ਹਰ ਸਾਲ ਲੱਖਾਂ ਲੋਕ ਮਾੜੀ ਆਰਥਿਕ ਸਥਿਤੀ ਕਾਰਨ ਆਪਣੀ ਜਾਨ ਗੁਆ ਲੈਂਦੇ ਹਨ। ਅਜਿਹੇ 'ਚ ਇਨ੍ਹਾਂ ਲੋਕਾਂ ਦੀ ਮਦਦ ਲਈ ਸਰਕਾਰ ਨੇ ਆਯੁਸ਼ਮਾਨ ਕਾਰਡ ਯੋਜਨਾ ਸ਼ੁਰੂ ਕੀਤੀ ਹੈ। ਅੱਜ ਇਸ ਲੇਖ ਰਾਹੀਂ ਅਸੀਂ ਦੱਸਾਂਗੇ ਕਿ ਚਾਹਵਾਨ ਲੋਕ ਆਯੁਸ਼ਮਾਨ ਕਾਰਡ ਨੂੰ ਆਨਲਾਈਨ ਕਿਵੇਂ ਪ੍ਰਾਪਤ ਕਰ ਸਕਦੇ ਹਨ ਤੇ ਇਸ ਦੇ ਕੀ ਫਾਇਦੇ ਹਨ।
ਆਯੂਸ਼ਮਾਨ ਭਾਰਤ:
ਸਾਲ 2018 `ਚ ਕੇਂਦਰ ਸਰਕਾਰ ਵੱਲੋਂ ਕੇਂਦਰੀ ਵਿੱਤ ਬਜਟ `ਚ ਆਯੂਸ਼ਮਾਨ ਭਾਰਤ ਦਾ ਐਲਾਨ ਕੀਤਾ ਗਿਆ ਸੀ, ਜਿਸ ਦਾ ਮੁੱਖ ਉਦੇਸ਼ ਗਰੀਬ ਲੋਕਾਂ ਦੀ ਦੇਖਭਾਲ ਕਰਨਾ ਸੀ। ਇਸ ਯੋਜਨਾ ਨੂੰ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਵੀ ਕਿਹਾ ਜਾਂਦਾ ਹੈ।
ਯੋਜਨਾ ਦੇ ਦੋ ਮੁੱਖ ਪਹਿਲੂ:
● ਦੇਸ਼ `ਚ ਇੱਕ ਲੱਖ ਸਿਹਤ ਤੇ ਤੰਦਰੁਸਤੀ ਕੇਂਦਰਾਂ ਦੀ ਸਥਾਪਨਾ ਕਰਨਾ।
● 10 ਕਰੋੜ ਪਰਿਵਾਰਾਂ ਨੂੰ 5 ਲੱਖ ਰੁਪਏ ਸਾਲਾਨਾ ਦੇ ਸਿਹਤ ਬੀਮਾ ਕਵਰ ਨਾਲ ਜੋੜਨਾ, ਤਾਂ ਜੋ ਸਿਹਤ ਸੰਬੰਧੀ ਸੇਵਾਵਾਂ `ਚ ਕੋਈ ਦੇਰੀ ਨਾ ਹੋਵੇ।
ਇਸ ਯੋਜਨਾ `ਚ ਕਿਸਨੂੰ ਸ਼ਾਮਲ ਕੀਤਾ ਜਾਵੇਗਾ?
● ਯੋਜਨਾ ਦੇ ਤਹਿਤ ਸਮਾਜਿਕ ਤੇ ਆਰਥਿਕ ਜਾਤੀ ਜਨਗਣਨਾ (SECC) `ਚ ਪਛਾਣੇ ਗਏ D-1 ਤੋਂ D-7 (D-6 ਨੂੰ ਛੱਡ ਕੇ) ਤੱਕ ਵਾਂਝੇ ਵਰਗ ਦੇ ਪੇਂਡੂ ਪਰਿਵਾਰਾਂ ਨੂੰ ਸ਼ਾਮਲ ਕੀਤਾ ਜਾਵੇਗਾ।
● ਇਸ ਦੇ ਨਾਲ ਹੀ ਸ਼ਨਾਖਤ ਕੀਤੇ ਕਾਰੋਬਾਰ ਆਧਾਰਿਤ ਸ਼ਹਿਰੀ ਪਰਿਵਾਰਾਂ ਨੂੰ ਵੀ ਇਸ ਸਕੀਮ ਤਹਿਤ ਸ਼ਾਮਲ ਕੀਤਾ ਗਿਆ ਹੈ।
● ਆਉਣ ਵਾਲੇ ਸਮੇਂ `ਚ ਹੋਰ ਸਕੀਮਾਂ ਦੇ ਲਾਭਪਾਤਰੀਆਂ ਜਾਂ ਸਮਾਜ ਦੇ ਹੋਰ ਵਰਗਾਂ ਨੂੰ ਵੀ ਇਸ ਸਕੀਮ `ਚ ਸ਼ਾਮਲ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।
ਯੋਜਨਾ ਦੇ ਲਾਭ:
● ਇਸ ਯੋਜਨਾ ਦੇ ਤਹਿਤ ਭਾਰਤ `ਚ ਹਰ ਕਮਜ਼ੋਰ ਜਾਂ ਗਰੀਬ ਪਰਿਵਾਰ ਲਈ ਸਿਹਤ ਸਹੂਲਤਾਵਾਂ ਉਪਲਬਧ ਹਨ।
● ਇਸ `ਚ ਦੇਸ਼ ਦੀਆਂ ਕੁੜੀਆਂ, ਔਰਤਾਂ ਤੇ ਬਜ਼ੁਰਗ ਨਾਗਰਿਕਾਂ ਨੂੰ ਪਹਿਲ ਦਿੱਤੀ ਜਾਂਦੀ ਹੈ।
● ਆਯੁਸ਼ਮਾਨ ਭਾਰਤ ਯੋਜਨਾ `ਚ ਪਹਿਲਾਂ ਤੋਂ ਮੌਜੂਦ ਬਿਮਾਰੀਆਂ, ਡੇ-ਕੇਅਰ ਇਲਾਜ, ਫਾਲੋ-ਅੱਪ ਤੇ ਹੋਰ ਬਹੁਤ ਸਾਰੀਆਂ ਸਿਹਤ ਸਹੂਲਤਾਵਾਂ ਸ਼ਾਮਲ ਹਨ।
● ਆਯੁਸ਼ਮਾਨ ਭਾਰਤ ਯੋਜਨਾ `ਚ ਸ਼ਾਮਲ ਹੋਣ ਤੋਂ ਬਾਅਦ ਉਹ ਨਾਗਰਿਕ ਭਾਰਤ ਦੇ ਸਾਰੇ ਤੀਜੇ ਦਰਜੇ ਦੇ ਤੇ ਸੈਕੰਡਰੀ ਹਸਪਤਾਲਾਂ ਤੋਂ ਡਾਕਟਰੀ ਇਲਾਜ ਦਾ ਲਾਭ ਪ੍ਰਾਪਤ ਕਰ ਸਕਦਾ ਹੈ।
ਇਹ ਵੀ ਪੜ੍ਹੋ : Solar Pump Yojana: ਸਿੰਚਾਈ ਹੋਈ ਆਸਾਨ, ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਮੁਫਤ ਸੋਲਰ ਪੰਪ
ਇਸ ਤਰ੍ਹਾਂ ਕਰੋ ਅਪਲਾਈ:
● ਆਯੁਸ਼ਮਾਨ ਕਾਰਡ ਬਣਾਉਣ ਲਈ ਰਾਸ਼ਟਰੀ ਸਿਹਤ ਅਥਾਰਟੀ ਦੀ ਅਧਿਕਾਰਤ ਵੈੱਬਸਾਈਟ setu.pmjay.gov.in 'ਤੇ ਜਾਓ।
● ਉਸ ਤੋਂ ਬਾਅਦ ਵੈੱਬਸਾਈਟ ਦਾ ਹੋਮ ਪੇਜ ਤੁਹਾਡੇ ਸਾਹਮਣੇ ਖੁੱਲ੍ਹ ਜਾਵੇਗਾ।
● ਹੋਮ ਪੇਜ 'ਤੇ ਤੁਹਾਨੂੰ ਰਜਿਸਟ੍ਰੇਸ਼ਨ ਤੇ ਸੈਲਫ ਐਂਡ ਸਰਚ ਬੇਨੇਫਿਸ਼ਿਰੀ (self and search beneficiary) ਦਾ ਵਿਕਲਪ ਦਿਖਾਈ ਦੇਵੇਗਾ, ਜਿਸ 'ਤੇ ਤੁਹਾਨੂੰ ਕਲਿੱਕ ਕਰਨਾ ਹੋਵੇਗਾ।
● ਕਲਿਕ ਕਰਨ 'ਤੇ ਤੁਹਾਡੇ ਸਾਹਮਣੇ ਇੱਕ ਨਵਾਂ ਪੇਜ ਖੁੱਲ ਜਾਵੇਗਾ।
● ਇਸ `ਚ ਤੁਹਾਨੂੰ ਰਜਿਸਟ੍ਰੇਸ਼ਨ ਫਾਰਮ `ਚ ਪੁੱਛੀ ਗਈ ਜਾਣਕਾਰੀ ਨੂੰ ਸਹੀ ਢੰਗ ਨਾਲ ਭਰਨਾ ਹੋਵੇਗਾ।
● ਇਸ ਤੋਂ ਬਾਅਦ ਤੁਹਾਨੂੰ ਸਬਮਿਟ ਬਟਨ 'ਤੇ ਕਲਿੱਕ ਕਰਨਾ ਹੋਵੇਗਾ।
● ਇਸ ਤੋਂ ਬਾਅਦ ਤੁਹਾਨੂੰ ਆਪਣਾ ਯੂਜ਼ਰ ਆਈਡੀ ਤੇ ਪਾਸਵਰਡ ਮਿਲੇਗਾ।
● ਫਿਰ ਤੁਹਾਨੂੰ ਯੂਜ਼ਰ ਆਈਡੀ ਤੇ ਪਾਸਵਰਡ ਦੀ ਮਦਦ ਨਾਲ ਲੌਗਇਨ ਕਰਨਾ ਹੋਵੇਗਾ।
● ਲੌਗਇਨ ਕਰਨ ਤੋਂ ਬਾਅਦ ਆਯੁਸ਼ਮਾਨ ਕਾਰਡ ਬਣਾਉਣ ਲਈ ਤੁਹਾਡੇ ਸਾਹਮਣੇ ਇੱਕ ਅਰਜ਼ੀ ਫਾਰਮ ਆਵੇਗਾ, ਜਿਸ ਨੂੰ ਲੋੜੀਂਦੇ ਦਸਤਾਵੇਜ਼ਾਂ ਦੇ ਨਾਲ ਭਰ ਕੇ ਅਪਲੋਡ ਕਰਨਾ ਹੋਵੇਗਾ।
● ਇਸ ਤੋਂ ਬਾਅਦ ਤੁਹਾਨੂੰ ਸਬਮਿਟ ਬਟਨ 'ਤੇ ਕਲਿੱਕ ਕਰਨਾ ਹੋਵੇਗਾ।
● ਕਲਿਕ ਕਰਨ ਤੋਂ ਬਾਅਦ ਰਸੀਦ ਦਾ ਪ੍ਰਿੰਟਆਊਟ ਲੈਣਾ ਹੋਵੇਗਾ।
● ਜਿਸ ਤੋਂ ਬਾਅਦ ਤੁਹਾਡੇ ਆਯੁਸ਼ਮਾਨ ਕਾਰਡ ਆਈਡੀ ਲਈ ਅਰਜ਼ੀ ਦੀ ਪ੍ਰਕਿਰਿਆ ਪੂਰੀ ਹੋ ਜਾਵੇਗੀ।
ਆਯੁਸ਼ਮਾਨ ਕਾਰਡ ਨੂੰ ਇਸ ਤਰ੍ਹਾਂ ਕਰੋ ਡਾਊਨਲੋਡ:
● ਸਭ ਤੋਂ ਪਹਿਲਾਂ https://pmjay.gov.in/ 'ਤੇ ਜਾਓ।
● ਹੁਣ ਇੱਥੇ ਲੌਗਇਨ ਕਰਨ ਲਈ ਆਪਣਾ ਈਮੇਲ ਆਈਡੀ ਅਤੇ ਪਾਸਵਰਡ ਦਰਜ ਕਰੋ।
● ਇਸ ਤੋਂ ਬਾਅਦ ਆਪਣਾ ਆਧਾਰ ਨੰਬਰ ਦਰਜ ਕਰੋ ਤੇ ਅਗਲੇ ਪੰਨੇ 'ਤੇ ਅੰਗੂਠੇ ਦੇ ਨਿਸ਼ਾਨ ਦੀ ਪੁਸ਼ਟੀ ਕਰੋ।
● ਹੁਣ 'ਪ੍ਰਵਾਨਿਤ ਲਾਭਪਾਤਰੀ' ਦੇ ਵਿਕਲਪ 'ਤੇ ਕਲਿੱਕ ਕਰੋ।
● ਹੁਣ ਤੁਹਾਨੂੰ ਪ੍ਰਵਾਨਿਤ ਗੋਲਡਨ ਕਾਰਡਾਂ ਦੀ ਸੂਚੀ ਵਿਖੇਗੀ।
● ਇਸ ਸੂਚੀ `ਚ ਆਪਣਾ ਨਾਮ ਲੱਭੋ ਤੇ ਪੁਸ਼ਟੀ ਪ੍ਰਿੰਟ ਵਿਕਲਪ 'ਤੇ ਕਲਿੱਕ ਕਰੋ।
● ਹੁਣ ਤੁਹਾਨੂੰ CSC ਵਾਲੇਟ ਦਿਖਾਈ ਦੇਵੇਗਾ, ਇਸ `ਚ ਆਪਣਾ ਪਾਸਵਰਡ ਦਰਜ ਕਰੋ।
● ਹੁਣ ਇੱਥੇ ਪਿੰਨ ਪਾਓ ਤੇ ਹੋਮ ਪੇਜ 'ਤੇ ਚਲੇ ਜਾਓ।
● ਹੁਣ ਉਮੀਦਵਾਰ ਦੇ ਨਾਮ 'ਤੇ ਡਾਉਨਲੋਡ ਕਾਰਡ ਦਾ ਵਿਕਲਪ ਦਿਖਾਈ ਦੇਵੇਗਾ।
● ਇੱਥੋਂ ਤੁਸੀਂ ਆਪਣਾ ਆਯੁਸ਼ਮਾਨ ਕਾਰਡ ਡਾਊਨਲੋਡ ਕਰ ਸਕਦੇ ਹੋ।
Summary in English: Through the Ayushman card, the problems of the poor are solved, apply like this