s
  1. Home
  2. ਫਾਰਮ ਮਸ਼ੀਨਰੀ

Dairy Farming ਦੇ ਕਿੱਤੇ ਲਈ ਵਧੀਆ Machinery

ਡੇਅਰੀ ਫਾਰਮਿੰਗ ਦੇ ਧੰਦੇ ਨੂੰ ਹੋਰ ਪ੍ਰਫੁੱਲਤ ਕਰਨ ਲਈ ਡੇਅਰੀ ਵਿਕਾਸ ਵਿਭਾਗ, ਪੰਜਾਬ ਵੱਲੋਂ ਵੱਖ-ਵੱਖ ਤਰ੍ਹਾਂ ਦੀ ਮਸ਼ੀਨਰੀ 'ਤੇ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ, ਸੰਬੰਧਿਤ ਜਾਣਕਾਰੀ ਲੇਖ ਵਿੱਚ ਸਾਂਝੀ ਕੀਤੀ ਗਈ ਹੈ।

Gurpreet Kaur
Gurpreet Kaur
ਪੰਜਾਬ ਡੇਅਰੀ ਫਾਰਮਿੰਗ ਦੇ ਕਿੱਤੇ ਵੱਜੋ ਜਾਣਿਆ ਜਾਣ ਵਾਲਾ ਮੋਹਰੀ ਸੂਬਾ

ਪੰਜਾਬ ਡੇਅਰੀ ਫਾਰਮਿੰਗ ਦੇ ਕਿੱਤੇ ਵੱਜੋ ਜਾਣਿਆ ਜਾਣ ਵਾਲਾ ਮੋਹਰੀ ਸੂਬਾ

Machinery for Dairy Farming: ਪੰਜਾਬ ਦੁੱਧ ਦੀ ਪੈਦਾਵਾਰ ਅਤੇ ਡੇਅਰੀ ਫਾਰਮਿੰਗ ਦੇ ਕਿੱਤੇ ਵੱਜੋ ਜਾਣਿਆ ਜਾਣ ਵਾਲਾ ਮੋਹਰੀ ਸੂਬਾ ਹੈ ਅਤੇ ਸਲਾਨਾ 345 ਲੱਖ ਲੀਟਰ ਦੁੱਧ ਪੈਦਾ ਕਰਕੇ ਦੇਸ਼ ਭਰ ਵਿੱਚ ਚੌਥੇ ਸਥਾਨ 'ਤੇ ਆਉਦਾ ਹੈ। ਇਸ ਦੀ ਪ੍ਰਤੀ ਵਿਅਕਤੀ ਦੁੱਧ ਦੀ ਉਪਲਬਧੱਤਾ ਪੂਰੇ ਦੇਸ਼ ਵਿੱਚੋ ਜ਼ਿਆਦਾ ਹੈ। ਇਸ ਕਿੱਤੇ ਵਿੱਚ ਲਗਾਤਾਰ ਤੇਜੀ ਆਉਣ ਕਰਕੇ ਅਤੇ ਆਮ ਲੋਕਾਂ ਦਾ ਜੀਵਨ ਪੱਧਰ ਹੋਰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।

ਅਜੋਕੇ ਸਮੇਂ ਵਿੱਚ ਮਸ਼ੀਂਨੀਕਰਨ ਹੋਣ ਕਰਕੇ ਅਤੇ ਵੱਡੇ ਡੇਅਰੀ ਫਾਰਮਾਂ ਨੂੰ ਹੋਰ ਸਚਾਰੂ ਢੰਗ ਨਾਲ ਚਲਾਉਣ ਲਈ ਵੱਖ-ਵੱਖ ਤਰ੍ਹਾਂ ਦੀ ਡੇਅਰੀ ਮਸ਼ੀਂਨਰੀ ਮਾਰਕੀਟ ਵਿੱਚ ਉੱਪਲਬਧ ਹੈ। ਨਤੀਜੇ ਵੱਜੋ ਇਸ ਧੰਦੇ ਨੂੰ ਹੋਰ ਪ੍ਰਫੁੱਲਤ ਕਰਨ ਲਈ ਡੇਅਰੀ ਵਿਕਾਸ ਵਿਭਾਗ, ਪੰਜਾਬ ਵੱਲੋਂ ਵੱਖ-ਵੱਖ ਤਰ੍ਹਾਂ ਦੀ ਮਸ਼ੀਨਰੀ ਉੱਤੇ ਜਨਰਲ ਅਤੇ ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਕੁਝ ਮੁੱਖ ਮਸ਼ੀਨਾਂ ਸੰਬੰਧੀ ਜਾਣਕਾਰੀ ਹੇਠ ਪ੍ਰਕਾਰ ਹੈ।

ਆਟੋਮੈਟਿਕ ਸਾਇਲੇਜ ਬੇਲਰ ਅਤੇ ਰੈਪਰ ਮਸ਼ੀਨ

ਆਟੋਮੈਟਿਕ ਸਾਇਲੇਜ ਬੇਲਰ ਅਤੇ ਰੈਪਰ ਮਸ਼ੀਨ

1) ਆਟੋਮੈਟਿਕ ਸਾਇਲੇਜ ਬੇਲਰ ਅਤੇ ਰੈਪਰ ਮਸ਼ੀਨ:

ਇਹ ਮਸ਼ੀਨ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਅਧੀਨ ਵਾਜਿਬ ਕੀਮਤ ਉੱਤੇ ਹਰੇ ਚਾਰੇ ਦਾ ਆਚਾਰ ਛੋਟੇ, ਸੀਮਾਂਤ ਅਤੇ ਬੇਜਮੀਨੇ ਡੇਅਰੀ ਫਾਰਮਰਾਂ ਨੂੰ ਉਪਲੱਬਧ ਕਰਵਾਉਣ ਲਈ ਵੱਡੇ ਅਤੇ ਮੱਧਮ ਵਰਗ ਦੇ ਡੇਅਰੀ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਸਵੈ ਰੋਜ਼ਗਾਰ ਪੈਦਾ ਕਰਨ ਲਈ ਮੁਹਈਆ ਕਰਵਾਈ ਜਾਂਦੀ ਹੈ। ਇਸ ਮਸ਼ੀਨ ਦੀ ਸਹਾਇਤਾ ਨਾਲ ਵੱਡੀ ਮਾਤਰਾ ਵਿੱਚ ਹਰੇ ਚਾਰੇ ਨੂੰ ਵੱਡ ਕੇ ਬੇਲ ਬਣਾ ਕੇ ਖੇਤਾਂ ਨੂੰ ਅਗਲੇਰੀ ਫਸਲ ਛੇਤੀ ਵਹਿਲਾ ਕੀਤਾ ਜਾ ਸਕਦਾ ਹੈ। ਇਹ ਮਸ਼ੀਨ ਪਸ਼ੂਆਂ ਨੂੰ ਸਾਰਾ ਸਾਲ ਹਰਾ ਚਾਰਾ ਆਚਾਰ ਦੇ ਰੂਪ ਵਿੱਚ ਅਤੇ ਪਸ਼ੂਆਂ ਨੂੰ ਸਿਹਤਮੰਦ ਬਣਾਉਣ ਵਿੱਚ ਸਹਾਈ ਹੁੰਦੀ ਹੈ।

ਇਹ ਵੀ ਪੜ੍ਹੋ: ਕਬਾੜ ਤੋਂ ਬਣਿਆ ਸ਼ਾਨਦਾਰ Desi Jugaad, ਹੁਣ ਮਿੰਟਾਂ 'ਚ ਹੋਵੇਗਾ ਘੰਟਿਆਂ ਦਾ ਕੰਮ

ਇਕ ਸਾਇਲੇਜ ਬੇਲਰ ਅਤੇ ਰੇਪਿੰਗ ਮਸ਼ੀਨ ਦੀ ਕੀਮਤ ਲਗਭਗ 14 ਲੱਖ ਰੁਪਏ ਹੈ, ਜਿਸ ਉੱਤੇ ਲਾਭਪਾਤਰੀ ਨੂੰ 40% ਦੀ ਦਰ ਨਾਲ ਬੈਕ ਐਡਿੰਡ ਸਬਸਿਡੀ ਮਿਲ ਜਾਂਦੀ ਹੈ। ਇਸ ਸਕੀਮ ਅਧੀਨ ਲਾਭਪਾਤਰੀ ਇੱਕਲਾ ਦੁੱਧ ਉਤਪਾਦਕ, ਫਾਰਮਰ ਪੋ੍ਰਡੂਸਰ ਕੰਪਨੀ, ਸੈਲਫ ਹੈਲਪ ਗਰੁੱਪ ਅਤੇ ਦੁੱਧ ਸਹਿਕਾਰੀ ਸਭਾਵਾਂ ਹੋ ਸਕਦਾ ਹੈ ਅਤੇ ਉਸ ਕੋਲ ਘੱਟੋ-ਘੱਟ 10 ਦੁਧਾਰੂ ਪਸ਼ੂ ਹੋਣੇ ਚਾਹੀਦੇ ਹਨ। ਇਸ ਦੇ ਨਾਲ ਲਾਭਪਤਰੀ ਕੋਲ ਡੇਅਰੀ ਵਿਕਾਸ ਵਿਭਾਗ/ਗਡਵਾਸੂ ਤੋਂ ਘੱਟੋਂ-ਘੱਟ 2 ਹਫ਼ਤਿਆਂ ਦੀ ਸਿਖਲਾਈ ਲਈ ਹੋਣੀ ਚਾਹੀਦੀ ਹੈ। ਵਧੇਰੇ ਜਾਣਕਾਰੀ ਲਈ ਡਿਪਟੀ ਡਾਇਰੈਕਟਰ ਡੇਅਰੀ/ਇੰਚਾਰਜ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਫੋਡਰ ਹਾਰਵੈਸਟਰ

ਫੋਡਰ ਹਾਰਵੈਸਟਰ

2) ਫੋਡਰ ਹਾਰਵੈਸਟਰ:

ਇਸ ਮਸ਼ੀਨ ਦੀ ਵਰਤੋ ਨਾਲ ਘੱਟ ਲਾਗਤ ਉੱਤੇ ਹਰੇ ਚਾਰੇ ਨੂੰ ਢੁਕਵੇਂ ਸਮੇ ਉੱਤੇ ਕੱਟਿਆ ਜਾ ਸਕਦਾ ਹੈ ਅਤੇ ਰੋਜ਼-ਰੋਜ਼ ਦੇ ਪੱਠੇ ਵੱਡ ਕੇ ਕੁਤਰਣ ਵਰਗੇ ਔਖੇ ਕੰਮ ਤੋਂ ਨਿਜ਼ਾਤ ਪਾਈ ਜਾ ਸਕਦੀ ਹੈ।ਇਕਹਿਰੀ ਕਤਾਰ ਉੱਤੇ ਬੀਜੀ ਚਰੀ, ਮੱਕੀ ਆਦਿ ਲਈ ਇਹ ਮਸ਼ੀਨ ਬੁਹਤ ਢੁਕਵੀ ਹੈ।ਕਿਸਾਨਾ ਵੱਲੋ ਖਰੀਦੀਆਂ ਮਸ਼ੀਨਾਂ ਉੱਤੇ ਜਨਰਲ ਜਾਤੀ ਨੂੰ 50,000/- ਰੁਪਏ ਅਤੇ ਅਨੁਸੂਚਿਤ ਜਾਤੀ ਨੂੰ 63000/- ਰੁਪਏ ਦੀ ਸਬਸਿਡੀ ਮਿਲ ਜਾਂਦੀ ਹੈ।

ਇਹ ਵੀ ਪੜ੍ਹੋ: ਖੇਤ ਵਾਹੁਣ ਲਈ ਸਭ ਤੋਂ ਛੋਟੀ Machine, ਜਾਣੋ ਕੀਮਤ ਅਤੇ ਖ਼ਾਸੀਅਤ

ਫੌਰੇਜ ਕੱਟਰ

ਫੌਰੇਜ ਕੱਟਰ

3) ਫੌਰੇਜ ਕੱਟਰ:

ਦੁਧਾਰੂ ਪਸ਼ੂਆਂ ਨੂੰ ਸਾਰਾ ਸਾਲ ਹਰਾ ਚਾਰਾ ਮੁਹੰਈਆ ਕਰਵਾਉਣ ਲਈ, ਬਰਸੀਮ ਅਤੇ ਲੂਸਣ ਤੋ ਭੋਅ ਬਣਾਉਣ ਲਈ ਅਤੇ ਛੋਟੇ ਕਦ ਦੇ ਹਰੇ ਚਾਰਿਆਂ ਨੂੰ ਕੱਟਣ ਲਈ ਸੈਲਫ ਪ੍ਰੋਪੈਲਡ ਫੋਰੇਜ਼ ਕੱਟਰ ਜਿਸ ਦੀ ਕੀਮਤ 2.00 ਲੱਖ ਰੁਪਏ ਹੈ,ਉਸ ਉੱਤੇ ਜਨਰਲ ਜਾਤੀ ਨੂੰ 50,000/- ਰੁਪਏ ਅਤੇ ਅਨੁਸੂਚਿਤ ਜਾਤੀ ਨੂੰ 63,000/- ਰੁਪਏ ਸਬਸਿਡੀ ਮਿਲ ਜਾਂਦੀ ਹੈ।

ਇਹ ਵੀ ਪੜ੍ਹੋ: ਇਸ Desi Jugaad ਨਾਲ ਕਰੋ ਫਸਲਾਂ ਦੀ ਵਾਢੀ, ਵੇਖੋ ਇਹ Video

ਟੀ. ਐਮ. ਆਰ ਮਸ਼ੀਨ

ਟੀ. ਐਮ. ਆਰ ਮਸ਼ੀਨ

4) ਟੀ. ਐਮ. ਆਰ ਮਸ਼ੀਨ:

ਇਹ ਮਸ਼ੀਨ ਚਾਰੇ, ਆਨਾਜ, ਖੱਲਾਂ, ਮਿਨਰਲ ਅਤੇ ਵਿਟਾਮਿਨ ਸਪਲੀਮੈਂੇਟ ਨੂੰ ਤੋਲ ਕੇ ਮਿਕਸ ਕਰਕੇ ਕੁੱਲ ਮਿਸ਼ਰਤ ਰਾਸ਼ਨ ਤਿਆਰ ਕਰਨ ਲਈ ਅਤੇ ਡੇਅਰੀ ਜਾਨਵਰਾਂ ਨੂੰ ਸੰਤੁਲਿਤ ਰਾਸ਼ਨ ਮੁਹੰਈਆ ਕਰਵਾਉਣ ਦੇ ਕੰਮ ਆਉਦੀ ਹੈ।ਜਿਸ ਸਦਕਾ ਜਾਨਵਰਾਂ ਨੂੰ ਉਹਨਾਂ ਦੀਆਂ ਲੋੜ੍ਹਾਂ ਮੁਤਾਬਿਕ ਰਾਸ਼ਨ ਦਿੱਤਾ ਜਾ ਸਕਦਾ ਹੈ।ਇਸ ਦੀ ਸਹਾਇਤਾ ਨਾਲ ਜਿਥੇ ਫੀਡ ਦੇ ਸੇਵਨ ਨੂੰ ਵਧਾਇਆ ਜਾ ਸਕਦਾ ਉੱਥੇ ਲੇਬਰ ਦੀ ਲਾਗਤ ਅਤੇ ਫੀਡ ਨੂੰ ਜਾਨਵਰਾਂ ਦੁਆਰਾ ਬਰਬਾਦ ਹੋਣ ਤੋ ਬਚਾਇਆ ਜਾ ਸਕਦਾ ਹੈ। ਇਸ ਵਿਧੀ ਨਾਲ ਤਿਆਰ ਫੀਡ ਨੂੰ ਜਾਨਵਰ ਚੁਣ ਕੇ ਖਾਣ ਤੋ ਗੁਰੇਜ਼ ਕਰਦਾ ਹੈ ਅਤੇ ਦੁੱਧ ਦੀ ਪੈਦਾਵਾਰ ਨੂੰ 10-18% ਤੱਕ ਵਧਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ: ਝੋਨੇ ਦੀ ਫ਼ਸਲ ਲਈ ਇਸ Machine ਦੀ ਕਰੋ ਵਰਤੋਂ, ਮਿਲੇਗਾ ਵਧੀਆ Profit

ਆਟੋਮੈਟਿਕ ਮਿਲਕ ਵੈਡਿੰਗ ਮਸ਼ੀਨ

ਆਟੋਮੈਟਿਕ ਮਿਲਕ ਵੈਡਿੰਗ ਮਸ਼ੀਨ

5) ਆਟੋਮੈਟਿਕ ਮਿਲਕ ਵੈਡਿੰਗ ਮਸ਼ੀਨ:

ਇਸ ਮਸ਼ੀਨ ਨੂੰ ਗੱਡੀ ਵਿੱਚ ਫਿੱਟ ਕਰਕੇ ਪਿੰਡ ਪੱਧਰ ਉੱਤੇ ਬਲਕ ਮਿਲਕ ਕੂਲਰ ਰਾਹੀ ਇਕੱਠੇ ਕੀਤੇ ਦੁੱਧ ਨੂੰ ਵੇਚਣ ਲਈ ਇਸ ਮੋਬਾਈਲ ਮਸ਼ੀਨ ਦੀ ਵਰਤੋ ਪੇਂਡੂ ਜਾਂ ਸ਼ਹਿਰੀ ਪੱਧਰ ਇਲਾਕਿਆ ਵਿੱਚ ਵਧੀਆ ਕੁਆਲਟੀ ਦੇ ਦੁੱਧ ਨੂੰ ਖਪਤਕਾਰਾਂ ਦੀਆਂ ਬਰੂਹਾਂ ਤੇ ਲਜਾਇਆ ਜਾ ਸਕਦਾ ਹੈ।ਜਿਸ ਦੇ ਸਦਕਾ ਗ੍ਰਾਹਕਾ ਨੂੰ ਵਾਜ਼ਬ ਮੁੱਲ ਉੱਤੇ ਦੁੱਧ ਮੁਹੰਈਆ ਹੋ ਜਾਂਦਾ ਹੈ।ਇਸ ਮਸ਼ੀਂਨ ਨੂੰ ਖਰੀਦਣ ਲਈ ਪੰਜਾਬ ਸਰਕਾਰ ਪਾਸੋਂ 50% ਸਬਸਿਡੀ ਮਿਲ ਜਾਂਦੀ ਹੈ।ਇਸ ਯੂਨਿਟ ਵਿੱਚ ਛੋਟਾ ਵਹੀਕਲ ਵੈਡਿੰਗ ਮਸ਼ੀਨ, ਬਲਕ ਮਿਲਕ ਕੂਲਰ ਤੇ ਜਨਰੇੇਟਰ ਸੈਟ ਹੁੰਦਾ ਹੈ ਅਤੇ ਇਸਦਾ ਲਾਭਪਾਤਰੀ ਕਿਸਾਨ ਸੈਲਫ ਹੈਲਪ ਗਰੁੱਪ/ਕੰਪਨੀ ਹੋ ਸਕਦਾ ਹੈ।

ਇਹ ਵੀ ਪੜ੍ਹੋ: ਬਾਗਬਾਨੀ ਫ਼ਸਲਾਂ ਲਈ 8 Top Farm Machinery

ਮਿਲਕਿੰਗ ਮਸ਼ੀਨ

ਮਿਲਕਿੰਗ ਮਸ਼ੀਨ

6) ਮਿਲਕਿੰਗ ਮਸ਼ੀਨ:

ਇਸ ਮਸ਼ੀਨ ਦੀ ਵਰਤੋ ਨਾਲ ਛੇਤੀ ਅਤੇ ਸੌਖੇ ਤਰੀਕੇ ਨਾਲ ਡੇਅਰੀ ਜਾਨਵਰਾਂ ਦੀ ਚੁਆਈ ਲਈ ਲੇਵੇ ਨੂੰ ਹਾਨੀ ਪੁਹੰਚਏ ਬਿਨਾਂ ਕੀਤੀ ਜਾ ਸਕਦੀ ਹੈ, ਜੇਕਰ ਇਸ ਨੂੰ ਸਹੀਂ ਤਰੀਕੇ ਨਾਲ ਵਰਤੋਂ ਵਿੱਚ ਲਿਆਦਾ ਜਾਵੇ।ਡੇਅਰੀ ਵਿਕਾਸ ਵਿਭਾਗ ਵੱਲੋਂ ਮਿਲਕਿੰਗ ਮਸ਼ੀਂਨ ਉੱਤੇ 24366/- ਰੁਪਏ ਦੀ ਸਬਸਿਡੀ ਸਰਕਾਰ ਵੱਲੋਂ ਪ੍ਰਵਾਨਿਤ ਮੰਨਜੂਰਸ਼ੁਦਾ ਕੰਪਨੀਆਂ ਤੋਂ ਖਰੀਦੀ ਗਈ ਮਸ਼ੀਨ ਉੱਤੇ ਉਪਲੱਬਧ ਹੈ।

ਇਸ ਲਈ ਵੱਖ-ਵੱਖ ਸਕੀਮਾਂ ਅਧੀਨ ਦਿੱਤੀ ਹੋਈ ਸਬਸਿਡੀ ਸੰਬੰਧੀ ਹੋਰ ਵਿਸਥਾਰਪੂਰਕ ਜਾਣਕਾਰੀ ਲਈ ਅਤੇ ਇਹਨਾਂ ਸਕੀਮਾਂ ਤੋਂ ਵੱਧ ਤੋਂ ਵੱਧ ਲ਼ਾਭ ਉੱਠਣ ਲਈ ਉਪਰੋਕਤ ਆਪਣੇ ਨੇੜੇ ਦੇ ਡਿਪਟੀ ਡਾਇਰੈਕਟਰ ਡੇਅਰੀ/ਡੇਅਰੀ ਵਿਕਾਸ ਅਫ਼ਸਰ ਨਾਲ ਸੰਪਰਕ ਕਰ ਸਕਦਾ ਹੈ।

ਪ੍ਰਭਜੋਤ ਕੌਰ ਸਿੱਧੂ ਅਤੇ ਅਨੰਤ ਸਿਮਰਨ ਸਿੰਘ*
ਕ੍ਰਿਸ਼ੀ ਵਿਗਿਆਨ ਕੇਂਦਰ, ਬੁੱਧ ਸਿੰਘ ਵਾਲਾ, ਮੋਗਾ
*ਕਾਲਜ ਆਫ਼ ਵੈਟਨਰੀ ਸਾਇੰਸਜ, ਰਾਮਪੁਰਾ ਫੂਲ, ਬਠਿੰਡਾ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: Machinery for Dairy Farming

Like this article?

Hey! I am Gurpreet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters