ਖੇਤੀਬਾੜੀ `ਚ ਬੀਜ ਬੀਜਣ ਤੋਂ ਵਾਢੀ (harvesting) ਤੱਕ ਹਰ ਇੱਕ ਕੰਮ `ਚ ਕਿਸਾਨ ਮਸ਼ੀਨ ਦੀ ਵਰਤੋਂ ਕਰਦੇ ਹਨ। ਕਿਸਾਨਾਂ ਨੂੰ ਵਾਢੀ ਦੇ ਸਮੇਂ ਬਹੁਤ ਧਿਆਨ ਦੇਣ ਦੀ ਲੋੜ ਹੁੰਦੀ ਹੈ ਕਿਉਂਕਿ ਚੰਗੀ ਵਾਢੀ ਫ਼ਸਲ ਦੀ ਪੈਦਾਵਾਰ ਨੂੰ ਵਧਾਉਂਦੀ ਹੈ ਅਤੇ ਕਿਸੇ ਵੀ ਫ਼ਸਲ ਦੇ ਨੁਕਸਾਨ ਅਤੇ ਗੁਣਵੱਤਾ ਦੇ ਵਿਗਾੜ ਨੂੰ ਘਟਾਉਂਦੀ ਹੈ। ਪਰ ਵਾਢੀ ਦੇ ਉਪਕਰਨ ਬਹੁਤ ਵੱਡੇ ਅਤੇ ਕੀਮਤੀ ਹੋਣ ਕਾਰਨ ਆਮ ਕਿਸਾਨ ਇਨ੍ਹਾਂ ਵਾਢੀ ਸੰਧਾਂ ਦੀ ਵਰਤੋਂ ਨਹੀਂ ਕਰ ਪਾਉਂਦੇ।
ਪਰ ਹੁਣ ਚਿੰਤਾ ਦੀ ਕੋਈ ਗੱਲ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਇੱਕ ਵਾਢੀ ਸੰਧ ਜਿਸ ਨੂੰ ਮਿੰਨੀ ਕੰਬਾਈਨ ਹਾਰਵੈਸਟਰ (Mini Combine Harvester) ਆਖਦੇ ਹਨ, ਇਸ ਸੰਧ ਦੀ ਵਰਤੋਂ ਨਾਲ ਖੇਤੀਬਾੜੀ `ਚ ਵਾਢੀ ਦੇ ਕੰਮ ਨੂੰ ਮਿੰਟਾ `ਚ ਹੀ ਮੁਕੰਮਲ ਕਰ ਲਿਆ ਜਾਂਦਾ ਹੈ। ਇਸ ਵਾਢੀ ਸੰਧ ਦੀ ਕੀਮਤ ਵੀ ਹੋਰਨਾਂ ਖੇਤੀ ਸੰਧਾਂ ਤੋਂ ਬਹੁਤ ਘੱਟ ਹੈ।
ਦਿਨ `ਚ ਕਿੰਨੇ ਏਕੜ ਵਾਢੀ ਹੋ ਸਕਦੀ ਹੈ?
ਰਾਜਸਥਾਨ ਦੇ ਬੁੰਦੀ ਜ਼ਿਲ੍ਹੇ ਵਿੱਚ ਰਹਿਣ ਵਾਲੇ ਐਫਟੀਜੇ (FTJ) ਦੇ ਕਿਸਾਨ ਪੱਤਰਕਾਰ ਧਰਮਿੰਦਰ ਨਾਗਰ ਨੇ ਦੱਸਿਆ ਕਿ ਨੈਨਵਾ ਖੇਤਰ ਵਿੱਚ ਪਹਿਲੀ ਵਾਰ ਮਿੰਨੀ ਕੰਬਾਈਨ ਹਾਰਵੈਸਟਰ (Mini Combine Harvester) ਦੀ ਵਰਤੋਂ ਕੀਤੀ ਗਈ ਹੈ। ਇਸ ਮਸ਼ੀਨ ਦੀ ਖਾਸੀਅਤ ਹੈ ਕਿ ਇਹ ਉਪਕਰਨ 1 ਦਿਨ `ਚ 10 ਏਕੜ ਤੱਕ ਫ਼ਸਲਾਂ ਦੀ ਵਾਢੀ ਕਰ ਸਕਦਾ ਹੈ। ਮਿੰਨੀ ਕੰਬਾਈਨ ਹਾਰਵੈਸਟਰ 100 ਮਜ਼ਦੂਰਾਂ ਦੇ ਕੰਮ ਨੂੰ ਬਹੁਤ ਹੀ ਸਰਲਤਾ ਨਾਲ ਪੂਰਾ ਕਰਦੀ ਹੈ।
ਇਹ ਮਸ਼ੀਨ ਘੱਟ ਸਮੇਂ `ਚ ਵੱਧ ਕੰਮ ਕਰਨ ਲਈ ਵਰਤੀ ਜਾਂਦੀ ਹੈ। ਇਸ ਖੇਤੀ ਮਸ਼ੀਨ ਦੀ ਵਰਤੋਂ ਨਾਲ ਕਿਸਾਨਾਂ ਨੂੰ ਮੌਸਮ ਦੇ ਕਾਰਨ ਹੋਣ ਵਾਲੇ ਨੁਕਸਾਨ ਤੋਂ ਕਾਫੀ ਹੱਦ ਤੱਕ ਬਚਾਇਆ ਜਾ ਸਕਦਾ ਹੈ। ਮਿੰਨੀ ਕੰਬਾਈਨ ਹਾਰਵੈਸਟਰ (Mini Combine Harvester) ਦਾ ਖਰਚਾ ਵੀ ਘੱਟ ਹੁੰਦਾ ਹੈ। ਕਿਸਾਨ ਇਸ ਮਸ਼ੀਨ ਦੀ ਮਦਦ ਨਾਲ ਉੜਦ, ਸੋਇਆਬੀਨ, ਦਾਲ, ਛੋਲੇ ਆਦਿ ਫ਼ਸਲਾਂ ਦੀ ਕਟਾਈ ਆਸਾਨੀ ਨਾਲ ਕਰ ਸਕਦੇ ਹਨ।
ਇਹ ਵੀ ਪੜ੍ਹੋ : ਹੁਣ ਹੋਵੇਗਾ ਕਿਸਾਨਾਂ ਨੂੰ ਫਾਇਦਾ, ਇਹ ਤਰੀਕੇ ਮਸ਼ੀਨਰੀ ਮਿਆਦ ਤੇ ਲਾਗਤ ਲਈ ਲਾਹੇਵੰਦ
ਧਰਮਿੰਦਰ ਨਾਗਰ ਨੇ ਦੱਸਿਆ ਕਿਹਾ ਕਿ ਕਿਸਾਨ ਮੁਕੇਸ਼ ਨਗਰ ਪੰਜਾਬ ਤੋਂ ਇਹ ਮਸ਼ੀਨ ਲਿਆ ਕੇ ਆਪਣੇ ਪਿੰਡ ਗੁੜਾ ਦੇਵ ਦੇ ਖੇਤਾਂ ਵਿੱਚ ਵਾਢੀ ਲਈ ਵਰਤ ਰਿਹਾ ਹੈ। ਇਸ ਦੀ ਮਦਦ ਨਾਲ ਉਹ ਹੁਣ ਪਹਿਲਾਂ ਨਾਲੋਂ ਜ਼ਿਆਦਾ ਮੁਨਾਫਾ ਕਮਾ ਰਿਹਾ ਹੈ।
Summary in English: Mini Combine Harvester: This harvester has become a boon for farmers