ਸਰਕਾਰ ਵੱਲੋਂ ਪਸ਼ੂ ਪਾਲਕਾਂ ਨੂੰ ਮੱਝਾਂ ਪਾਲਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਜਿਸ ਦੇ ਚਲਦਿਆਂ ਮੁੱਖ ਮੰਤਰੀ ਡੇਅਰੀ ਪਲੱਸ ਯੋਜਨਾ (Chief Minister Dairy Plus Scheme) ਦੀ ਸ਼ੁਰੂਆਤ ਹੋਈ। ਸਰਕਾਰ ਦਾ ਮੁੱਖ ਉਦੇਸ਼ ਪਸ਼ੂ ਪਾਲਕਾਂ ਦੇ ਧੰਦੇ `ਚ ਵਾਧਾ ਕਰਨਾ ਹੈ। ਇਸ ਯੋਜਨਾ ਦੇ ਤਹਿਤ ਪਸ਼ੂ ਪਾਲਕਾਂ ਨੂੰ ਮੱਝਾਂ ਖਰੀਦਣ ਲਈ ਸਬਸਿਡੀ ਮੁਹੱਈਆ ਕਰਾਈ ਜਾਂਦੀ ਹੈ। ਆਓ ਜਾਣਦੇ ਹਾਂ, ਇਸ ਸਕੀਮ ਬਾਰੇ...
ਮੁੱਖ ਮੰਤਰੀ ਡੇਅਰੀ ਪਲੱਸ ਯੋਜਨਾ (Chief Minister Dairy Plus Scheme):
ਮੁੱਖ ਮੰਤਰੀ ਡੇਅਰੀ ਪਲੱਸ ਯੋਜਨਾ ਦੀ ਸ਼ੁਰੂਆਤ ਸਿਹੋਰ ਜ਼ਿਲ੍ਹੇ ਦੇ ਪਿੰਡ ਤਾਲਪੁਰਾ ਤੋਂ ਕੀਤੀ ਗਈ। ਜਿਸ ਤੋਂ ਬਾਅਦ ਇਹ ਯੋਜਨਾ ਵਿਦਿਸ਼ਾ ਅਤੇ ਰਾਏਸੇਨ ਜਿਲ੍ਹੇ `ਚ ਵੀ ਅਪਣਾਈ ਗਈ। ਸਭ ਤੋਂ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਨੇ ਲਾਭਪਾਤਰੀਆਂ ਨੂੰ ਦੋ ਮੁਰਾਹ ਮੱਝਾਂ ਦਿੱਤੀਆਂ। ਇਸ ਯੋਜਨਾ ਦੇ ਤਹਿਤ ਸਰਕਾਰ ਸੂਬੇ ਦੇ ਕਿਸਾਨਾਂ ਦੀ ਡੇਅਰੀ ਧੰਦੇ ਤੇ ਪਸ਼ੂ ਪਾਲਣ ਰਾਹੀਂ ਆਮਦਨ ਵਧਾਉਣ ਲਈ ਕੋਸ਼ਿਸ਼ ਕਰ ਰਹੀ ਹੈ। ਇਸ ਸਕੀਮ ਦਾ ਫਾਇਦਾ ਕੇਵਲ ਉਹ ਪਸ਼ੂ ਪਾਲਕ ਪ੍ਰਾਪਤ ਕਰ ਸਕਦੇ ਹਨ ਜੋ ਪਹਿਲਾਂ ਹੀ ਪਸ਼ੂ ਪਾਲਣ ਦਾ ਕੰਮ ਕਰ ਰਹੇ ਹੋਣ। ਮੁੱਖ ਮੰਤਰੀ ਡੇਅਰੀ ਪਲੱਸ ਯੋਜਨਾ (Chief Minister Dairy Plus Scheme) ਰਾਹੀਂ ਲਾਭਪਾਤਰੀਆਂ ਨੂੰ ਮੁਰਾਹ ਮੱਝਾਂ ਉਪਲਬਧ ਕਰਵਾਈਆਂ ਜਾਂਦੀਆਂ ਹਨ।
ਮੱਝਾਂ ਦੀ ਕੀਮਤ: ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਮੁਰਾਹ ਮੱਝਾਂ ਦੀ ਕੀਮਤ 2 ਲੱਖ 50 ਹਜ਼ਾਰ ਰੁਪਏ ਤੱਕ ਹੈ। ਮੁੱਖ ਮੰਤਰੀ ਡੇਅਰੀ ਪਲੱਸ ਸਕੀਮ ਦੇ ਤਹਿਤ ਪਸ਼ੂ ਪਾਲਕਾਂ ਨੂੰ ਦੋ ਮੁਰਾਹ ਮੱਝਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਜਿਨ੍ਹਾਂ ਦੀ ਦੁੱਧ ਉਤਪਾਦਨ ਸਮਰੱਥਾ 10 ਲੀਟਰ ਪ੍ਰਤੀ ਦਿਨ ਹੈ।
ਸਬਸਿਡੀ ਕਿੰਨੀ ਮਿਲੇਗੀ?
● ਮੁੱਖ ਮੰਤਰੀ ਡੇਅਰੀ ਪਲੱਸ ਸਕੀਮ (Chief Minister Dairy Plus Scheme) ਦੇ ਤਹਿਤ ਅਨੁਸੂਚਿਤ ਜਾਤੀਆਂ ਤੇ ਕਬੀਲਿਆਂ ਦੇ ਪਸ਼ੂ ਪਾਲਕਾਂ ਨੂੰ 75 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਜਿਸ ਦੇ ਹਿਸਾਬ ਨਾਲ ਪਸ਼ੂ ਪਾਲਕਾਂ ਨੂੰ ਸਿਰਫ਼ 62 ਹਜ਼ਾਰ 500 ਰੁਪਏ ਦਿੱਤੇ ਜਾਣਗੇ।
● ਇਸ ਦੇ ਨਾਲ ਹੀ ਪੱਛੜੀਆਂ ਸ਼੍ਰੇਣੀਆਂ ਤੇ ਜਨਰਲ ਵਰਗ ਦੇ ਪਸ਼ੂ ਪਾਲਕਾਂ ਨੂੰ 50 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਇਸਦੇ ਮੁਤਾਬਕ ਪਸ਼ੂ ਪਾਲਕਾਂ ਨੂੰ 1 ਲੱਖ 50 ਹਜ਼ਾਰ ਰੁਪਏ ਦਿੱਤੇ ਜਾਣਗੇ।
ਇਹ ਵੀ ਪੜ੍ਹੋ : ਪਸ਼ੂ ਪਾਲਕਾਂ ਲਈ ਖੁਸ਼ਖਬਰੀ, SBI ਵੱਲੋਂ ਸ਼ਾਨਦਾਰ ਲੋਨ ਦੀ ਪੇਸ਼ਕਸ਼
ਮੁੱਖ ਮੰਤਰੀ ਡੇਅਰੀ ਪਲੱਸ ਯੋਜਨਾ ਦੇ ਲਾਭ:
● ਡੇਅਰੀ ਪਲੱਸ ਯੋਜਨਾ ਦੁੱਧ ਦਾ ਉਤਪਾਦਨ ਵਧਾਉਣ `ਚ ਹਿਸਾ ਪਾ ਰਹੀ ਹੈ।
● ਇਸ ਨਾਲ ਡੇਅਰੀ ਖੇਤਰ `ਚ ਰੁਜ਼ਗਾਰ ਪੈਦਾ ਹੁੰਦਾ ਹੈ।
● ਪਸ਼ੂ ਪਾਲਕਾਂ ਦੀ ਆਮਦਨ `ਚ ਵਾਧਾ ਹੋ ਰਿਹਾ ਹੈ।
● ਇਸ ਸਕੀਮ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਦੁਧਾਰੂ ਪਸ਼ੂ ਖਰੀਦਣ ਅਤੇ ਡੇਅਰੀ ਲਗਾਉਣ ਲਈ ਸਬਸਿਡੀ ਦਿੱਤੀ ਜਾਂਦੀ ਹੈ।
Summary in English: Good News: More than 1 lakh subsidy to cattle breeders