Kundru: ਹਰੀਆਂ ਸਬਜ਼ੀਆਂ ਅਤੇ ਮੌਸਮੀ ਫਲ ਸਿਹਤ ਲਈ ਫਾਇਦੇਮੰਦ ਮੰਨੇ ਜਾਂਦੇ ਹਨ। ਕੁੰਦਰੂ ਵੀ ਇੱਕ ਅਜਿਹੀ ਮੌਸਮੀ ਹਰੀ ਸਬਜ਼ੀ ਹੈ, ਜੋ ਸਵਾਦ ਅਤੇ ਸਿਹਤ ਦੇ ਲਿਹਾਜ਼ ਨਾਲ ਬਹੁਤ ਵਧੀਆ ਮੰਨੀ ਜਾਂਦੀ ਹੈ। ਆਓ ਜਾਣਦੇ ਹਾਂ ਕੁੰਦਰੂ ਖਾਣ ਦੇ ਫਾਇਦਿਆਂ ਬਾਰੇ...
Health Benefits of Kundru: ਗਰਮੀ ਦਾ ਮੌਸਮ ਹੈ, ਅਜਿਹੇ 'ਚ ਸਭ ਤੋਂ ਵੱਧ ਲੋੜ ਹੈ ਆਪਣੇ ਆਪ ਨੂੰ ਸਿਹਤ ਪੱਖੋਂ ਤੰਦਰੁਸਤ ਰੱਖਣਾ। ਗੱਲ ਅਗਰ ਸਿਹਤ ਦੀ ਹੋ ਰਹੀ ਹੋਵੇ ਤਾਂ ਹਰੀਆਂ ਸਬਜ਼ੀਆਂ ਅਤੇ ਮੌਸਮੀ ਫਲ ਸਿਹਤ ਲਈ ਸਭ ਤੋਂ ਵੱਧ ਫਾਇਦੇਮੰਦ ਮੰਨੇ ਜਾਂਦੇ ਹਨ। ਕੁੰਦਰੂ ਵੀ ਇੱਕ ਅਜਿਹੀ ਮੌਸਮੀ ਹਰੀ ਸਬਜ਼ੀ ਹੈ ਜੋ ਸਵਾਦ ਅਤੇ ਸਿਹਤ ਦੇ ਲਿਹਾਜ਼ ਨਾਲ ਬਹੁਤ ਵਧੀਆ ਮੰਨੀ ਜਾਂਦੀ ਹੈ। ਕੁੰਦਰੂ 'ਚ ਅਜਿਹੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਰੀਰ ਨੂੰ ਕਈ ਸਮੱਸਿਆਵਾਂ ਤੋਂ ਦੂਰ ਰੱਖਣ 'ਚ ਮਦਦ ਕਰਦੇ ਹਨ।
ਕੁੰਦਰੂ ਨੂੰ ਵਿਟਾਮਿਨ, ਖਣਿਜ, ਪੋਟਾਸ਼ੀਅਮ, ਕੈਲਸ਼ੀਅਮ, ਆਇਰਨ ਅਤੇ ਫਾਈਬਰ ਦਾ ਵੀ ਚੰਗਾ ਸਰੋਤ ਮੰਨਿਆ ਜਾਂਦਾ ਹੈ। ਇੰਨਾ ਹੀ ਨਹੀਂ ਇਸ ਵਿੱਚ ਐਂਟੀ-ਆਕਸੀਡੈਂਟ, ਐਂਟੀ-ਇੰਫਲੇਮੇਟਰੀ ਅਤੇ ਐਂਟੀ-ਬੈਕਟੀਰੀਅਲ ਗੁਣ ਵੀ ਹੁੰਦੇ ਹਨ ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਇਹ ਗਰਮੀਆਂ ਦੇ ਦਿਨਾਂ ਵਿੱਚ ਆਸਾਨੀ ਨਾਲ ਉਪਲਬਧ ਸਬਜ਼ੀ ਹੈ। ਆਓ ਜਾਣਦੇ ਹਾਂ ਕੁੰਦਰੂ ਖਾਣ ਦੇ ਫਾਇਦਿਆਂ ਬਾਰੇ...
ਕੁੰਦਰੂ ਖਾਣ ਨਾਲ ਮਿਲਦੇ ਹਨ ਇਹ ਫਾਇਦੇ:
ਭਾਰ ਘਟਾਉਣ ਵਿੱਚ ਕਾਰਗਰ: ਕੁੰਦਰੂ ਭਾਰ ਘਟਾਉਣ ਵਿੱਚ ਲਾਭਦਾਇਕ ਮੰਨਿਆ ਜਾਂਦਾ ਹੈ, ਕਿਉਂਕਿ ਇਸ ਵਿੱਚ ਫਾਈਬਰ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ। ਜੇਕਰ ਤੁਸੀਂ ਨਿਯਮਿਤ ਤੌਰ 'ਤੇ ਆਪਣੀ ਡਾਈਟ 'ਚ ਥੋੜ੍ਹੀ ਜਿਹੀ ਕੁੰਦਰੂ ਸਬਜ਼ੀ ਸ਼ਾਮਲ ਕਰਦੇ ਹੋ, ਤਾਂ ਇਹ ਭਾਰ ਨੂੰ ਸੰਤੁਲਿਤ ਕਰਨ 'ਚ ਮਦਦ ਕਰ ਸਕਦੀ ਹੈ।
ਆਇਰਨ ਦੀ ਕਮੀ ਦੂਰ ਹੁੰਦੀ ਹੈ: ਸਰੀਰ ਵਿੱਚ ਆਇਰਨ ਦੀ ਕਮੀ ਹੋਣ ਕਾਰਨ ਵਿਅਕਤੀ ਥਕਾਵਟ ਮਹਿਸੂਸ ਕਰਨ ਲੱਗਦਾ ਹੈ। ਕੁੰਦਰੂ ਵਿੱਚ ਆਇਰਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਥਕਾਵਟ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕੁੰਦਰੂ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
ਪਾਚਨ ਤੰਤਰ ਲਈ ਫਾਇਦੇਮੰਦ: ਕੁੰਦਰੂ ਫਾਈਬਰ ਨਾਲ ਭਰਪੂਰ ਹੁੰਦਾ ਹੈ, ਇਸ ਲਈ ਇਸ ਨੂੰ ਪਾਚਨ ਤੰਤਰ ਲਈ ਵੀ ਬੇਹੱਦ ਫਾਇਦੇਮੰਦ ਮੰਨਿਆ ਜਾਂਦਾ ਹੈ। ਕੁੰਦਰੂ ਦਾ ਸੇਵਨ ਪਾਚਨ ਤੰਤਰ ਨੂੰ ਠੀਕ ਰੱਖਣ 'ਚ ਮਦਦ ਕਰਦਾ ਹੈ। ਇਹ ਕਬਜ਼, ਗੈਸ, ਪੇਟ ਦਰਦ, ਕੜਵੱਲ ਅਤੇ ਦਸਤ ਵਰਗੀਆਂ ਕਈ ਸਮੱਸਿਆਵਾਂ ਨੂੰ ਦੂਰ ਕਰ ਸਕਦਾ ਹੈ।
ਇਨ੍ਹਾਂ ਲਈ ਵੀ ਫਾਇਦੇਮੰਦ: ਕੁੰਦਰੂ ਪੋਟਾਸ਼ੀਅਮ ਨਾਲ ਭਰਪੂਰ ਹੁੰਦਾ ਹੈ, ਜੋ ਦਿਲ ਦੀ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਇਸ 'ਚ ਮੌਜੂਦ ਕੈਲਸ਼ੀਅਮ ਵੀ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਪੀੜਤ ਲੋਕਾਂ ਲਈ ਵੀ ਇਹ ਫਾਇਦੇਮੰਦ ਹੁੰਦਾ ਹੈ।
ਇਹ ਵੀ ਪੜ੍ਹੋ: Black Food: ਇਹ 7 ਕਾਲੇ ਭੋਜਨ ਹੱਡੀਆਂ ਨੂੰ ਦਿੰਦੇ ਹਨ ਮਜ਼ਬੂਤੀ! ਜਾਣੋ ਇਨ੍ਹਾਂ ਬਾਰੇ!
Disclaimer: ਲੇਖ ਵਿੱਚ ਦੱਸੀ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਅਤੇ ਇਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।
Summary in English: Benefits of Kundru: Eating Kundru brings these benefits! You hardly know!