1. Home

ਹਰ ਰੋਜ 7 ਰੁਪਏ ਨਿਵੇਸ਼ 'ਤੇ ਪਾਓ 5000 ਰੁਪਏ ਦੀ ਮਹੀਨਾਵਾਰ ਪੈਨਸ਼ਨ, ਜਾਣੋ ਕਿਵੇਂ ਕਰੀਏ ਅਪਲਾਈ

ਅਟਲ ਪੈਨਸ਼ਨ ਯੋਜਨਾ (Atal Pension Yojana ) ਭਾਰਤ ਸਰਕਾਰ ਦੁਆਰਾ ਚਲਾਈ ਜਾ ਰਹੀ ਹੈ । ਇੱਕ ਪੈਨਸ਼ਨ ਯੋਜਨਾ ਹੈ ਅਤੇ ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਪ੍ਰਾਧਿਕਰਨ (pension fund regulatory and development authority)ਦੁਆਰਾ ਸੰਚਾਲਿਤ ਹੈ। ਜੋ ਲੋਕ ਆਪਣੀ ਸੇਵਾਮੁਕਤ ਦੇ ਦੌਰਾਨ ਇੱਕ ਨਿਸ਼ਚਿਤ ਪੈਨਸ਼ਨ ਦੇ ਲਈ ਨਿਵੇਸ਼ ਕਰਨਾ ਚਾਹੁੰਦੇ ਹਨ , ਉਹਨਾਂ ਦੇ ਲਈ APY ਇੱਕ ਆਕਰਸ਼ਕ ਵਿਕਲਪ ਹੈ ।

Pavneet Singh
Pavneet Singh
Atal Pension Yojana

Atal Pension Yojana

ਅਟਲ ਪੈਨਸ਼ਨ ਯੋਜਨਾ (Atal Pension Yojana ) ਭਾਰਤ ਸਰਕਾਰ ਦੁਆਰਾ ਚਲਾਈ ਜਾ ਰਹੀ ਹੈ । ਇੱਕ ਪੈਨਸ਼ਨ ਯੋਜਨਾ ਹੈ ਅਤੇ ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਪ੍ਰਾਧਿਕਰਨ (pension fund regulatory and development authority) ਦੁਆਰਾ ਸੰਚਾਲਿਤ ਹੈ। ਜੋ ਲੋਕ ਆਪਣੀ ਸੇਵਾਮੁਕਤ ਦੇ ਦੌਰਾਨ ਇੱਕ ਨਿਸ਼ਚਿਤ ਪੈਨਸ਼ਨ ਦੇ ਲਈ ਨਿਵੇਸ਼ ਕਰਨਾ ਚਾਹੁੰਦੇ ਹਨ , ਉਹਨਾਂ ਦੇ ਲਈ APY ਇੱਕ ਆਕਰਸ਼ਕ ਵਿਕਲਪ ਹੈ ।

ਕਿ ਹੈ APY ? (what is APY ?)

ਅਸੰਗਠਿਤ ਖੇਤੀਬਾੜੀ ਦੇ ਲੋਕਾਂ ਨੂੰ ਬੁਢਾਪੇ ਵਿਚ ਆਮਦਨ ਸੁਰੱਖਿਅਤ ਪ੍ਰਦਾਨ ਕਰਨ ਦੇ ਲਈ ਸਰਕਾਰ ਦੁਆਰਾ ਪੈਨਸ਼ਨ ਯੋਜਨਾ
(pension scheme) ਸ਼ੁਰੂਆਤ ਕਿਤੀ ਗਈ ਸੀ । ਅਟੱਲ ਪੈਨਸ਼ਨ ਯੋਜਨਾ ਉਨ੍ਹਾਂ ਲਈ ਬਹੁਤ ਵਧਿਆ ਹੈ , ਜਿਹਨਾਂ ਨੂੰ ਪੈਸਾ ਬਚਾ ਕੇ ਘੱਟ ਨਿਵੇਸ਼ ਵਿਚ ਜਿਆਦਾ ਮੁਨਾਫ਼ੇ ਦੀ ਆਸ ਰਹਿੰਦੀ ਹੈ ।

ਕੌਣ ਕਰ ਸਕਦਾ ਹੈ ਅਪਲਾਈ ? (who can eligible ?)

ਕੋਈ ਵਿ ਭਾਰਤੀ ਨਾਗਰਕ ਜਿਸਦਾ ਬੈਂਕ ਖਾਤਾ ਹੈ ਅਤੇ ਅਸੰਗਠਿਤ ਖੇਤਰ ਵਿਚ ਕੰਮ ਕਰਦਾ ਹੈ ਨਾਲ ਹੀ 18-40 ਸਾਲ ਦੀ ਉਮਰ ਸ਼੍ਰੇਣੀ ਵਿਚ ਹੈ , ਉਹ ਅਟੱਲ ਪੈਨਸ਼ਨ ਯੋਜਨਾ ਵਿਚ ਨਿਵੇਸ਼ ਕਰ ਸਕਦੇ ਹਨ । ਕੇਂਦਰ ਸਰਕਾਰ ਅਟੱਲ ਪੈਨਸ਼ਨ ਯੋਜਨਾ ਦਾ ਪ੍ਰਬੰਧ ਰਾਸ਼ਟਰੀ ਪੈਨਸ਼ਨ ਯੋਜਨਾ (ਐਨਪੀਐਸ) ਆਰਕੀਟੈਕਚਰ ਦੀ ਮਦਦ ਤੋਂ ਕਰਦੀ ਹੈ ।

ਸਿਰਫ 210 ਰੁਪਏ ਹਰ ਮਹੀਨੇ ਨਿਵੇਸ਼ ਕਰਕੇ 5000 ਰੁਪਏ ਮਹੀਨੇ ਪੈਨਸ਼ਨ ਕਿਵੇਂ ਪ੍ਰਾਪਤ ਕਰੀਏ? (How to get Rs 5000 monthly pension by investing only Rs 210 per month?)

  • ਜੇਕਰ ਖਾਤਾਧਾਰਕ APY ਖਾਤਾ ਖੋਲਣ ਵਿਚ ਦੇਰੀ ਕਰਦਾ ਹੈ ਤੇ ਇਹ ਮਹੀਨਾਵਾਰ ਪੈਨਸ਼ਨ ਵਧਦੀ ਰਹਿੰਦੀ ਹੈ ।

  • ਇਸ ਦਾ ਮਤਲਬ ਹੈ , 18 ਸਾਲ ਦੀ ਉਮਰ ਵਿਚ APY ਖਾਤਾ ਖੋਲ੍ਹਣਾ ਵਧੀਆ ਹੈ ਕਿਉਕਿ ਇਹ ਯੋਗਦਾਨ ਦੇ ਲਈ ਵੱਧ ਤੋਂ ਵੱਧ 42 ਸਾਲ ਦਿੰਦਾ ਹੈ ਜਿਸ ਤੋਂ ਘੱਟ ਤੋਂ ਘੱਟ ਮਹੀਨੇਵਾਰ ਯੋਗਦਾਨ ਹੁੰਦਾ ਹੈ ।

  • APY ਖਾਤਾਧਾਰਕ ਨੂੰ ਵੱਧ ਮਾਸਿਕ ਯੋਗਦਾਨ ਦੇਣਾ ਹੋਵੇਗਾ ਜੇਕਰ ਉਸਦੀ ਉਮਰ 18 ਸਾਲ ਤੋਂ ਵੱਧ ਹੈ ।

  • APY ਦੇ ਅਨੁਸਾਰ , ਇਕ ਵਿਅਕਤੀ ਜੋ 30 ਸਾਲ ਦਾ ਹੈ ਉਸਦਾ 1000 ਰੁਪਏ ਪੈਨਸ਼ਨ ਦੇ ਲਈ ਮਹੀਨੇ ਦੇ ਯੋਗਦਾਨ 116 ਰੁਪਏ ਹਨ।

  • ਇਸਲਈ , ਜੇਕਰ ਕੋਈ ਵਿਅਕਤੀ 18 ਸਾਲ ਦੀ ਉਮਰ ਵਿਚ APY ਖਾਤਾ ਖੋਲਦਾ ਹੈ , ਤਾਂ ਉਹ 210 ਰੁਪਏ ਬਚਤ ਤੇ 5000 ਰੁਪਏ ਮਹੀਨਾ ਪੈਨਸ਼ਨ ਪ੍ਰਾਪਤ ਕਰ ਸਕਦਾ ਹੋ ।

ਕਿਵੇਂ ਮਿਲਦਾ ਹੈ ਇਸਦਾ ਲਾਭ (How to get benefit)

ਜਿੰਨਾ ਨਿਵੇਸ਼ਕਾਂ ਨੇ ਅਟਲ ਪੈਨਸ਼ਨ ਯੋਜਨਾ ਵਿਚ ਨਿਵੇਸ਼ ਕੀਤਾ ਹੈ , ਉਹਨਾਂ ਨੂੰ 60 ਸਾਲ ਦੀ ਉਮਰ ਵਿਚ ਸੇਵਾ ਨਿਵਾਰਨ ਦੇ ਸਮੇਂ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ , ਜਿਸਦਾ ਮਤਲਬ ਹੈ ਕਿ ਨਿਵੇਸ਼ਕਾਂ ਨੂੰ ਯੋਜਨਾ ਵਿਚ ਘਟ ਤੋਂ ਘਟ 40 ਸਾਲਾਂ ਦੇ ਲਈ ਨਿਵੇਸ਼ ਕਰਨਾ ਹੋਵੇਗਾ।

ਪੈਸੇ ਕਦੀ ਮਰਦੇ ਨਹੀਂ ਹਨ (money never dies)

ਅਟਲ ਪੈਨਸ਼ਨ ਯੋਜਨਾ ਵਿਚ ਨਿਵੇਸ਼ਕਾਂ ਨੂੰ ਉਹਨਾਂ ਦੀ ਮੌਤ ਤਕ ਮਹੀਨੇ ਦੀ ਪੈਨਸ਼ਨ ਮਿਲਦੀ ਹੈ । ਨਿਵੇਸ਼ਕ ਦੀ ਮੌਤ ਦੇ ਮਾਮਲੇ ਵਿਚ , ਪਤੀ ਜਾਂ ਪਤਨੀ ਨੂੰ ਉਸਦੀ ਮੌਤ ਤਕ ਪੈਨਸ਼ਨ ਮਿਲਦੀ ਰਹਿੰਦੀ ਹੈ । ਉਹਦਾ ਹੀ ਨਿਵੇਸ਼ਕ ਅਤੇ ਪਤੀ ਜਾਂ ਪਤਨੀ ਦੇ ਮੌਤ ਦੀ ਸਤਿਥੀ ਵਿਚ, ਪੂਰੀ ਰਕਮ ਖਾਤਾਧਾਰਕ ਵਿਅਕਤੀ ਦੇ ਖਾਤੇ ਵਿਚ ਟਰਾਂਸਫਰ ਕਰ ਦਿਤੀ ਜਾਂਦੀ ਹੈ ।

ਅਟੱਲ ਪੈਨਸ਼ਨ ਯੋਜਨਾ ਵਿਚ ਨਿਵੇਸ਼ ਕਿਵੇਂ ਕਰੀਏ (How to invest in atal pension yojana )

ਪੜਾਵ 1: ਅਟਲ ਪੈਨਸ਼ਨ ਯੋਜਨਾ ਦੇ ਅਧਿਕਾਰਕ ਪੋਰਟਲ https://enps.nsdl.com/eNPS/NationalPensionSystem.html ਵੈਬਸਾਈਟ ਤੇ ਜਾਓ

ਪੜਾਵ 2:ਆਪਣੇ ਅਧਾਰ ਕਾਰਡ ਦੇ ਨਾਲ ਆਪਣੇ ਨਿੱਜੀ ਵੇਰਵੇ ਜਮਾਂ ਕਰੋ ।

ਪੜਾਵ 3: ਯੂ.ਆਈ.ਡੀ.ਏ.ਆਈ ਦੇ ਨਾਲ ਰਜਿਸਟਰ ਆਪਣੇ ਮੋਬਾਈਲ ਨੰਬਰ ਤੇ ਆਉਣ ਵਾਲੇ ਓਟੀਪੀ ਦੇ ਨਾਲ ਆਪਣੀ ਜਾਣਕਾਰੀ ਦਾ ਪਤਾ ਲਗਾਓ ।

ਪੜਾਵ 4: ਆਪਣਾ ਬੈਂਕ ਖਾਤਾ ਵੇਰਵੇ ਜਿਵੇਂ ਖਾਤਾ ਨੰਬਰ ਅਤੇ IFSC ਕੋਡ ਸਾਂਝਾ ਕਰੋ ।

ਪੜਾਵ 5:ਪ੍ਰੀਕ੍ਰਿਆ ਦੇ ਨਾਲ ਤੁਹਾਡਾ ਖਾਤਾ ਚਾਲੂ ਹੋ ਜਾਵੇਗਾ ।

ਪੜਾਵ 6: ਨਾਮੀ ਵਿਅਕਤੀ ਅਤੇ ਪ੍ਰੀਮੀਅਮ ਭੁਗਤਾਨ ਦੇ ਬਾਰੇ ਵਿਚ ਜਾਣਕਾਰੀ ਭਰੋ ਜਿਸ ਤੋਂ ਤੁਸੀ ਆਪਟ-ਇਨ ਕਰਨਾ ਚਾਹੁੰਦੇ ਹਨ।

ਪੜਾਵ 7: ਜਾਂਚ ਦੇ ਲਈ ਫਾਰਮ ਤੇ ਈ-ਹਸਤਾਖਰ ਕਰੋ, ਅਤੇ ਵਾਇਲਾ! ਤੁਹਾਡਾ ਅਟਲ ਪੈਨਸ਼ਨ ਯੋਜਨਾ ਰਜਿਸਟਰਡ ਪੂਰਾ ਹੋ ਜਾਵੇਗਾ ।

ਇਹ ਵੀ ਪੜ੍ਹੋ :PM ਕਿਸਾਨ ਦੀ 10ਵੀਂ ਕਿਸ਼ਤ ਕੱਲ੍ਹ ਆ ਸਕਦੀ ਹੈ, 16 ਦਸੰਬਰ ਨੂੰ ਨਰਿੰਦਰ ਮੋਦੀ ਕਰਨਗੇ 5000 ਕਿਸਾਨਾਂ ਨੂੰ ਆਨਲਾਈਨ ਸੰਬੋਧਨ

Summary in English: Get a monthly pension of Rs 5000 on an investment of Rs 7 per day, know how to apply

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters