1. Home
  2. ਫਾਰਮ ਮਸ਼ੀਨਰੀ

ਹੁਣ ਕਿਸਾਨਾਂ ਨੂੰ ਮਹਿੰਗੇ ਖੇਤੀ ਡਰੋਨ ਖਰੀਦਣ ਦੀ ਲੋੜ ਨਹੀਂ

ਇਨ੍ਹਾਂ ਤਰੀਕਿਆਂ ਰਾਹੀਂ ਤੁਸੀਂ ਐਗਰੀ ਡਰੋਨ ਦੀ ਮਾਲਕੀ ਘੱਟ ਪੈਸਿਆਂ `ਚ ਪਾ ਸਕਦੇ ਹੋ...

Priya Shukla
Priya Shukla
ਐਗਰੀ ਡਰੋਨ ਦੀ ਮਾਲਕੀ ਘੱਟ ਪੈਸਿਆਂ `ਚ

ਐਗਰੀ ਡਰੋਨ ਦੀ ਮਾਲਕੀ ਘੱਟ ਪੈਸਿਆਂ `ਚ

ਅੱਜ ਦੇ ਖੇਤੀਬਾੜੀ ਵਿਸ਼ਵ `ਚ ਛਿੜਕਾਅ ਦੇ ਉਦੇਸ਼ਾਂ ਲਈ ਐਗਰੀ ਡਰੋਨਸ ਸਭ ਤੋਂ ਲਾਭਦਾਇਕ ਤੇ ਅਸਾਨ ਸਾਧਨ ਮੰਨਿਆ ਗਿਆ ਹੈ। ਪਰ ਭਾਰਤ `ਚ ਲੋਕ ਅਜੇ ਵੀ ਤਕਨਾਲੋਜੀ ਤੇ ਇਸ ਦੀਆਂ ਐਪਲੀਕੇਸ਼ਨਾਂ ਤੋਂ ਅਣਜਾਣ ਹਨ। ਇਸ ਲੇਖ ਰਾਹੀਂ ਅੱਜ ਅਸੀਂ ਤੁਹਾਡੇ ਖੇਤੀਬਾੜੀ ਡਰੋਨ ਨਾਲ ਸਬੰਧਤ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ। ਖੇਤੀਬਾੜੀ ਸਪਰੇਅ ਡਰੋਨ ਬਾਰੇ ਹੋਰ ਜਾਨਣ ਲਈ ਲੇਖ ਪੜ੍ਹੋ।

ਖੇਤੀਬਾੜੀ ਵਿੱਚ ਡਰੋਨ ਦੇ ਬਹੁਤ ਫਾਇਦੇ ਹਨ। ਪਰ ਆਰਥਿਕ ਸਥਿਤੀ ਤੋਂ ਵਾਂਝੇ ਹੋਣ ਕਾਰਨ ਭਾਰਤੀ ਕਿਸਾਨਾਂ ਲਈ ਡਰੋਨ ਖਰੀਦਣਾ ਅਜੇ ਵੀ ਬਹੁਤ ਮੁਸ਼ਕਲ ਹੈ। ਡਰੋਨ ਖਰੀਦਣ ਦੀ ਕੀਮਤ 8 ਤੋਂ 10 ਲੱਖ ਰੁਪਏ ਦੇ ਵਿਚਕਾਰ ਹੋ ਸਕਦੀ ਹੈ। ਖੇਤੀ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਸਰਕਾਰ ਨੇ "ਕਿਸਾਨ ਡਰੋਨ" (Kisan Drone) ਵਰਗੀਆਂ ਕਈ ਸਹਾਇਕ ਕੰਪਨੀਆਂ ਦੀ ਪੇਸ਼ਕਸ਼ ਕੀਤੀ ਹੈ, ਜਿੱਥੇ ਇੱਕ ਕਿਸਾਨ ਡਰੋਨ ਦੀ ਕੀਮਤ ਦੀ 70 ਫ਼ੀਸਦੀ ਰਕਮ ਸਬਸਿਡੀ ਵਜੋਂ ਪ੍ਰਾਪਤ ਕਰ ਸਕਦਾ ਹੈ।

ਡਰੋਨ ਇੱਕ, ਮਾਲਕ ਕਈ:

ਦੱਸਣਯੋਗ ਹੈ ਕਿ ਕਈ ਹਾਲਤਾਂ `ਚ ਸਬਸਿਡੀ ਦੀ ਰਕਮ ਲਾਗਤ ਨੂੰ ਪੂਰਾ ਕਰਨ ਲਈ ਕਾਫੀ ਨਹੀਂ ਹੁੰਦੀ ਹੈ ਤੇ ਕਿਸਾਨਾਂ ਨੂੰ ਕਰਜ਼ੇ ਦੀ ਚੋਣ ਕਰਨੀ ਪੈਂਦੀ ਹੈ ਜਾਂ ਉਹ ਇਸਨੂੰ ਖਰੀਦਣ ਤੋਂ ਵਾਂਝੇ ਰਹਿ ਜਾਂਦੇ ਹਨ। ਇਸਦੇ ਲਈ ਵੀ ਸਾਡੇ ਕੋਲ ਇੱਕ ਹੱਲ ਹੈ। ਇੱਕ ਭਾਈਚਾਰਾ ਜਾਂ ਕਿਸਾਨਾਂ ਦਾ ਇੱਕ ਛੋਟਾ ਸਮੂਹ ਸੰਯੁਕਤ ਮਾਲਕੀ 'ਤੇ ਡਰੋਨ ਖਰੀਦਣ ਲਈ ਇਕੱਠੇ ਹੋ ਸਕਦੇ ਹਨ। ਕਿਉਂਕਿ ਇੱਕ ਡਰੋਨ ਮਲਟੀਪਲ ਉਪਭੋਗਤਾਵਾਂ (Multiple Users) ਦੀ ਮਲਕੀਅਤ ਹੋ ਸਕਦਾ ਹੈ।

ਡਰੋਨ ਦਾ ਪਾਇਲਟ:

ਡਰੋਨ ਦੇ ਪਾਇਲਟ ਨੂੰ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ 'ਡਰੋਨ ਪਾਇਲਟ ਪ੍ਰੋਗਰਾਮ' (Drone Pilot Program) ਤੋਂ ਸਿਖਲਾਈ ਤੇ ਲਾਇਸੈਂਸ ਪ੍ਰਾਪਤ ਕਰਨਾ ਹੋਵੇਗਾ। ਜੇਕਰ ਤੁਹਾਡੇ ਕੋਲ ਲਾਇਸੰਸ ਨਹੀਂ ਹੈ ਤੇ ਸਿਰਫ ਡਰੋਨ ਹੈ ਤਾਂ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਰੋਜ਼ਾਨਾ ਮਜ਼ਦੂਰੀ 'ਤੇ ਨੌਕਰੀ 'ਤੇ ਰੱਖ ਸਕਦੇ ਹੋ ਜੋ ਲਾਇਸੈਂਸ ਦਾ ਮਾਲਕ ਹੋਵੇ। ਇਸ ਤਰੀਕੇ ਨਾਲ ਜਿੱਥੇ ਕਿਸਾਨਾਂ ਦੀ ਸਮੱਸਿਆ ਦਾ ਹੱਲ ਹੋਵੇਗਾ ਓਥੇ ਖੇਤੀਬਾੜੀ ਸੈਕਟਰ `ਚ ਰੁਜ਼ਗਾਰ ਵੀ ਵਧੇਗਾ।

ਇਹ ਵੀ ਪੜ੍ਹੋ : "Farmers Don’t Have to Afford Expensive Agri Drones" ,Said Smit Shah

ਲਾਇਸੈਂਸ ਪ੍ਰਾਪਤ ਕਰਨ ਦਾ ਤਰੀਕਾ:

ਡਰੋਨ ਸਿਖਲਾਈ ਕੋਰਸ ਦੀ ਮਿਆਦ ਸਿਰਫ 2-3 ਮਹੀਨੇ ਦੀ ਹੈ। ਇਸ ਕੋਰਸ ਦੀ ਫੀਸ 30000 ਤੋਂ 1 ਲੱਖ ਦੇ ਵਿਚਕਾਰ ਹੋ ਸਕਦੀ ਹੈ। ਸਰਕਾਰੀ ਨਿਯਮਾਂ ਦੇ ਅਨੁਸਾਰ ਉਮੀਦਵਾਰ ਨੂੰ ਰਿਮੋਟ ਪਾਇਲਟ ਵਜੋਂ ਰਜਿਸਟਰ ਹੋਣ ਤੋਂ ਪਹਿਲਾਂ ਡੀਜੀਸੀਏ, ਭਾਰਤ ਦੀ ਪ੍ਰਵਾਨਿਤ ਡਰੋਨ ਸਿਖਲਾਈ ਸੰਸਥਾ ਤੋਂ ਡਰੋਨ ਉਡਾਣ ਦੀ ਸਿਖਲਾਈ ਪ੍ਰਾਪਤ ਹੋਣੀ ਚਾਹੀਦੀ ਹੈ। ਡਰੋਨ ਉਡਾਉਣ ਲਈ ਪਾਇਲਟ ਕੋਲ 'ਪਾਇਲਟ ਪਛਾਣ ਨੰਬਰ' ਤੇ 'ਅਨਮੈਨਡ ਏਅਰਕ੍ਰਾਫਟ ਆਪਰੇਟਰ ਪਰਮਿਟ' ਹੋਣਾ ਚਾਹੀਦਾ ਹੈ।

ਡਰੋਨ ਦੀ ਮਿਆਦ:

● ਡਰੋਨ ਦੀ ਮਿਆਦ ਤਿੰਨ ਸਾਲ ਦੀ ਹੁੰਦੀ ਹੈ। 

● ਇਸਦੀ ਜ਼ਿਆਦਾ ਵਰਤੋਂ ਉਹਨਾਂ ਦੀਆਂ ਸਥਿਤੀਆਂ 'ਤੇ ਬਹੁਤ ਘੱਟ ਪ੍ਰਭਾਵ ਪਾਉਂਦੀ ਹੈ।

● ਤਿੰਨ ਸਾਲ ਪੂਰੇ ਕਰਨ ਤੋਂ ਬਾਅਦ ਇਸਦੇ ਸਿਰਫ ਕੁਝ ਹਿੱਸਿਆਂ ਨੂੰ ਬਦਲਣ ਦੀ ਲੋੜ ਹੁੰਦੀ ਹੈ। 

● ਬੈਟਰੀਆਂ ਤੇ ਮੋਟਰਾਂ ਨੂੰ ਬਦਲ ਕੇ ਡਰੋਨ ਫਾਰਮ 'ਤੇ ਵਾਪਸ ਆਉਣ ਲਈ ਤਿਆਰ ਹੋ ਜਾਂਦਾ ਹੈ।

Summary in English: Now farmers do not need to buy expensive Agri Drone

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters