Horse Breeds: ਘੋੜੇ ਰੱਖਣ ਦਾ ਰਿਵਾਜ਼ ਨਾ ਸਿਰਫ਼ ਸ਼ਾਹੀ ਪਰਿਵਾਰਾਂ ਵਿੱਚ ਸਗੋਂ ਆਮ ਲੋਕਾਂ ਵਿੱਚ ਵੀ ਬਹੁਤ ਪ੍ਰਚਲਿਤ ਹੈ। ਅਜਿਹੇ ਵਿੱਚ ਅੱਜ ਅਸੀਂ ਤੁਹਾਡੇ ਲਈ ਸਭ ਤੋਂ ਵਧੀਆ ਅਤੇ ਖ਼ਾਸ ਨਸਲ ਦੇ ਘੋੜੇ ਲੈ ਕੇ ਆਏ ਹਾਂ।
ਤੁਸੀਂ ਵੀ ਕਦੇ-ਨਾ-ਕਦੇ ਟਾਂਗੇ 'ਤੇ ਜ਼ਰੂਰ ਬੈਠੇ ਹੋਵੋਗੇ, ਪਰ ਕੀ ਤੁਸੀਂ ਕਦੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਘੋੜਾ ਕਿਹੜੀ ਨਸਲ ਦਾ ਹੈ? ਭਾਰਤ ਵਿੱਚ ਘੋੜਿਆਂ ਦੀਆਂ ਅੱਧੀ ਦਰਜਨ ਤੋਂ ਵੱਧ ਨਸਲਾਂ ਪਾਈਆਂ ਜਾਂਦੀਆਂ ਹਨ। ਆਓ ਅੱਜ ਉਨ੍ਹਾਂ ਘੋੜਿਆਂ ਦੀਆਂ ਨਸਲਾਂ ਬਾਰੇ ਗੱਲ ਕਰਦੇ ਹਾਂ।
ਘੋੜਿਆਂ ਦੀਆਂ ਸਭ ਤੋਂ ਪ੍ਰਸਿੱਧ ਨਸਲਾਂ:
1. ਮਾਰਵਾੜੀ ਘੋੜਾ (Marwari Horse)
ਘੋੜਿਆਂ ਦੀ ਇਹ ਨਸਲ ਰਾਜਸਥਾਨ ਵਿੱਚ ਪਾਈ ਜਾਂਦੀ ਹੈ ਕਿਉਂਕਿ ਇਹ ਰਾਜਿਆਂ-ਮਹਾਰਾਜਿਆਂ ਦਾ ਘੋੜਾ ਹੁੰਦਾ ਸੀ।
2. ਕੱਚੀ ਸਿੰਧ ਘੋੜਾ (Kutchi Sindh horse)
ਘੋੜਿਆਂ ਦੀ ਇਹ ਨਸਲ ਗੁਜਰਾਤ ਵਿੱਚ ਪਾਈ ਜਾਂਦੀ ਹੈ। ਇਹ ਗਰਮ ਅਤੇ ਠੰਡੇ ਦੋਵਾਂ ਵਾਤਾਵਰਣਾਂ ਵਿੱਚ ਰਹਿ ਸਕਦਾ ਹੈ।
3. ਸਪਿਤੀ ਘੋੜਾ (Spiti Horse)
ਘੋੜਿਆਂ ਦੀ ਇਹ ਨਸਲ ਹਿਮਾਚਲ ਵਿੱਚ ਪਾਈ ਜਾਂਦੀ ਹੈ। ਇਹ ਉੱਚੇ ਪਹਾੜੀ ਖੇਤਰਾਂ ਲਈ ਬਹੁਤ ਵਧੀਆ ਹਨ।
ਇਹ ਵੀ ਪੜ੍ਹੋ : Stud Farm ਨਾਲ ਬਦਲੀ ਸ਼੍ਰੀ ਮੁਕਤਸਰ ਸਾਹਿਬ ਦੇ ਗਿੱਲ ਬ੍ਰਦਰਜ਼ ਦੀ ਕਿਸਮਤ
4. ਕਾਠਿਆਵਾੜੀ ਘੋੜਾ (Kathiawari Horse)
ਘੋੜਿਆਂ ਦੀ ਇਹ ਨਸਲ ਗੁਜਰਾਤ ਵਿੱਚ ਪਾਈ ਜਾਂਦੀ ਹੈ, ਜੋ ਕਿ ਬਹੁਤ ਵਧੀਆ ਨਸਲ ਹੈ।
5. ਮਨੀਪੁਰੀ ਪੋਨੀ ਘੋੜਾ (Manipuri Pony Horse)
ਘੋੜਿਆਂ ਦੀ ਇਹ ਨਸਲ ਮਨੀਪੁਰ ਵਿੱਚ ਪਾਈ ਜਾਂਦੀ ਹੈ। ਇਹ ਇੱਕ ਬਹੁਤ ਸ਼ਕਤੀਸ਼ਾਲੀ ਨਸਲ ਹੈ ਅਤੇ ਜਿਆਦਾਤਰ ਖੇਡਾਂ ਵਿੱਚ ਵਰਤੀ ਜਾਂਦੀ ਹੈ।
ਇਹ ਵੀ ਪੜ੍ਹੋ : ਘੋੜੇ ਪਾਲਣ ਦੇ ਧੰਦੇ ਦਾ ਵਧਦਾ ਰੁਝਾਨ, ਇਹ ਖਾਸ ਨਸਲਾਂ ਦੇਣਗੀਆਂ ਚੰਗਾ ਮੁਨਾਫਾ!
6. ਭੂਟੀਆ ਘੋੜਾ (Bhutia Horse)
ਘੋੜਿਆਂ ਦੀ ਇਹ ਨਸਲ ਸਿੱਕਮ ਅਤੇ ਪੱਛਮੀ ਬੰਗਾਲ ਦੇ ਦਾਰਜੀਲਿੰਗ ਵਿੱਚ ਪਾਈ ਜਾਂਦੀ ਹੈ। ਇਹ ਦੌੜਨ ਅਤੇ ਭਾਰ ਚੁੱਕਣ ਲਈ ਵਰਤਿਆ ਜਾਂਦਾ ਹੈ।
7. ਵਿਦੇਸ਼ੀ ਨਸਲਾਂ
ਭਾਰਤ ਵਿੱਚ ਘੋੜਿਆਂ ਦੀਆਂ ਵਿਦੇਸ਼ੀ ਨਸਲਾਂ ਵਿੱਚ ਅੰਗਰੇਜ਼ੀ ਥੋਰਬ੍ਰੇਡ, ਕੋਨੀਮੇਰਾ, ਪੋਲਿਸ਼ ਅਤੇ ਹਾਫਲਿੰਗਰ ਆਦਿ ਸ਼ਾਮਲ ਹਨ।
Summary in English: Horse Breeds: Seeing these breeds of horses, you will surely say Just Looking Like a WOW