ਪ੍ਰਧਾਨ ਮੰਤਰੀ ਮੁਦਰਾ ਯੋਜਨਾ (PMMY) ਦਾ ਉਦੇਸ਼ ਸਵੈ-ਰੁਜ਼ਗਾਰ ਲਈ ਆਸਾਨ ਲੋਨ ਪ੍ਰਦਾਨ ਕਰਨਾ ਹੈ। ਇਹ ਕਰਜ਼ਾ ਤੁਹਾਡੇ ਕਾਰੋਬਾਰ ਸ਼ੁਰੂ ਕਰਨ ਅਤੇ ਪਹਿਲਾਂ ਤੋਂ ਚੱਲ ਰਹੇ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਲਈ ਲਿਆ ਜਾ ਸਕਦਾ ਹੈ। ਇਹ ਲੋਨ ਬਿਨਾਂ ਗਰੰਟੀ ਦੇ ਉਪਲਬਧ ਹੈ ਅਤੇ ਇਸ 'ਤੇ ਕੋਈ ਪ੍ਰੋਸੈਸਿੰਗ ਫੀਸ ਨਹੀਂ ਹੈ।
ਪ੍ਰਧਾਨ ਮੰਤਰੀ ਮੁਦਰਾ ਯੋਜਨਾ (PMMY) ਇੱਕ ਅਜਿਹੀ ਯੋਜਨਾ ਹੈ, ਜਿਸਦਾ ਲਾਭ ਉਹ ਲੋਕ ਲੈ ਸਕਦੇ ਹਨ ਜੋ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ ਜਾਂ ਆਪਣੇ ਚੱਲ ਰਹੇ ਕਾਰੋਬਾਰ ਨੂੰ ਹੋਰ ਵਧਾਉਣਾ ਚਾਹੁੰਦੇ ਹਨ। ਮੁਦਰਾ ਸਕੀਮ ਦਾ ਉਦੇਸ਼ ਸਵੈ-ਰੁਜ਼ਗਾਰ ਲਈ ਆਸਾਨ ਕਰਜ਼ਾ ਦੇਣਾ ਅਤੇ ਛੋਟੇ ਉਦਯੋਗਾਂ ਰਾਹੀਂ ਰੁਜ਼ਗਾਰ ਪੈਦਾ ਕਰਨਾ ਹੈ। PMMY ਅਪ੍ਰੈਲ 2015 ਵਿੱਚ ਸ਼ੁਰੂ ਕੀਤਾ ਗਿਆ ਸੀ।
ਕੌਣ ਲੈ ਸਕਦਾ ਹੈ ਕਰਜ਼ਾ
ਕੋਈ ਵੀ ਵਿਅਕਤੀ ਜੋ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਹੈ, ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦਾ ਲਾਭ ਲੈ ਸਕਦਾ ਹੈ। ਇਸ ਤੋਂ ਇਲਾਵਾ, ਜੇਕਰ ਕੋਈ ਮੌਜੂਦਾ ਕਾਰੋਬਾਰੀ ਜਾਂ ਦੁਕਾਨਦਾਰ ਆਪਣੇ ਮੌਜੂਦਾ ਕਾਰੋਬਾਰ ਨੂੰ ਅੱਗੇ ਵਧਾਉਣਾ ਚਾਹੁੰਦਾ ਹੈ ਅਤੇ ਇਸ ਲਈ ਪੈਸੇ ਦੀ ਜ਼ਰੂਰਤ ਹੈ, ਤਾਂ ਉਹ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਤਹਿਤ 10 ਲੱਖ ਰੁਪਏ ਤੱਕ ਦੇ ਮੁਦਰਾ ਲੋਨ ਲਈ ਅਰਜ਼ੀ ਦੇ ਸਕਦਾ ਹੈ।
ਮੁਦਰਾ ਲੋਨ ਦੀਆਂ ਤਿੰਨ ਕਿਸਮਾਂ (Types Of Mudra Loan)
ਸ਼ਿਸ਼ੂ ਲੋਨ: ਸ਼ਿਸ਼ੂ ਲੋਨ ਦੇ ਤਹਿਤ, ਬਿਨੈਕਾਰ 50,000/- ਰੁਪਏ ਦਾ ਕਰਜ਼ਾ ਲੈ ਸਕਦਾ ਹੈ। ਇਹ ਲੋਨ ਉਨ੍ਹਾਂ ਲੋਕਾਂ ਲਈ ਹੈ ਜੋ ਹੁਣੇ ਆਪਣਾ ਕਾਰੋਬਾਰ ਸ਼ੁਰੂ ਕਰ ਰਹੇ ਹਨ।
ਕਿਸ਼ੋਰ ਲੋਨ: ਕਿਸ਼ੋਰ ਲੋਨ ਵਿਚ 50,000 ਰੁਪਏ ਤੋਂ 5 ਲੱਖ ਰੁਪਏ ਤੱਕ ਦਾ.ਇਹ ਕਰਜ਼ਾ ਉਨ੍ਹਾਂ ਬਿਨੈਕਾਰਾਂ ਲਈ ਢੁਕਵਾਂ ਹੈ ਜਿਨ੍ਹਾਂ ਨੇ ਪਹਿਲਾਂ ਹੀ ਆਪਣਾ ਕਾਰੋਬਾਰ ਸ਼ੁਰੂ ਕਰ ਦਿੱਤਾ ਹੈ ਪਰ ਸਥਾਪਤ ਕਰਨ ਲਈ ਕੁਝ ਹੋਰ ਪੈਸਿਆਂ ਦੀ ਲੋੜ ਹੈ।
ਤਰੁਣ ਲੋਨ: ਤਰੁਣ ਲੋਨ ਦੇ ਤਹਿਤ, ਇੱਕ ਬਿਨੈਕਾਰ 5 ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਦਾ ਕਰਜ਼ਾ ਲੈ ਸਕਦਾ ਹੈ ਇਹ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਦੇ ਕਾਰੋਬਾਰ ਸਥਾਪਤ ਹਨ ਪਰ ਉਨ੍ਹਾਂ ਨੂੰ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਵਧੇਰੇ ਪੈਸੇ ਦੀ ਲੋੜ ਹੁੰਦੀ ਹੈ।
ਇਹਦਾ ਕਰੋ ਆਵੇਦਨ (How to Apply For Mudra Loan)
ਮੁਦਰਾ ਯੋਜਨਾ (PMMY) ਦੇ ਤਹਿਤ ਮੁਦਰਾ ਲੋਨ ਲਗਭਗ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਵਾਂ ਦੁਆਰਾ ਦਿੱਤੇ ਜਾਂਦੇ ਹਨ। ਮੁਦਰਾ ਲੋਨ ਫਾਰਮ ਉਸ ਬੈਂਕ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ਜਿਸ ਤੋਂ ਤੁਸੀਂ ਲੋਨ ਲੈਣਾ ਚਾਹੁੰਦੇ ਹੋ। ਫਿਰ ਇਸ ਨੂੰ ਭਰ ਕੇ ਬੈਂਕ 'ਚ ਜਮ੍ਹਾ ਕਰਨਾ ਹੁੰਦਾ ਹੈ। ਨਵਾਂ ਕਾਰੋਬਾਰ ਸ਼ੁਰੂ ਕਰਨ ਲਈ ਮਕਾਨ ਦੀ ਮਾਲਕੀ ਜਾਂ ਕਿਰਾਏ ਦੇ ਦਸਤਾਵੇਜ਼, ਕੰਮ ਨਾਲ ਸਬੰਧਤ ਜਾਣਕਾਰੀ, ਆਧਾਰ, ਪੈਨ ਨੰਬਰ ਸਮੇਤ ਕਈ ਹੋਰ ਦਸਤਾਵੇਜ਼ ਦੇਣੇ ਹੋਣਗੇ। ਜੇਕਰ ਕੋਈ ਮੌਜੂਦਾ ਕਾਰੋਬਾਰ ਹੈ ਅਤੇ ਇਸ ਲਈ ਕਰਜ਼ਾ ਲੈਣਾ ਹੈ, ਤਾਂ ਬੈਂਕ ਤੁਹਾਡੇ ਤੋਂ ਇਸ ਸਬੰਧ ਵਿੱਚ ਹੋਰ ਜਾਣਕਾਰੀ ਵੀ ਮੰਗ ਸਕਦਾ ਹੈ।
ਇਹ ਵੀ ਪੜ੍ਹੋ : PM Kisan Yojana ਨੂੰ ਲੈ ਕੇ ਵੱਡਾ ਫੈਸਲਾ, ਹੁਣ ਮਿਲਣਗੇ 8 ਹਜ਼ਾਰ ਸਾਲਾਨਾ
Summary in English: How to get a loan of up to Rs 10 lakh in this scheme without guarantee