ਭਾਰਤ ਵਿੱਚ ਸਭ `ਤੋਂ ਵੱਧ ਦੁੱਧ ਦਾ ਉਤਪਾਦਕ ਹੁੰਦਾ ਹੈ। ਅਜੋਕੇ ਸਮੇਂ `ਚ ਦੋਧੀ ਦੁੱਧ ਦੀ ਪੈਦਾਵਾਰ ਨੂੰ ਵਧਾਉਣ ਲਈ ਗਾਵਾਂ ਨੂੰ ਹਾਰਮੋਨ ਦਾ ਟੀਕਾ ਲਾਉਂਦੇ ਹਨ। ਜਿਸਦੇ ਸਿੱਟੇ ਵਜੋਂ ਦੁੱਧ ਦੀ ਮਿਲਕਫੈਟ ਅਤੇ ਲੈਕਟੋਜ਼ ਦੀ ਸਮੱਗਰੀ `ਚ ਵਾਧਾ ਹੁੰਦਾ ਹੈ। ਪਰ ਹਾਰਮੋਨ ਦਾ ਟੀਕਾ ਦੁੱਧ ਦੀ ਪ੍ਰੋਟੀਨ ਸਮੱਗਰੀ ਨੂੰ ਘਟਾ ਦਿੰਦਾ ਹੈ। ਇਹ ਟੀਕਾ ਗਾਵਾਂ ਦੀ ਸਿਹਤ ਨੂੰ ਖ਼ਰਾਬ ਕਰਨ ਵਿੱਚ ਵੀ ਹਿੱਸਾ ਪਾਉਂਦਾ ਹੈ।
ਕਿਸਾਨ ਭਰਾਵੋ ਜੇ ਤੁਸੀਂ ਆਪਣੀ ਗਾਵਾਂ ਦੇ ਦੁੱਧ ਦੀ ਉਤਪਾਦਕ ਅਤੇ ਗੁਣਵੱਤਾ ਵਧਾਉਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਨਕਾਰਾਤਮਕ ਢੰਗ ਨਾਲ ਨਹੀਂ ਸਗੋਂ ਕੁਦਰਤੀ ਤਰੀਕੇ ਨਾਲ ਵਧਾਓ। ਆਓ ਜਾਣਦੇ ਹਾਂ ਕੁਝ ਕੁੱਦਰਤੀ ਤਰੀਕਿਆਂ ਬਾਰੇ ਜਿਨ੍ਹਾਂ ਦੀ ਵਰਤੋਂ ਗਾਵਾਂ ਦੇ ਦੁੱਧ ਦੀ ਮਾਤਰਾ ਵਧਾਉਣ `ਚ ਸਹਾਇਕ ਹਨ।
ਸਰ੍ਹੋਂ ਦੇ ਤੇਲ ਅਤੇ ਆਟੇ ਤੋਂ ਬਣਾਓ ਘਰੇਲੂ ਦਵਾਈ:
ਇਸ ਦਵਾਈ ਲਈ ਸਭ ਤੋਂ ਪਹਿਲਾਂ 200 ਤੋਂ 300 ਗ੍ਰਾਮ ਸਰ੍ਹੋਂ ਦਾ ਤੇਲ, 250 ਗ੍ਰਾਮ ਕਣਕ ਦਾ ਆਟਾ ਲਓ। ਹੁਣ ਦੋਵਾਂ ਨੂੰ ਮਿਲਾ ਕੇ ਸ਼ਾਮ ਨੂੰ ਪਸ਼ੂ ਨੂੰ ਖੁਆਓ। ਇਸ ਦਵਾਈ ਦੇ ਦੌਰਾਨ ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਦਵਾਈ ਖਾਣ ਤੋਂ ਬਾਅਦ ਪਸ਼ੂ ਨੂੰ ਪੀਣ ਲਈ ਪਾਣੀ ਨਹੀਂ ਦੇਣਾ ਚਾਹੀਦਾ, ਕਿਉਂਕਿ ਇਸ ਨਾਲ ਗਾਵਾਂ ਨੂੰ ਖੰਘ ਲੱਗਣ ਦਾ ਡਰ ਹੁੰਦਾ ਹੈ। ਇੱਕ ਗੱਲ ਹੋਰ ਕਿ ਇਹ ਦਵਾਈ ਕਿਸਾਨ ਭਰਾ ਆਪਣੀ ਗਾਵਾਂ ਨੂੰ 7-8 ਦਿਨਾਂ ਤੋਂ ਬਾਅਦ ਹੀ ਦੇਣ। ਇਸ ਨਾਲ ਸਮੇਂ-ਸਮੇਂ ਤੇ ਦੁੱਧ ਦੀ ਗੁਣਵੱਤਾ ਅਤੇ ਮਾਤਰਾ `ਚ ਵਾਧਾ ਹੁੰਦਾ ਹੈ।
ਹਰੇ ਚਾਰੇ ਦੀ ਵਰਤੋਂ:
ਗਾਵਾਂ ਲਈ ਘਾਹ ਭੋਜਨ ਦਾ ਸਭ ਤੋਂ ਪ੍ਰਭਾਵਸ਼ਾਲੀ ਸਰੋਤ ਮੰਨਿਆ ਜਾਂਦਾ ਹੈ। ਇੱਕ ਅਨੁਮਾਨ ਤੋਂ ਪਤਾ ਕੀਤਾ ਗਿਆ ਹੈ ਕਿ ਘਾਹ ਖਾਣ ਵਾਲੀਆਂ ਗਾਵਾਂ ਦਾ ਦੁੱਧ ਬਹੁਤ ਜ਼ਿਆਦਾ ਪੌਸ਼ਟਿਕ ਹੁੰਦਾ ਹੈ। ਇਸ ਦੌਰਾਨ ਗਾਵਾਂ ਨੂੰ ਸੁੱਕਾ ਚਾਰਾ ਅਤੇ ਆਹਾਰ ਮਿਸ਼ਰਣ ਜ਼ਰੂਰ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਘੋੜੇ ਪਾਲਣ ਦੇ ਧੰਦੇ ਦਾ ਵਧਦਾ ਰੁਝਾਨ, ਇਹ ਖਾਸ ਨਸਲਾਂ ਦੇਣਗੀਆਂ ਚੰਗਾ ਮੁਨਾਫਾ!
ਕਣਕ ਦਾ ਦਲੀਆ, ਮੇਥੀ ਅਤੇ ਨਾਰੀਅਲ ਦੀ ਵਰਤੋਂ:
ਇਸ ਨੁਕਤੇ ਲਈ ਦਲੀਆ, ਮੇਥੀ ਅਤੇ ਗੁੜ ਨੂੰ ਪਹਿਲਾ ਪਕਾਓ। ਬਾਅਦ `ਚ ਇਸ ਪਕਾਈ ਹੋਈ ਸਮੱਗਰੀ ਵਿੱਚ ਨਾਰੀਅਲ ਨੂੰ ਪੀਸ ਕੇ ਪਾਓ। ਥੋੜੇ ਸਮੇਂ ਲਈ ਇਸ ਸਮੱਗਰੀ ਨੂੰ ਠੰਡਾ ਹੋਣ ਲਈ ਰੱਖ ਦੋ। ਜਦੋਂ ਇਹ ਸਮੱਗਰੀ ਠੰਡੀ ਹੋ ਜਾਏ ਤਾਂ ਗਾਵਾਂ ਨੂੰ ਖੁਆ ਦੋ।
ਲੋਬੀਆ ਘਾਹ ਦੀ ਵਰਤੋਂ:
ਪਸ਼ੂ ਪਾਲਣ ਵਿਭਾਗ ਦੇ ਅਨੁਸਾਰ ਲੋਬੀਆ ਘਾਹ ਖਾਣ ਨਾਲ ਗਾਂ ਦੇ ਦੁੱਧ ਦੀ ਮਾਤਰਾ `ਚ ਵਾਧਾ ਹੁੰਦਾ ਹੈ। ਇਹ ਘਾਹ ਹੋਰਨਾਂ ਘਾਹ ਦੇ ਮੁਕਾਬਲੇ ਜ਼ਿਆਦਾ ਜਲਦੀ ਪਚਦਾ ਹੈ। ਜੇਕਰ ਇਸ ਘਾਹ ਦਾ ਜਿਆਦਾ ਮਾਤਰਾ ਵਿੱਚ ਸੇਵਨ ਕੀਤਾ ਜਾਏ ਤਾਂ ਵੀ ਇਸ ਘਾਹ ਦਾ ਗਾਵਾਂ ਦੀ ਸਿਹਤ `ਤੇ ਮਾੜਾ ਪ੍ਰਭਾਵ ਨਹੀਂ ਪੈਂਦਾ।
Summary in English: Dairy Farming: Enhance cow's milk quality with natural tips