1. Home

Punjab Smart Ration Card Scheme 2022: ਕਿਵੇਂ ਕਰੀਏ ਪੰਜਾਬ ਸਮਾਰਟ ਰਾਸ਼ਨ ਕਾਰਡ ਲਈ ਅਪਲਾਈ!

ਜੇਕਰ ਤੁਹਾਡੇ ਕੋਲ ਵੀ 'ਪੰਜਾਬ ਸਮਾਰਟ ਰਾਸ਼ਨ ਕਾਰਡ' ਨਹੀਂ ਹੈ ਅਤੇ ਤੁਸੀ ਵੀ ਰਾਸ਼ਨ ਕਾਰਡ ਦਾ ਲਾਭ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਇਸ ਲੇਖ ਨੂੰ ਅੰਤ ਤੱਕ ਜ਼ਰੂਰ ਪੜਿਓ।

Gurpreet Kaur Virk
Gurpreet Kaur Virk
ਪੰਜਾਬ ਸਮਾਰਟ ਰਾਸ਼ਨ ਕਾਰਡ ਬਣਿਆ ਵਰਦਾਨ

ਪੰਜਾਬ ਸਮਾਰਟ ਰਾਸ਼ਨ ਕਾਰਡ ਬਣਿਆ ਵਰਦਾਨ

Smart Ration Card Scheme: ਸਮਾਜ ਦਾ ਕੋਈ ਵੀ ਤਬਕਾ ਪਿਛੜਾ ਨਾ ਰਹਿ ਜਾਵੇ, ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸਰਕਾਰ ਸਮੇਂ-ਸਮੇਂ 'ਤੇ ਜਨਤਾ ਲਈ ਵੱਖ-ਵੱਖ ਸਕੀਮਾਂ ਲੈ ਕੇ ਆਉਂਦੀ ਰਹਿੰਦੀ ਹੈ ਅਤੇ ਹਮੇਸ਼ਾ ਲੋੜਵੰਦਾਂ ਦੇ ਹੱਕ ਵਿੱਚ ਖੜੀ ਨਜ਼ਰ ਆਉਂਦੀ ਹੈ। ਅੱਜ ਅੱਸੀ ਸਰਕਾਰ ਦੀ ਸਮਾਰਟ ਰਾਸ਼ਨ ਕਾਰਡ ਸਕੀਮ ਬਾਰੇ ਗੱਲ ਕਰਾਂਗੇ, ਜੋ ਇਨ੍ਹਾਂ ਦਿਨੀਂ ਜਨਤਾ ਲਈ ਵਰਦਾਨ ਸਾਬਿਤ ਹੋ ਰਹੀ ਹੈ।

Punjab Smart Ration Card Scheme: ਆਟਾ, ਦਾਲ, ਚਾਵਲ ਅਤੇ ਕਣਕ ਕੁਝ ਅਜਿਹੀਆਂ ਵਸਤੂਆਂ ਹਨ, ਜੋ ਹਰ ਘਰ 'ਚ ਰੋਜ਼ਾਨਾ ਖਾਦੀਆਂ ਅਤੇ ਵਰਤੀਆਂ ਜਾਂਦੀਆਂ ਹਨ। ਇਨ੍ਹਾਂ ਵਸਤੂਆਂ ਨੂੰ ਖਰੀਦਣਾ ਕੁਝ ਲੋਕਾਂ ਲਈ ਤਾਂ ਆਮ ਜਿਹੀ ਗੱਲ ਹੈ, ਪਰ ਸਾਡੇ ਸਮਾਜ ਵਿੱਚ ਇੱਕ ਤਬਕਾ ਅਜਿਹਾ ਵੀ ਹੈ ਜਿਨ੍ਹਾਂ ਨੂੰ ਇਹ ਵਸਤੂਆਂ ਖਰੀਦਣ ਲਈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਪਣਾ ਢਿੱਡ ਭਰਨ ਲਈ ਇਹ ਤਬਕਾ ਇਛਾਵਾਂ 'ਤੇ ਨਹੀਂ, ਸਗੋਂ ਆਪਣੀਆਂ ਜਰੂਰਤਾਂ 'ਤੇ ਨਿਰਭਰ ਕਰਦਾ ਹੈ। ਅਜਿਹੇ 'ਚ ਇਨ੍ਹਾਂ ਲੋਕਾਂ ਦੀ ਮਦਦ ਲਈ ਸਰਕਾਰਾਂ ਅੱਗੇ ਆਉਂਦੀਆਂ ਹਨ ਅਤੇ ਸਮੇਂ-ਸਮੇ 'ਤੇ ਯੋਜਨਾਵਾਂ ਰਾਹੀਂ ਇਨ੍ਹਾਂ ਲੋਕਾਂ ਦੀ ਲੋੜਾਂ ਨੂੰ ਪੂਰਾ ਕਰਦਿਆਂ ਹਨ। ਅੱਜ ਅੱਸੀ ਤੁਹਾਨੂੰ ਸਰਕਾਰ ਦੀ ਇੱਕ ਅਜਿਹੀ ਸਕੀਮ ਬਾਰੇ ਦੱਸਣ ਜਾ ਰਹੇ ਹਾਂ, ਜੋ ਗਰੀਬ ਤਬਕੇ ਲਈ ਵਰਦਾਨ ਸਾਬਿਤ ਹੋ ਰਹੀ ਹੈ।

ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਮਧੱਮ ਜਾਂ ਗਰੀਬ ਪਰਿਵਾਰਾਂ ਦੇ ਲਈ ਜ਼ਰੂਰੀ ਵਸਤੂਆਂ ਰਾਸ਼ਨ ਕਾਰਡ ਰਾਹੀਂ ਦਿੱਤੀਆਂ ਜਾਦੀਆਂ ਹਨ। ਇਹ ਸਾਰੀਆਂ ਖਾਣ ਦੀਆਂ ਚੀਜ਼ਾਂ ਸਾਨੂੰ ਰਾਸ਼ਨ ਕਾਰਡ ਰਾਹੀਂ ਪ੍ਰਾਪਤ ਹੁੰਦੀਆਂ ਹਨ। ਇਸ ਕਰਕੇ ਰਾਸ਼ਨ ਕਾਰਡ ਬਹੁਤ ਹੀ ਜ਼ਰੂਰੀ ਦਸਤਵੇਜ਼ ਮੰਨਿਆ ਜਾਂਦਾ ਹੈ। ਜੇਕਰ ਤੁਹਾਡੇ ਕੋਲ 'ਪੰਜਾਬ ਸਮਾਰਟ ਰਾਸ਼ਨ ਕਾਰਡ' ਨਹੀਂ ਹੈ ਅਤੇ ਤੁਸੀ ਵੀ ਰਾਸ਼ਨ ਕਾਰਡ ਦਾ ਲਾਭ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਇਸ ਲੇਖ ਨੂੰ ਅੰਤ ਤੱਕ ਜ਼ਰੂਰ ਪੜਿਓ। ਅੱਜ ਅੱਸੀ ਵਿਸਥਾਰ ਨਾਲ ਜਾਣਾਗੇਂ ਪੰਜਾਬ ਸਮਾਰਟ ਰਾਸ਼ਨ ਕਾਰਡ ਸਕੀਮ 2022 (Punjab Smart Ration Card Scheme 2022) ਦੇ ਲਾਭ, ਉਦੇਸ਼ ਤੇ ਅੱਸੀ ਕਿਵੇਂ ਇਸ ਸਕੀਮ ਲਈ ਆਨਲਾਈਨ ਅਪਲਾਈ (Online Apply) ਕਰ ਸਕਦੇ ਹਾਂ।

ਪੰਜਾਬ ਸਮਾਰਟ ਰਾਸ਼ਨ ਕਾਰਡ ਸਕੀਮ ਕੀ ਹੈ? (What is Punjab Smart Ration Card Scheme?)

ਪੰਜਾਬ ਸਮਾਰਟ ਰਾਸ਼ਨ ਕਾਰਡ ਸਕੀਮ 2022 (Punjab Smart Ration Card Scheme 2022) ਦੇ ਰਾਹੀਂ ਪੰਜਾਬ ਦੇ ਲੋਕਾਂ ਨੂੰ ਜ਼ਰੂਰੀ ਵਸਤਾਂ ਜਿਵੇਂ ਕਿ ਚਾਵਲ, ਅਨਾਜ਼, ਚੀਨੀ ਘੱਟ ਕੀਮਤ ਉੱਤੇ ਦਿੱਤੀਆਂ ਜਾਣਗੀਆਂ। ਇਸਦੇ ਨਾਲ ਹੀ ਹੋਰ ਵੀ ਲਾਭ ਇਸ ਸਕੀਮ ਦੇ ਰਾਹੀਂ ਦਿੱਤੇ ਜਾਣਗੇਂ। ਸਮਾਰਟ ਰਾਸ਼ਨ ਕਾਰਡ ਸਕੀਮ ਨੂੰ ਇਸ ਕਰਕੇ ਜ਼ਾਰੀ ਕੀਤਾ ਗਿਆ, ਤਾਂ ਜੋ ਗਰੀਬ ਲੋਕਾਂ ਨੂੰ ਘੱਟ ਕੀਮਤ ਉੱਤੇ ਖਾਣ ਦੀਆਂ ਚੀਜ਼ਾ ਮੁਹਈਆ ਕਰਵਾਇਆਂ ਜਾ ਸਕਣ। ਦੱਸ ਦੇਈਏ ਕਿ ਇਹ ਰਾਸ਼ਨ ਦੀਆਂ ਵਸਤੂਆਂ PDS ਸਿਸਟਮ ਰਾਹੀਂ ਲੋਕਾਂ ਤੱਕ ਪੰਹੁਚਦੀਆਂ ਹਨ, ਤਾਂ ਜੋ ਕੋਈ ਵੀ ਇਨਸਾਨ ਭੁੱਖਾ ਨਾ ਰਹਿ ਸਕੇ। ਇਸਦੇ ਨਾਲ ਹੀ ਪੰਜਾਬ ਸਮਾਰਟ ਰਾਸ਼ਨ ਕਾਰਡ ਦਸਤਾਵੇਜ਼ ਦੇ ਤੌਰ ਦੇ ਵੀ ਵਰਤਿਆਂ ਜਾਂਦਾ ਹੈ।

ਪੰਜਾਬ ਸਮਾਰਟ ਰਾਸ਼ਨ ਕਾਰਡ ਦੀਆਂ ਕਿਸਮਾਂ (Punjab Ration Card Types)

1. ਅੰਤੋਦਿਆ ਅੰਨ ਯੋਜਨਾ (Antyodaya Anna Yojana): ਇਸ ਸਕੀਮ ਦੇ ਹੇਠਾਂ ਬਹੁਤ ਹੀ ਗਰੀਬ ਪਰਿਵਾਰਾਂ ਨੂੰ ਰਖਿਆ ਗਿਆ ਹੈ। ਉਹ ਪਰਿਵਾਰ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਆਮਦਨ ਨਹੀਂ ਹੈ ਜਾਂ ਉਹ ਕਿਸੇ ਉੱਤੇ ਨਿਰਭਰ ਕਰਦੇ ਹਨ। ਇਨ੍ਹਾਂ ਪਰਿਵਾਰਾਂ ਨੂੰ 35 ਤੋਂ 40 ਕਿਲੋਂ ਰਾਸ਼ਨ ਬਹੁਤ ਹੀ ਘੱਟ ਰੇਟ ਉੱਤੇ ਦਿੱਤਾ ਜਾਂਦਾਂ ਹੈ।

2. ਬੀਪੀਐਲ ਰਾਸ਼ਨ ਕਾਰਡ (BPL Ration Card): ਇਸ ਦੇ ਵਿੱਚ ਐਸੇ ਪਰਿਵਾਰ ਆਉਂਦੇ ਹਨ ਜੋ ਕਿ ਗਰੀਬੀ ਰੇਖਾ ਤੋਂ ਥੱਲੇ ਹਨ। ਬੀਪੀਐਲ (BPL) ਰਾਸ਼ਨ ਕਾਰਡ ਵਾਲੇ ਪਰਿਵਾਰਾਂ ਨੂੰ ਮਹੀਨੇ ਦਾ 25 ਕਿਲੋਂ ਰਾਸ਼ਨ ਪੰਜਾਬ ਸਰਕਾਰ ਵਲੋਂ ਦਿੱਤਾ ਜਾਂਦਾਂ ਹੈ।

3. ਏਪੀਐਲ ਰਾਸ਼ਨ ਕਾਰਡ (APL Ration Card): ਇਸ ਦੇ ਅਧੀਨ ਗਰੀਬੀ ਰੇਖਾ ਤੋਂ ਜਿਹੜੇ ਪਰਿਵਾਰ ਉਪਰ ਹਨ, ਉਨ੍ਹਾਂ ਨੂੰ ਰਖਿਆ ਗਿਆ ਹੈ। ਜਿਹੜੇ ਪਰਿਵਾਰਾਂ ਦੀ ਆਮਦਨ 10 ਹਜ਼ਾਰ ਤੋਂ ਵੱਧ, ਉਹ ਇਸਦਾ ਲਾਭ ਪ੍ਰਾਪਤ ਕਰ ਸਕਦੇ ਹੈ। ਇਨ੍ਹਾਂ ਪਰਿਵਾਰਾਂ ਨੂੰ 15 ਕਿਲੋਂ ਰਾਸ਼ਨ ਹਰ ਮਹੀਨੇ ਦਿੱਤਾ ਜਾਂਦਾਂ ਹੈ।

ਵਸਤਾਂ

ਏ.ਏ.ਵਾਈ (35 ਕਿਲੋਗ੍ਰਾਮ)

ਏਪੀਐਲ (5 ਕਿਲੋਗ੍ਰਾਮ)

ਚਾਵਲ

3 ਰੁਪਏ ਕਿਲੋ

3 ਰੁਪਏ ਕਿਲੋ

ਕਣਕ

2 ਰੁਪਏ ਕਿਲੋ

2 ਰੁਪਏ ਕਿਲੋ

ਮੋਟਾ ਅਨਾਜ

1 ਰੁਪਏ ਕਿਲੋ

1 ਰੁਪਏ ਕਿਲੋ

ਸਮਾਰਟ ਰਾਸ਼ਨ ਕਾਰਡ ਸਕੀਮ ਦੇ ਲਾਭ (Smart Ration Card Scheme 2022 Benefits)

-ਇਸ ਸਕੀਮ ਦਾ ਮੁੱਖ ਉਦੇਸ਼ ਗਰੀਬ ਪਰਿਵਾਰਾਂ ਨੂੰ ਘੱਟ ਰੇਟ ਉੱਤੇ ਰਾਸ਼ਨ ਮੁਹਈਆ ਕਰਵਾਉਣਾਂ ਹੈ।

-ਰਾਸ਼ਨ ਕਾਰਡ ਦੇ ਹੇਠਾਂ ਪੰਜਾਬ ਦੇ ਲੋਕਾਂ ਨੂੰ ਮਾਰਕਿਟ ਰੇਟ ਤੋਂ ਬਹੁਤ ਹੀ ਸਸਤੇ ਰੇਟ ਉੱਤੇ ਵਸਤੂਆਂ ਦਿੱਤੀਆ ਜਾਦੀਆਂ ਹਨ।

-ਪੰਜਾਬ ਸਮਾਰਟ ਰਾਸ਼ਨ ਕਾਰਡ ਸਕੀਮ ਦੇ ਤਹਿਤ 2 ਰੁਪਏ ਪ੍ਰਤੀ ਕਿਲੋ ਦੇ ਰੇਟ ਉੱਤੇ ਕਣਕ ਦਿੱਤੀ ਜਾਦੀਂ ਹੈ।

-ਇਸ ਸਕੀਮ ਦੇ ਰਾਹੀਂ ਲੋਕਾਂ ਨੂੰ ਆਟਾ, ਦਾਲ, ਚਾਵਲ, ਚੀਨੀ, ਕਣਕ ਆਦਿ ਦਿੱਤੇ ਜਾਂਦੇ ਹਨ।

-ਰਾਸ਼ਨ ਕਾਰਡ ਇੱਕ ਜ਼ਰੂਰੀ ਦਸਤਵੇਜ ਵੀ ਹੈ। ਇਸਦੇ ਰਾਹੀਂ ਤੁਸੀਂ ਡਰਾਇਵਿੰਗ ਲਾਇਸੇਂਸ, ਵੋਟਰ ਕਾਰਡ ਬਣਵਾ ਸਕਦੇ ਹੋ।

ਸਮਾਰਟ ਰਾਸ਼ਨ ਕਾਰਡ ਦੀਆਂ ਕੁਝ ਖ਼ਾਸ ਗੱਲਾਂ (Highlights of the Smart Ration Card)

-ਇਸ ਰਾਸ਼ਨ ਕਾਰਡ ਦੇ ਵਿੱਚ ਚਿੱਪ ਲੱਗੀ ਹੋਵੇਗੀ, ਜਿਸ 'ਚ ਤੁਹਾਡੀ ਸਾਰੀ ਜਾਣਕਾਰੀ ਨੂੰ ਫੀਡ ਕੀਤਾ ਜਾਵੇਗਾ।

-ਰਾਸ਼ਨ ਕਾਰਡ ਸਿਰਫ਼ ਪ੍ਰਮਾਣਿਤ ਯੰਤਰਾਂ ਦੁਆਰਾ ਹੀ ਪੜ੍ਹੇ ਜਾਣਗੇ।

-ਇਸ ਰਾਹੀਂ ਤੁਹਾਡੀ ਸਾਰੀ ਜਾਣਕਾਰੀ ਨੂੰ ਗੁਪਤ ਰਖਿਆ ਜਾਵੇਗਾ।

ਇਹ ਵੀ ਪੜ੍ਹੋ : Pradhan Mantri Matru Vandana Yojana 2022 : ਸਰਕਾਰ ਵੱਲੋਂ ਇਨ੍ਹਾਂ ਔਰਤਾਂ ਨੂੰ ਮਿਲਣਗੇ 5,000 ਰੁਪਏ!

ਸਕੀਮ ਲਈ ਲੋੜੀਂਦੇ ਦਸਤਾਵੇਜ਼ (Required documents for the scheme)

-ਆਧਾਰ ਕਾਰਡ
-ਵੋਟਰ ਕਾਰਡ
-ਬੈਂਕ ਖਾਤਾ
-ਬੈਂਕ ਦੀ ਪਾਸਬੁੱਕ
-ਪਰਿਵਾਰ ਦੀ ਪਾਸਪੋਰਟ ਸਾਇਜ ਫੋਟੋ
-ਘਰ ਦਾ ਪਤਾ
-ਬਿਜਲੀ ਦਾ ਬਿੱਲ

ਸਮਾਰਟ ਰਾਸ਼ਨ ਕਾਰਡ ਲਈ ਆਨਲਾਈਨ ਅਪਲਾਈ (Apply online for Smart Ration Card)

ਪੰਜਾਬ ਸਮਾਰਟ ਰਾਸ਼ਨ ਕਾਰਡ ਸਕੀਮ 2022 ਲਈ ਪੰਜਾਬ ਸਰਕਾਰ ਵਲੋਂ ਅੱਜੇ ਤੱਕ ਕੋਈ ਵੀ ਆਨਲਾਈਨ ਪੋਰਟਲ ਜਾਰੀ ਨਹੀਂ ਕੀਤਾ ਗਿਆ ਹੈ। ਹੋ ਸਕਦਾ ਹੈ, ਜ਼ਲਦੀ ਹੀ ਜਾਰੀ ਕਰ ਦਿੱਤਾ ਜਾਵੇਗਾ। ਅਜੇ, ਤੁਸੀਂ ਆਫਲਾਈਨ ਸਹੂਲਤ ਹੀ ਲੈ ਸਕਦੇ ਹੋ।

ਪੰਜਾਬ ਸਮਾਰਟ ਰਾਸ਼ਨ ਕਾਰਡ ਅਰਜ਼ੀ ਫਾਰਮ (Punjab Smart Ration Card Application Form)

-ਇਸਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਨੇੜਲ਼ੇ ਰਾਸ਼ਨ ਡਿਪੂ ਤੇ ਜਾ ਕੇ ਐਪਲੀਕੇਸ਼ਨ ਫਾਰਮ ਦੀ ਮੰਗ ਕਰਨ ਹੋਵੇਗੀ।
-ਫਾਰਮ ਦੇ ਵਿੱਚ ਪੁੱਛੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਨਾਲ ਭਰਨਾ ਹੈ। ਜਿਵੇਂ ਕਿ ਨਾਮ, ਪਤਾ, ਆਧਾਰ ਕਾਰਡ, ਪਰਿਵਾਰ ਦੀ ਜਾਣਕਾਰੀ ਆਦਿ।
-ਫਾਰਮ ਚ ਦੱਸੇ ਗਏ ਸਾਰੇ ਜ਼ਰੂਰੀ ਦਸਤਾਵੇਜ਼ ਨੂੰ ਨਾਲ ਲਗਾ ਕੇ ਜਮ੍ਹਾ ਕਰਵਾਣਾ ਹੈ।
-15-20 ਦਿਨ ਦੇ ਵਿੱਚ ਤੁਹਾਡਾ ਪੰਜਾਬ ਸਮਾਰਟ ਰਾਸ਼ਨ ਕਾਰਡ ਬਣ ਕੇ ਆ ਜਾਵੇਗਾ।

ਪੰਜਾਬ ਸਮਾਰਟ ਰਾਸ਼ਨ ਕਾਰਡ ਫਾਰਮ (Punjab Smart Ration Card Form Download)

ਪੰਜਾਬ ਸਮਾਰਟ ਰਾਸ਼ਨ ਕਾਰਡ ਸਕੀਮ ਚ ਅਪਲਾਈ ਕਰਨ ਲਈ ਤੁਸੀਂ ਐਪਲੀਕੇਸ਼ਨ ਫਾਰਮ ਨੂੰ ਡਾਊਨਲੌਡ ਕਰ ਸਕਦੇ ਹੋ। ਫਾਰਮ ਦਾ ਪ੍ਰਿੰਟ ਕਢਵਾ ਕੇ ਪੁੱਛੀ ਗਈ ਸਾਰੀ ਜਾਣਕਾਰੀ ਨੂੰ ਭਰਨਾ ਹੈ ਅਤੇ ਦਸਤਾਵੇਜ਼ ਅਟੈਚ ਕਰਕੇ ਸਬੰਧਿੰਤ ਦਫਤਰ 'ਚ ਜਾ ਕੇ ਜਮ੍ਹਾਂ ਕਰਵਾਉਣਾ ਹੈ।

ਪੰਜਾਬ ਰਾਸ਼ਨ ਕਾਰਡ ਲਿਸਟ ਦੇਖਣ ਦਾ ਤਰੀਕਾ (How to view Punjab Ration Card List)

-ਸਭ ਤੋਂ ਪਹਿਲਾਂ ਤੁਹਾਨੂੰ ਪੰਜਾਬ Aadhaar enabled Public Distribution System ਵੈੱਬਸਾਇਟ ਤੇ ਜਾਣਾ ਹੋਵੇਗਾ।

-ਵੈੱਬਸਾਇਟ ਖੁਲਣ ਤੋਂ ਬਾਅਦ Month Abstract ਤੇ ਕਲਿੱਕ ਕਰੋ।

-ਇਸ ਤੋਂ ਬਾਅਦ ਤੁਸੀਂ ਆਪਣਾ ਜਿਲ੍ਹਾਂ ਅਤੇ ਇੰਸਪੈਕਟਰ ਚੁਣ ਕੇ ਆਪਣਾ ਨਾਮ ਦੇਖ ਸਕਦੇ ਹੋ।

ਸਕੀਮ ਲਈ ਹੈਲਪਲਾਈਨ ਨੰਬਰ (Scheme Helpline Number)

ਇਸ ਲੇਖ ਦੇ ਰਾਹੀਂ ਤੁਹਾਨੂੰ ਪੰਜਾਬ ਸਮਾਰਟ ਰਾਸ਼ਨ ਕਾਰਡ ਦੀ ਸਾਰੀ ਜਾਣਕਾਰੀ ਦੇ ਦਿੱਤੀ ਗਈ ਹੈ। ਜੇਕਰ ਫੇਰ ਵੀ ਤੁਹਾਡਾ ਕੋਈ ਪ੍ਰਸ਼ਨ ਹੈ ਤਾਂ ਤੁਸੀਂ ਹੇਠਾਂ ਦਿੱਤੇ ਗਏ ਫੋਨ ਨਬੰਰ ਤੇ ਗੱਲ ਕਰਕੇ ਪੁੱਛ ਸਕਦੇ ਹੋ।

Helpline Number: 1800-300-61313

Summary in English: Punjab Smart Ration Card Scheme 2022: How To Apply For Punjab Smart Ration Card!

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters