1. Home
  2. ਪਸ਼ੂ ਪਾਲਣ

Cockroach Farming ਨਾਲ ਜ਼ਬਰਦਸਤ ਕਮਾਈ, ਵਿਦੇਸ਼ਾਂ ਤੋਂ ਬਾਅਦ India 'ਚ ਵਧੀ Demand

ਵਿਦੇਸ਼ਾਂ ਵਾਂਗ ਹੁਣ India 'ਚ ਵੀ Cockroach Farming ਦੀ Demand ਵੱਧ ਰਹੀ ਹੈ। ਇਹ ਕਾਰੋਬਾਰ ਚੰਗੀ ਕਮਾਈ ਕਰਨ ਲਈ ਇੱਕ ਵਧੀਆ ਵਿਕਲਪ ਮੰਨਿਆ ਜਾ ਰਿਹਾ ਹੈ, ਆਓ ਜਾਣਦੇ ਹਾਂ ਕਿਵੇਂ।

Gurpreet Kaur Virk
Gurpreet Kaur Virk
ਕਾਕਰੋਚ ਬਣ ਸਕਦੇ ਹਨ ਚੰਗੀ ਆਮਦਨ ਦਾ ਸਾਧਨ

ਕਾਕਰੋਚ ਬਣ ਸਕਦੇ ਹਨ ਚੰਗੀ ਆਮਦਨ ਦਾ ਸਾਧਨ

Cockroach Farm: ਹੁਣ ਤੱਕ ਤੁਸੀਂ ਕਾਕਰੋਚ ਤੋਂ ਹੋਣ ਵਾਲੇ ਨੁਕਸਾਨ ਬਾਰੇ ਹੀ ਸੁਣਿਆ ਹੋਵੇਗਾ। ਪਰ ਅੱਜ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਵਿਦੇਸ਼ਾਂ ਵਿੱਚ ਬਹੁਤ ਸਾਰੇ ਲੋਕ ਕਾਕਰੋਚ ਫਾਰਮਿੰਗ (Cockroach Farming) ਕਰਕੇ ਅਮੀਰ ਹੋ ਗਏ ਹਨ। ਇਹ ਗੱਲ ਤੁਹਾਨੂੰ ਹੈਰਾਨ ਜ਼ਰੂਰ ਕਰੇਗੀ, ਪਰ ਇਹ ਸੱਚ ਹੈ, ਆਓ ਜਾਣਦੇ ਹਾਂ ਕਾਕਰੋਚਾਂ ਤੋਂ ਮੋਟੀ ਕਮਾਈ ਕਰਨ ਦੇ ਤਰੀਕੇ।

ਸਾਡੇ ਦੇਸ਼ ਵਿੱਚ ਕਾਕਰੋਚ ਦੇਖ ਕੇ ਲੋਕ ਪਰੇਸ਼ਾਨ ਹੋ ਜਾਂਦੇ ਹਨ। ਕਈ ਲੋਕ ਤਾਂ ਇਸ ਤੋਂ ਡਰ ਕੇ ਭੱਜਣਾ ਵੀ ਸ਼ੁਰੂ ਕਰ ਦਿੰਦੇ ਹਨ। ਇਹ ਜੀਵ ਘਰ ਅਤੇ ਦੁਕਾਨ ਸਮੇਤ ਹਰ ਥਾਂ 'ਤੇ ਆਸਾਨੀ ਨਾਲ ਮਿਲ ਜਾਂਦੇ ਹਨ। ਆਮ ਤੌਰ 'ਤੇ ਲੋਕ ਇਨ੍ਹਾਂ ਨੂੰ ਦੂਰ ਕਰਨ ਲਈ ਸਪਰੇਅ ਅਤੇ ਦਵਾਈਆਂ ਦੀ ਵਰਤੋਂ ਕਰਦੇ ਹਨ।

ਮੰਨਿਆ ਜਾਂਦਾ ਹੈ ਕਿ ਕਾਕਰੋਚ ਸਾਡੀ ਸਿਹਤ ਲਈ ਚੰਗੇ ਨਹੀਂ ਹੁੰਦੇ ਅਤੇ ਕਈ ਲੋਕਾਂ ਨੂੰ ਇਸ ਤੋਂ ਐਲਰਜੀ ਵੀ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਕਾਕਰੋਚ ਦਾ ਕਾਰੋਬਾਰ ਕਿਵੇਂ ਵਧੀਆ ਪੈਸਾ ਕਮਾਉਣ ਦਾ ਵਧੀਆ ਵਿਕਲਪ ਹੈ, ਹੇਠਾਂ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਡੇਅਰੀ ਫਾਰਮ ਦੇ ਕਾਰੋਬਾਰ ਲਈ ਇਹ ਬੈਂਕ ਦਿੰਦੇ ਹਨ ਲੋਨ!

ਚੀਨ ਵਿੱਚ ਕੂੜੇ ਨੂੰ ਖਤਮ ਕਰਨ ਲਈ ਕਾਕਰੋਚ ਦੀ ਵਰਤੋਂ

ਜੇਕਰ ਦੁਨੀਆ 'ਚ ਤਕਨੀਕ ਦੀ ਗੱਲ ਕੀਤੀ ਜਾਵੇ ਤਾਂ ਜਾਪਾਨ (Japan) ਤੋਂ ਬਾਅਦ ਚੀਨ (China) ਦਾ ਨੰਬਰ ਆਉਂਦਾ ਹੈ। ਇਹ ਦੇਸ਼ ਬਹੁਤ ਆਧੁਨਿਕ ਹੈ। ਹਾਈਟੈੱਕ ਤਕਨੀਕ (Hi-tech technology) ਕਾਰਨ ਚੀਨ ਵਿੱਚ ਵੀ ਵੱਡੀ ਮਾਤਰਾ ਵਿੱਚ ਕੂੜਾ ਪੈਦਾ ਹੁੰਦਾ ਹੈ। ਕੁਝ ਰਿਪੋਰਟਾਂ ਦੇ ਅਨੁਸਾਰ, ਚੀਨ ਵਿੱਚ ਲਗਭਗ 60 ਮਿਲੀਅਨ ਟਨ ਕੂੜਾ ਪੈਦਾ ਹੁੰਦਾ ਹੈ। ਜਿਸ ਕਾਰਨ ਲੋਕਾਂ ਦੇ ਸਰੀਰ ਵਿੱਚ ਕਈ ਖਤਰਨਾਕ ਬਿਮਾਰੀਆਂ ਫੈਲਦੀਆਂ ਹਨ। ਇਨ੍ਹਾਂ ਕੂੜੇ ਨੂੰ ਖਤਮ ਕਰਨ ਲਈ ਚੀਨ ਵਿੱਚ ਕਾਕਰੋਚਾਂ ਦੀ ਵਰਤੋਂ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : 10 ਪਸ਼ੂਆਂ ਦੀ ਡੇਅਰੀ ਖੋਲ੍ਹਣ ਲਈ ਕਿੰਨਾ LOAN ਪ੍ਰਾਪਤ ਕੀਤਾ ਜਾ ਸਕਦਾ ਹੈ?

ਕਾਕਰੋਚ ਕਿਵੇਂ ਪਾਲ ਸਕਦੇ ਹਨ?

ਕਾਕਰੋਚ ਪਾਲਣ (Cockroach Farming) ਲਈ ਲੋਕਾਂ ਨੂੰ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ। ਜੇਕਰ ਚੀਨ ਦੀ ਗੱਲ ਕਰੀਏ ਤਾਂ ਉੱਥੇ ਛੋਟੇ ਤੋਂ ਵੱਡੇ ਪੱਧਰ ਤੱਕ ਇਸ ਦਾ ਪਾਲਣ ਕੀਤਾ ਜਾਂਦਾ ਹੈ। ਇਸ ਦੇ ਲਈ ਉਥੇ ਕਈ ਕਾਰਖਾਨੇ ਵੀ ਲਗਾਏ ਗਏ ਹਨ। ਕਾਕਰੋਚ ਪਾਲਣ ਲਈ ਲੱਕੜ ਦੇ ਬਾਰਡਾਂ ਦੀ ਲੋੜ ਹੁੰਦੀ ਹੈ। ਉਨ੍ਹਾਂ ਨੂੰ ਸੀਲ ਕੀਤਾ ਗਿਆ ਹੈ। ਦਰਅਸਲ, ਇਸ ਵਿੱਚ ਕਾਕਰੋਚ ਜਲਦੀ ਤਿਆਰ ਹੋ ਜਾਂਦੇ ਹਨ। ਇਸ ਦੇ ਨਾਲ ਹੀ ਲੋਕਾਂ ਨੂੰ ਕਾਕਰੋਚ ਫਾਰਮਿੰਗ (Cockroach Farming) ਲਈ ਜ਼ਿਆਦਾ ਪੈਸਾ ਖਰਚ ਕਰਨ ਦੀ ਵੀ ਲੋੜ ਨਹੀਂ ਹੈ।

ਇਹ ਵੀ ਪੜ੍ਹੋ : Beekeeping: ਇਟੈਲੀਅਨ ਸ਼ਹਿਦ ਮੱਖੀ ਪਾਲਣ ਨੌਜਵਾਨਾਂ ਲਈ Profitable Business

ਇਸ ਕਾਰੋਬਾਰ ਤੋਂ ਕਮਾਈ

ਮੀਡੀਆ ਰਿਪੋਰਟਾਂ ਮੁਤਾਬਕ ਚੀਨ ਵਿੱਚ ਛੋਟੀਆਂ ਫੈਕਟਰੀਆਂ ਵੀ ਇੱਕ ਸਾਲ ਵਿੱਚ 100 ਟਨ ਤੋਂ ਵੱਧ ਕਾਕਰੋਚ ਪੈਦਾ ਕਰਦਿਆਂ ਹਨ। ਉਹ ਇਨ੍ਹਾਂ ਤੋਂ ਇੱਕ ਸਾਲ ਵਿੱਚ ਕਰੀਬ 1.50 ਕਰੋੜ ਰੁਪਏ ਕਮਾ ਲੈਂਦੇ ਹਨ। ਚੀਨ ਵਿੱਚ ਬਹੁਤ ਸਾਰੇ ਕਾਰੋਬਾਰੀ ਇਸ ਕਾਰੋਬਾਰ ਵਿੱਚ ਆਪਣਾ ਪੈਸਾ ਲਗਾ ਕੇ ਵਧੀਆ ਕਮਾਈ ਕਰ ਰਹੇ ਹਨ। ਹਾਲਾਂਕਿ, ਕਾਕਰੋਚ ਕਿਸ ਕੀਮਤ 'ਤੇ ਵੇਚੇ ਜਾਣਗੇ, ਇਹ ਫਾਰਮਾਸਿਊਟੀਕਲ ਕੰਪਨੀਆਂ ਦੁਆਰਾ ਤੈਅ ਕੀਤੀ ਜਾਂਦੀ ਹੈ। ਫਿਰ ਵੀ ਨਿਵੇਸ਼ ਦੇ ਮੁਕਾਬਲੇ ਇਸ ਕਾਰੋਬਾਰ ਵਿੱਚ ਮੁਨਾਫਾ ਬਹੁਤ ਜ਼ਿਆਦਾ ਹੈ। ਭਾਰਤ ਵਿੱਚ ਵੀ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੂੰ ਦਵਾਈਆਂ ਬਣਾਉਣ ਲਈ ਕਾਕਰੋਚਾਂ ਦੀ ਲੋੜ ਹੁੰਦੀ ਹੈ। ਅਜਿਹੇ 'ਚ ਇਸ 'ਤੇ ਅਮਲ ਕਰਕੇ ਚੰਗੀ ਕਮਾਈ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋPoultry Farming ਕਰਨ ਵਾਲੇ ਕਿਸਾਨਾਂ ਦੀ ਖੁੱਲ੍ਹ ਜਾਵੇਗੀ ਕਿਸਮਤ, ਜਾਣੋ ਇਹ ਵਧੀਆ ਤਰੀਕਾ

ਦਵਾਈ ਬਣਾਉਣ ਸਮੇਤ ਇਨ੍ਹਾਂ ਚੀਜ਼ਾਂ 'ਚ ਕਾਕਰੋਚ ਦੀ ਵਰਤੋਂ

ਕੂੜੇ ਨੂੰ ਖ਼ਤਮ ਕਰਨ ਤੋਂ ਇਲਾਵਾ, ਕਾਕਰੋਚਾਂ ਦੀ ਵਰਤੋਂ ਸੁੰਦਰਤਾ ਉਤਪਾਦ ਅਤੇ ਦਵਾਈਆਂ ਬਣਾਉਣ ਵਿੱਚ ਵੀ ਕੀਤੀ ਜਾਂਦੀ ਹੈ। ਮਾਹਿਰਾਂ ਅਨੁਸਾਰ ਕਾਕਰੋਚ ਤੋਂ ਬਣੀਆਂ ਦਵਾਈਆਂ ਕਈ ਵੱਡੀਆਂ ਬਿਮਾਰੀਆਂ ਨੂੰ ਠੀਕ ਕਰਦੀਆਂ ਹਨ। ਇਨ੍ਹਾਂ ਵਿੱਚ ਰੋਜ਼ਾਨਾ ਪੈਪਟਿਕ ਅਲਸਰ, ਚਮੜੀ ਦੇ ਧੱਫੜ, ਜ਼ਖ਼ਮ ਅਤੇ ਪੇਟ ਦਾ ਕੈਂਸਰ ਸ਼ਾਮਲ ਹਨ।

ਇਸ ਤੋਂ ਇਲਾਵਾ ਹੱਡੀ ਟੁੱਟਣ ਤੋਂ ਬਾਅਦ ਸਰੀਰ ਵਿੱਚ ਹੋਣ ਵਾਲੀ ਸੋਜ ਦਾ ਇਲਾਜ ਕਾਕਰੋਚਾਂ ਤੋਂ ਬਣੀਆਂ ਦਵਾਈਆਂ ਨਾਲ ਵੀ ਕੀਤਾ ਜਾ ਸਕਦਾ ਹੈ। ਕਾਕਰੋਚ ਵਿੱਚ ਵੱਡੀ ਗਿਣਤੀ ਵਿੱਚ ਪ੍ਰੋਟੀਨ ਪਾਏ ਜਾਂਦੇ ਹਨ। ਇਸ ਦਾ ਪਾਊਡਰ ਬਰੈੱਡ, ਪਾਸਤਾ ਅਤੇ ਪ੍ਰੋਟੀਨ ਬਾਰ ਬਣਾਉਣ ਵਿਚ ਮਦਦ ਕਰਦਾ ਹੈ।

Summary in English: Tremendous earnings with Cockroach Farming, demand increased in India after abroad

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters

Latest feeds

More News