1. Home
  2. ਪਸ਼ੂ ਪਾਲਣ

ਇੱਕ ਸਾਲ `ਚ 250 ਅੰਡੇ, ਜਾਣੋ ਇਸ ਖ਼ਾਸ ਮੁਰਗੀ ਬਾਰੇ

ਪਸ਼ੂ ਪਾਲਣ ਦੇ ਇਸ ਧੰਦੇ ਤੋਂ ਪਸ਼ੂ ਪਾਲਕ ਭਾਰੀ ਮੁਨਾਫ਼ਾ ਕਮਾ ਸਕਦੇ ਹਨ, ਆਓ ਜਾਣਦੇ ਹਾਂ ਕਿਵੇਂ...

 Simranjeet Kaur
Simranjeet Kaur
Plymouth Rock Chicken Farming

Plymouth Rock Chicken Farming

ਜੇਕਰ ਵੇਖਿਆ ਜਾਵੇ ਤਾਂ ਅੱਜ-ਕੱਲ੍ਹ ਲੋਕ ਪਸ਼ੂ ਪਾਲਣ ਵੱਲ ਬਹੁਤ ਤੇਜ਼ੀ ਨਾਲ ਵਧ ਰਹੇ ਹਨ। ਇਹ ਕਿਸਾਨਾਂ ਦੀ ਆਮਦਨ ਵਧਾਉਣ ਦਾ ਵਧੀਆ ਤਰੀਕਾ ਹੈ। ਕਿਸਾਨ ਇਸ ਧੰਦੇ `ਤੋਂ ਹੋਰ ਜਿਆਦਾ ਪੈਸੇ ਕਮਾ ਸਕਦੇ ਹਨ, ਜੇਕਰ ਉਨ੍ਹਾਂ ਨੂੰ ਪਸ਼ੂਆਂ ਦੀ ਚੋਣ ਕਰਨ ਦੀ ਪੂਰੀ ਜਾਣਕਾਰੀ ਹੋਵੇ। ਸਾਥੀਓ ਹੁਣ ਘਬਰਾਉਣ ਦੀ ਕੋਈ ਲੋੜ ਨਹੀਂ, ਕਿਉਂਕਿ ਅੱਜ ਅੱਸੀ ਤੁਹਾਡੇ ਨਾਲ ਜੋ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਉਹ ਇਸ ਕਿੱਤੇ ਲਈ ਬਹੁਤ ਲਾਹੇਵੰਦ ਸਿੱਧ ਹੋਵੇਗੀ।

Poultry Farming: ਪਸ਼ੂ ਪਾਲਣ ਜਿਸ `ਚ ਮੁਰਗੀਆਂ, ਬੱਤਖਾਂ, ਬੱਕਰੀਆਂ ਵਰਗੇ ਪਾਲਤੂ ਪਸ਼ੂਆਂ ਨੂੰ ਪਾਲਿਆ ਜਾਂਦਾ ਹੈ। ਇਨ੍ਹਾਂ ਪਸ਼ੂਆਂ `ਤੋਂ ਵੱਖ-ਵੱਖ ਵਸਤੂਆਂ ਜਿਵੇਂ ਕਿ ਅੰਡੇ, ਮਾਸ ਅਤੇ ਖੰਭ ਆਦਿ ਪ੍ਰਾਪਤ ਕੀਤੀ ਜਾ ਸਕਦੀ ਹੈ। ਪਲਾਈਮਾਊਥ ਰੌਕ ਚਿਕਨ ਫਾਰਮਿੰਗ ( Plymouth Rock Chicken Farming) ਇੱਕ ਅਜਿਹੀ ਮੁਰਗੀ ਪਾਲਣ ਦੀ ਕਿਸਮ ਹੈ। ਜਿਸ ਨਾਲ ਥੋੜੇ ਸਮੇਂ `ਚ ਵੱਧ ਤੋਂ ਵੱਧ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਇਹ ਪਸ਼ੂ ਪਾਲਕਾਂ ਲਈ ਅਮੀਰ ਬਣਨ ਦਾ ਸੌਖਾ ਤਰੀਕਾ ਹੈ।

Plymouth Rock Chicken Farming: ਇਸ ਤਰ੍ਹਾਂ ਦੇ ਪਸ਼ੂ ਪਾਲਣ ਲਈ ਬਹੁਤ ਹੀ ਘੱਟ ਨਿਵੇਸ਼ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਘਰੇਲੂ ਮੁਰਗੀ ਦੀ ਇੱਕ ਕਿਸਮ ਹੈ। ਇਸ ਮੁਰਗੀ ਦੇ ਦੋ ਫਾਇਦੇ ਹਨ। ਇੱਕ ਤਾਂ ਇਸ `ਤੋਂ ਮਾਸ ਅਤੇ ਭੂਰੇ ਅੰਡੇ ਮਿਲਦੇ ਹਨ। ਦੂਜਾ ਇਹ ਆਸਾਨੀ ਨਾਲ ਠੰਡ ਨੂੰ ਬਰਦਾਸ਼ ਕਰਨ ਵਾਲੀ ਨਸਲ ਹੈ। ਪਲਾਈਮਾਊਥ ਰੌਕ ਚਿਕਨ ਫਾਰਮਿੰਗ ਇੱਕ ਅਮਰੀਕੀ ਨਸਲ ਹੈ। ਇਸ ਮੁਰਗੀ ਦੇ ਕੰਨ ਲਾਲ ਹੁੰਦੇ ਹਨ ਅਤੇ ਚੁੰਝ ਪੀਲੀ ਹੁੰਦੀ ਹੈ। ਇਸਦੀ ਪਿੱਠ ਲੰਮੀ ਚੌੜੀ ਅਤੇ ਛਾਤੀ ਕਾਫ਼ੀ ਡੂੰਘੀ ਹੁੰਦੀ ਹੈ।

ਜੇਕਰ ਵਪਾਰਿਕ ਤੋਰ `ਤੇ ਵੇਖਿਆ ਜਾਏ ਤਾਂ ਇਸ ਨਸਲ ਨੂੰ ਭਾਰਤ ਵਿੱਚ ਬਹੁਤ ਵਧੀਆ ਦਰਜਾ ਦਿੱਤਾ ਜਾ ਰਿਹਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇੱਕ ਮੁਰਗੀ ਦਾ ਭਾਰ 3 ਕਿਲੋ ਤੱਕ ਹੁੰਦਾ ਹੈ। ਇਹ ਮੁਰਗੀ ਪਾਲਣ ਕਿਸਾਨਾਂ ਲਈ ਬਹੁਤ ਫਾਇਦੇਮੰਦ ਸਿੱਧ ਹੁੰਦੀ ਹੈ। ਇਸ ਰਾਹੀਂ ਇੱਕ ਸਾਲ `ਚ 250 ਅੰਡੇ ਪ੍ਰਾਪਤ ਕੀਤੇ ਜਾ ਸਕਦੇ ਹਨ ਅਤੇ ਇੱਕ ਅੰਡੇ ਦਾ ਔਸਤ ਭਾਰ 60 ਗ੍ਰਾਮ ਤੱਕ ਹੁੰਦਾ ਹੈ।

ਇਹ ਵੀ ਪੜ੍ਹੋ : ਪਸ਼ੂਆਂ ਦੀ ਸਿਹਤ ਜਲਵਾਯੂ ਪਰਿਵਰਤਨ `ਤੇ ਵੀ ਨਿਰਭਰ ਕਰਦੀ ਹੈ, ਜਾਣੋ ਕਿਵੇਂ!

ਲੋਕਾਂ `ਚ ਵੱਧਦੀ ਮੰਗ: 

ਲੋਕਾਂ ਨੂੰ ਇਸ ਕਿਸਮ ਦੇ ਮੁਰਗੇ ਦਾ ਮਾਸ ਬਹੁਤ ਸੁਆਦ ਲੱਗਦਾ ਹੈ। ਜਿਸ ਨਾਲ ਬਾਜ਼ਾਰ `ਚ ਇਸਦੇ ਮਾਸ ਦੀ ਮੰਗ ਦਿਨੋਦਿਨ ਵੱਧ ਦੀ ਜਾ ਰਾਹੀਂ ਹੈ। ਜਿਸ ਨਾਲ ਪਸ਼ੂ ਪਾਲਕਾਂ ਨੂੰ ਵਧੇਰੇ ਮੁਨਾਫ਼ਾ ਹੋ ਰਿਹਾ ਹੈ। ਉਹ ਭਾਰੀ ਮਾਤਰਾ `ਚ ਇਸਦੇ ਮਾਸ, ਅੰਡੇ, ਖੰਭ ਨੂੰ ਵੇਚ ਕੇ ਬਹੁਤ ਪੈਸੇ ਕਮਾ ਰਹੇ ਹਨ।

Summary in English: 250 eggs in a year, know about this special hen

Like this article?

Hey! I am Simranjeet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters