1. Home
  2. ਮੌਸਮ

Weather Today: 4 ਜੂਨ ਤੋਂ ਨਵੀ ਪੱਛਮੀ ਗੜਬੜੀ ਸਰਗਰਮ, ਇਸ ਦਿਨ ਤੱਕ ਮੀਂਹ ਪੈਣ ਦੇ ਆਸਾਰ

ਮੌਸਮ ਵਿਭਾਗ ਮੁਤਾਬਕ ਜੂਨ ਮਹੀਨੇ ਦੀ ਸ਼ੁਰੂਆਤ ਮੀਂਹ ਦੀਆਂ ਗਤੀਵਿਧੀਆਂ ਨਾਲ ਹੋਵੇਗੀ, 4 ਜੂਨ ਤੋਂ ਨਵੀ ਪੱਛਮੀ ਗੜਬੜੀ ਸਰਗਰਮ ਹੋਣ ਕਾਰਨ ਪੰਜਾਬ 'ਚ ਇਸ ਦਿਨ ਤੱਕ ਮੀਂਹ ਪੈਣ ਦੀ ਉਮੀਦ ਹੈ।

Gurpreet Kaur Virk
Gurpreet Kaur Virk
ਪੰਜਾਬ ਵਿੱਚ 4 ਜੂਨ ਤੋਂ ਇਸ ਦਿਨ ਤੱਕ ਬੱਦਲਵਾਈ ਨਾਲ ਭਾਰੀ ਮੀਂਹ

ਪੰਜਾਬ ਵਿੱਚ 4 ਜੂਨ ਤੋਂ ਇਸ ਦਿਨ ਤੱਕ ਬੱਦਲਵਾਈ ਨਾਲ ਭਾਰੀ ਮੀਂਹ

Weather Forecast: ਮੌਸਮ ਵਿਭਾਗ ਦੀ ਮੰਨੀਏ ਤਾਂ ਅੱਜ ਯਾਨੀ 01 ਜੂਨ ਨੂੰ ਉੱਤਰ ਪੱਛਮੀ ਭਾਰਤ ਦੇ ਸਾਰੇ ਸੂਬਿਆਂ ਵਿੱਚ ਮੀਂਹ ਦੀਆਂ ਗਤੀਵਿਧੀਆਂ ਜਾਰੀ ਰਹਿਣਗੀਆਂ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 4 ਜੂਨ ਤੋਂ ਨਵੀ ਪੱਛਮੀ ਗੜਬੜੀ ਸਰਗਰਮ ਹੋਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ, ਹਰਿਆਣਾ, ਦਿੱਲੀ, ਯੂਪੀ ਸਮੇਤ ਇਨ੍ਹਾਂ ਸੂਬਿਆਂ 'ਚ ਬੱਦਲਵਾਈ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

ਪੰਜਾਬ ਦਾ ਮੌਸਮ: Met Centre Chandigarh

● ਮੌਸਮ ਵਿਭਾਗ ਚੰਡੀਗੜ੍ਹ ਨੇ 01 ਜੂਨ ਯਾਨੀ ਅੱਜ ਪੰਜਾਬ ਦੀਆਂ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਜਤਾਈ ਹੈ।

● ਪੰਜਾਬ ਵਿੱਚ 01 ਜੂਨ ਨੂੰ ਵੱਖ-ਵੱਖ ਥਾਵਾਂ 'ਤੇ ਤੇਜ਼ ਹਵਾਵਾਂ (30-40 ਕਿਲੋਮੀਟਰ ਪ੍ਰਤੀ ਘੰਟਾ) ਦੇ ਨਾਲ ਗਰਜ਼/ਬਿਜਲੀ ਚਮਕਣ ਦੀ ਸੰਭਾਵਨਾ ਹੈ।

● ਇਸ ਤੋਂ ਬਾਅਦ 02 ਜੂਨ ਨੂੰ ਕੁਝ ਥਾਵਾਂ 'ਤੇ ਮੀਂਹ ਦੀਆਂ ਗਤੀਵਿਧੀਆਂ ਜਾਰੀ ਰਹਿਣ ਦੀ ਭਵਿੱਖਬਾਣੀ ਕੀਤੀ ਹੈ, ਜਦੋਂਕਿ ਕੁਝ ਥਾਵਾਂ 'ਤੇ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਜਤਾਈ ਹੈ।

● ਅਗਲੇ ਦੋ ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਹੋਵੇਗੀ ਅਤੇ ਇਸ ਤੋਂ ਬਾਅਦ ਪੰਜਾਬ ਵਿੱਚ 3-5 ਡਿਗਰੀ ਸੈਲਸੀਅਸ ਦਾ ਵਾਧਾ ਹੋਵੇਗਾ।

ਇਹ ਵੀ ਪੜ੍ਹੋ : Weather Today: ਆਉਂਦੇ 5 ਦਿਨਾਂ ਦੌਰਾਨ ਇਨ੍ਹਾਂ ਸੂਬਿਆਂ 'ਚ ਭਾਰੀ ਮੀਂਹ-ਝੱਖੜ-ਗੜ੍ਹੇਮਾਰੀ ਦੀ ਸੰਭਾਵਨਾ

ਹਰਿਆਣਾ ਦਾ ਮੌਸਮ: Met Centre Chandigarh

● ਮੌਸਮ ਵਿਭਾਗ ਚੰਡੀਗੜ੍ਹ ਨੇ 01 ਜੂਨ ਤੋਂ ਹਰਿਆਣਾ 'ਚ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਜਤਾਈ ਹੈ।

● ਹਰਿਆਣਾ ਵਿੱਚ 01 ਜੂਨ ਨੂੰ ਵੱਖ-ਵੱਖ ਥਾਵਾਂ 'ਤੇ ਤੇਜ਼ ਹਵਾਵਾਂ (30-40 ਕਿਲੋਮੀਟਰ ਪ੍ਰਤੀ ਘੰਟਾ) ਦੇ ਨਾਲ ਗਰਜ਼/ਬਿਜਲੀ ਚਮਕਣ ਦੀ ਸੰਭਾਵਨਾ ਹੈ।

● ਇਸ ਤੋਂ ਬਾਅਦ 02 ਜੂਨ ਨੂੰ ਵੱਖ-ਵੱਖ ਥਾਵਾਂ 'ਤੇ ਮੀਂਹ ਅਤੇ ਕੁਝ ਥਾਵਾਂ 'ਤੇ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ।

● ਅਗਲੇ ਦੋ ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਹੋਵੇਗੀ।

● ਇਸ ਤੋਂ ਬਾਅਦ ਹਰਿਆਣਾ ਵਿੱਚ 3-5 ਡਿਗਰੀ ਸੈਲਸੀਅਸ ਦਾ ਵਾਧਾ ਹੋਣ ਦੇ ਆਸਾਰ ਹਨ।

ਇਹ ਵੀ ਪੜ੍ਹੋ : Weather Today: ਭਾਰੀ ਮੀਂਹ ਨਾਲ ਗੜ੍ਹੇਮਾਰੀ, ਇਸ ਦਿਨ ਤੱਕ ਮੌਸਮ ਖ਼ਰਾਬ ਰਹਿਣ ਦੀ ਉਮੀਦ

ਦੇਸ਼ ਭਰ ਵਿੱਚ ਮੌਸਮ ਪ੍ਰਣਾਲੀ: Skymet Weather

● ਪੱਛਮੀ ਗੜਬੜੀ ਪੱਛਮੀ ਹਿਮਾਲਿਆ ਵੱਲ ਵਧ ਰਹੀ ਹੈ।

● ਉੱਤਰੀ ਪਾਕਿਸਤਾਨ ਅਤੇ ਨਾਲ ਲੱਗਦੇ ਪੰਜਾਬ ਉੱਤੇ ਇੱਕ ਪ੍ਰੇਰਿਤ ਚੱਕਰਵਾਤੀ ਚੱਕਰ ਜਾਰੀ ਹੈ।

● ਇੱਕ ਚੱਕਰਵਾਤੀ ਸਰਕੂਲੇਸ਼ਨ ਦੱਖਣ-ਪੱਛਮੀ ਰਾਜਸਥਾਨ ਅਤੇ ਗੁਆਂਢ ਵਿੱਚ ਬਣਿਆ ਹੋਇਆ ਹੈ।

● ਇੱਕ ਹੋਰ ਚੱਕਰਵਾਤੀ ਚੱਕਰ ਮੱਧ ਪ੍ਰਦੇਸ਼ ਦੇ ਪੂਰਬੀ ਹਿੱਸਿਆਂ ਵਿੱਚ ਬਣਿਆ ਹੋਇਆ ਹੈ।

ਅਗਲੇ 24 ਘੰਟਿਆਂ ਦੌਰਾਨ ਮੌਸਮ ਦੀ ਗਤੀਵਿਧੀ: Skymet Weather

● ਪੱਛਮੀ ਹਿਮਾਲਿਆ, ਪੰਜਾਬ ਦੇ ਕੁਝ ਹਿੱਸਿਆਂ, ਦੱਖਣੀ ਕਰਨਾਟਕ, ਤੱਟਵਰਤੀ ਆਂਧਰਾ ਪ੍ਰਦੇਸ਼, ਰਾਇਲਸੀਮਾ ਅਤੇ ਲਕਸ਼ਦੀਪ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

● ਹਰਿਆਣਾ, ਰਾਜਸਥਾਨ ਅਤੇ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਧੂੜ ਭਰੀ ਹਨੇਰੀ ਆ ਸਕਦੀ ਹੈ।

● ਅੰਡੇਮਾਨ ਅਤੇ ਨਿਕੋਬਾਰ ਟਾਪੂ ਉੱਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।

● ਪੱਛਮੀ ਉੱਤਰ ਪ੍ਰਦੇਸ਼, ਪੱਛਮੀ ਮੱਧ ਪ੍ਰਦੇਸ਼ ਅਤੇ ਗੁਜਰਾਤ ਦੇ ਉੱਤਰੀ ਹਿੱਸਿਆਂ, ਦੱਖਣੀ ਮੱਧ ਮਹਾਰਾਸ਼ਟਰ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ।

ਸਰੋਤ: ਇਹ ਜਾਣਕਾਰੀ Met Centre Chandigarh ਅਤੇ Skymet Weather ਤੋਂ ਲਈ ਗਈ ਹੈ।

Summary in English: Weather Today: New Western Disturbance active from June 4, rain likely till this day

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters