Krishi Jagran Punjabi
Menu Close Menu

ਰਿਕਾਰਡ ਰੱਖਣਾ –ਡੇਅਰੀ ਫਾਰਮਿੰਗ ਦਾ ਇੱਕ ਮਹੱਤਵਪੂਰਣ ਪਹਿਲੂ

Tuesday, 15 September 2020 05:12 PM

ਡੇਅਰੀ ਫਾਰਮ ਦੇ ਕਿਸੇ ਵੀ ਅਭਿਆਸ ਨੂੰ ਬਿਹਤਰ ਬਣਾਉਣ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ- ਰਿਕਾਰਡ ਰੱਖਣਾ | ਫਾਰਮ ਰਿਕਾਰਡ ਸਫਲਤਾਪੂਰਵਕ ਕਿਸਾਨੀ ਦੇ ਕਾਰੋਬਾਰ ਲਈ ਇਕ ਮਹੱਤਵਪੂਰਨ ਸਾਧਨ ਹੈ | ਡੇਅਰੀ ਫਾਰਮ ਦੇ ਰਿਕਾਰਡ ਕਿਸਾਨਾਂ ਨੂੰ ਫਾਰਮ ਪ੍ਰਬੰਧਨ ਅਤੇ ਯੋਜਨਾਬੰਦੀ ਵਿਚ ਫੈਸਲੇ ਲੈਣ ਲਈ ਫਾਇਦੇਮੰਦ ਹੁੰਦਾ ਹੈ | ਇਸ ਲਈ ਵਰਤਮਾਨ ਅਤੇ ਭਵਿੱਖ ਦੇ ਫਾਰਮ ਪ੍ਰਬੰਧ ਲਈ ਕਿਸਾਨਾਂ ਲਈ ਪਸ਼ੂ ਰਿਕਾਰਡ ਨੂੰ ਰੱਖਣਾ ਬਹੁਤ ਮਹੱਤਵਪੂਰਨ ਬਣ ਜਾਂਦਾ ਹੈ| ਫਾਰਮ ਦੇ ਰਿਕਾਰਡ ਨੂੰ ਰੱਖਣਾ ਇਸ ਲਈ ਇੱਕ ਬੁਨਿਆਦੀ ਪ੍ਰਬੰਧਨ ਸਾਧਨ ਹੈ ਜੋ ਕਿ ਡੇਅਰੀ ਫਾਰਮ ਦੀਆਂ ਗਤੀਵਿਧੀਆਂ ਵਿੱਚ ਸ਼ਕਤੀਆਂ ਅਤੇ ਕਮਜ਼ੋਰੀਆਂ ਦੋਵਾਂ ਨੂੰ ਪ੍ਰਗਟ ਕਰ ਸਕਦਾ ਹੈ | ਰਿਕਾਰਡ ਫਾਰਮ 'ਤੇ ਚੱਲ ਰਹੀਆਂ ਗਤੀਵਿਧੀਆਂ, ਉਤਪਾਦਨ ਅਤੇ ਮਹੱਤਵਪੂਰਣ ਪ੍ਰਬੰਧਾਂ ਦੀ ਨਜ਼ਰ ਰੱਖਣ ਵਿਚ ਮਦਦ ਕਰ ਸਕਦਾ ਹੈ |

ਜੇ ਪਸ਼ੂ ਰਿਕਾਰਡ ਰੱਖਣ ਦੇ ਸਾਧਨਾਂ ਦੀ ਗੱਲ ਕਰੀਏ ਤਾਂ ਇਹ ਸਾਧਨ ਬਹੁਤ ਸਾਰੇ ਹੁੰਦੇ ਹਨ ਜਿਵੇਂਕਿ: ਨੋਟ ਬੁੱਕ 'ਤੇ ਹੱਥੀਂ ਰਿਕਾਰਡ ਰੱਖਣਾ, ਕੰਪਿਊਟਰ ਅਤੇ ਮੋਬਾਈਲ ਐਪਲੀਕੇਸ਼ਨਜ਼ ਆਦਿ | ਰਿਕਾਰਡ ਰੱਖਣ ਲਈ ਜਿਹੜਾ ਵੀ ਸਾਧਨ ਵਰਤਿਆ ਜਾਵੇ, ਅਜਿਹੇ ਸਾਧਨ ਲਾਜ਼ਮੀ ਤੌਰ ਤੇ ਫਾਰਮ ਤੇ ਕੀ ਹੋ ਰਿਹਾ ਹੈ ਬਾਰੇ ਜਾਣਕਾਰੀ ਪ੍ਰਦਾਨ ਕਰਨ ਦੇ ਯੋਗ ਹੋਣਾ ਚਾਹੀਦਾ ਹੈ | ਆਮਤੌਰ ਤੇ ਕਿਸੇ ਵੀ ਰਜਿਸਟਰ ਤੇ ਫਾਰਮ ਦਾ ਸਾਰਾ ਰਿਕਾਰਡ ਰੱਖਿਆ ਜਾ ਸਕਦਾ ਹੈ | ਪਸ਼ੂਆਂ ਦੇ ਵੱਡੇ ਫਾਰਮਾਂ ਤੇ ਕੰਪਿਊਟਰ ਵਿਚ ਰਿਕਾਰਡ ਰੱਖਣਾ ਜ਼ਿਆਦਾ ਮਹੱਤਵਪੂਰਣ ਮੰਨਿਆ ਜਾਂਦਾ ਹੈ |

ਡੇਅਰੀ ਫਾਰਮ ਦੇ ਰਿਕਾਰਡ ਰੱਖਣ ਦੇ ਫਾਇਦੇ:-

1.ਰਿਕਾਰਡ ਡੇਅਰੀ ਫਾਰਮ ਦੀ ਆਰਥਿਕਤਾ ਬਾਰੇ ਪਤਾ ਲਗਾਉਣ ਵਿੱਚ ਸਹਾਇਕ ਹੁੰਦਾ ਹੈ | ਇਸ ਤੋਂ ਪਤਾ ਲੱਗ ਜਾਂਦਾ ਹੈਕਿ ਡੇਅਰੀ ਫਾਰਮ ਫਾਇਦੇ ਵਿਚ ਜਾ ਰਿਹਾ ਹੈ ਜਾਂ ਨੁਕਸਾਨ ਵਿਚ | ਇਸ ਰਿਕਾਰਡ ਤੋਂ ਸਾਨੂੰ ਪੈਸੇ ਵਿਚ ਵਾਧੇ ਦਾ ਪਤਾ ਲੱਗ ਸਕਦਾ ਹੈ ਜਿਵੇਂਕਿ ਫਾਰਮ ਤੋਂ ਕਿੰਨਾ ਦੁੱਧ ਪੈਦਾ ਹੋਇਆ ਤੇ ਉਸਦਾ ਕਿੰਨਾ ਮੁੱਲ ਮਿਲਿਆ |

2.ਪਸ਼ੂਆਂ ਲਈ ਸਹੀ ਕੀਮਤ ਨਿਰਧਾਰਤ ਕਰਨ ਵਿੱਚ ਸਹਾਇਤਾ ਕਰਦਾ ਹੈ ਜਿਸ ਨੂੰ ਨਿਲਾਮੀ ਵਿੱਚ ਵੇਚਿਆ ਜਾਣਾ ਹੈ| ਗੱਭਣ ਤੇ ਵਧੀਆ ਦੁੱਧ ਦੇਣ ਵਾਲੇ ਪਸ਼ੂਆਂ ਦਾ ਰਿਕਾਰਡ ਹੋਣ ਕਰਕੇ ਉਸਦੀ ਕੀਮਤ ਵਧੀਆ ਮਿਲਦੀ ਹੈ |

3.ਬਿਹਤਰ ਪ੍ਰਜਨਨ ਯੋਜਨਾਵਾਂ ਨੂੰ ਬਣਾਉਣ ਲਈ ਸੂਝ ਪ੍ਰਦਾਨ ਕਰਦਾ ਹੈ ਅਤੇ ਸਮੁੱਚੇ ਫਾਰਮ ਪ੍ਰਬੰਧਨ ਵਿੱਚ ਸਹਾਇਤਾ ਕਰਦਾ ਹੈ |

4.ਬਿਮਾਰੀ ਦਾ ਰਿਕਾਰਡ ਰੱਖਣ ਨਾਲ ਤੰਦਰੁਸਤ ਅਤੇ ਬਿਮਾਰ ਜਾਨਵਰਾਂ ਦਾ ਪਤਾ ਲੱਗ ਸਕਦਾ ਹੈ | ਜੇ ਕੋਈ ਬਿਮਾਰ ਪਸ਼ੂ ਹੋਵੇ ਜਿਸ ਨੂੰ ਕੋਈ ਪਹਿਲਾਂ ਤੋਂ ਚੱਲੀ ਆ ਰਹੀ ਬਿਮਾਰੀ ਹੋਵੇ ਜਿਵੇਂ ਕਿ ਟੀ.ਬੀ ਆਦਿ, ਇਹੋ ਜਿਹੇ ਜਾਨਵਰਾਂ ਨੂੰ ਤੰਦਰੁਸਤ ਪਸ਼ੂਆਂ ਤੋਂ ਵੱਖਰਾ ਰੱਖਿਆ ਜਾ ਸਕਦਾ ਹੈ |

5.ਸਹੀ ਸਮੇਂ ਤੇ ਪਸ਼ੂਆਂ ਦਾ ਟੀਕਾਕਰਣ ਕਰਨ ਦਾ ਰਿਕਾਰਡ ਵੀ ਪਤਾ ਲੱਗ ਸਕਦਾ ਹੈ ਤਾਂ ਕਿ ਪਸ਼ੂਆਂ ਨੂੰ ਹੋਣ ਵਾਲਿਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ |

6.ਡੇਅਰੀ ਫਾਰਮ ਦੇ ਰਿਕਾਰਡ ਹਰ ਸਾਲ ਦੇ ਲਾਭ/ਘਾਟੇ ਦੇ ਵਿਚਕਾਰ ਤੁਲਨਾ ਪ੍ਰਦਾਨ ਕਰਦਾ ਹੈ, ਜਿਸ ਨਾਲ ਫਾਰਮ ਲਈ ਭਵਿੱਖ ਦੇ ਉਦੇਸ਼ਾਂ ਨੂੰ ਨਿਰਧਾਰਤ ਕੀਤਾ ਜਾ ਸਕਦਾ ਹੈ |

7.ਫਾਰਮ ਤੇ ਕੀਤੇ ਕੰਮਾਂ ਦੀ ਪ੍ਰਭਾਵਿਕਤਾ (efficiency) ਨੂੰ ਤਸਦੀਕ ਕਰਨ ਅਤੇ ਉਤਪਾਦਨ ਦੀ ਲਾਗਤ ਦੀ ਗਣਨਾ ਕਰਨ ਲਈ ਲਾਭਦਾਇਕ ਹੁੰਦਾ ਹੈ |

ਡੇਅਰੀ ਫਾਰਮ ਦੇ ਰਿਕਾਰਡ ਰੱਖਣ ਦੀਆਂ ਕਿਸਮਾਂ ਅਤੇ ਉਨ੍ਹਾਂ ਦੀ ਵਰਤੋਂ:

  1. ਪ੍ਰਜਨਣ ਦੇ ਰਿਕਾਰਡ: ਪ੍ਰਜਨਨ ਦੇ ਰਿਕਾਰਡਾਂ ਦੀ ਮਹੱਤਤਾ ਪਸ਼ੂਆਂ ਦੀ ਜਨਣ ਸ਼ਕਤੀ ਅਤੇ ਜਨਣ ਕੁਸ਼ਲਤਾ ਨੂੰ ਮਾਪਣਾ ਅਤੇ ਚੋਣ ਨੂੰ ਸਮਰੱਥ ਕਰਨਾ ਹੈ | ਉਦਾਹਰਣ ਵਜੋਂ ਇਹ ਕਹਿ ਸਕਦੇ ਹਾਂ ਕਿ ਬਹੁਤ ਸਾਰੇ ਕਿਸਾਨ ਇੱਕ ਗਾਂ ਜਾਂ ਮੱਝ ਰੱਖਦੇ ਹਨ, ਜੋ ਹਰ ਸਾਲ ਬੱਚੇ ਨੂੰ ਜਨਮ ਦਿੰਦੀ ਹੈਇਸ ਲਈ ਹਰੇਕ ਪ੍ਰਜਨਣ ਜਾਂ ਸੂਏ ਦਾ ਰਿਕਾਰਡ ਰੱਖਣਾ ਜ਼ਰੂਰੀ ਹੁੰਦਾ ਹੈ ਤਾਂਕਿ ਉਸ ਪਸ਼ੂ ਦੇ ਪਿਛਲੇ ਸੂਏ ਦਾ ਰਿਕਾਰਡ ਵੀ ਦੇਖਿਆ ਜਾ ਸਕੇ | ਰਿਕਾਰਡ ਤੋਂ ਪਤਾ ਲੱਗ ਸਕਦਾ ਹੈਕਿ ਜੇ ਉਸ ਪਸ਼ੂ ਦੀਆਂ ਬਹੁਤ ਸਾਰੀਆਂ ਮਸਨੂੰਇ ਗਰਭਦਾਨ/ਟੀਕੇ ਭਰੇ ਹੋਏ ਹਨ (Artificial Insemination) ਤਾਂ ਉਸ ਪਸ਼ੂ ਨੂੰ ਫਾਰਮ ਤੇ ਰੱਖਣਾ ਲਾਹੇਵੰਦ ਹੈ ਜਾਂ ਨਹੀਂ ਅਤੇ ਉਸਦਾ ਸਹੀ ਸਮੇਂ ਤੇ ਇਲਾਜ ਵੀ ਕੀਤਾ ਜਾ ਸਕੇ | ਇਹ ਰਿਕਾਰਡ ਦੀ ਇਕ ਕਾਪੀ ਜਾ ਕੰਪਿਊਟਰ ਵਿਚ ਹੇਠ ਦਿੱਤੇ ਕੋਲਮ ਅਨੁਸਾਰ  ਤਿਆਰ ਕੀਤੀ ਜਾ ਸਕਦੀ ਹੈ |              

 ਪਸ਼ੂ ਦਾ ਨੰ:                                

 

ਜਨਮ/ਖਰੀਦ ਦੀ ਮਿਤੀ:

ਸੂਣ ਦੀ ਮਿਤੀ

ਸੂਣ ਤੋਂ ਬਾਅਦ ਹੇਹਾ

ਹੇਹੇ ਵਿਚ ਆਉਣ ਦਾ ਸਮਾਂ

ਮਸਨੂੰਇ ਗਰਭਦਾਨ ਕਰਨ ਦੀ ਮਿਤੀ

ਮਸਨੂੰਇ ਗਰਭਦਾਨ ਕਰਨ ਦਾ ਸਮਾਂ

ਬੁੱਲ੍ਹ ਨੰ

ਗਰਭ ਚੈੱਕ ਕਰਨ ਦੀ ਮਿਤੀ

 

 

 

 

 

 

 

 

 

 

 

 

 

 

 

 

 

 

 

 

 

 

  1. ਦੁੱਧ ਦੀ ਪੈਦਾਵਾਰ ਦੇ ਰਿਕਾਰਡ: ਇਸ ਰਿਕਾਰਡ ਰਾਹੀਂ ਅਸੀਂ ਹਰ ਇਕ ਪਸ਼ੂ ਦੇ ਦੁੱਧ ਦਾ ਰਿਕਾਰਡ ਰੱਖ ਸਕਦੇ ਹਾਂ| ਉਸ ਤੋਂ ਸਾਨੂੰ ਪਤਾ ਲੱਗ ਸਕਦਾ ਹੈ ਕਿ ਕਿਸੇ ਇਕ ਪਸ਼ੂ ਨੇ ਪੂਰੇ ਸੂਏ ਵਿਚ ਕਿੰਨਾ ਦੁੱਧ ਅਤੇ ਕਿੰਨੇ ਦਿਨ ਦੁੱਧ ਦਿੱਤਾ| ਮਹੀਨੇ ਦੇ ਅਖੀਰ ਤੇ ਪੂਰੇ ਦੁੱਧ ਦਾ ਹਿਸਾਬ ਲਗਾ ਸਕਦੇ ਹਾਂ | ਇਹ ਰਿਕਾਰਡ ਦੀ ਇਕ ਕਾਪੀ ਜਾ ਕੰਪਿਊਟਰ ਵਿਚ ਹੇਠ ਦਿੱਤੇ ਕੋਲਮ ਅਨੁਸਾਰ ਤਿਆਰ ਕੀਤੀ ਜਾ ਸਕਦੀ ਹੈ |

 

ਮਿਤੀ

ਪਸ਼ੂ ਦਾ ਨੰ

ਦੁੱਧ (ਕਿਲੋ)

ਦੁੱਧ ਦੀ ਥੰਦੇਆਯੀ (ਫੈਟ)

ਐਸ. ਐਨ. ਐਫ

 

 

 

ਸੇਵਰ ਦਾ ਦੁੱਧ

ਸ਼ਾਮ ਦਾ ਦੁੱਧ

 

 

 

 

 

 

 

 

 

ਕੁਲ ਦੁੱਧ

 

 

 

 

 

 

 

  1. ਸਿਹਤ ਅਤੇ ਇਲਾਜ ਦੇ ਰਿਕਾਰਡ: ਇਸ ਰਿਕਾਰਡ ਰਾਹੀਂ ਸਮੇਂ ਦੇ ਨਾਲ ਵਾਰ-ਵਾਰ ਵਾਪਰੀਆਂ ਘਟਨਾਵਾਂ ਜਾਂ ਜਾਨਵਰਾਂ ਦੇ ਕੁਝ ਕਮਜ਼ੋਰ ਸਮੂਹਾਂ ਵੱਲ ਧਿਆਨ ਦੇ ਕੇ ਬਿਹਤਰ ਪ੍ਰਬੰਧਨ ਅਭਿਆਸਾਂ ਦਾ ਪਤਾ ਲਗਾਇਆ ਜਾ ਸਕਦਾ ਹੈ | ਡੀਵਰਮਰਜ਼, ਐਕਰੀਸਾਈਡਜ਼ ਅਤੇ ਐਂਟੀਬਾਇਓਟਿਕ ਦਵਾਈਆਂ ਅਤੇ ਹੋਰ ਦਵਾਈਆਂ ਦਾ ਵੀ ਪੂਰਾ ਹਿਸਾਬ ਇਸ ਰਿਕਾਰਡ ਵਿਚ ਰੱਖਿਆ ਜਾਂਦਾ ਹੈ | ਇਹ ਰਿਕਾਰਡ ਦੀ ਇਕ ਕਾਪੀ ਜਾ ਕੰਪਿਊਟਰ ਵਿਚ ਹੇਠ ਦਿੱਤੇ ਕੋਲਮ ਅਨੁਸਾਰ ਤਿਆਰ ਕੀਤੀ ਜਾ ਸਕਦੀ ਹੈ |

ਮਿਤੀ

ਪਸ਼ੂ ਦਾ ਨੰ

ਬਿਮਾਰੀ ਦਾ ਵੇਰਵਾ

ਇਲਾਜ

ਡੀਵਰਮਰਜ਼ਅਤੇ ਐਂਟੀਬਾਇਓਟਿਕ ਦਵਾਈਆਂ

 

 

 

 

 

 

 

 

 

 

4. ਟੀਕਾਕਰਣ (vaccination) ਦੇ ਰਿਕਾਰਡ: ਸਮੇਂ ਸਮੇਂ ਤੇ ਪਸ਼ੂਆਂ ਨੂੰ ਬਿਮਾਰੀਆਂ ਦੇ ਬਚਾਅ ਲਈ ਟੀਕਾਕਰਣ ਕੀਤਾ ਜਾਂਦਾ ਹੈ | ਹਰੇਕ ਟੀਕਾਕਰਣ ਦਾ ਵੇਰਵਾ ਇਸ ਰਿਕਾਰਡ ਵਿਚ ਰੱਖਿਆ ਜਾਂਦਾ ਹੈ ਕਿ ਕਿਸ ਪਸ਼ੂ ਨੂੰ ਕਿਸ ਸਮੇਂ ਤੇ ਕਿਹੜਾ ਟੀਕਾਕਰਣ ਕੀਤਾ ਗਿਆ ਸੀ ਅਤੇ ਰਿਕਾਰਡ ਦੇਖਕੇ ਪਤਾ ਲੱਗ ਜਾਂਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਦੁਬਾਰਾ ਕਦੋਂ ਟੀਕਾਕਰਣ ਕਰਨਾ ਹੈ | ਇਹ ਰਿਕਾਰਡ ਦੀ ਇਕ ਕਾਪੀ ਜਾ ਕੰਪਿਊਟਰ ਵਿਚ ਹੇਠ ਦਿੱਤੇ ਕੋਲਮ ਅਨੁਸਾਰ ਤਿਆਰ ਕੀਤੀ ਜਾ ਸਕਦੀ ਹੈ |

 

ਮਿਤੀ

ਪਸ਼ੂ ਦਾ ਨੰ

ਪਸ਼ੂ ਦਾ ਲਿੰਗ

ਪਸ਼ੂ ਦੀ ਉਮਰ

ਬਿਮਾਰੀ ਦਾ ਟੀਕਾਕਰਣ

ਦੁਬਾਰਾ ਟੀਕਾਕਰਣ ਦੀ ਮਿਤੀ

 

 

ਨਰ

ਮਾਦਾ

 

ਟੀਕਾਕਰਣ ਦਾ ਨਾਮ

ਮਾਤਰਾ

 

 

 

 

 

 

 

               

5. ਹਰਾ ਚਾਰਾ/ਫੀਡ ਦੇ ਰਿਕਾਰਡ: ਇਸ ਰਿਕਾਰਡ ਤੋਂ ਫੀਡ ਅਤੇ ਹਰੇ ਚਾਰੇ ਦੀ ਮਾਤਰਾ ਅਤੇ ਕਿਸਮ ਬਾਰੇ ਜਾਣਕਾਰੀ ਮਿਲ ਸਕਦੀ ਹੈ | ਦੁੱਧ ਦੇ ਰਿਕਾਰਡਾਂ ਤੋਂ ਦਿਨ ਪ੍ਰਤੀ ਦਿਨ ਫੀਡ ਰਾਸ਼ਨ ਦੇ ਪ੍ਰਬੰਧ ਕੀਤੇ ਜਾ ਸਕਦੇ ਹਨ | ਉਦਾਹਰਣ ਦੇ ਤੌਰ ਤੇ ਇੱਕ ਦੁੱਧ ਦੇਣ ਵਾਲੀ ਗਾਂ ਨੂੰ ਬਾਕੀ ਗਾਵਾਂ ਨਾਲੋਂ ਕਿੰਨੀ ਮਾਤਰਾ ਵਿਚ ਫੀਡ ਦੇਣੀ ਹੈ ਦਾ ਪਤਾ ਲਗਾਇਆ ਜਾ ਸਕਦਾ ਹੈ | ਇਹ ਰਿਕਾਰਡ ਦੀ ਇਕ ਕਾਪੀ ਜਾ ਕੰਪਿਊਟਰ ਵਿਚ ਹੇਠ ਦਿੱਤੇ ਕੋਲਮ ਅਨੁਸਾਰ ਤਿਆਰ ਕੀਤੀ ਜਾ ਸਕਦੀ ਹੈ |

 

ਮਿਤੀ

ਪਸ਼ੂ ਦਾ ਵੇਰਵਾ/ਨੰ

ਹਰਾ ਚਾਰਾ

ਫੀਡ ਦੀ ਕਿਸਮ

ਵੰਡ/ਖਲ

 

 

1-3 ਮਹੀਨੇ

4-11 ਮਹੀਨੇ

1-2 ਸਾਲ

2 ਸਾਲ ਤੋਂ ਉਪਰ

ਬਰਸੀਮ

ਜੋਵਾਰ

ਮੱਕੀ

ਸਰੋਂ

ਚੂਰਾ

ਗੋਲੀ

 

ਕੁਲ ਮਾਤਰਾ

 

 

 

 

 

 

 

 

 

 

 

                         

6. ਵਿਤੀ ਰਿਕਾਰਡ: ਪਸ਼ੂ ਪਾਲਣ ਨਾਲ ਸੰਬੰਧਤ ਖਰਚਿਆਂ ਅਤੇ ਕਮਾਈ ਦੇ ਰਿਕਾਰਡਇਸ ਰਜਿਸਟਰ ਵਿਚ ਰੱਖੇ ਜਾ ਸਕਦੇ ਹਨ | ਫਾਰਮ ਵਿਚ ਸਾਲ ਦੇ ਅੰਤ ਵਿਚ ਹੋਏ ਖਰਚੇ ਅਤੇ ਕਮਾਈ ਦਾ ਜੋੜ ਲਗਾਇਆ ਜਾਂਦਾ ਹੈ, ਜਿਸ ਨਾਲ ਫਾਰਮ ਤੇ ਨਫ਼ੇ ਅਤੇ ਨੁਕਸਾਨ ਨੂੰ ਸਮਝਿਆ ਜਾ ਸਕਦਾ ਹੈ | ਇਹ ਰਿਕਾਰਡ ਦੀ ਇਕ ਕਾਪੀ ਜਾ ਕੰਪਿਊਟਰ ਵਿਚ ਹੇਠ ਦਿੱਤੇ ਕੋਲਮ ਅਨੁਸਾਰ  ਤਿਆਰ ਕੀਤੀ ਜਾ ਸਕਦੀ ਹੈ |

 

ਮਿਤੀ

ਪਸ਼ੂ ਦਾ ਨੰ/ਲਿੰਗ

ਕੁਲ ਕੀਮਤ/ ਖਰਚੇ 

ਪਸ਼ੂ ਦੀ ਵਿਕਰੀ 

 

 

 

ਕੁਲ ਦੁੱਧ

 

 

 

ਫੀਡ

 

 

 

ਇਲਾਜ 

 

 

 

 

ਡਾ. ਮਨਦੀਪ ਸਿੰਘ

ਵੈਟਨਰੀ ਅਫਸਰ, ਖੇਤਰੀ ਖੋਜ ਅਤੇ ਸਿਖਲਾਈ ਕੇਂਦਰ, ਕਾਲਝਰਾਣੀ, ਬਠਿੰਡਾ

ਮੋਬਾਈਲ: 99153-81089; Email: mandeepsekhon1988@gmail.com

animal husbandry Dairy farming punjab news farmers
English Summary: An important aspect of dairy farming

Share your comments

Krishi Jagran Punjabi Magazine subscription

CopyRight - 2020 Krishi Jagran Media Group. All Rights Reserved.