ ਮੌਸਮ ਨੂੰ ਦੇਖ ਕੇ ਹੀ ਸਰ੍ਹੋਂ ਅਤੇ ਕਣਕ ਦੀ ਬਿਜਾਈ ਕਰਨ।

ਇਹ ਵੀ ਪੜ੍ਹੋ : Weather Today: ਮੌਸਮ ਵਿਭਾਗ ਦੀ ਤਾਜ਼ਾ ਰਿਪੋਰਟ, ਮੌਨਸੂਨ ਵਾਂਗ ਸਰਦੀ ਵੀ ਤੋੜੇਗੀ ਪਿਛਲੇ ਰਿਕਾਰਡ

ਅਗਲੇ 24 ਘੰਟਿਆਂ ਦੌਰਾਨ ਮੌਸਮ ਦੀ ਗਤੀਵਿਧੀ: Skymet Weather

● ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਅਤੇ ਕੇਰਲ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।

● ਉੱਤਰ-ਪੂਰਬੀ ਭਾਰਤ, ਤਾਮਿਲਨਾਡੂ, ਲਕਸ਼ਦੀਪ ਅਤੇ ਤੱਟਵਰਤੀ ਆਂਧਰਾ ਪ੍ਰਦੇਸ਼ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ।

● ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਮੌਸਮ ਖੁਸ਼ਕ ਰਹੇਗਾ।

● ਦਿੱਲੀ ਐਨਸੀਆਰ ਅਤੇ ਮੁੰਬਈ ਵਿੱਚ ਹਵਾ ਗੁਣਵੱਤਾ ਸੂਚਕਾਂਕ ਖ਼ਰਾਬ ਤੋਂ ਬਹੁਤ ਖ਼ਰਾਬ ਸ਼੍ਰੇਣੀ ਵਿੱਚ ਰਹਿ ਸਕਦਾ ਹੈ।

ਸਰੋਤ: ਇਹ ਜਾਣਕਾਰੀ Met Centre Chandigarh ਅਤੇ Skymet Weather ਤੋਂ ਲਈ ਗਈ ਹੈ।

Summary in English: Weather Today: Big disaster is coming, fog attack after dry weather

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters