ਅਜ ਦੇ ਸਮੇਂ ਵਿੱਚ ਮੱਛੀ ਦਾ ਸੇਵਨ ਵੱਡੀਆਂ ਤੋਂ ਜਿਆਦਾ ਬੱਚੇ ਕਰਦੇ ਹਨ |ਚੰਗਾ ਵੀ ਹੈ ਕਿਉਂਕਿ ਮੱਛੀ ਖਾਣਾ ਸੁਆਦੀ ਹੋਣ ਦੇ ਨਾਲ ਨਾਲ ਸ਼ਰੀਰ ਲਈ ਤੰਦਰੁਸਤ ਵੀ ਹੁੰਦਾ ਹੈ | ਇਸ ਵਿਚ ਪ੍ਰੋਟੀਨ, ਵਿਟਾਮਿਨ ਅਤੇ ਚਰਬੀ ਵਰਗੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ। ਜੋ ਸਾਡੇ ਸ਼ਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ | ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਮੱਛੀਆਂ ਦਾ ਸੇਵਨ ਕਰਨਾ ਸਾਡੀ ਸਿਹਤ ਲਈ ਚੰਗਾ ਹੈ, ਪਰ ਕੁਝ ਮੱਛੀਆਂ ਇਸ ਤਰ੍ਹਾਂ ਦੀਆਂ ਹਨ. ਜਿਸਦਾ ਸੇਵਨ ਸਾਡੇ ਸ਼ਰੀਰ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ | ਇਸ ਲਈ ਅੱਜ ਅਸੀ ਤੁਹਾਨੂੰ ਕੁਝ ਇਹੋ ਜੀ ਮੱਛੀਆਂ ਦੇ ਬਾਰੇ ਦੱਸਾਂਗੇ, ਇਨ੍ਹਾਂ ਦਾ ਸੇਵਨ ਕਰਨ ਨਾਲ ਤੁਸੀਂ ਕਈ ਬਿਮਾਰੀਆਂ ਦੇ ਜਾਲ ਵਿਚ ਫਸ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਨ੍ਹਾਂ ਮੱਛੀਆਂ ਬਾਰੇ...
ਬਿੱਲੀ ਮੱਛੀ (Cat Fish)
ਜੇ ਅਸੀ ਗੱਲ ਕਰੀਏ ਇਹੋ ਜੀ ਮੱਛੀ ਬਾਰੇ ਜਿਸਦਾ ਭੋਜਨ ਸਾਡੇ ਸਰੀਰ ਲਈ ਨੁਕਸਾਨਦੇਹ ਹੈ | ਤਾਂ ਉਸ ਵਿਚ ਜੋ ਪਹਿਲਾ ਨਾਮ ਆਉਂਦਾ ਹੈ ਉਹ ਹੈ ਬਿੱਲੀ ਮੱਛੀ, ਜੋ ਕਿ ਇੱਕ ਇਹੋ ਜੀ ਮੱਛੀ ਹੈ ਜੋ ਹਾਰਮੋਨਸ ਦੁਆਰਾ ਵੱਡੀ ਕੀਤੀ ਜਾਂਦੀ ਹੈ | ਹੋਰ ਮੱਛੀਆਂ ਦੇ ਮੁਕਾਬਲੇ ਇਸ ਵਿਚ ਕਾਫ਼ੀ ਹਾਨੀਕਾਰਕ ਪਦਾਰਥ ਪਾਏ ਜਾਂਦੇ ਹਨ | ਜੋ ਕਿ ਮਨੁੱਖੀ ਸ਼ਰੀਰ ਲਈ ਖਤਰਨਾਕ ਹੁੰਦੇ ਹਨ |
ਮਕਰੇਲ ਮੱਛੀ (Mackerel fish)
ਹੁਣ ਅਸੀ ਦੱਸਾਂਗੇ,ਤੁਹਾਨੂੰ ਮਕਰੇਲ ਮੱਛੀ ਦੇ ਬਾਰੇ ਜੋ ਇਕ ਹੋਰ ਮੱਛੀ ਹੈ ਜਿਸਦਾ ਸੇਵਨ ਮਨੁੱਖੀ ਸਰੀਰ ਲਈ ਜ਼ਹਿਰ ਵਰਗਾ ਹੁੰਦਾ ਹੈ | ਕਿਉਂਕਿ ਇਸ ਵਿਚ ਬਹੁਤ ਜ਼ਿਆਦਾ ਪਾਰਾ ਹੁੰਦਾ ਹੈ ਇਸ ਲਈ ਇਸ ਮੱਛੀ ਨੂੰ ਖਾਣਾ ਸਾਡੀ ਸਿਹਤ ਲਈ ਨੁਕਸਾਨਦੇਹ ਹੈ |
ਟੂਨਾ ਮੱਛੀ (Tuna fish)
ਹੁਣ ਅਸੀਂ ਗੱਲ ਕਰਾਗੇ ਤੀਜੀ ਮੱਛੀ ਬਾਰੇ ਜਿਸ ਦਾ ਸੇਵਨ ਮਨੁੱਖੀ ਸ਼ਰੀਰ ਲਈ ਨੁਕਸਾਨਦੇਹ ਹੈ | ਉਹਦਾ ਨਾਮ ਟੂਨਾ ਮੱਛੀ ਹੈ | ਇਹ ਇਕ ਸਮੁੰਦਰੀ ਮੱਛੀ ਹੈ ਇਹਦੇ ਵਿਚ ਵੀ ਪਾਰੇ ਦੀ ਮਾਤਰਾ ਬਹੁਤ ਵੱਧ ਹੁੰਦੀ ਹੈ | ਮਾਹਿਰਾਂ ਨੇ ਇਹ ਵੀ ਕਿਹਾ ਹੈ ਕਿ ਇਸ ਮੱਛੀ ਦਾ ਸੇਵਨ ਮਨੁੱਖਾਂ ਲਈ ਚੰਗਾ ਨਹੀਂ ਮੰਨਿਆ ਜਾਂਦਾ ਹੈ |
Summary in English: Eating these fish can be a deadly disease, read the full news!