Vegetable Digging Machine: ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ, ਪੀਏਯੂ ਲੁਧਿਆਣਾ ਵੱਲੋਂ ਮੌਜੂਦਾ ਆਲੂ ਪੁੱਟਣ ਵਾਲੀ ਮਸ਼ੀਨ ਵਿੱਚ ਸੁਧਾਰ ਕਰਕੇ ਸਬਜ਼ੀਆਂ ਪੁੱਟਣ ਵਾਲੀ ਮਸ਼ੀਨ ਤਿਆਰ ਕੀਤੀ ਗਈ ਹੈ। ਆਓ ਜਾਣਦੇ ਹਾਂ ਇਸ ਮਸ਼ੀਨ ਦੀ ਖ਼ਾਸੀਅਤ ਸਮੇਤ ਸੰਪੁਰਣ ਜਾਣਕਾਰੀ...
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ (Punjab Agricultural University Ludhiana) ਵੱਲੋਂ ਮੌਜੂਦਾ ਆਲੂ ਪੁੱਟਣ ਵਾਲੀ ਮਸ਼ੀਨ (Potato digging machine) ਵਿੱਚ ਸੁਧਾਰ ਕੀਤਾ ਗਿਆ ਹੈ। ਦਰਅਸਲ, ਪੀ.ਏ.ਯੂ (PAU) ਦੇ ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ (Department of Farm Machinery and Power Engineering) ਵੱਲੋਂ ਮੌਜੂਦਾ ਆਲੂ ਪੁੱਟਣ ਵਾਲੀ ਮਸ਼ੀਨ ਵਿੱਚ ਸੁਧਾਰ ਕਰਕੇ ਸਬਜ਼ੀਆਂ ਪੁੱਟਣ ਵਾਲੀ ਮਸ਼ੀਨ (Vegetable Digging Machine) ਤਿਆਰ ਕੀਤੀ ਗਈ ਹੈ।
ਇਸ ਮਸ਼ੀਨ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਹ 1.1 ਮੀਟਰ ਦੇ ਬੈੱਡ ਉੱਤੇ ਲੱਗੇ ਪਿਆਜ਼ ਅਤੇ ਲਸਣ (Onion and garlic) ਅਤੇ 67.5 ਸੈਂਟੀਮੀਟਰ ਦੀ ਵਿੱਥ ਤੇ ਵੱਟਾਂ ਤੇ ਲੱਗੇ ਆਲੂ ਅਤੇ ਗਾਜਰ (Potatoes and carrots) ਦੀ ਪੁਟਾਈ ਲਈ ਵਰਤੀ ਜਾ ਸਕਦੀ ਹੈ। ਮਸ਼ੀਨ ਦੀ ਵਧੇਰੇ ਖ਼ਾਸੀਅਤ ਜਾਨਣ ਲਈ ਇਹ ਲੇਖ ਅੰਤ ਤੱਕ ਪੜ੍ਹਿਓ...
ਮਸ਼ੀਨ ਦੀ ਖ਼ਾਸੀਅਤ (Characteristic of the machine)
ਤੁਹਾਨੂੰ ਦੱਸ ਦੇਈਏ ਕਿ ਇਸ ਮਸ਼ੀਨ ਵਿੱਚ ਇੱਕ ਪੁੱਟਣ ਵਾਲਾ ਬਲੇਡ ਲੱਗਾ ਹੋਇਆ ਹੈ, ਜਿਸ ਦੀ ਚੌੜਾਈ 1144 ਮਿਲੀਮੀਟਰ ਅਤੇ ਮੋਟਾਈ 16 ਮਿਲੀਮੀਟਰ ਹੈ। ਇਹ ਬਲੇਡ ਮਸ਼ੀਨ ਉਤੇ 20 ਡਿਗਰੀ ਦੇ ਕੋਨ ਤੇ ਲੱਗਿਆ ਹੋਇਆ ਹੈ। ਇਸ ਬਲੇਡ ਦੇ ਪਿੱਛੇ ਚੇਨ ਕਨਵੇਅਰ ਲੱਗਿਆ ਹੋਇਆ ਹੈ ਜੋ ਕਿ ਸਟੀਲ ਦੀਆਂ ਰਾਡਾਂ ਦਾ ਬਣਿਆ ਹੋਇਆ ਹੈ।
ਇਨ੍ਹਾਂ ਰਾਡਾਂ ਵਿਚਕਾਰਲੀ ਵਿੱਥ 20 ਮਿਲੀਮੀਟਰ ਹੈ। ਇਸ ਕਨਵੇਅਰ ਵਿੱਚ ਅੰਡਾਕਾਰ ਅਕਾਰ ਦੇ ਦੋ ਐਜੀਟੇਟਰ ਲਗਾਏ ਗਏ ਹਨ ਜੋ ਕਿ ਪੱਟੀ ਹੋਈ ਸਬਜ਼ੀ ਤੋਂ ਮਿੱਟੀ ਝਾੜਨ ਵਿੱਚ ਮੱਦਦ ਕਰਦੇ ਹਨ। ਇਸ ਕਨਵੇਅਰ ਨੂੰ ਇੱਕ ਗਿਅਰ ਬੌਕਸ ਦੁਆਰਾ ਪਾਵਰ ਦਿੱਤੀ ਗਈ ਹੈ।
ਪੁੱਟਣ ਵਾਲੇ ਬਲੇਡ ਦੇ ਅੱਗੇ ਦੋਨਾ ਪਾਸਿਆਂ ਉੱਤੇ ਗੋਲ ਤਵੀਆਂ ਲਗਾਈਆਂ ਗਈਆਂ ਹਨ ਜੋ ਕਿ ਬਲੇਡ ਨੂੰ ਅਸਾਨੀ ਨਾਲ ਮਿੱਟੀ ਕੱਟਣ ਅਤੇ ਉੱਤੇ ਚੁੱਕਣ ਵਿੱਚ ਮੱਦਦ ਕਰਦੀਆਂ ਹਨ। ਮਸ਼ੀਨ ਦੇ ਪਿਛਲੇ ਪਾਸੇ ਇੱਕ ਐਕਸਟੈਂਸ਼ਨ ਲਗਾਈ ਗਈ ਹੈ ਜੋ ਕਿ ਪੁੱਟੀ ਹੋਈ ਸਬਜ਼ੀ ਤੋਂ ਮਿੱਟੀ ਝਾੜਨ ਲਈ ਹੋਰ ਸਮਾਂ ਦਿੰਦੀ ਹੈ।
ਇਹ ਵੀ ਪੜ੍ਹੋ: ਇਹ ਖੇਤੀ ਮਸ਼ੀਨਾਂ ਛੋਟੇ ਕਿਸਾਨਾਂ ਲਈ ਹਨ ਬਹੁਤ ਲਾਹੇਵੰਦ, ਖੇਤੀ ਦੇ ਖਰਚੇ ਨੂੰ ਕਰਨਗੀਆਂ ਘੱਟ
ਮਸ਼ੀਨ ਦੀ ਸਮਰੱਥਾ (Machine capacity)
● ਪਿਆਜ਼, ਗਾਜਰ, ਲੱਸਣ ਅਤੇ ਆਲੂ ਪੁੱਟਣ ਲਈ ਇਸ ਮਸ਼ੀਨ ਦੀ ਸਮਰੱਥਾ ਕ੍ਰਮਵਾਰ 0.5, 0.62, 0.57 ਅਤੇ 0.6 ਏਕੜ ਪ੍ਰਤੀ ਘੰਟਾ ਹੈ।
● ਸਬਜ਼ੀ ਪੁਟਾਈ ਦੀ ਪ੍ਰਤੀਸ਼ਤ ਪਿਆਜ਼, ਗਾਜਰ, ਲੱਸਣ ਅਤੇ ਆਲੂ ਲਈ ਕ੍ਰਮਵਾਰ 99.0, 96.3, 98.6 ਅਤੇ 96.4 ਪ੍ਰਤੀਸ਼ਤ ਹੈ।
● ਇਨ੍ਹਾਂ ਸਬਜ਼ੀਆਂ ਨੂੰ ਪੁਟਾਈ ਸਮੇਂ ਨੁਕਸਾਨ ਕ੍ਰਮਵਾਰ ਇੱਕ ਤੋਂ ਘੱਟ, 2.8, 1.1 ਅਤੇ 1.92 ਪ੍ਰਤੀਸ਼ਤ ਹੈ।
● ਇਨ੍ਹਾਂ ਸਬਜ਼ੀਆਂ ਨੂੰ ਪੁਟਣ ਲਈ ਇਸ ਮਸ਼ੀਨ ਦੀ ਕਾਰਗੁਜਾਰੀ ਸੰਤੁਸ਼ਟੀਜਨਕ ਹੈ।
ਲੇਬਰ ਦੀ ਬਚਤ (Labor saving)
ਪਿਆਜ਼, ਗਾਜਰ ਅਤੇ ਲੱਸਣ ਦੀ ਹੱਥ ਨਾਲ ਪੁਟਾਈ ਅਤੇ ਚੁਗਾਈ ਵਿੱਚ ਲੱਗਣ ਵਾਲੀ ਲੇਬਰ ਨਾਲੋਂ ਇਸ ਮਸ਼ੀਨ ਦੀ ਵਰਤੋਂ ਨਾਲ ਕ੍ਰਮਵਾਰ 69.0, 59.2 ਅਤੇ 61.4 ਪ੍ਰਤੀਸ਼ਤ ਘੱਟ ਲੇਬਰ ਲਗਦੀ ਹੈ।
Summary in English: Now the work of farmers will be easier, vegetable digging machine has become a boon for farmers