ਚੌਲਾਂ ਬਾਰੇ ਸੋਚਦਿਆਂ ਹੀ ਦਿਮਾਗ ਵਿੱਚ ਸਭ ਤੋਂ ਪਹਿਲਾਂ ਮੋਟਾਪੇ ਦਾ ਖਿਆਲ ਆਉਂਦਾ ਹੈ। ਪਰ ਅੱਜ ਅੱਸੀ ਤੁਹਾਨੂੰ ਅਜਿਹੀਆਂ ਚੌਲਾਂ ਦੀਆਂ ਕਿਸਮਾਂ (Rice Varieties) ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਤੁਸੀ ਡਾਇਟ ਵਿੱਚ ਸ਼ਾਮਿਲ ਕਰ ਕੇ ਆਪਣਾ ਭਾਰ ਆਸਾਨੀ ਨਾਲ ਘੱਟਾ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਚੌਲਾਂ ਦੀਆਂ ਖ਼ਾਸੀਅਤ।
ਕੀ ਤੁਸੀਂ ਵੀ ਚੌਲਾਂ ਦੇ ਸ਼ੌਕੀਨ ਹੋ ਅਤੇ ਭਾਰ ਵੱਧਣ ਦੇ ਚੱਕਰ ਵਿੱਚ ਚੌਲ ਖਾਣ ਤੋਂ ਪਰਹੇਜ਼ ਕਰਦੇ ਹੋ। ਅਜਿਹਾ ਹੈ ਤਾਂ ਅੱਜ ਤੋਂ ਬਾਅਦ ਤੁਹਾਨੂੰ ਆਪਣਾ ਮਨ ਮਾਰਨ ਦੀ ਕੋਈ ਲੋੜ ਨਹੀਂ ਹੈ। ਜੀ ਹਾਂ, ਅੱਜ ਅੱਸੀ ਤੁਹਾਨੂੰ ਚੌਲਾਂ ਦੀਆਂ ਅਜਿਹੀਆਂ ਕਿਸਮਾਂ (Rice Varieties) ਬਾਰੇ ਦੱਸਣ ਜਾ ਰਹੇ ਹਾਂ, ਜੋ ਤੁਹਾਨੂੰ ਭਾਰ ਘਟਾਉਣ ਦੇ ਨਾਲ-ਨਾਲ ਹੋਰ ਬਿਮਾਰੀਆਂ ਤੋਂ ਵੀ ਬਚਣ ਵਿੱਚ ਮਦਦ ਕਰੇਗੀ।
ਸ਼ਾਇਦ ਹੀ ਕੋਈ ਜਾਣਦਾ ਹੋਵੇ ਕਿ ਚੌਲਾਂ ਦੀਆਂ 40 ਹਜ਼ਾਰ ਤੋਂ ਵੱਧ ਕਿਸਮਾਂ ਹਨ, ਜਿਸ ਵਿੱਚ ਕੁਝ ਅਜਿਹੀਆਂ ਕਿਸਮਾਂ ਹਨ, ਜੋ ਭਾਰ ਘਟਾਉਣ ਲਈ ਸਭ ਤੋਂ ਵਧੀਆ ਮੰਨਿਆਂ ਜਾਂਦੀਆਂ ਹਨ। ਇਸ ਲਈ ਅੱਜ ਅੱਸੀ ਖਾਸ ਤੌਰ 'ਤੇ ਤੁਹਾਡੇ ਲਈ ਇਹ ਚੌਲਾਂ ਦੀਆਂ ਕਿਸਮਾਂ ਲੈ ਕੇ ਆਏ ਹਾਂ, ਜੋ ਤੁਹਾਨੂੰ ਭਾਰ ਘਟਾਉਣ 'ਚ ਤਾਂ ਮਦਦ ਕਰਨਗੀਆਂ ਹੀ, ਨਾਲ ਹੀ ਬਿਮਾਰੀਆਂ ਤੋਂ ਬਚਣ ਲਈ ਵੀ ਤੁਹਾਡੀ ਸਹਾਇਤਾ ਕਰਨਗੀਆਂ।
ਭਾਰ ਘਟਾਉਣ ਲਈ ਚੌਲ ਦੀਆਂ ਪ੍ਰਸਿੱਧ ਕਿਸਮਾਂ (Popular varieties of rice for weight loss)
1. ਭੂਰੇ ਚੌਲ (Brown Rice)
ਦੱਸ ਦਈਏ ਕਿ ਡਾਈਟਰੀ ਫਾਈਬਰ ਨਾਲ ਭਰਪੂਰ ਭੂਰੇ ਚਾਵਲ ਮੈਟਾਬੋਲਿਜ਼ਮ ਨੂੰ ਵਧਾਉਂਦੇ ਹਨ ਅਤੇ ਇਸ ਵਿੱਚ 111 ਕੈਲੋਰੀ ਪ੍ਰਤੀ 100 ਗ੍ਰਾਮ ਹੁੰਦੀ ਹੈ। ਹਾਲਾਂਕਿ ਇਸ ਨੂੰ ਚਿੱਟੇ ਚੌਲਾਂ ਨਾਲੋਂ ਪਕਾਉਣ ਵਿੱਚ ਥੋੜਾ ਵਾਧੂ ਸਮਾਂ ਲੱਗਦਾ ਹੈ, ਪਰ ਇਹ ਮਾੜੇ ਕੋਲੇਸਟ੍ਰੋਲ ਨੂੰ ਘਟਾਉਣ, ਅੰਤੜੀਆਂ ਦੀ ਸਿਹਤ ਵਿੱਚ ਸੁਧਾਰ ਕਰਨ, ਬੀ ਵਿਟਾਮਿਨ ਦੀ ਲੋੜੀਂਦੀ ਮਾਤਰਾ ਪ੍ਰਾਪਤ ਕਰਨ, ਦਿਲ ਦੀ ਬਿਮਾਰੀ ਅਤੇ ਟਾਈਪ 2 ਸ਼ੂਗਰ ਦੇ ਜੋਖਮ ਨੂੰ ਰੋਕਣ ਲਈ ਮੁੱਖ ਆਹਾਰ ਵਜੋਂ ਜਾਣਿਆ ਜਾਂਦਾ ਹੈ।
2. ਲਾਲ ਚੌਲ (Red Rice)
ਜੇਕਰ ਲਾਲ ਚੌਲ ਬਾਰੇ ਗੱਲ ਕਰੀਏ ਤਾਂ ਇਹ ਮੈਂਗਨੀਜ਼ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਚੌਲ ਦੀ ਇੱਕ ਵਧੀਆ ਕਿਸਮ ਹੈ। ਇਹ ਚੌਲ ਡਾਇਬਟੀਜ਼ ਅਤੇ ਮੋਟੇ ਮਰੀਜ਼ਾਂ ਲਈ ਕਿਸੇ ਰਾਮਬਾਣ ਤੋਂ ਘੱਟ ਨਹੀਂ ਹੈ। ਕੁਝ ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਲਾਲ ਚੌਲਾਂ ਦਾ ਨਿਯਮਤ ਸੇਵਨ ਦਮੇ ਤੋਂ ਪੀੜਤ ਲੋਕਾਂ ਲਈ ਬਹੁਤ ਲਾਹੇਵੰਦ ਹੁੰਦਾ ਹੈ, ਕਿਉਂਕਿ ਇਹ ਆਕਸੀਜਨ ਸੰਚਾਰ ਨੂੰ ਬਿਹਤਰ ਬਣਾਉਂਦਾ ਹੈ। ਤੁਹਾਨੂੰ ਦੱਸ ਦਈਏ ਕਿ ਲਾਲ ਚਾਵਲ ਖਾਣ ਨਾਲ ਤੁਹਾਨੂੰ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ ਅਤੇ ਇਹ ਤੁਹਾਡਾ ਭਾਰ ਘਟਾਉਣ ਵਿੱਚ ਕਾਫੀ ਹੱਦ ਤੱਕ ਮਦਦ ਕਰਦਾ ਹੈ।
3. ਕਾਲਾ ਚੌਲ (Black Rice)
ਭਾਵੇਂ ਕਿ ਕਾਲੇ ਚੌਲਾਂ ਨੂੰ ਭਾਰਤ ਵਿੱਚ ਖਾਸਾ ਪਸੰਦ ਨਹੀਂ ਕੀਤਾ ਜਾਂਦਾ, ਪਰ ਇਸਦਾ ਰੁਝਾਨ ਹੌਲੀ ਹੌਲੀ ਗਤੀ ਪ੍ਰਾਪਤ ਕਰ ਰਿਹਾ ਹੈ। ਇਸਦੀ ਵਜ੍ਹਾ ਹੈ ਇਸਦੇ ਅੰਦਰ ਲੁੱਕੀਆਂ ਖੂਬੀਆਂ। ਜੀ ਹਾਂ, ਕਾਲੇ ਚੌਲ ਫੋਲੇਟ, ਜ਼ਿੰਕ, ਫਾਸਫੋਰਸ, ਨਿਆਸੀਨ ਅਤੇ ਵਿਟਾਮਿਨ ਬੀ6 ਦਾ ਭੰਡਾਰ ਹੈ। ਇਹ ਇੱਕ ਕੁਦਰਤੀ ਡੀਟੌਕਸੀਫਾਇਰ ਹੈ, ਜੋ ਫਾਈਬਰ ਨਾਲ ਭਰਿਆ ਹੁੰਦਾ ਹੈ ਅਤੇ ਇਹ ਡਾਇਬਟੀਜ਼ ਅਤੇ ਮੋਟਾਪੇ ਦੇ ਖਤਰੇ ਨੂੰ ਵੀ ਰੋਕਦਾ ਹੈ।
ਇਹ ਵੀ ਪੜ੍ਹੋ : ਗਰਮੀਆਂ 'ਚ ਸਿਹਤਮੰਦ ਰਹਿਣ ਲਈ ਡਾਈਟ 'ਚ ਸ਼ਾਮਲ ਕਰੋ ਇਹ 5 ਫੂਡਜ਼!
4. ਬਾਂਸ ਦੇ ਚਾਵਲ (Bamboo Rice)
ਬਾਂਸ ਦੇ ਚਾਵਲ ਇੱਕ ਦੁਰਲੱਭ ਕਿਸਮ ਹੈ, ਕਿਉਂਕਿ ਇਸਦੀ ਕਟਾਈ ਹਰ 40 ਸਾਲਾਂ ਬਾਅਦ ਕੀਤੀ ਜਾਂਦੀ ਹੈ। ਇਹ ਜ਼ਿਆਦਾਤਰ ਪਹਾੜੀ ਖੇਤਰਾਂ ਵਿੱਚ ਕਬਾਇਲੀ ਭਾਈਚਾਰੇ ਦੁਆਰਾ ਉਗਾਈਆਂ ਜਾਂਦੀਆਂ ਹਨ ਅਤੇ ਇਹ ਚੰਗੀ ਸਿਹਤ ਬਣਾਈ ਰੱਖਣ ਲਈ ਚੰਗਾ ਮੰਨਿਆ ਜਾਂਦਾ ਹੈ। ਖਾਸ ਗੱਲ ਇਹ ਹੈ ਕਿ ਇਹ ਚੌਲ ਮਰ ਰਹੇ ਬਾਂਸ ਦੀ ਟਹਿਣੀ ਤੋਂ ਉਗਾਇਆ ਜਾਂਦਾ ਹੈ, ਜੋ ਜੋੜਾਂ ਦੇ ਦਰਦ ਤੋਂ ਪੀੜਤ ਲੋਕਾਂ ਲਈ ਚਮਤਕਾਰੀ ਦਵਾਈ ਦਾ ਕੰਮ ਕਰਦਾ ਹੈ।
Disclaimer: ਲੇਖ ਵਿੱਚ ਦੱਸੀ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਅਤੇ ਇਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।
Summary in English: Health Tips: These rice varieties have weight loss power! Get Into The Diet!