1. Home

ਖੁਸ਼ਖਬਰੀ! ਸੋਲਰ ਪੰਪ 'ਤੇ ਮਿਲ ਰਹੀ ਹੈ 90% ਤੱਕ ਸਬਸਿਡੀ, ਜਲਦੀ ਕਰੋ ਅਪਲਾਈ

ਕੇਂਦਰ ਸਰਕਾਰ ਦੀ ਤਰਫ ਤੋਂ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਇਸ ਦੇ ਲਈ ਸਰਕਾਰ ਦੀ ਤਰਫ ਤੋਂ ਕਿਸਾਨਾਂ ਦੇ ਲਈ ਕਈ ਤਰ੍ਹਾਂ ਦੀਆਂ ਯੋਜਨਾਵਾਂ ਚਲਾਈ ਜਾ ਰਹੀਆਂ ਹਨ ਤਾਂਕਿ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋ ਸਕੇ ।

Pavneet Singh
Pavneet Singh
Solar Pumps

Solar Pumps

ਕੇਂਦਰ ਸਰਕਾਰ ਦੀ ਤਰਫ ਤੋਂ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਇਸ ਦੇ ਲਈ ਸਰਕਾਰ ਦੀ ਤਰਫ ਤੋਂ ਕਿਸਾਨਾਂ ਦੇ ਲਈ ਕਈ ਤਰ੍ਹਾਂ ਦੀਆਂ ਯੋਜਨਾਵਾਂ ਚਲਾਈ ਜਾ ਰਹੀਆਂ ਹਨ ਤਾਂਕਿ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋ ਸਕੇ । ਇਨ੍ਹਾਂ ਯੋਜਨਾਵਾਂ ਨੂੰ ਸ਼ੁਰੂ ਕਰਨ ਦਾ ਸਰਕਾਰ ਦਾ ਉਦੇਸ਼ ਕਿਸਾਨਾਂ ਨੂੰ ਖੇਤੀਬਾੜੀ ਕੰਮਾਂ ਵਿਚ ਸਹੂਲਤ ਪ੍ਰਦਾਨ ਕਰਨਾ ਹੈ । ਤਾਂਕਿ ਖੇਤੀ ਦੀ ਲਾਗਤ ਘੱਟ ਕੀਤੀ ਜਾ ਸਕੇ ਜਿਸ ਨਾਲ ਕਿਸਾਨਾਂ ਨੂੰ ਵੱਧ ਲਾਭ ਪ੍ਰਾਪਤ ਹੋ ਸਕੇ ।

ਇਸੀ ਲੜੀ ਵਿਚ ਕੇਂਦਰ ਸਰਕਾਰ ਦੀ ਤਰਫ ਤੋਂ ਕੁਸਮ ਯੋਜਨਾ ਨੂੰ ਸ਼ੁਰੂ ਕੀਤਾ ਗਿਆ ਹੈ । ਇਸ ਦੇ ਤਹਿਤ ਕਿਸਾਨਾਂ ਨੂੰ ਖੇਤ ਵਿਚ ਸੋਲਰ ਪੰਪ ਲਗਵਾਉਣ ਦੇ ਲਈ 90% ਤੱਕ ਸਬਸਿਡੀ ਦਾ ਲਾਭ ਪ੍ਰਦਾਨ ਕੀਤਾ ਜਾਂਦਾ ਹੈ । ਅੱਜ ਅੱਸੀ ਕਿਸਾਨਾਂ ਨੂੰ ਕੁਸਮ ਯੋਜਨਾ ਬਾਰੇ ਜਾਣਕਾਰੀ ਦਵਾਗੇ ਤਾਂਕਿ ਕਿਸਾਨ ਇਸ ਯੋਜਨਾ ਵਿਚ 90% ਸਬਸਿਡੀ ਪ੍ਰਾਪਤ ਕਰ ਸਕਣ ।

ਸੋਲਰ ਪੰਪ ਲਗਵਾਉਣ ਨਾਲ ਕਿਸਾਨਾਂ ਨੂੰ ਕਿ ਹੋਵੇਗਾ ਫਾਇਦਾ

ਸੋਲਰ ਪੰਪ ਲਗਵਾਉਣ ਨਾਲ ਕਿਸਾਨਾਂ ਦੇ ਲਈ ਸਿੰਚਾਈ ਦਾ ਕੰਮ ਅਸਾਨ ਹੋ ਜਾਵੇਗਾ । ਸੋਲਰ ਪੰਪ ਤੋਂ ਉਤਪਾਦਿਤ ਹੋਣ ਵਾਲੀ ਬਿਜਲੀ ਨੂੰ ਉਹ ਖੇਤੀਬਾੜੀ ਕੰਮਾਂ ਵਿਚ ਕਰ ਸਕਦੇ ਹਨ । ਇਸ ਦੇ ਇਲਾਵਾ ਵਾਧੂ ਬਿਜਲੀ ਦਾ ਉਤਪਾਦਨ ਕਰਕੇ ਗਰਿੱਡ ਨੂੰ ਵੇਚ ਵੀ ਸਕਦੇ ਹਨ । ਇਸ ਨਾਲ ਉਹਨਾਂ ਨੂੰ ਵੱਧ ਕਮਾਈ ਹੋਵੇਗੀ । ਇਸ ਤਰ੍ਹਾਂ ਕਿਸਾਨ ਭਰਾ ਕੁਸਮ ਯੋਜਨਾ ਤੋਂ ਦੁਗਣਾ ਲਾਭ ਪ੍ਰਾਪਤ ਕਰ ਸਕਦੇ ਹਨ ।

ਸੋਲਰ ਪੰਪ ਤੇ ਕਿਵੇਂ ਮਿਲੇਗੀ 90% ਸਬਸਿਡੀ

ਸੋਲਰ ਪੰਪ ਲਗਾਉਣ ਦੇ ਲਈ ਸਰਕਾਰ ਦੀ ਤਰਫ ਤੋਂ 90% ਸਬਸਿਡੀ ਦਾ ਲਾਭ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਹੈ । ਇਸ ਸਮੇਂ ਕੁਸਮ ਯੋਜਨਾ ਦੇ ਦੂੱਜੇ ਪੜਾਵ ਨੂੰ ਲਾਗੂ ਕੀਤਾ ਜਾ ਰਿਹਾ ਹੈ । ਇਸਦੇ ਤਹਿਤ ਅਰਜੀ ਸ਼ੁਰੂ ਹੋ ਚੁਕੀ ਹੈ । ਇੱਛੁਕ ਕਿਸਾਨ ਇਸ ਵਿਚ ਅਰਜੀ ਕਰਕੇ ਸਬਸਿਡੀ ਦਾ ਲਾਭ ਪ੍ਰਾਪਤ ਕਰ ਸਕਦੇ ਹਨ । ਕੁਸਮ ਯੋਜਨਾ ਪੜਾਵ ਦੂੱਜੇ ਵਿਚ ਵਾਧੂ ਕਿਸਾਨਾਂ ਨੂੰ ਸੋਲਰ ਪੰਪ ਦੇ ਲਈ 90 % ਸਬਸਿਡੀ ਦਾ ਲਾਭ ਦੀਤਾ ਜਾ ਰਿਹਾ ਹੈ । ਇਸ ਦੇ ਤਹਿਤ ਕਿਸਾਨਾਂ ਨੂੰ ਲਾਗਤ ਦੀ ਸਿਰਫ 10% ਰਕਮ ਆਪਣੀ ਤਰਫ ਤੋਂ ਦਨੀ ਹੋਵੇਗੀ । ਯੋਜਨਾ ਵਿਚ 60% ਖਰਚਾ ਸਰਕਾਰ ਦੀ ਤਰਫ ਤੋਂ ਕੀਤਾ ਜਾਵੇਗਾ ਅਤੇ ਬਾਕੀ 30% ਕਰੈਡਿਟ ਦੇ ਰੂਪ ਵਿਚ ਬੈਂਕ ਦੀ ਤਰਫ ਤੋਂ ਸਹਿਣ ਕੀਤਾ ਜਾਵੇਗਾ । ਇਸ ਤਰ੍ਹਾਂ ਵੇਖਿਆ ਜਾਵੇ ਤਾਂ ਮਾਤਰ 10% ਰਕਮ ਖਰਚ ਕਰਕੇ ਕਿਸਾਨ ਸੋਲਰ ਪੰਪ ਦਾ ਲਾਭ ਲੈ ਸਕਦੇ ਹਨ ।

ਰਾਜ ਦੇ ਨਿਯਮਾਂ ਅਨੁਸਾਰ ਮਿਲਦਾ ਹੈ ਸਬਸਿਡੀ ਦਾ ਲਾਭ

ਦੱਸ ਦਈਏ ਕਿ ਹਰ ਰਾਜ ਆਪਣੇ ਤਹਿ ਕਿੱਤੇ ਨਿਯਮਾਂ ਅਨੁਸਾਰ ਸਬਸਿਡੀ ਦਾ ਲਾਭ ਪ੍ਰਦਾਨ ਕਰਦਾ ਹੈ । ਰਾਜਸਥਾਨ , ਯੂਪੀ , ਬਿਹਾਰ , ਮੱਧ ਪ੍ਰਦੇਸ਼ , ਮਹਾਰਾਸ਼ਟਰ ਪੰਜਾਬ ਵਿਚ ਕਿਸਾਨਾਂ ਨੂੰ ਸੋਲਰ ਪੰਪ ਤੇ 90 % ਤਕ ਸਬਸਿਡੀ ਦਾ ਲਾਭ ਪ੍ਰਦਾਨ ਕੀਤਾ ਜਾ ਰਿਹਾ ਹੈ । ਜਦ ਕਿ ਹਰਿਆਣਾ ਵਿਚ 75% ਸਬਸਿਡੀ ਤੇ ਕਿਸਾਨਾਂ ਨੂੰ ਸੋਲਰ ਪੰਪ ਵੰਡੇ ਜਾ ਰਹੇ ਹਨ ।

ਕੁਸਮ ਯੋਜਨਾ ਵਿਚ ਹੁਣ ਤਕ ਕਿੰਨੇ ਸੋਲਰ ਪੰਪ ਵੰਡੇ ਜਾ ਚੁਕੇ ਹਨ

ਸਰਕਾਰ ਦੀ ਤਰਫ ਤੋਂ ਕੁਸਮ ਯੋਜਨਾ ਦੇ ਲਈ ਵਿੱਤੀ ਸਾਲ 2022 ਵਿਚ ਵੱਡੀ ਰਕਮ ਦਾ ਬਜਟ ਰੱਖਿਆ ਗਿਆ ਹੈ । ਇਸ ਯੋਜਨਾ ਦੇ ਤਹਿਤ ਸਰਕਾਰ ਦੀ ਤਰਫ ਤੋਂ ਹੁਣ ਤਕ 3 ਕਰੋੜ ਸੋਲਰ ਪੰਪ ਕਿਸਾਨਾਂ ਨੂੰ ਵੰਡੇ ਜਾ ਚੁਕੇ ਹਨ । ਪੀਐਮ- ਕੁਸਮ ਯੋਜਨਾ ਦੇ ਤਹਿਤ ਹਰਿਆਣਾ ਵਿਚ 50 ਹਜਾਰ ਸੋਲਰ ਪੰਪ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ । ਇਸ ਸਾਲ 13,800 ਪੰਪ ਸੈੱਟ ਲਗਾਉਣ ਦਾ ਕੰਮ ਚਾਲੂ ਹੈ । ਪਿਛਲੇ 7 ਸਾਲਾਂ ਵਿਚ 25,897 ਸੋਲਰ ਪੰਪ ਲਗਾਏ ਹਨ । ਇਸ ਤਰ੍ਹਾਂ ਹੋਰ ਰਾਜਿਆਂ ਵਿਚ ਵੀ ਸੋਲਰ ਪੰਪ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਯੋਜਨਾ ਵਿਚ ਪਾਤਰ ਕਿਸਾਨਾਂ ਨੂੰ ਸੋਲਰ ਪੰਪ ਤੇ ਸਬਸਿਡੀ ਦਾ ਲਾਭ ਪ੍ਰਦਾਨ ਕੀਤਾ ਜਾਂਦਾ ਹੈ ਅਤੇ ਮੁਫ਼ਤ ਵਿਚ ਸੋਲਰ ਪੰਪ ਲਗਾਏ ਜਾਂਦੇ ਹਨ।

ਕੁਸਮ ਯੋਜਨਾ ਵਿਚ ਸੋਲਰ ਪੰਪ ਲਗਵਾਉਣ ਦੇ ਲਈ ਯੋਗਤਾ

ਕੁਸਮ ਯੋਜਨਾ ਵਿਚ ਅਰਜੀ ਕਰਨ ਲਈ ਕੁਝ ਯੋਗਤਾ ਵੀ ਸਰਕਾਰ ਦੀ ਤਰਫ ਤੋਂ ਤਹਿ ਕੀਤੀ ਗਈ ਹੈ । ਜੋ ਇਸ ਤਰ੍ਹਾਂ ਹੈ :-

  • ਕੁਸੁਮ ਯੋਜਨਾ ਦੇ ਤਹਿਤ ਅਰਜ਼ੀ ਦੇਣ ਲਈ, ਆਵੇਦਨ ਕਰਨ ਵਾਲੇ ਨੂੰ ਭਾਰਤ ਦਾ ਸਥਾਈ ਨਿਵਾਸੀ ਹੋਣਾ ਚਾਹੀਦਾ ਹੈ।

  • ਕੁਸੁਮ ਸਕੀਮ ਤਹਿਤ 0.5 ਮੇਗਾਵਾਟ ਤੋਂ ਲੈ ਕੇ 2 ਮੇਗਾਵਾਟ ਸਮਰੱਥਾ ਵਾਲੇ ਸੋਲਰ ਪਾਵਰ ਪਲਾਂਟਾਂ ਲਈ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ।

  • ਆਵੇਦਨ ਕਰਨ ਵਾਲਾ ਆਪਣੀ ਜ਼ਮੀਨ ਦੇ ਅਨੁਪਾਤ ਵਿੱਚ 2 ਮੇਗਾਵਾਟ ਸਮਰੱਥਾ ਲਈ ਜਾਂ ਡਿਸਟਰੀਬਿਊਸ਼ਨ ਕਾਰਪੋਰੇਸ਼ਨ ਦੁਆਰਾ ਸੂਚਿਤ ਸਮਰੱਥਾ (ਜੋ ਵੀ ਘੱਟ ਹੋਵੇ) ਲਈ ਅਰਜ਼ੀ ਦੇ ਸਕਦਾ ਹੈ।

  • ਇਸ ਯੋਜਨਾ ਦੇ ਤਹਿਤ ਆਪਣੇ ਨਿਵੇਸ਼ ਤੋਂ ਪ੍ਰੋਜੈਕਟ ਲਈ ਕਿਸੀ ਵੀ ਤਰ੍ਹਾਂ ਦੀ ਵਿੱਤੀ ਯੋਗਤਾ ਦੀ ਲੋੜ ਨਹੀਂ ਹੈ।

  • ਜੇਕਰ ਆਵੇਦਨ ਦੁਆਰਾ ਕਿਸੀ ਡਿਵੈਲਪਰ ਦੀ ਮਦਦ ਤੋਂ ਪ੍ਰੋਜੈਕਟ ਵਿਕਸਤ ਕੀਤਾ ਜਾ ਰਿਹਾ ਹੈ ਤਾਂ ਡਿਵੈਲਪਰ ਲਈ 1 ਕਰੋੜ ਰੁਪਏ ਪ੍ਰਤੀ ਮੇਗਾਵਾਟ ਹੋਣਾ ਜਰੂਰੀ ਹੈ।

ਕੁਸਮ ਯੋਜਨਾ ਵਿਚ ਸੋਲਰ ਪੰਪ ਲਈ ਅਰਜੀ ਕਰਨ ਲਈ ਜਰੂਰੀ ਦਸਤਾਵੇਜ

ਕੁਸਮ ਯੋਜਨਾ ਦੇ ਤਹਿਤ ਸੋਲਰ ਪੰਪ ਲਗਵਾਉਣ ਦੇ ਲਈ ਕਿਸਾਨਾਂ ਨੂੰ ਕੁਝ ਮਹਤਵਪੂਰਨ ਦਸਤਾਵੇਜਾਂ ਦੀ ਜਰੂਰਤ ਹੋਵੇਗੀ , ਜੋ ਇਸ ਤਰ੍ਹਾਂ ਹੈ :-

  • ਆਵੇਦਨ ਕਰਨ ਵਾਲੇ ਕਿਸਾਨ ਦਾ ਆਧਾਰ ਕਾਰਡ ।

  • ਆਵੇਦਨ ਕਰਨ ਵਾਲੇ ਦਾ ਰਾਸ਼ਨ ਕਾਰਡ।

  • ਆਵੇਦਨ ਕਰਨ ਵਾਲੇ ਦਾ ਅਧਾਰ ਤੋਂ ਲਿੰਕ ਹੋਇਆ ਮੋਬਾਈਲ ਨੰਬਰ ।

  • ਬੈਂਕ ਖਾਤੇ ਦੇ ਵੇਰਵਿਆਂ ਲਈ ਬੈਂਕ ਪਾਸਬੁੱਕ ਦੀ ਕਾਪੀ।

     

  • ਆਵੇਦਨ ਕਰਨ ਵਾਲੇ ਦੀ ਪਾਸਪੋਰਟ ਸਾਇਜ ਫੋਟੋ।

  • ਕਿਸਾਨ ਦੀ ਜ਼ਮੀਨ ਦੀ ਜਮ੍ਹਾਂਬੰਦੀ ਦੀ ਕਾਪੀ ।

ਹੋਰ ਦਸਤਾਵੇਜ

  • ਰਜਿਸਟਰੇਸ਼ਨ ਦੀ ਕਾਪੀ 

  • ਅਧਿਕਾਰ ਪੱਤਰ

  • ਚਾਰਟਰਡ ਅਕਾਊਂਟੈਂਟ ਦੁਆਰਾ ਜਾਰੀ ਕੀਤਾ ਸ਼ੁੱਧ ਮੁੱਲ ਸਰਟੀਫਿਕੇਟ (ਜੇਕਰ ਪ੍ਰੋਜੈਕਟ ਡਿਵੈਲਪਰ ਦੁਆਰਾ ਵਿਕਸਤ ਕੀਤਾ ਗਿਆ ਹੈ)।

ਕੁਸਮ ਯੋਜਨਾ ਵਿਚ ਸੋਲਰ ਪੰਪ ਤੇ ਸਬਸਿਡੀ ਦੇ ਲਈ ਕਿਵੇਂ ਦਈਏ ਅਰਜੀ

ਕੁਸਮ ਯੋਜਨਾ ਵਿਚ ਸੋਲਰ ਪੰਪ ਤੇ ਸਬਸਿਡੀ ਦਾ ਲਾਭ ਲੈਣ ਦੇ ਲਈ ਤੁਹਾਨੂੰ ਇਸ ਦੇ ਲਈ ਆਨਲਾਈਨ ਅਰਜੀ ਕਰਨੀ ਹੋਵੇਗੀ । ਇਸ ਦੇ ਲਈ ਤੁਸੀ ਵੈਬਸਾਈਟ https://mnre.gov.in/ ਤੇ ਜਾਕੇ ਇਸਦੇ ਲਈ ਅਰਜੀ ਕਰ ਸਕਦੇ ਹੋ । ਇਸ ਦੇ ਇਲਾਵਾ ਸੰਬੰਧਤ ਰਾਜ ਦੀ ਅਧਿਕਾਰਕ ਵੈਬਸਾਈਟ ਤੇ ਜਾਕੇ ਵੀ ਆਵੇਦਨ ਕੀਤਾ ਜਾ ਸਕਦਾ ਹੈ । ਵੈਬਸਾਈਟ ਤੇ ਅਰਜੀ ਕਰਨ ਦੀ ਪ੍ਰੀਕ੍ਰਿਆ ਇਸ ਤਰ੍ਹਾਂ ਹੈ :-

  • ਕੁਸੁਮ ਯੋਜਨਾ ਦੇ ਤਹਿਤ ਸੋਲਰ ਪੰਪ 'ਤੇ ਸਬਸਿਡੀ ਦਾ ਲਾਭ ਲੈਣ ਲਈ, ਤੁਹਾਨੂੰ ਵੈੱਬ ਪੋਰਟਲ https://mnre.gov.in/ 'ਤੇ ਜਾਣਾ ਪਵੇਗਾ।

  • ਇੱਥੇ ਹੋਮ ਪੇਜ 'ਤੇ ਤੁਸੀਂ ਐਪਲੀਕੇਸ਼ਨ ਫਾਰਮ ਲਿੰਕ ਦੇਖੋਗੇ।

  • ਇਸ ਲਿੰਕ 'ਤੇ ਕਲਿੱਕ ਕਰੋ ਅਤੇ ਇਹ ਅਗਲੇ ਟੈਬ ਵਿੱਚ ਖੁੱਲ੍ਹ ਜਾਵੇਗਾ।

  • ਦਸਤਾਵੇਜ਼ਾਂ ਨੂੰ ਅਪਲੋਡ ਕਰਕੇ ਫਾਰਮ ਨੂੰ ਸਹੀ ਢੰਗ ਨਾਲ ਭਰੋ।

  • ਸਬਮਿਟ ਕਰਨ ਤੋਂ ਪਹਿਲਾਂ ਫਾਰਮ ਨੂੰ ਚੈੱਕ ਕਰੋ

  • ਆਖਰੀ ਪੜਾਅ ਵਿੱਚ ਫਾਰਮ ਜਮ੍ਹਾਂ ਕਰੋ। 

ਇਹ ਵੀ ਪੜ੍ਹੋ : ਸਾਵਧਾਨ! SBI ਬੰਦ ਕਰਨ ਜਾ ਰਿਹਾ ਹੈ ਸਾਡਾ ਬੈਂਕ ਖਾਤਾ ਜੇ ਨਹੀਂ ਕੀਤਾ ਕੰਮ

Summary in English: Getting 90% subsidy on solar pumps, apply soon

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters