Fennel Water: ਜੇਕਰ ਤੁਸੀਂ ਵੀ ਭਾਰ ਘਟਾਉਣ ਬਾਰੇ ਸੋਚ ਰਹੇ ਹੋ ਜਾਂ ਜਿਮ ਅਤੇ ਯੋਗਾ ਦਾ ਸਹਾਰਾ ਲੈ ਰਹੇ ਹੋ ਤਾਂ ਅੱਜ ਹੀ ਬੰਦ ਕਰ ਦਿਓ ਕਿਉਂਕਿ ਅੱਜ ਅਸੀਂ ਤੁਹਾਡੇ ਨਾਲ ਅਜਿਹਾ ਹੱਲ ਸਾਂਝਾ ਕਰਨ ਜਾ ਰਹੇ ਹਾਂ ਜੋ ਤੁਹਾਡੇ ਸਰੀਰ ਦੀ ਚਰਬੀ ਨੂੰ ਮੋਮ ਵਾਂਗ ਪਿਘਲਾ ਦੇਵੇਗਾ।
ਅਕਸਰ ਖਾਣਾ ਖਾਣ ਤੋਂ ਬਾਅਦ ਲੋਕ ਸੌਂਫ ਦੀ ਵਰਤੋਂ ਮਾਊਥ ਫਰੈਸਨਰ ਦੇ ਤੌਰ 'ਤੇ ਕਰਦੇ ਹਨ, ਪਰ ਭਾਰ ਘਟਾਉਣ ਲਈ ਵੀ ਸੌਂਫ ਵਧੀਆ ਮੰਨੀ ਗਈ ਹੈ। ਜੇਕਰ ਖਾਲੀ ਪੇਟ ਰੋਜ਼ਾਨਾ ਸੌਂਫ ਦਾ ਪਾਣੀ ਪੀਤਾ ਜਾਵੇ ਤਾਂ ਨਾ ਸਿਰਫ ਭਾਰ ਘੱਟ ਹੁੰਦਾ ਹੈ, ਸਗੋਂ ਕਈ ਬੀਮਾਰੀਆਂ ਨਾਲ ਲੜਨ ਦੀ ਤਾਕਤ ਵੀ ਮਿਲਦੀ ਹੈ।
ਸੌਂਫ ਦੇ ਪਾਣੀ ਦੇ ਫਾਇਦੇ (Benefits of Fennel Water)
1. ਭਾਰ ਘਟਾਉਣ 'ਚ ਮਦਦ
ਜੇਕਰ ਤੁਸੀਂ ਭਾਰ ਘਟਾਉਣ ਲਈ ਇੱਕ ਵਧੀਆ ਡੀਟੌਕਸ ਡਰਿੰਕ ਦੀ ਭਾਲ ਕਰ ਰਹੇ ਹੋ, ਤਾਂ ਸੌਂਫ ਦਾ ਪਾਣੀ ਤੁਹਾਡੇ ਲਈ ਸਭ ਤੋਂ ਫਾਇਦੇਮੰਦ ਸਾਬਤ ਹੋ ਸਕਦਾ ਹੈ।
2. ਔਰਤਾਂ ਲਈ ਫਾਇਦੇਮੰਦ
ਸੌਂਫ ਦਾ ਪਾਣੀ ਹਾਰਮੋਨਸ ਦਾ ਸੰਤੁਲਨ ਬਣਾਏ ਰੱਖਣ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਸਮੇਂ 'ਤੇ ਪੀਰੀਅਡਸ ਨਾ ਆਉਣ ਦੀ ਸਮੱਸਿਆ ਨੂੰ ਵੀ ਦੂਰ ਕਰ ਸਕਦਾ ਹੈ।
ਇਹ ਵੀ ਪੜ੍ਹੋ: Dandruff ਦੇ ਜੜ੍ਹੋਂ ਖ਼ਾਤਮੇ ਲਈ 10 Home Remedies
3. ਬਲੱਡ ਸ਼ੂਗਰ ਕੰਟਰੋਲ
ਸੌਂਫ ਦਾ ਪਾਣੀ ਉਬਾਲ ਕੇ ਪੀਣ ਨਾਲ ਡਾਇਬੀਟੀਜ਼ ਦੇ ਖਤਰੇ ਨੂੰ ਘੱਟ ਕਰਨ ਅਤੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਬਹੁਤ ਮਦਦ ਮਿਲਦੀ ਹੈ।
4. ਹਾਈਡ੍ਰੇਸ਼ਨ ਲਈ ਵਧੀਆ
ਡੀਹਾਈਡ੍ਰੇਸ਼ਨ ਨਾਲ ਸਰੀਰ ਵਿੱਚ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ। ਅਜਿਹੇ 'ਚ ਸੌਂਫ ਦਾ ਪਾਣੀ ਪੀਣ ਨਾਲ ਹਾਈਡ੍ਰੇਸ਼ਨ ਨੂੰ ਵਧਾਉਣ ਵਿੱਚ ਮਦਦ ਮਿਲਦੀ ਹੈ।
5. ਪਾਚਨ ਕਿਰਿਆ ਬਿਹਤਰ
ਜਿਨ੍ਹਾਂ ਲੋਕਾਂ ਦਾ ਪੇਟ ਸਵੇਰੇ ਠੀਕ ਤਰ੍ਹਾਂ ਨਾਲ ਸਾਫ ਨਹੀਂ ਹੁੰਦਾ, ਉਨ੍ਹਾਂ ਨੂੰ ਸੌਂਫ ਨੂੰ ਪਾਣੀ 'ਚ ਉਬਾਲ ਕੇ ਸਵੇਰੇ ਖਾਲੀ ਪੇਟ ਪੀਣਾ ਚਾਹੀਦਾ ਹੈ।
ਇਹ ਵੀ ਪੜ੍ਹੋ: Morning, Afternoon ਜਾਂ Evening! ਸਾਨੂੰ ਕਿਸ ਸਮੇਂ ਦਹੀਂ ਨਹੀਂ ਖਾਣਾ ਚਾਹੀਦਾ?
6. ਅੱਖਾਂ ਲਈ ਫਾਇਦੇਮੰਦ
ਸੌਂਫ ਦਾ ਪਾਣੀ ਅੱਖਾਂ ਦੀ ਰੋਸ਼ਨੀ ਨੂੰ ਸੁਧਾਰਨ ਵਿੱਚ ਵੀ ਮਦਦ ਕਰਦਾ ਹੈ, ਕਿਉਂਕਿ ਇਸ ਵਿੱਚ ਵਿਟਾਮਿਨ ਏ ਹੁੰਦਾ ਹੈ ਜੋ ਅੱਖਾਂ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ।
7. ਕੈਂਸਰ ਦਾ ਇਲਾਜ
ਸੌਂਫ ਅਸਲ ਵਿੱਚ ਸਰੀਰ ਨੂੰ ਕਈ ਤਰ੍ਹਾਂ ਦੇ ਕੈਂਸਰ ਜਿਵੇਂ ਕਿ ਪੇਟ, ਚਮੜੀ ਜਾਂ ਛਾਤੀ ਦੇ ਕੈਂਸਰ ਤੋਂ ਬਚਾਉਣ ਵਿੱਚ ਮਦਦ ਕਰ ਸਕਦਾ ਹੈ।
Disclaimer: ਲੇਖ ਵਿੱਚ ਦੱਸੀ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਅਤੇ ਇਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।
Summary in English: Fennel Water: This water will melt the fat like wax