ਸਾਡੇ ਦੇਸ਼ ਦੀ 70% ਜਨਤਾ ਕਾਰੋਬਾਰ ਲਈ ਖੇਤੀ ਅਤੇ ਬਾਕੀ ਪ੍ਰਤੀਸ਼ਤ ਜਨਤਾ ਪਸ਼ੂ ਪਾਲਣ `ਤੇ ਨਿਰਭਰ ਕਰਦੀ ਹੈ। ਪਰ ਮੌਜ਼ੂਦਾ ਸਮੇਂ `ਚ ਲੋਕਾਂ ਦਾ ਰੁਝਾਨ ਦਿਨੋਦਿਨ ਮਧੂ ਮੱਖੀ ਪਾਲਣ ਵੱਲ ਵੱਧਦਾ ਜਾ ਰਿਹਾ ਹੈ। ਜਿਸ ਨਾਲ ਇੱਕ ਹੋਰ ਕਾਰੋਬਾਰ ਦਾ ਵਾਧਾ ਹੋ ਰਿਹਾ ਹੈ। ਦੋਸਤੋ ਜੇਕਰ ਤੁਸੀਂ ਵੀ ਆਪਣੀ ਆਮਦਨ `ਚ ਵਾਧਾ ਕਰਨਾ ਚਾਹੁੰਦੇ ਹੋ, ਤਾਂ ਮਧੂ ਮੱਖੀ ਪਾਲਣ ਦੇ ਧੰਦੇ ਦਾ ਵਿਚਾਰ ਤੁਹਾਡੇ ਲਈ ਬਹੁਤ ਵਧੀਆ ਸਾਬਿਤ ਹੋ ਸਕਦਾ ਹੈ। ਆਓ ਜਾਣਦੇ ਹਾਂ ਇਸ ਸੌਖੇ ਅਤੇ ਟਿਕਾਊ ਕਾਰੋਬਾਰ ਬਾਰੇ ਕੁਝ ਖ਼ਾਸ ਗੱਲਾਂ।
Beekeeping: ਮਧੂ ਮੱਖੀ ਪਾਲਣ ਇੱਕ ਅਜਿਹੀ ਪ੍ਰਕਿਰਿਆ ਹੈ, ਜਿਸ ਵਿੱਚ ਸ਼ਹਿਦ ਦੀਆਂ ਮੱਖੀਆਂ ਦੀ ਦੇਖਭਾਲ ਅਤੇ ਪ੍ਰਬੰਧ ਕੀਤਾ ਜਾਂਦਾ ਹੈ। ਇੱਕ ਮਧੂ ਮੱਖੀ ਪਾਲਕ ਸ਼ਹਿਦ ਅਤੇ ਛੱਤੇ ਦੇ ਹੋਰ ਉਤਪਾਦਾਂ ਨੂੰ ਇਕੱਠਾ ਕਰਨ ਲਈ ਮਧੂ-ਮੱਖੀਆਂ ਪਾਲਦਾ ਹੈ। ਇਸ `ਤੋਂ ਪ੍ਰਾਪਤ ਹੋਏ ਸ਼ਹਿਦ, ਪਰਾਗ, ਸ਼ਾਹੀ ਜੈਲੀ, ਮੋਮ ਨੂੰ ਬਾਜ਼ਾਰ ਵਿੱਚ ਵੇਚ ਕੇ ਵਧੇਰਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਹੁਣ ਤਾਂ ਸ਼ਹਿਦ ਦੇ ਕਾਰੋਬਾਰ ਲਈ ਸਰਕਾਰ ਵੱਲੋਂ ਕਿਸਾਨਾਂ ਨੂੰ ਵਧੀਆ ਸਬਸਿਡੀ ਵੀ ਦਿੱਤੀ ਜਾਂਦੀ ਹੈ।
ਮਧੂ ਕ੍ਰਾਂਤੀ ਪੋਰਟਲ (Madhu Kranti Portal):
ਇਹ ਰਾਸ਼ਟਰੀ ਮਧੂ ਮੱਖੀ ਪਾਲਣ ਅਤੇ ਸ਼ਹਿਦ ਮਿਸ਼ਨ (NBHM) ਦੇ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਰਾਸ਼ਟਰੀ ਮਧੂ ਬੋਰਡ (NBB) ਦੀ ਇੱਕ ਪਹਿਲ ਹੈ। ਇਹ ਪਲੇਟਫਾਰਮ ਸ਼ਹਿਦ ਦੀ ਗੁਣਵੱਤਾ ਅਤੇ ਮਿਲਾਵਟ ਦੇ ਸਰੋਤ ਦੀ ਜਾਂਚ ਕਰਨ ਵਿੱਚ ਮਦਦ ਕਰਦਾ ਹੈ। ਜੇਕਰ ਤੁਸੀਂ ਵੀ ਇਸ ਸਰਕਾਰੀ ਪੋਰਟਲ ਦਾ ਲਾਭ ਲੈਣਾ ਚਾਹੁੰਦੇ ਹੋ, ਤਾਂ ਇਸ ਲਈ ਮਧੂ ਕ੍ਰਾਂਤੀ ਪੋਰਟਲ 'ਤੇ ਆਸਾਨੀ ਨਾਲ ਆਨਲਾਈਨ ਰਜਿਸਟਰ ਕਾਰਾ ਲਓ। ਇਸ ਤੋਂ ਬਾਅਦ ਤੁਸੀਂ ਸ਼ਹਿਦ ਵੇਚ ਅਤੇ ਖਰੀਦ ਸਕਦੇ ਹੋ।
● ਇਹ ਪੋਰਟਲ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਰੁਜ਼ਗਾਰ ਪੈਦਾ ਕਰਨ ਵਿੱਚ ਮਦਦ ਕਰਦਾ ਹੈ।
● ਇਸ ਨਾਲ ਅੰਤਰਰਾਸ਼ਟਰੀ ਬਾਜ਼ਾਰਾਂ ਤੱਕ ਸ਼ਹਿਦ ਦੀ ਪਹੁੰਚ ਵੱਧਦੀ ਹੈ।
● ਇਹ ਪੋਰਟਲ ਸ਼ਹਿਦ ਉਤਪਾਦਨ, ਮਾਰਕੀਟਿੰਗ ਚੇਨ, ਛੱਤਾ ਉਤਪਾਦਨ ਅਤੇ ਵੇਚਣ ਦੀ ਸਾਰੀ ਜਾਣਕਾਰੀ ਰੱਖਦਾ ਹੈ।
ਇਹ ਵੀ ਪੜ੍ਹੋ : ਘੱਟ ਖਰਚੇ ਵਿੱਚ ਵੱਧ ਕਮਾਈ ਕਰਨ ਲਈ ਕਰੋ ਮਧੂ ਮੱਖੀ ਪਾਲਣ! ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਲਵੋ ਮਦਦ
ਜਰੂਰੀ ਨੋਟ: ਮਧੂ-ਮੱਖੀ ਪਾਲਣ ਦੇ ਚਾਹਵਾਨ ਕਿਸਾਨ ਨੈਸ਼ਨਲ ਬੀ ਬੋਰਡ, ਬੀ ਵਿੰਗ, ਦੂਜੀ ਮੰਜ਼ਿਲ, ਜਨਪਥ ਭਵਨ, ਜਨਪਥ ਰੋਡ, ਨਵੀਂ ਦਿੱਲੀ, ਫੋਨ ਨੰਬਰ 011-23325265 'ਤੇ ਸੰਪਰਕ ਕਰਕੇ ਆਪਣੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਪ੍ਰਾਪਤ ਕਰ ਸਕਦੇ ਹਨ ਅਤੇ ਮਧੂ ਕ੍ਰਾਂਤੀ ਪੋਰਟਲ ਬਾਰੇ ਵਿਸਥਾਰ ਨਾਲ ਜਾਣ ਸਕਦੇ ਹਨ।
Summary in English: Madhu Kranti Portal became a good partner, now there will be increase in income