ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜਨਧਨ ਖਾਤਾ ਯੋਜਨਾ ਦੀ ਸ਼ੁਰੁਆਤ 2015 ਵਿਚ ਕੀਤੀ ਸੀ । ਤਦ ਇਕ ਸਾਲ ਵਿਚ 14 ਕਰੋੜ 72 ਲੱਖ ਜਨਧਨ ਖਾਤੇ ਖੋਲੇ ਗਏ ਸੀ । ਪਰ ਇਨ੍ਹਾਂ ਖਾਤਿਆਂ ਵਿਚ ਮਿਲਣ ਵਾਲੀ ਸਹੂਲਤਾਂ ਦੇ ਚਲਦੇ ਅਕਤੂਬਰ 2021 ਤਕ ਖਾਤੇ ਦੀ ਗਿਣਤੀ ਤਿੰਨ ਗੁੰਨਾ ਵੱਧ ਕੇ 43 ਕਰੋੜ 70 ਲੱਖ ਪਹੁੰਚ ਗਈ ਹੈ ।
ਤੁਹਾਨੂੰ ਦੱਸ ਦੇਈਏ ਕਿ ਸਾਰੀ ਸਰਕਾਰੀ ਯੋਜਨਾਵਾਂ ਦੀ ਸਬਸਿਡੀ ਜਨਧਨ ਖਾਤੇ ਵਿਚ ਹੀ ਆਉਂਦੀ ਹੈ। ਉਹਦਾ ਹੀ ਇਨ੍ਹਾਂ ਖਾਤੇਆਂ ਨੂੰ ਜੀਰੋ ਬੈਲੇਂਸ ਤੇ ਖੋਲਿਆ ਜਾਂਦਾ ਹੈ । ਜਿਸਦੇ ਚਲਦੇ ਇਹ ਖਾਤਾ ਲੋਕਾਂ ਦੇ ਵਿਚ ਬਹੁਤ ਪ੍ਰਸਿੱਧ ਹੈ । ਆਓ ਜਾਣਦੇ ਹਾਂ ਜਨਧਨ ਖਾਤੇ ਵਿਚ ਗ੍ਰਾਹਕ ਨੂੰ ਕਿਹੜੇ ਫਾਇਦੇ ਮਿਲਦੇ ਹਨ । ਇਸਦੇ ਨਾਲ ਹੀ ਤੁਸੀ ਕਿਵੇਂ ਜਨਧਨ ਖਾਤਾ ਖੁਲਵਾ ਸਕਦੇ ਹੋ ।
ਪ੍ਰਧਾਨਮੰਤਰੀ ਜਨਧਨ ਯੋਜਨਾ ਸਰਕਾਰ ਦੀ ਅਭਿਲਾਸ਼ੀ ਵਿਤੀ ਯੋਜਨਾਵਾਂ ਵਿਚੋਂ ਇੱਕ ਹੈ । ਜਨਧਨ ਯੋਜਨਾ ਦਾ ਮਕਸਦ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਬੈਕਿੰਗ ਸਿਸਟਮ ਤੋਂ ਜੋੜਨਾ ਹੈ । ਸਭਤੋਂ ਵਧਿਆ ਗੱਲ ਇਹ ਹੈ ਕਿ ਜਨ ਧਨ ਖਾਤੇ ਵਿਚ ਘਟੋਂ-ਘਟ ਬੈਲੇਂਸ ਰੱਖਣ ਦੀ ਕੋਈ ਸੀਮਾ ਨਹੀਂ ਹੈ । ਖਾਤੇ ਵਿਚ ਜੇਕਰ ਜੀਰੋ ਰੁਪਏ ਵੀ ਹਨ ਤਾਂਵੀ ਚਿੰਤਾ ਦੀ ਕੋਈ ਗੱਲ ਨਹੀਂ ਹੈ।
ਇਹ ਖਾਤਾ ਬੈਂਕ , ਪੋਸਟ ਆਫ਼ਿਸ ਅਤੇ ਰਾਸ਼ਟਰੀ ਕ੍ਰਿਤ ਬੈਂਕਾਂ ਵਿਚ ਖੋਲਿਆ ਜਾਂਦਾ ਹੈ । ਇਸ ਯੋਜਨਾ ਤੋਂ ਖੁੱਲੇ ਖਾਤਿਆਂ ਵਿਚ ਖਾਤਾਧਾਰਕ ਨੂੰ ਹੋਰ ਵੀ ਵਿਤੀ ਸਹੂਲਤਾਂ ਦਾ ਲਾਭ ਮਿਲਦਾ ਹੈ । ਇਸ ਯੋਜਨਾ ਦੇ ਤਹਿਤ ਖਾਤਾ ਖੁਲਵਾਉਣ ਤੇ ਤੁਹਾਨੂੰ ਵਧੇਰੇ ਲਾਭ ਮਿਲਦੇ ਹਨ ।
ਖਾਤਾ ਖੁਲਵਾਉਣ ਤੇ ਮਿਲਦਾ ਹੈ 1.30 ਲੱਖ ਰੁਪਏ ਦਾ ਫਾਇਦਾ -
ਜੇਕਰ ਕੋਈ ਵਿਅਕਤੀ ਇਸ ਯੋਜਨਾ ਦੇ ਤਹਿਤ ਬੈਂਕ ਖਾਤਾ ਖੁਲਵਾਉਂਦਾ ਹੈ , ਤਾਂ ਉਸਨੂੰ ਮੁਫ਼ਤ ਵਿਚ 1.30 ਰੁਪਏ ਦਾ ਬੀਮਾ ਮਿਲਦਾ ਹੈ । ਇਸ ਵਿਚ 1 ਲੱਖ ਰੁਪਏ ਦਾ ਮੌਤ ਬੀਮਾ ਅਤੇ 30 ਹਜਾਰ ਰੁਪਏ ਦਾ ਜਨਰਲ ਬੀਮਾ ਸ਼ਾਮਲ ਹੈ । ਜੇਕਰ ਬਦਕਿਸਮਤੀ ਨਾਲ ਖਾਤਾਧਾਰਕ ਨਾਲ ਕੋਈ ਹਾਦਸਾ ਵਾਪਰਦਾ ਹੈ ਤਾਂ ਉਸਨੂੰ ਜਨਧਨ ਯੋਜਨਾ ਤਹਿਤ 30 ਹਜਾਰ ਰੁਪਏ ਦਿਤੇ ਜਾਣਗੇ । ਜੇਕਰ ਕਿਸੀ ਕਾਰਨ ਵਿਅਕਤੀ ਦੇ ਮੌਤ ਹੋ ਜਾਂਦੀ ਹੈ ਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ 1 ਲੱਖ ਰੁਪਏ ਮਿਲਣਗੇ ।
ਕਿੱਦਾਂ ਖੋਲੀਏ ਜਨਧਨ ਯੋਜਨਾ ਵਿਚ ਖਾਤਾ -
ਕੋਈ ਵੀ ਭਾਰਤੀ ਨਾਗਰਿਕ ਜਿਸਦੀ ਉਮਰ 10 ਸਾਲ ਤੋਂ ਜ਼ਿਆਦਾ ਹੈ । ਉਹ ਜਨਧਨ ਖਾਤਾ ਖੁਲਵਾ ਸਕਦਾ ਹੈ । ਇਸਦੇ ਲਈ ਤੁਸੀ ਬੈਂਕ ਜਾਂ ਪੋਸਟ ਆਫ਼ਿਸ ਵਿਚ ਇੱਕ ਫਾਰਮ ਭਰਕੇ ਖੁਲਵਾ ਸਕਦੇ ਹੋ । ਇਸ ਫਾਰਮ ਵਿਚ ਤੁਹਾਨੂੰ ਮੋਬਾਈਲ ਨੰਬਰ , ਬੈਂਕ ਖਾਤੇ ਦਾ ਨਾਮ , ਕਾਰੋਬਾਰ , ਨੋਮੀਨੀ , ਸਾਲਾਨਾ ਆਮਦਨ ਅਤੇ ਆਪਣਾ ਪੂਰਾ ਪਤਾ ਭਰਨਾ ਹੁੰਦਾ ਹੈ । ਨਾਲ ਹੀ ਜਨਧਨ ਖਾਤਾ ਖੁਲਵਾਉਣ ਦੇ ਲਈ ਅਧਾਰ ਕਾਰਡ ਜਰੂਰੀ ਹੈ । ਜਿਸ ਤੋਂ ਬਾਅਦ ਦਿਤੇ ਗਏ ਵੇਰਵੇ ਦੀ ਤਸਦੀਕ ਦੇ ਬਾਅਦ ਤੁਹਾਨੂੰ ਜਨਧਨ ਖਾਤਾ ਖੁਲ ਜਾਵੇਗਾ ।
ਇਹ ਵੀ ਪੜ੍ਹੋ : ਬਿਨਾਂ ਬੈਲੇਂਸ ਦੇ ਵੀ ਕੱਢੇ ਜਾ ਸਕਦੇ ਹਨ ਜਨਧਨ ਖਾਤੇ 'ਚੋਂ 10 ਹਜ਼ਾਰ ਰੁਪਏ, ਜਾਣੋ ਕਿਵੇਂ ?
Summary in English: Jan Dhan accounts increased three times to 43.7 crores, you get the benefit of 1.30 lakhs on opening the account, know everything